Punjab

Jalandhar Loksabha By Poll Live Result : ਆਪ ਉਮੀਦਵਾਰ ਰਿੰਕੂ ਦੀ ਜਿੱਤ ਹੁਣ ਤੈਅ ! ਟੁੱਟ ਗਿਆ ਕਾਂਗਰਸ ਦਾ ਗੜ੍ਹ, ਹੁਣ ਅਕਾਲੀ ਦਲ ਨੇ ਬੀਜੇਪੀ ਨੂੰ ਤੀਜੇ ਨੰਬਰ ਲਈ ਪਿੱਛੇ ਛੱਡਿਆ

ਬਿਊਰੋ ਰਿਪੋਰਟ :  : Jalandhar Loksabha By Poll Live Result : ਜਲੰਧਰ ਲੋਕ ਸਭਾ ਜ਼ਿਮਨੀ ਚੋਣ ਦੀ ਗਿਣਤੀ ਚੱਲ ਰਹੀ ਹੈ, ਪਰ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੁਸ਼ੀਲ ਕੁਮਾਰ ਰਿੰਕੂ ਦੀ ਲੀਡ ਵੱਧ ਗਈ ਹੈ। ਇਸ ਵੇਲੇ ਕਾਂਗਰਸ ਪਾਰਟੀ ’ਤੇ ਤੇ ਅਕਾਲੀ ਦਲ ਬਸਪਾ ਗਠਜੋੜ ਦੇ ਉਮੀਦਵਾਰ ਤੀਜੇ ਨੰਬਰ ’ਤੇ ਪਹੁੰਚ ਗਏ ਹਨ। ਆਮ ਆਦਮੀ ਪਾਰਟੀ ਦੇ ਉਮੀਦਵਾਰ ਸੁਸ਼ੀਲ ਰਿੰਕੂ ਨੂੰ ਹੁਣ ਤੱਕ 291433  ਵੋਟਾਂ ਮਿਲਿਆ ਹਨ,ਦੂਜੇ ਨੰਬਰ ‘ਤੇ ਕਾਂਗਰਸ ਦੀ ਉਮੀਦਵਾਰ ਕਰਮਜੀਤ ਕੌਰ ਹਨ ਉਨ੍ਹਾਂ  ਨੂੰ  234025ਵੋਟਾਂ ਮਿਲਿਆ ਹਨ ।

ਤੀਜੇ ਨੰਬਰ ‘ਤੇ ਅਕਾਲੀ ਦਲ ਅਤੇ BSP ਉਮੀਦਵਾਰ ਸੁਖਵਿੰਦਰ ਸੁੱਖੂ ਨੂੰ ਹੁਣ ਤੱਕ 151136  ਵੋਟਾਂ ਹਾਸਲ ਕੀਤੀਆਂ ਹਨ।ਚੌਥੇ ਨੰਬਰ ‘ਤੇ BJP ਉਮੀਦਵਾਰ ਇੰਦਰ ਇਕਬਾਲ ਸਿੰਘ ਹਨ ਉਨ੍ਹਾਂ ਨੂੰ  132438  ਵੋਟਾਂ ਮਿਲੀਆਂ ਹਨ। ਪੰਜਵੇਂ ਨੰਬਰ ‘ਤੇ ਸ੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਉਮੀਦਵਾਰ ਗੁਰਜੰਟ ਸਿੰਘ ਨੂੰ ਹੁਣ ਤੱਕ 19519 ਵੋਟਾਂ ਪਈਆਂ ਹਨ। ਨੀਟੂ ਸ਼ਟਰਾਵਾਲਾ ਨੂੰ 3903 ਵੋਟਾਂ ਪਈਆਂ ਹਨ।NOTA ਨੂੰ 6427 ਵੋਟਾਂ ਪਇਆ ਹਨ।

ਹੁਣ ਸੁਸ਼ੀਲ ਕੁਮਾਰ ਰਿੰਕੂ 52 ਤੋਂ ਵੱਧ ਵੋਟਾਂ ਦੀ ਲੀਡ ਹਾਸਲ ਕੀਤੀ ਹੈ । ਚੋਣ ਕਮਿਸ਼ਨ ਮੁਤਾਬਿਕ ਆਪ ਨੇ ਹੁਣ ਤੱਕ 34 ਫੀਸਦੀ ਵੋਟਾਂ ਹਾਸਲ ਕੀਤੀਆਂ,ਕਾਂਗਰਸ ਨੇ 27.5 ਫੀਸਦ,ਬੀਜੇਪੀ ਨੇ 17.05 ਫੀਸਦ ਅਕਾਲੀ ਦਲ ਨੇ 15.9 ਫੀਸਦੀ ਵੋਟਾਂ ਹਾਸਲ ਕੀਤੀਆਂ ਹਨ। ਹੁਸਾਢੇ 8 ਲੱਖ ਵੋਟਾਂ ਪਈਆਂ ਹੁਣ ਤੱਕ 8 ਲੱਖ 76 ਹਜ਼ਾਰ 203 ਵੋਟਾਂ ਦੀ ਗਿਣਤੀ ਪੂਰੀ ਹੋ ਗਈ ਹੈ।