India

ਭਾਰਤ ਦੀ ਪਹਿਲੀ ਧੁੱਪ ਨਾਲ ਚਲਨ ਵਾਲੀ ਕਾਰ ! 45 ਮਿੰਟ ਚ ਚਾਰਜ,250 ਕਿਲੋਮੀਟਰ ਦੌੜੇਗੀ

india first solar car

ਬਿਊਰੋ ਰਿਪੋਰਟ : ਭਾਰਤ ਦੀ ਪਹਿਲੀ ਧੁੱਪ ਨਾਲ ਚੱਲਣ ਵਾਲੀ ਕਾਰ ਸਾਹਮਣੇ ਆਈ ਹੈ । ਪੁਣੇ ਦੀ ਸਟਾਰਟ ਅੱਪ ਕੰਪਨੀ Vayve Mobilty ਨੇ ਇਹ ਕਾਰ ਬਣਾਈ ਹੈ । ਨੋਇਡਾ ਦੇ AUTO EXPO ਵਿੱਚ ਕੰਪਨੀ ਨੇ ਭਾਰਤ ਦੀ ਪਹਿਲੀ ਸੋਲਰ ਕਾਰ EVA ਪੇਸ਼ ਕੀਤੀ ਹੈ । ਇਸ ਕਾਰ ਦੇ ਅੰਦਰ 2 ਵੱਡੇ 2 ਬੱਚੇ ਬੈਠ ਸਕਦੇ ਹਨ । ਖਾਸ ਗੱਲ ਇਹ ਹੈ ਕਿ ਕਾਰ 45 ਮਿੰਟ ਵਿੱਚ ਫੁੱਲ ਚਾਰਜ ਹੋ ਜਾਂਦੀ ਹੈ ਅਤੇ 250KM ਤੱਕ ਦੌੜ ਸਕਦੀ ਹੈ ।

ਇਹ ਬੈਟਰੀ ਨਾਲ ਚੱਲਣ ਵਾਲੀ ਸਿੰਗਲ ਡੋਰ ਕਾਰ ਹੈ । ਸਾਇਜ ਵਿੱਚ ਇਹ ਟਾਟਾ ਨੈਨੋ ਵਰਗੀ ਨਜ਼ਰ ਆਉਂਦੀ ਹੈ । ਅਸਲ ਵਿੱਚ ਇਹ ਇਲੈਕਟ੍ਰਿਕ ਕਾਰ ਹੈ । ਪਰ ਦਿਲਚਸਪ ਗੱਲ ਇਹ ਹੈ ਕਿ ਇਸ ਨਾਲ ਤੁਹਾਨੂੰ ਸੋਲਰ ਰੂਫ ਪੈਨਲ ਦਾ ਆਪਸ਼ਨ ਵੀ ਮਿਲ ਦਾ ਹੈ । ਜਿਸ ਨੂੰ ਕਾਰ ਦੇ ਉੱਤੇ ਫਿਟ ਕੀਤਾ ਜਾ ਸਕਦਾ ਹੈ । ਸੋਲਰ ਰੂਫ ਚਾਰਜਿੰਗ ਵਿੱਚ ਮਦਦ ਕਰਦਾ ਹੈ। ਜਿਸ ਦੇ ਲਈ ਕਾਰ ਨੂੰ ਖੁੱਲੇ ਵਿੱਚ ਖੜਾ ਕਰਨਾ ਪੈਂਦਾ ਹੈ । ਕੰਪਨੀ ਸੋਲਰ ਰੂਫ ਵੱਖ ਤੋਂ ਵੇਚ ਦੀ ਹੈ ।

ਇਸ ਇਲੈਕਟ੍ਰਿਕ ਕਾਰ ਦੀ ਟੈਸਟਿੰਗ ਤਕਰੀਬਨ ਪੂਰੀ ਹੋ ਚੁੱਕੀ ਹੈ ਅਤੇ ਜਲਦ ਹੀ ਇਸ ਨੂੰ ਲਾਂਚ ਕਰਨ ਦੇ ਲਈ ਕੰਪਨੀ ਪਲਾਨਿੰਗ ਬਣਾ ਰਹੀ ਹੈ । ਇਸ ਵਿੱਚ 6 kW ਲਿਕਿਡ ਕੂਲਡ ਇਲੈਕਟ੍ਰਿਕ ਮੋਟਰ ਜੋ 16hp ਪਾਵਰ ਅਤੇ 40Nm ਦਾ ਪੀਕ ਟਾਰਕ ਜਨਰੇਟ ਕਰ ਸਕਦਾ ਹੈ। ਇਲੈਕਟ੍ਰਿਕ / ਸੋਲਰ ਕਾਰ ਵਿੱਚ 14 kWh ਬੈਟਰੀ ਪੈਕ ਮਿਲ ਦੀ ਹੈ । ਕਾਰ ਇੱਕ ਵਾਰ ਚਾਰਜ ਕਰਨ ‘ਤੇ 250km ਰੇਂਜ ਆਫਰ ਕਰਦੀ ਹੈ । ਇਸ ਨੂੰ ਚਾਰਜ ਕਰਨ ਦੇ ਲਈ 15A ਸਾਕੇਟ ਹੁੰਦਾ ਹੈ ।

ਘਰ ਦੇ ਸਾਕੇਟ ਨਾਲ ਇਸ ਕਾਰ ਨੂੰ 4 ਘੰਟੇ ਦੇ ਅੰਦਰ ਚਾਰਜ ਕੀਤਾ ਜਾ ਸਕਦਾ ਹੈ । ਕੰਬਾਈਨ ਚਾਰਜਿੰਗ ਸਿਸਟਮ ਦੇ ਜ਼ਰੀਏ ਇਸ ਨੂੰ 45 ਮਿੰਟ ਵਿੱਚ 80 ਫੀਸਦੀ ਚਾਰਜ ਕੀਤਾ ਜਾ ਸਕਦਾ ਹੈ। ਕਾਰ ਦੇ ਅੱਗੇ ਸਿੰਗਲ ਸੀਟ ਅਤੇ ਪਿੱਛੇ ਥੋੜੀ ਵੱਡੀ ਸੀਟ ਮਿਲ ਦੀ ਹੈ । ਕਨੈਕਟਿਵਿਟੀ ਦੇ ਲਈ ਇਸ ਵਿੱਚ ਐਨਡਰਾਇਡ ਆਟੋ ਅਤੇ ਐਪਲ ਕਾਰ ਪਲੇਅ ਮਿਲ ਦਾ ਹੈ । ਕਾਰ ਦੀ ਬੁਕਿੰਗ ਅਤੇ ਕੀਮਤ ਦਾ ਐਲਾਨ ਵੀ ਜਲਦ ਹੋਵੇਗਾ ।