ਬਿਊਰੋ ਰਿਪੋਰਟ : ਜਥੇਦਾਰ ਸ੍ਰੀ ਅਕਾਲ ਤਖਤ ਗਿਆਨੀ ਹਰਪ੍ਰੀਤ ਸਿੰਘ ਨੇ ਪੰਜਾਬ ਦੇ ਮੌਜੂਦਾ ਹਾਲਾਤਾਂ ਨੂੰ ਲੈਕੇ ਵੱਡਾ ਬਿਆਨ ਦਿੱਤਾ ਹੈ । ਉਨ੍ਹਾਂ ਨੇ ਕਿਹਾ ਪਹਿਲਾਂ ਆਪ ਮਾਹੌਲ ਵਿਗੜਨ ਦਿੱਤਾ ਗਿਆ ਫਿਰ ਕੰਟ੍ਰੋਲ ਦੇ ਨਾਂ ‘ਤੇ ਸਿੱਖ ਨੌਜਵਾਨਾਂ ਦੀਆਂ ਗ੍ਰਿਫਤਾਰੀਆਂ ਸ਼ੁਰੂ ਕੀਤੀਆਂ ਗਈਆਂ,ਛੋਟੇ ਮਸਲੇ ਨੂੰ ਲੈਕੇ ਇੱਕ ਟ੍ਰੈਪ ਲਾਇਆ ਗਿਆ ਸੀ ਤੇ ਸਿੱਖ ਉਸ ਵਿੱਚ ਫਸੇ । ਉਨ੍ਹਾਂ ਕਿਹਾ ਟਾਰਗੇਟ ਕਰਨ ਵਾਲਾ ਸ਼ਾਤਰ ਹੈ । ਇਹ ਜੰਗ ਜਿੱਤਣੀ ਹੈ ਤਾਂ ਸਾਨੂੰ ਆਪਣੇ ਜਜ਼ਬਾਤਾ ‘ਤੇ ਕੰਟਰੋਲ ਕਰਨਾ ਹੋਵੇਗਾ,ਠੰਢੇ ਰਹਿਣਾ ਹੋਵੇਗਾ । ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਦਾਅਵਾ ਕੀਤਾ ਕਿ ਕਿਸਾਨੀ ਅੰਦੋਲਨ ਦੌਰਾਨ ਜਿਸ ਤਰ੍ਹਾਂ ਨਾਲ ਸਿੱਖਾਂ ਨੇ ਸ਼ਾਂਤੀ ਨਾਲ ਅਤੇ ਹੌਸਲੇ ਦੇ ਜ਼ਰੀਏ ਪੂਰੀ ਦੁਨੀਆ ਵਿੱਚ ਆਪਣੀ ਇਮੇਜ ਕਾਇਮ ਕੀਤੀ ਸੀ ਉਸ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕਰਨ ਦੇ ਲਈ ਸਰਕਾਰਾਂ ਵੱਲੋਂ ਗਲਤ ਨੈਰੇਟਿਵ ਸਿਰਜਿਆ ਗਿਆ ਹੈ । ਨੈਸ਼ਨਲ ਮੀਡੀਆ ਨੇ ਇੱਕ ਪ੍ਰੋਪੇਗੈਂਡਾ ਚਲਾਇਆ ,ਇਸ ਦੇ ਪਿਛੇ ਸਿੱਖ ਵਿਰੋਧੀ ਤਾਕਤਾਂ ਦੀ ਬਹੁਤ ਵੱਡੀ ਸਜਿਸ਼ ਹੈ।
ਬੇਅਦਬੀ ਦੇ ਭਗੌੜਿਆਂ ਖਿਲਾਫ ਆਪਰੇਸ਼ਨ ਕਿਉਂ ਨਹੀਂ ?
ਜਥੇਦਾਰ ਸ਼੍ਰੀ ਅਕਾਲ ਤਖਤ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਅੰਮ੍ਰਿਤਪਾਲ ਸਿੰਘ ਨੂੰ ਲੈਕੇ ਅਫਵਾਹਾਂ ਫੈਲਾਈਆਂ ਜਾ ਰਹੀਆਂ ਹਨ ਕਿ ਉਹ ਸ਼੍ਰੀ ਅਕਾਲ ਤਖਤ ਜਾਂ ਫਿਰ ਦਮਦਮਾ ਸਾਹਿਬ ਪਹੁੰਚ ਕੇ ਸਰੰਡਰ ਕਰੇਗਾ ਇਹ ਕੌਣ ਫੈਲਾ ਰਿਹਾ ਹੈ ? ਕੀ ਹੈ ਸਰਕਾਰ ਜਾਂ ਪੁਲਿਸ ਕੋਲ ਇਸ ਦਾ ਕੋਈ ਜਵਾਬ, ਮੀਡੀਆ ਨੂੰ ਕਿਵੇਂ ਪਤਾ ਲੱਗ ਜਾਂਦਾ ਹੈ ਸਭ ਕੁਝ ਪਹਿਲਾਂ। ਜਥੇਦਾਰ ਸਾਹਿਬ ਨੇ ਸਰਕਾਰ ਕੋਲੋ ਸਵਾਲ ਪੁੱਛਿਆ ਕਿ ਉਹ ਦੱਸਣ ਕਿ ਜਿਸ ਤਰ੍ਹਾਂ ਨਾਲ ਅੰਮ੍ਰਿਤਪਾਲ ਸਿੰਘ ਨੂੰ ਫੜਨ ਦੇ ਲਈ ਆਪਰੇਸ਼ਨ ਚਲਾਇਆ ਗਿਆ ਹੈ ਕਿ ਬੁਰਜ ਜਵਾਬਰ ਸਿੰਘ ਵਾਲਾ ਅਤੇ ਬਰਗਾੜੀ ਕਾਂਡ ਦੇ ਤਿੰਨ ਭਗੌੜੇ ਮੁਲਜ਼ਮਾਂ ਨੂੰ ਫੜਨ ਦੇ ਲਈ ਪੁਲਿਸ ਨੇ ਅਜਿਹਾ ਆਪਰੇਸ਼ਨ ਚਲਾਇਆ ਹੈ । ਮੌੜ ਬੰਬ ਧਮਾਕੇ ਦੇ ਮੁਲਜ਼ਮ ਭਗੌੜੇ ਹਾਲੇ ਤੱਕ ਨਹੀਂ ਫੜੇ ਗਏ । ਇੰਨਾਂ ਨੂੰ ਫੜਨ ਦੇ ਲਈ ਮਾਹੌਲ ਉਵੇਂ ਦਾ ਕਿਉਂ ਨਹੀਂ ਬਾਇਆ ਜੋ ਅੱਜ ਬਣਾਇਆ ਹੈ । ਗਿਆਨੀ ਹਰਪ੍ਰੀਤ ਸਿੰਘ ਨੇ ਪੰਜਾਬ ਦੇ ਐਡਵੋਕੇਟ ਜਨਰਲ ‘ਤੇ ਵੀ ਸਵਾਲ ਚੁੱਕੇ ਉਨ੍ਹਾਂ ਨੇ ਕਿਹਾ ਰਾਮ ਰਹੀਮ ਦਾ ਕੇਸ ਲੜਨ ਵਾਲੇ ਨੂੰ ਸਰਕਾਰ ਐਡਵੋਕੇਟ ਜਨਰਲ ਬਣਾ ਦਿੰਦੀ ਹੈ । ਜਥੇਦਾਰ ਨੇ ਕਿਹਾ ਇਹ ਚੰਗੀ ਗੱਲ ਇਹ ਹੈ ਕਿ ਸਿੱਖਾਂ ਨੂੰ ਜੇਲ੍ਹ ਤੋਂ ਰਿਹਾ ਕੀਤਾ ਗਿਆ ਹੈ ਪਰ NSA ਵਰਗਾ ਕਾਨੂੰਨ ਪੰਜਾਬ ਦੇ ਨੌਜਵਾਨਾਂ ‘ਤੇ ਨਹੀਂ ਲਗਾਇਆ ਜਾ ਸਕਦਾ ਹੈ । ਇਸ ‘ਤੇ ਸਰਕਾਰ ਨੂੰ ਵਿਚਾਰ ਕਰਨਾ ਚਾਹੀਦਾ ਹੈ।
ਮੁੱਖ ਮੰਤਰੀ ਦਿਮਾਗ ਤੋਂ ਸਿੱਖਾਂ ਪ੍ਰਤੀ ਇਹ ਧਾਰਨਾ ਕੱਢਣ
ਪੰਜਾਬੀ ਪੱਤਰਕਾਰ ਰਤਨਦੀਪ ਸਿੰਘ ਨਾਲ ਇੰਟਰਵਿਊ ਦੌਰਾਨ ਜਥੇਦਾਰ ਸਾਹਿਬ ਨੇ ਕਿਹਾ ਮੁੱਖ ਮੰਤਰੀ ਨੂੰ ਮੈਂ ਕਹਿੰਦਾ ਹਾਂ ਕਿ ਸਾਡੇ ਗੁਰੂਆਂ ਨੇ ਆਪਣਾ ਖੂਨ ਡੋਲਿਆ, ਇਸ ਲਈ ਸਿੱਖ ਪੰਜਾਬ ਨੂੰ ਬਰਬਾਦ ਹੁੰਦਾ ਨਹੀਂ ਦੇਖ ਸਕਦੇ, ਮਨ ‘ਚ ਜਿਹੜੀ ਧਾਰਨਾ ਬਣੀ ਹੈ ਕਿ ਸਿੱਖ ਮਾਹੌਲ ਖਰਾਬ ਕਰਦੇ ਇਸ ਨੂੰ ਕੱਢ ਦਿਓ, ਜਦੋਂ ਸਿੱਖਾਂ ‘ਤੇ ਕੋਈ ਹਮਲਾ ਕਰਦਾ ਤਾਂ ਹੀ ਜਵਾਬ ਦਿੰਦੇ ਹਾਂ, ਜਬੈ ਬਾਣ ਲਾਗਿਓ ਤਬੈ ਰੋਸ ਜਾਗਿਓ। ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਅਕਾਲ ਤਖ਼ਤ V/s ਸੂਬਾ ਜਾਂ ਅਕਾਲ ਤਖ਼ਤ V/s ਭਾਰਤ ਇਹ ਮਸਲਾ ਬਣਾਇਆ ਨਹੀਂ ਜਾ ਸਕਦਾ, ਹਿੰਦੂਸਤਾਨ ‘ਚ ਕਿੰਨੀਆਂ ਸਟੇਟ ਨੇ ਪਰ ਅਕਾਲ ਤਖ਼ਤ ਇੱਕ ਹੀ ਹੈ। ਸੂਬਾ ਜਾਂ ਦੇਸ਼ ਦੀ ਸਰਕਾਰ ਨਾਲ ਅਕਾਲ ਤਖ਼ਤ ਦੀ ਤੁਲਨਾ ਨਹੀ ਹੋ ਸਕਦੀ । ਗਿਆਨੀ ਹਰਪ੍ਰੀਤ ਸਿੰਘ ਨੇ ਇਸ਼ਾਰਿਆਂ ਹੀ ਇਸ਼ਾਰਿਆਂ ਵਿੱਚ ਕੇਂਦਰ ਸਰਕਾਰ ਨੂੰ ਵੀ ਨਸੀਹਤ ਦਿੰਦੇ ਹੋਏ ਕਿਹਾ ਜੇਕਰ ਭਾਰਤ ਨੂੰ ਅਖੰਡ ਰੱਖਣਾ ਹੈ ਤਾਂ ਇਹ ਜ਼ਰੁਰੀ ਨਹੀਂ ਵੱਖ ਵੱਖ ਕਲਚਰ ਨੂੰ ਖਤਮ ਕਰਕੇ ਇੱਕ ਕਲਚਰ ਬਣਾਇਆ ਜਾਵੇ। ਉਨ੍ਹਾਂ ਕਿਹਾ ਦੇਸ਼ ਵਿੱਚ ਇੱਕ ਨੈਰੇਟਿਵ ਸਿਰਜਿਆ ਜਾਂਦਾ ਕਿ ਜਿਹੜਾ ਵੀ ਪੱਖਪਾਤ ਹੋਇਆ ਉਹ ਸਿੱਖਾਂ ਨਾਲ ਵਾਪਰਿਆ, ਮਸਲਨ ਪਾਣੀਆਂ ਦਾ ਮੁੱਦਾ, ਭਾਸ਼ਾ ਦਾ ਮਸਲਾ ਇਸ ਨੂੰ ਸਿੱਖਾਂ ਨਾਲ ਜੋੜ ਕੇ ਪੇਸ਼ ਕੀਤਾ ਗਿਆ, ਗੁਰਮੁਖੀ ਸਾਡੀ ਭਾਸ਼ਾ ਇਸ ਨੂੰ ਧੁੰਦਲਾ ਕਰਨ ਦੀ ਕੋਸ਼ਿਸ਼ ਕੀਤੀ ਤੇ ਹੋ ਰਹੀ, ਇਸੇ ਕਰਕੇ ਸਿੱਖਾਂ ਅੰਦਰ ਬੇਗਾਨੀ ਦਾ ਮਾਹੌਲ ਬਣਿਆ ।
ਸੂਬੇ ਨੂੰ ਖੇਤਰੀ ਪਾਰਟੀ ਦੀ ਜ਼ਰੂਰਤ
ਜਥੇਦਾਰ ਨੇ ਮੌਜੂਦਾ ਸਿਆਸੀ ਹਾਲਾਤਾਂ ‘ਤੇ ਬੋਲ ਦੇ ਹੋਏ ਕਿਹਾ ਅਸੀਂ ਦੂਸਰੇ ‘ਤੇ ਭਰੋਸਾ ਜਲਦ ਕਰ ਲੈਂਦੇ ਕਿ ਸਾਡੀ ਉਣਤੀ ਦਾ ਇਹ ਕਾਰਨ ਬਣ ਸਕਦਾ, ਉਹ ਸਾਡਾ ਭਰੋਸਾ ਤੋੜ ਦਿੰਦੇ, ਫਿਰ ਨਿਰਾਸ਼ਾ ਹੁੰਦੀ ਉਦੋਂ ਫਿਰ ਖਲਾਅ ਪੈਦਾ ਹੁੰਦਾ, ਸਾਡੀ ਕੌਮ ਆਪਣੇ ਆਪ ਨੂੰ ਲੀਡਰ ਲੈਸ ਸਮਝ ਲੱਗ ਪਈ, ਸਿੱਖ ਵਿਰੋਧੀ ਤਾਕਤਾਂ ਫਿਰ ਸਮਝਿਆ ਕਿ ਇਹੀ ਸਹੀ ਸਮਾਂ ਇਹਨਾਂ ‘ਤੇ ਅਟੈਕ ਕਰਨ ਦਾ, ਕੀ ਇਹ ਲੀਡਰ ਲੈਸ ਨੇ। ਮੌਜੂਦਾ ਸਮੇਂ ਵੀ ਇਹ ਹੀ ਹੋਇਆ ਪਹਿਲਾਂ ਆਪ ਮਾਹੌਲ ਵਿਗੜਨ ਦਿੱਤਾ, ਫਿਰ ਕੰਟ੍ਰੋਲ ਦੇ ਨਾਮ ‘ਤੇ ਸਿੱਖ ਨੌਵਜਾਨ ਦੀਆਂ ਗ੍ਰਿਫ਼ਤਾਰੀਆਂ ਸ਼ੁਰੂ ਕੀਤੀਆਂ। ਜਥੇਦਾਰ ਨੇ ਕਿਹਾ ਖੇਤਰੀ ਪਾਰਟੀਆਂ ਹੀ ਸੂਬੇ ਦਾ ਭਲਾ ਕਰ ਸਕਦੀਆਂ ਹਨ। ਨੈਸ਼ਨਲ ਪਾਰਟੀਆਂ ਨੇ ਦੇਸ਼ ‘ਚ ਰਾਜ ਕੀਤਾ ਜਾ ਕਰ ਰਹੇ ਉਹਨਾਂ ਦੀ ਇਹੀ ਕੋਸ਼ਿਸ਼ ਰਹੀ ਕਿ ਖੇਤਰੀ ਪਾਰਟੀਆਂ ਨੂੰ ਤਬਾਹ ਕਰ ਦਿੱਤਾ ਜਾਵੇ ਤੇ ਫਿਰ ਖੇਤਰੀ ਪਾਰਟੀਆਂ ਅੰਦਰ ਹੀ ਕੁਝ ਅਜਿਹੇ ਲੀਡਰ ਸ਼ਾਮਲ ਕੀਤੇ ਗਏ ਜਿਹਨਾਂ ਨੇ ਸਟੇਟ ਪਾਰਟੀ ਦਾ ਹੀ ਨੁਕਸਾਨ ਕਰਨਾ ਸ਼ੁਰੂ ਕੀਤਾ। ਸੂਬੇ ਦਾ ਭਲਾ ਉਦੋਂ ਹੀ ਹੋਵੇਗਾ ਜਦੋਂ ਸਟੇਟ ਦੀ ਪਾਰਟੀ ਉੱਪਰ ਉੱਠੇਗੀ, ਉਹ ਫਿਰ ਚਾਹੇ ਪੰਜਾਬ ਹੋਵੇਗਾ, ਬੰਗਾਲ, ਮਹਾਰਾਸ਼ਟਰ ਜਾਂ ਸਾਊਥ ਦੀਆਂ ਸਟੇਟ ਹੋਣ।
ਮੇਰੇ ‘ਤੇ ਕੋਈ ਪ੍ਰੈਸ਼ਰ ਨਹੀਂ
ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ 27 ਮਾਰਚ ਦੇ ਫੈਸਲਿਆਂ ਦੌਰਾਨ ਸਰਕਾਰ ਨੂੰ ਲੱਗਿਆ ਕਿ ਸਾਡਾ ਅਕਸ ਖਰਾਬ ਹੋਈ ਹੈ, ਹੱਲ ਕੱਢਣ ਦੀ ਬਜਾਏ ਸਰਕਾਰ ਨੇ ਇਹ ਸੋਚਿਆ ਹੋਣਾ ਕਿ ਜਿਹਨਾਂ ਨੇ ਇਹ ਆਵਾਜ਼ ਕੱਢੀ ਹੈ ਉਸ ਦੀ ਛਵੀ ਨੂੰ ਹੀ ਸਿਆਸੀ ਪਾਰਟੀ ਨਾਲ ਜੋੜ ਕੇ ਧੁੰਦਲਾ ਕਰ ਦਈਏ। ਅਸੀਂ ਵੀ ਪੰਜਾਬ ਦਾ ਭਲਾ ਮੰਗਦੇ ਹਾਂ ਸਰਕਾਰ ਸਾਡੇ ਨਾਲ ਬੈਠ ਕੇ ਗੱਲ ਕਰਦੀ ਅਸੀ ਸਹਿਯੋਗ ਕਰਦੇ ਮਿਲ ਬੈਠ ਕੇ ਕੋਈ ਹੱਲ ਕਰਦੇ ਪਰ ਇਸ ਦੇ ਬਜਾਏ ਸਾਡੀ ਛਵੀ ਨੂੰ ਧੁੰਦਲਾ ਕਰਨ ਦੀ ਕੋਸ਼ਿਸ਼ ਕੀਤੀ। ਜਥੇਦਾਰ ਸਾਹਿਬ ਨੇ ਕਿਹਾ ਅਸੀਂ ਜਾਣ ਅਣਜਾਣੇ ‘ਚ ਆਪਣੀਆਂ ਬਣਾਈਆਂ ਸੰਸਥਾਵਾਂ ਨੂੰ ਢਾਹ ਤਾਂ ਲਈ ਹੈ ਪਰ ਉਹਨਾਂ ਸੰਸਥਾਵਾਂ ਨੂੰ ਵੀ ਟਾਰਗੇਟ ਕਰ ਲਿਆ ਜੋ ਗੁਰੂ ਸਾਹਿਬਾਨਾਂ ਨੇ ਸਾਨੂੰ ਦਿੱਤੀਆਂ ਸਨ। ਸਾਡੀ ਬਦਕਿਸਮਤੀ ਅਸੀਂ ਸਮਝ ਨਹੀਂ ਸਕੇ ਕਿ ਸੰਗਤ, ਗੁਰਦੁਆਰਾ, ਲੰਗਰ ਤੇ ਅਕਾਲ ਤਖ਼ਤ ਸਾਹਿਬ ਕੀ ਹੈ ਇਹਨਾਂ ਕਰਕੇ ਹੀ ਧਰਮ ਪ੍ਰਫੂਲਤ ਹੁੰਦਾ , ਸ਼੍ਹੋਮਣੀ ਕਮੇਟੀ ‘ਚ ਕਮੀ ਨਹੀਂ ਹੋਈ ਬੰਦਿਆਂ ‘ਚ ਕਮੀਆਂ ਆ ਸਕਦੀਆਂ ਨੇ, ਪਰ ਅਸੀਂ ਟਾਰਗੇਟ ਕਰਨ ਵੇਲੇ ਨਹੀਂ ਸੋਚਿਆ ਕਿ ਬੰਦੇ ਡੈਮੇਜ਼ ਹੋਣ ਸੰਸਥਾਵਾਂ ਨਹੀਂ। ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਮੇਰੇ ‘ਤੇ ਕਿਸੇ ਦਾ ਕੋਈ ਪ੍ਰੈਸ਼ਰ ਨਹੀਂ, ਜਦੋਂ ਮੇਰੇ ‘ਤੇ ਪ੍ਰੈਸ਼ਰ ਪਿਆ ਪੈ ਆਪਣੇ ਅਹੁਦੇ ਤੋਂ ਹੱਟ ਜਾਵਾਂਗਾ, ਜੇ ਕਦੀ ਮੇਰੇ ਪ੍ਰੈਸ਼ਰ ਪਾਉਣ ਦੀ ਕੋਸ਼ਿਸ਼ ਕੀਤੀ ਤਾਂ ਉਸ ਨੂੰ ਮੈਂ ਖੁੱਦ ਹਟਾ ਦਿੱਤਾ ।