India Sports

World Cup ‘ਚ ਭਾਰਤ ਦੀ ਲਗਾਤਾਰ ਪੰਜਵੀਂ ਜਿੱਤ, ਨਿਊਜ਼ੀਲੈਂਡ ਨੂੰ 4 ਵਿਕਟਾਂ ਨਾਲ ਹਰਾਇਆ…

India's fifth consecutive victory in the World Cup, defeating New Zealand by 4 wickets...

ਦਿੱਲੀ : ਵਿਸ਼ਵ ਕੱਪ 2023 ‘ਚ ਭਾਰਤ ਦੀ ਜਿੱਤ ਦਾ ਸਿਲਸਿਲਾ ਜਾਰੀ ਹੈ। ਭਾਰਤ ਨੇ ਲਗਾਤਾਰ ਪੰਜਵੀਂ ਜਿੱਤ ਹਾਸਲ ਕੀਤੀ ਹੈ। ਭਾਰਤ ਨੇ ਨਿਊਜ਼ੀਲੈਂਡ ਨੂੰ 4 ਵਿਕਟਾਂ ਨਾਲ ਹਰਾਇਆ।  ICC ਵਿਸ਼ਵ ਕੱਪ 2023 ਦੀਆਂ ਦੋ ਸਭ ਤੋਂ ਸਫਲ ਟੀਮਾਂ ਇੰਡੀਆ ਤੇ ਨਿਊਜੀਲੈਂਡ ਵਿਚਕਾਰ ਖੇਡਿਆ ਗਿਆ। ਇਹ ਮੈਚ ਇਸ ਵਿਸ਼ਵ ਕੱਪ ਦਾ 21ਵਾਂ ਮੈਚ ਸੀ। ਇਸ ਵਿਸ਼ਵ ਕੱਪ ‘ਚ ਦੋਵੇਂ ਟੀਮਾਂ ਸ਼ਾਨਦਾਰ ਪ੍ਰਦਰਸ਼ਨ ਕਰ ਰਹੀਆਂ ਸਨ ਪਰ ਨਿਊਜ਼ੀਲੈਂਡ ਨੂੰ ਲਗਾਤਾਰ ਚਾਰ ਜਿੱਤਾਂ ਤੋਂ ਬਾਅਦ ਪਹਿਲੀ ਹਾਰ ਦਾ ਸਾਹਮਣਾ ਕਰਨਾ ਪਿਆ। ਭਾਰਤੀ ਟੀਮ ਨੇ ਲਗਾਤਾਰ ਪੰਜਵਾਂ ਮੈਚ ਜਿੱਤਿਆ।

ਭਾਰਤ ਨੇ ਦੋ ਓਵਰ ਬਾਕੀ ਰਹਿੰਦਿਆਂ 274 ਦੌੜਾਂ ਦਾ ਟੀਚਾ ਹਾਸਲ ਕਰ ਲਿਆ। ਭਾਰਤ ਦੀ ਜਿੱਤ ਦੇ ਹੀਰੋ ਰਹੇ ਵਿਰਾਟ ਕੋਹਲੀ ਨੇ 95 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ। ਮੁਹੰਮਦ ਸ਼ਮੀ ਨੇ ਇਸ ਤੋਂ ਪਹਿਲਾਂ 5 ਵਿਕਟਾਂ ਲਈਆਂ ਸਨ। ਭਾਰਤ ਲਈ ਸੈਮੀਫਾਈਨਲ ਦੀ ਟਿਕਟ ਪੱਕੀ ਹੋ ਗਈ ਹੈ।

ਇਸ ਜਿੱਤ ਨਾਲ ਭਾਰਤੀ ਟੀਮ ਅੰਕ ਸੂਚੀ ‘ਚ ਸਿਖਰ ‘ਤੇ ਆ ਗਈ ਸੀ। ਹੁਣ ਟੀਮ ਇੰਡੀਆ ਦੇ ਖਾਤੇ ‘ਚ 5 ਮੈਚਾਂ ਤੋਂ ਬਾਅਦ 10 ਅੰਕ ਹੋ ਗਏ ਹਨ। ਅਜਿਹੇ ‘ਚ ਭਾਰਤ ਦੇ ਟਾਪ-4 ‘ਚ ਪਹੁੰਚਣ ਦੀਆਂ ਸੰਭਾਵਨਾਵਾਂ ਮਜ਼ਬੂਤ ਹੋ ਗਈਆਂ ਹਨ। ਹੁਣ ਟੀਮ ਨੂੰ 4 ‘ਚੋਂ ਸਿਰਫ 2 ਮੈਚ ਜਿੱਤਣੇ ਹੋਣਗੇ।

ਐਤਵਾਰ ਨੂੰ ਧਰਮਸ਼ਾਲਾ ਮੈਦਾਨ ‘ਤੇ ਭਾਰਤ ਨੇ ਟਾਸ ਜਿੱਤ ਕੇ ਫੀਲਡਿੰਗ ਚੁਣੀ। ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਨ ਮੈਦਾਨ ‘ਤੇ ਉਤਰੀ ਨਿਊਜ਼ੀਲੈਂਡ ਦੀ ਟੀਮ 50 ਓਵਰਾਂ ‘ਚ 273 ਦੌੜਾਂ ‘ਤੇ ਆਲ ਆਊਟ ਹੋ ਗਈ। ਭਾਰਤੀ ਟੀਮ ਨੇ 48 ਓਵਰਾਂ ‘ਚ 6 ਵਿਕਟਾਂ ‘ਤੇ 274 ਦੌੜਾਂ ਦਾ ਟੀਚਾ ਹਾਸਲ ਕਰ ਲਿਆ। ਵਿਰਾਟ ਕੋਹਲੀ ਨੇ 104 ਗੇਂਦਾਂ ‘ਤੇ 95 ਦੌੜਾਂ ਦੀ ਪਾਰੀ ਖੇਡੀ, ਜਦਕਿ ਮੁਹੰਮਦ ਸ਼ਮੀ ਨੇ 5 ਵਿਕਟਾਂ ਲਈਆਂ। ਸ਼ਮੀ ਪਲੇਅਰ ਆਫ ਦਿ ਮੈਚ ਰਹੇ।