Punjab

ਹੋਲੇ-ਮਹੱਲੇ ‘ਤੇ ਜਥੇਦਾਰ ਦਾ ਕੌਮ ਦੇ ਨਾਂ ਸੰਦੇਸ਼,ਖਾਸ ਤੌਰ ‘ਤੇ ਨੌਜਵਾਨ ਵਰਗ ਨੂੰ ਕੀਤੀ ਆਹ ਅਪੀਲ

ਅੰਮ੍ਰਿਤਸਰ : ਗੁਰੂ ਨਗਰੀ ਸ਼੍ਰੀ ਅਨੰਦਪੁਰ ਸਾਹਿਬ ਵਿੱਚ 8 ਮਾਰਚ ਨੂੰ ਹੋਲੇ ਮਹੱਲੇ ਦਾ ਤਿਉਹਾਰ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ । ਇਸ ਮੌਕੇ ਜਥੇਦਾਰ ਭਾਈ ਹਰਪ੍ਰੀਤ ਸਿੰਘ ਨੇ ਸਾਰੀ ਸੰਗਤ ਨੂੰ ਜਿਥੇ ਵਧਾਈ ਦਿੱਤੀ ਹੈ ,ਉਥੇ ਸੰਗਤ ਦੇ ਨਾਂ ਇੱਕ ਅਪੀਲ ਵੀ ਕੀਤੀ ਹੈ।

ਜਥੇਦਾਰ ਗਿਆਨੀ ਹਰਪ੍ਰੀਤ ਸਿੰਘ

ਖਾਸ ਤੌਰ ‘ਤੇ ਨੌਜਵਾਨ ਵਰਗ ਦੇ ਨਾਂ ਆਪਣੇ ਸੰਦੇਸ਼ ਵਿੱਚ ਉਹਨਾਂ ਕਿਹਾ ਹੈ ਕਿ ਸ਼ਰਧਾ ਨਾਲ ਆਪਣਾ ਸੀਸ ਗੁਰੂ ਅੱਗੇ ਨਿਵਾਣ ਲਈ ਜ਼ਰੂਰ ਪਹੁੰਚੋਂ ਪਰ ਕਿਸੇ ਵੀ ਤਰਾਂ ਦੀ ਹੁਲੜਬਾਜੀ ਤੋਂ ਗੁਰੇਜ਼ ਕੀਤਾ ਜਾਵੇ। ਜਿਸ ਤਰਾਂ ਪਿਛਲੇ ਸਾਲ ਕਿਸੇ ਨੇ ਟਰੈਕਟਰ ਇੱਕ ਨਹਿਰ ਵਿੱਚ ਵਾੜ ਦਿੱਤਾ ਸੀ,ਇਸ ਤਰਾਂ ਦੀਆਂ ਹਰਕਤਾਂ ਨਾਲ ਕਿਸੇ ਵੀ ਤਰਾਂ ਦਾ ਹਾਦਸਾ ਵਾਪਰ ਸਕਦਾ ਹੈ।ਸੋ ਉਹਨਾਂ ਬੇਨਤੀ ਕੀਤੀ ਹੈ ਇਸ ਸਾਲ ਇਸ ਤਰਾਂ ਦੀ ਕੋਈ ਘਟਨਾ ਨਾ ਹੋਵੇ। ਸਾਰੇ ਹੁੰਮਹੁਮਾਂ ਕੇ ਸ਼੍ਰੀ ਅਨੰਦਪੁਰ ਸਾਹਿਬ ਪਹੁੰਚਣ। ਕਮੇਟੀ ਵੱਲੋਂ ਸੰਗਤ ਲਈ ਹਰ ਤਰਾਂ ਦੇ ਇੰਤਜ਼ਾਮ ਕੀਤੇ ਗਏ ਹਨ ਤਾਂ ਜੋ ਕਿਸੇ ਨੂੰ ਵੀ ਕਿਸੇ ਤਰਾਂ ਦੀ ਕੋਈ ਮੁਸ਼ਕਿਲ ਨਾ ਆਵੇ।