ਬਿਊਰੋ ਰਿਪੋਰਟ : ਕੈਨੇਡਾ ਅਤੇ ਇੰਗਲੈਂਡ ਵਾਂਗ ਆਸਟ੍ਰੇਲੀਆ ਵਿੱਚ ਵੀ ਪੰਜਾਬੀਆਂ ਨੇ ਵੱਡੇ ਮੁਕਾਮ ਹਾਸਲ ਕੀਤੇ ਹਨ । ਰੋਜ਼ਗਾਰ ਦੇ ਮਕਸਦ ਨਾਲ ਗਏ ਪੰਜਾਬੀ ਹੁਣ ਉਸ ਦੇਸ਼ ਦੀ ਸਿਆਸਤ ਵਿੱਚ ਵੱਡਾ ਰੋਲ ਅਦਾ ਕਰ ਰਹੇ ਹਨ । ਇੰਨਾਂ ਵਿੱਚੋਂ ਹੀ ਇੱਕ ਹਨ ਜਗਦੀਪ ਸਿੰਘ ਸੰਧੂ ਜਿੰਨਾਂ ਨੇ ਆਸਟ੍ਰੇਲੀਆ ਦੇ ਸਵਾਨ ਸ਼ਹਿਰ ਦੀ ਆਸਟੋਨ ਵਾਰਡ ਤੋਂ ਕੌਂਸਲਰ ਦੀ ਚੋਣ ਜਿੱਤੀ ਹੈ । ਸਿੱਟੀ ਆਫ ਸਵਾਨ ਤੋਂ ਚੁਣੇ ਜਾਣ ਵਾਲੇ ਉਹ ਪਹਿਲੇ ਸਿੱਖ ਕੌਂਸਲਰ ਬਣੇ ਹਨ । ਜਗਦੀਪ ਸਿੰਘ ਸੰਧੂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨਾਲ ਵੀ ਜੁੜੇ ਹੋਏ ਹਨ ਅਤੇ ਉਹ ਆਸਟ੍ਰੇਲੀਆ ਪਰਥ ਤੋਂ ਯੂਥ ਆਗੂ ਹਨ ।
ਜਿੱਤ ਤੋਂ ਬਾਅਦ ਜਗਦੀਪ ਸਿੰਘ ਸੰਧੂ ਗੁਰਦੁਆਰਾ Bennett springs Perth ਪਹੁੰਚੇ ਜਿੱਥੇ ਉਨ੍ਹਾਂ ਨੇ ਗੁਰੂ ਸਾਹਿਬ ਦਾ ਸ਼ੁਕਰਾਨਾਂ ਕਰਦਿਆਂ ਅਰਦਾਸ ਕੀਤੀ । ਉਨ੍ਹਾਂ ਨੇ ਕਿਹਾ ਕਿ ਗੁਰੂ ਸਾਹਿਬ ਦੀ ਸਿੱਖਿਆ ਮੁਤਾਬਿਕ ਇਲਾਕੇ ਦੀ ਸੇਵਾ ਕਰਦੇ ਰਹਿਣਗੇ । ਜਗਦੀਪ ਸਿੰਘ ਸੰਧੂ ਕੁਝ ਸਾਲ ਪਹਿਲਾਂ ਹੀ ਆਸਟ੍ਰੇਲੀਆ ਦੇ ਪਰਥ ਸ਼ਹਿਰ ਵਿੱਚ ਆਏ ਸਨ । ਇਸ ਦੌਰਾਨ ਉਨ੍ਹਾਂ ਨੇ ਰਾਜਨੀਤੀ ਵਿੱਚ ਹਿਸਾ ਲੈਣ ਦੀ ਚਾਹਤ ਕਾਰਨ ਸ਼ਹਿਰ ਦੀ ਭਲਾਈ ਅਤੇ ਸਮਾਜਿਕ ਕਾਰਜ ਕਰਨ ਵਿੱਚ ਅੱਗੇ ਵੱਧ ਰਹੇ ਹਨ।
ਜਗਦੀਪ ਸਿੰਘ ਸੰਧੂ ਦਾ ਕਹਿਣਾ ਹੈ ਕਿ ਆਸਟ੍ਰੇਲੀਆ ਵਿੱਚ ਵੱਡੀ ਗਿਣਤੀ ਵਿੱਚ ਪੰਜਾਬੀ ਹਨ ਅਜਿਹੇ ਵਿੱਚ ਇੱਥੇ ਦੀ ਸਿਆਸਤ ਵਿੱਚ ਉਨ੍ਹਾਂ ਦੀ ਹਿਸੇਦਾਰੀ ਵੀ ਹੋਣੀ ਚਾਹੀਦੀ ਹੈ । ਜਗਦੀਪ ਸਿੰਘ ਸੰਧੂ ਦੇ ਆਸਟ੍ਰੇਲੀਆ ਦੇ ਸਵਾਨ ਸ਼ਹਿਰ ਦੀ ਆਸਟੋਨ ਵਾਰਡ ਤੋਂ ਕੌਂਸਲਰ ਚੁਣੇ ਜਾਣ ‘ਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਅਹੁਦੇਦਾਰਾਂ ਨੇ ਉਨ੍ਹਾਂ ਨੂੰ ਵਧਾਈ ਦਿੱਤੀ ਹੈ । ਜਿਸ ਵਿੱਚ ਦਲਵਿੰਦਰ ਸਿੰਘ ਘੁੰਮਣ ਪ੍ਧਾਨ ਸ਼ੌ੍ਮਣੀ ਅਕਾਲੀ ਦਲ ਅੰਮ੍ਰਿਤਸਰ ਯੂਰਪ ਯੂਥ ਅਤੇ ਕੀਨੀਆ ਦੇਸ਼ ਤੋ ਪਾਰਟੀ ਦੇ ਸੀਨੀਅਰ ਆਗੂ ਸ. ਰਮਿੰਦਰਜੀਤ ਸਿੰਘ ਕੀਨੀਆਂ ਵੱਲੋਂ ਸ. ਜਗਦੀਪ ਸਿੰਘ ਸੰਧੂ ਦਾ ਨਾਂ ਸ਼ਾਮਲ ਹੈ। ਪਾਰਟੀ ਦੇ ਆਗੂਆਂ ਨੇ ਆਸਟ੍ਰੇਲੀਆ ਵਿੱਚ ਵਸਦੇ ਸਮੂਹ ਭਾਈਚਾਰੇ ਨੂੰ ਇਸ ਸਾਂਝੀ ਜਿੱਤ ਲਈ ਮੁਬਾਰਕਬਾਦ ਦਿੱਤੀ ਹੈ ਅਤੇ ਉਮੀਦ ਜਤਾਈ ਹੈ ਕਿ ਜਗਦੀਪ ਸਿੰਘ ਸੰਧੂ ਸਰਬੱਤ ਦੇ ਭਲੇ ਲਈ ਆਪਣੀਆਂ ਨਿਰੰਤਰ ਸੇਵਾਵਾਂ ਜਾਰੀ ਰੱਖਦੇ ਹੋਏ ਦੇਸ਼ ਦੀ ਤਰੱਕੀ ਵਿੱਚ ਹਿਸਾ ਪਾਉਦੇ ਰਹਿਣਗੇ।