International Punjab

ਕੈਨੇਡਾ ‘ਚ ਸਰੀ ਦੇ ਪੰਜਾਬੀ ਜੋੜੇ ਨੇ ਜਿੱਤੀ 500,000 ਡਾਲਰ ਦੀ ਲਾਟਰੀ, ਪੈਸਿਆਂ ਨਾਲ ਕਰਨਗੇ ਇਹ ਕੰਮ…

Canada , Punjabi couple, Surrey , wins Lottery, Canada news

ਕੈਨੇਡਾ ਦੇ ਸਰੀ (Surrey) ਵਿਚ ਰਹਿਣ ਵਾਲੇ ਪੰਜਾਬੀ ਜੋੜੇ( Punjabi Couple) ਦਾ ਪੰਜ ਲੱਖ ਡਾਲਰ ਦਾ ਜੈਕਪਾਟ ਲੱਗਾ ਹੈ। ਪੰਜਾਬੀ ਜੋੜੇ ਹਰਭਜਨ ਸਿੰਘ ਪੁਰਬਾ ਅਤੇ ਉਨ੍ਹਾਂ ਦੀ ਪਤਨੀ ਸਵਰਨ ਕੌਰ ਪੁਰਬਾ ਦੀ ਖ਼ੁਸ਼ੀ ਦਾ ਉਸ ਵੇਲੇ ਕੋਈ ਟਿਕਾਣਾ ਨਾ ਰਿਹਾ, ਜਦੋਂ ਉਨ੍ਹਾਂ ਨੂੰ ਪਤਾ ਲੱਗਾ ਕਿ ਉਨ੍ਹਾਂ ਨੇ 500,000 ਡਾਲਰ ਦੀ ਇਨਾਮੀ ਰਾਸ਼ੀ ਵਾਲੀ ਲਾਟਰੀ ਜਿੱਤ (lottery Winner) ਲਈ ਹੈ। ਇਹ ਲਾਟਰੀ ਉਨ੍ਹਾਂ ਨੇ ਸਰੀ ਦੇ 64 ਐਵੇਨਿਊ(64th Avenue) ਅਤੇ 144 ਸਟਰੀਟ ਸਥਿਤ 7-ਇਲੈਵਨ(144th Street 7-Eleven) ਤੋਂ ਖ਼ਰੀਦੀ ਗਈ ਸੀ।

ਹਰਭਜਨ ਸਿੰਘ ਮੁਤਾਬਕ ਲਾਟਰੀ ਜਿੱਤਣ ਦੀ ਖ਼ੁਸ਼ੀ ਸਭ ਤੋਂ ਪਹਿਲਾਂ ਉਨ੍ਹਾਂ ਆਪਣੀ ਪਤਨੀ ਸਵਰਨ ਕੌਰ ਨਾਲ ਸਾਂਝੀ ਕੀਤੀ ਅਤੇ ਉਹ ਇਸ ਜਿੱਤ ਨੂੰ ਲੈ ਕੇ ਬਹੁਤ ਉਤਸ਼ਾਹਿਤ ਹਨ। ਹੁਣ ਇਸ ਜਿੱਤੀ ਹੋਈ ਇਨਾਮੀ ਰਾਸ਼ੀ ਨਾਲ ਹਰਭਜਨ ਸਿੰਘ ਨੇ ਆਪਣੇ Mortgage ਦਾ ਭੁਗਤਾਨ ਕਰਨ ਅਤੇ ਭਾਈਚਾਰੇ ਦੀ ਮਦਦ ਕਰਨ ਦੀ ਯੋਜਨਾ ਬਣਾਈ ਹੈ।

ਲਾਟਰੀ ਵਿਜੇਤਾ ਹਰਭਜਨ ਪੂਰਬਾ ਨੇ ਕਿਹਾ, “ਜਦੋਂ ਮੈਨੂੰ ਪਤਾ ਲੱਗਾ ਕਿ ਮੈਂ ਜਿੱਤ ਗਿਆ ਹਾਂ ਤਾਂ ਮੈਂ ਸੁਪਰਸਟੋਰ ਵਿੱਚ ਸੀ, ਅਤੇ ਆਪਣੀ ਪਤਨੀ ਸਵਰਨ ਨੂੰ ਇਹ ਖ਼ਬਰ ਦੇਣ ਲਈ ਬਹੁਤ ਉਤਸ਼ਾਹਿਤ ਸੀ!”