India

ਰਾਜ ਸਭਾ ‘ਚ ਪੰਜਾਬੀ ਵਿੱਚ ਵੀ ਕਰਵਾਏ ਜਾਣਗੇ ਦਸਤਾਵੇਜ਼ ਮੁਹੱਈਆ,MP ਬਲਵੀਰ ਸਿੰਘ ਸੀਚੇਵਾਲ ਦੇ ਯਤਨਾਂ ਸਦਕਾ ਹੋਈ ਸ਼ੁਰੂਆਤ  

ਦਿੱਲੀ :  ਹੁਣ ਰਾਜ ਸਭਾ ‘ਚ ਅੰਗਰੇਜ਼ੀ ਤੇ ਹਿੰਦੀ ਨਾਲ ਪੰਜਾਬੀ ਵਿੱਚ ਵੀ ਦਸਤਾਵੇਜ਼ ਮੁਹੱਈਆ ਕਰਵਾਏ ਜਾਣਗੇ ।  MP ਬਲਵੀਰ ਸਿੰਘ ਸੀਚੇਵਾਲ ਦੇ ਯਤਨਾਂ ਸਦਕਾ ਇਸ ਦੀ ਸ਼ੁਰੂਆਤ ਹੋਈ ਹੈ।

ਆਪ ਦੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਇੱਕ ਟਵੀਟ ਰਾਹੀਂ ਇਹ ਜਾਣਕਾਰੀ ਸਾਰਿਆਂ ਨਾਲ ਸਾਂਝੀ ਕੀਤੀ ਹੈ ਕਿ ਪਿਛਲੀ ਵਾਰ ਸੈਸ਼ਨ ਦੇ ਦੌਰਾਨ ਉਹਨਾਂ ਵੱਲੋਂ ਮੰਗ ਕੀਤੀ ਗਈ ਸੀ ਕਿ ਸੈਸ਼ਲ ਵਿੱਚ ਕਾਰਵਾਈ ਦੇ ਦੌਰਾਨ ਦਸਤਾਵੇਜ ਪੰਜਾਬੀ ਵਿੱਚ ਮੁਹੱਇਆ ਕਰਵਾਏ ਜਾਣ ਤੇ ਇਸ ਵਾਰ ਇਹ ਮੰਗ ਮੰਨ ਲਈ ਗਈ ਹੈ ਤੇ ਸਰਦ ਰੁੱਤ ਸ਼ੈਸ਼ਨ ਦੇ ਪਹਿਲੇ ਦਿਨ ਉਹਨਾਂ ਨੂੰ ਦਸਤਾਵੇਜ਼ ਪੰਜਾਬੀ ਵਿੱਚ ਮੁਹੱਇਆ ਕਰਵਾਏ ਗਏ ਹਨ।

 

ਸੰਤ ਸੀਚੇਵਾਲ ਨੇ ਇਸ ਲਈ ਸਭਾਪਤੀ ਦਾ ਧੰਨਵਾਦ ਕੀਤਾ ਤੇ ਇਸ ਤੋਂ ਪਹਿਲਾਂ ਅੱਜ ਸੰਸਦ ਦੇ ਸਰਦ ਰੁੱਤ ਇਜਲਾਸ ਦਾ ਪਹਿਲੇ ਦਿਨ ਉਪ ਪ੍ਰਧਾਨ ਜਗਦੀਪ ਧਨਖੜ ਨੂੰ ਰਾਜ ਸਭਾ ਦੀ ਕੁਰਸੀ ਸੰਭਾਲਣ ਲਈ ਸ਼ੁਭਕਾਮਨਾਵਾਂ ਵੀ ਦਿੱਤੀਆਂ।

 

WIਸੰਤ ਸੀਚੇਵਾਲ ਨੇ ਰਾਜ ਸਭਾ ਦੇ ਸਰਦ ਰੁੱਤ ਸ਼ੈਸ਼ਨ ਦੀ ਸ਼ੁਰੂਆਤ ਤੋਂ ਪਹਿਲਾਂ ਗੁਰਦੁਆਰਾ ਸ਼੍ਰੀ ਰਕਾਬਗੰਜ ਸਾਹਿਬ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਵਿਚ ਹਾਜ਼ਰੀ ਭਰੀ ਅਤੇ ਅਰਦਾਸ ਕੀਤੀ ਕਿ ਜਿਹਨਾਂ ਮਸਲਿਆਂ ‘ਤੇ ਧਿਆਨ ਨਹੀਂ ਦਿੱਤਾ ਗਿਆ ਉਹਨਾਂ ਤੇ ਧਿਆਨ ਦਿਵਾਇਆ ਜਾਵੇ ਤੇ ਹਵਾ ਪਾਣੀ ਧਰਤੀ ਸਮੇਤ ਹੋਰ ਮਸਲਿਆਂ ਨੂੰ ਗੰਭੀਰਤਾ ਨਾਲ ਉੁਠਾਇਆ ਜਾਵੇ। ਇਹ ਜਾਣਕਾਰੀ ਵੀ ਉਹਨਾਂ ਨੇ ਆਪਣੇ ਇੱਕ ਹੋਰ ਟਵੀਟ ਰਾਹੀਂ ਦਿੱਤੀ ਹੈ।