ਪੰਜਾਬੀ ਅਦਾਕਾਰ ਅਤੇ ਗਾਇਕ ਦਿਲਜੀਤ ਦੋਸਾਂਝ (Diljit Dosanjh) ਆਪਣੀ ਫਿਲਮ ਜੋਗੀ (Jogi) ਨੂੰ ਲੈ ਕੇ ਚਰਚਾ ਵਿੱਚ ਹਨ। ਇਸ ਫਿਲਮ ਨੂੰ ਪ੍ਰਸ਼ੰਸ਼ਕਾਂ ਦੇ ਨਾਲ-ਨਾਲ ਫਿਲਮੀ ਸਿਤਾਰਿਆਂ ਦਾ ਵੀ ਖੂਬ ਪਿਆਰ ਮਿਲ ਰਿਹਾ ਹੈ। ਦੱਸ ਦੇਈਏ ਕਿ ਇਸ ਫਿਲਮ ਦਾ ਦਿਲਜੀਤ ਦੇ ਨਾਲ ਗਹਿਰਾ ਜੁੜਾਵ ਹੈ। ਨੌਜਵਾਨ ਸਿੱਖ ਦੀ ਕਹਾਣੀ ਨੂੰ ਦਰਸਾਉਣ ਵਾਲੀ ਇਸ ਫਿਲਮ ਵਿੱਚ ਕਲਾਕਾਰ ਨੇ ਜੋਗੀ ਦਾ ਕਿਰਦਾਰ ਨਿਭਾਇਆ ਹੈ। ਸੱਚੀ ਘਟਨਾ ਤੇ ਆਧਾਰਿਤ ਇਸ ਫਿਲਮ ਨੂੰ ਅਲੀ ਅੱਬਾਸ ਦੁਆਰਾ ਨਿਰਦੇਸ਼ਿਤ ਕੀਤਾ ਗਿਆ ਹੈ। ਦਿਲਜੀਤ ਦੀ ਇਸ ਫਿਲਮ ਨੂੰ ਲੈ ਕੇ ਉੱਘੇ ਵਕੀਲ ਐਚ ਐਸ ਫੂਲਕਾ (HS Phoolka) ਨੇ ਵੀ ਆਪਣੀ ਪ੍ਰਤੀਕਿਰਿਆ ਦਿੱਤੀ ਹੈ।
ਐਚ ਐਸ ਫੂਲਕਾ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ’ਤੇ ਪੋਸਟ ਸਾਂਝੀ ਕਰਦਿਆਂ ਕਿਹਾ ਕਿ ਜੋਗੀ ਫਿਲਮ 1984 ਸਿੱਖ ਕਤਲੇਆਮ ਦੇ 3 ਦਿਨਾਂ ਦੀ ਅਸਲ ਤਸਵੀਰ ਨੂੰ ਦਰਸਾਉਂਦੀ ਹੈ। ਇਹ ਫਿਲਮ ਸੱਚੀਆਂ ਘਟਨਾਵਾਂ ਦੇ ਬਹੁਤ ਨੇੜੇ ਹੈ- ਪਾਤਰ ਜੋਗੀ ਦੀ ਭੂਮਿਕਾ ਮੋਹਨ ਸਿੰਘ ਦੀ ਸੱਚੀ ਕਹਾਣੀ ਦੇ ਨੇੜੇ ਹੈ ਜੋ ਆਪਣੇ ਵਾਲ ਕੱਟ ਕੇ ਇੰਡੀਅਨ ਐਕਸਪ੍ਰੈਸ ਤੱਕ ਪਹੁੰਚਿਆ, ਜਿਸ ਨੇ ਮੀਡੀਆ ਅਤੇ ਫੌਜ ਨੂੰ ਤ੍ਰਿਲੋਕਪੁਰੀ ਲਿਆਂਦਾ।
#JOGI movie depicts true picture of those 3 days of #1984SikhGenocide. This movie is very close to true events- Character Jogi’s role is close to true story of Mohan Singh who cut his hair & reached off of @IndianExpress, which brought media & Army to #Trilokpuri. Character..1/4 https://t.co/q2SdvIKSoL
— H S Phoolka (@hsphoolka) September 16, 2022
ਫੂਲਕਾ ਨੇ ਟਵੀਟ ਕਰਦਿਆਂ ਕਿਹਾ ਕਿ ਏਐਸਆਈ ਰਵਿੰਦਰ ਦੀ ਭੂਮਿਕਾ ਹੈੱਡ ਕਾਂਸਟੇਬਲ ਜੁਗਤੀ ਰਾਮ ਦੀ ਸੱਚੀ ਕਹਾਣੀ ਦੇ ਨੇੜੇ ਹੈ ਜਿਸ ਨੇ ਤ੍ਰਿਲੋਕਪੁਰੀ ਦੀਆਂ 30 ਸਿੱਖ ਕੁੜੀਆਂ ਨੂੰ ਗੁੰਡਿਆਂ ਦੁਆਰਾ ਅਗਵਾ ਕੀਤਾ ਸੀ। ਕੌਂਸਲਰ ਦਾ ਕਿਰਦਾਰ ਤਿਲਕ ਰਾਜ ਦੀ ਭੂਮਿਕਾ ਕਲਿਆਣਪੁਰੀ ਦੇ ਕੌਂਸਲਰ ਡਾ ਅਸ਼ੋਕ ਦੀ ਭੂਮਿਕਾ ਦੇ ਨੇੜੇ ਹੈ, ਜਿਸ ਦੇ ਖੇਤਰ ਵਿੱਚ ਤ੍ਰਿਲੋਕਪੁਰੀ ਸੀ। ਡਾ: ਅਸ਼ੋਕ ਨੇ ਖੁਦ ਸਿੱਖਾਂ ਦੇ ਕਤਲੇਆਮ ਦੀ ਨਿਗਰਾਨੀ ਕੀਤੀ। ਮੈਂ ਇਹ ਸਾਰੇ 3 ਕੇਸਾਂ ਨੂੰ ਸੰਭਾਲ ਰਿਹਾ ਸੀ। ਇਹ ਸਿਰਫ 1 ਕਲੋਨੀ ਦੀ ਕਹਾਣੀ ਹੈ। ਅਜਿਹੇ ਸੈਂਕੜੇ ਕਾਂਗਰਸੀ ਆਗੂ ਸਨ ਜਿਨ੍ਹਾਂ ਨੂੰ ਵੱਖ-ਵੱਖ ਖੇਤਰਾਂ ਵਿੱਚ ਸਿੱਖਾਂ ਦੇ ਕਤਲੇਆਮ ਦਾ ਕੰਮ ਸੌਂਪਿਆ ਗਿਆ ਸੀ। ਦਿੱਲੀ ਵਿੱਚ ਇੱਕ ਵੀ ਅਜਿਹੀ ਥਾਂ ਨਹੀਂ ਜਿੱਥੇ ਕੋਈ ਸਿੱਖ ਸੁਰੱਖਿਅਤ ਨਾ ਹੋਵੇ।
ਇੱਕ ਹੋਰ ਟਵੀਟ ਕਰਕੇ ਉਨ੍ਹਾਂ ਨੇ ਕਿਹਾ ਕਿ ਅੱਜ ਕੋਈ ਵੀ ਇਸ ਗੱਲ ‘ਤੇ ਵਿਸ਼ਵਾਸ ਨਹੀਂ ਕਰ ਸਕਦਾ ਕਿ ਦਿੱਲੀ ਦੇ ਹਰ ਕੋਨੇ ਵਿਚ ਹਥਿਆਰਬੰਦ ਭੀੜ ਸਿੱਖਾਂ ਦਾ ਸ਼ਿਕਾਰ ਕਰ ਰਹੀ ਹੈ ਅਤੇ ਪੁਲਿਸ ਦੀ ਪੂਰੀ ਮਦਦ ਨਾਲ ਉਨ੍ਹਾਂ ਨੂੰ ਸ਼ਰੇਆਮ ਕਤਲ ਕਰ ਰਹੀ ਹੈ। ਉਸ ਸਥਿਤੀ ਨੂੰ ਦਰਸਾਉਣ ਲਈ ਸਾਨੂੰ ਅਜਿਹੀਆਂ ਹੋਰ ਫ਼ਿਲਮਾਂ ਦੀ ਲੋੜ ਹੈ। ਉਹਨਾਂ ਕਿਹਾ ਕਿ ਮੈਂ ਸਾਰਿਆਂ ਨੂੰ JOGI ਫਿਲਮ ਦੇਖਣ ਦੀ ਜ਼ੋਰਦਾਰ ਸਿਫਾਰਸ਼ ਕਰਦਾ ਹਾਂ।