India International

ਸਵਿੱਸ ਬੈਂਕ ਵਿੱਚ ਭਾਰਤੀਆਂ ਦੀ ‘ਅੰਨ੍ਹੀ ਮਾਇਆ’, ਅੰਕੜੇ ਸੁਣਕੇ ਉੱਡ ਜਾਣਗੇ ਹੋਸ਼

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਵੱਡੇ- ਵੱਡੇ ਲੀਡਰਾਂ ਤੇ ਭਾਰਤੀ ਕਾਰੋਬਾਰੀਆਂ ਦੇ ਸਵਿੱਸ ਬੈਂਕ ਵਿੱਚ ਕਰੋੜਾਂ ਰੁਪਏ ਜਮ੍ਹਾਂ ਹੋਣ ਦੇ ਅਕਸਰ ਇਲਜ਼ਾਮ ਲੱਗਦੇ ਰਹੇ ਹਨ। ਪਰ ਹੁਣ ਸਮਚਾਰ ਏਜੰਸੀ ਪੀਟੀਆਈ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਸਵਿੱਟਜ਼ਰਲੈਂਡ ਦੇ ਕੇਂਦਰੀ ਬੈਂਕ ਦੀ ਰਿਪੋਰਟ ਵਿੱਚ ਵੱਡੇ ਖੁਲਾਸੇ ਕੀਤੇ ਗਏ ਹਨ।

ਬੈਂਕ ਦੇ ਸਾਲਾਨਾ ਡਾਟੇ ਵਿੱਚ ਇਹ ਸਾਹਮਣੇ ਆਇਆ ਹੈ ਕਿ ਸਵਿੱਸ ਬੈਂਕ ਵਿੱਚ ਭਾਰਤੀਆਂ ਅਤੇ ਭਾਰਤੀ ਫਰਮਾਂ ਨੇ ਸਾਲ 2020 ਵਿੱਚ ਬਹੁਤ ਪੈਸਾ ਜਮ੍ਹਾਂ ਕੀਤਾ ਹੈ।ਸਾਲ 2020 ਵਿੱਚ ਸਵਿੱਸ ਬੈਂਕ ਵਿੱਚ ਭਾਰਤੀਆਂ ਦਾ ਪੈਸਾ ਵਧ ਕੇ 20 ਹਜ਼ਾਰ 700 ਕਰੋੜ ਰੁਪਏ ਤੋਂ ਵੀ ਜ਼ਿਆਦਾ ਹੋ ਗਿਆ ਹੈ।
ਜਾਣਕਾਰੀ ਅਨੁਸਾਰ ਸਾਲ 2019 ਦੇ ਅਖੀਰ ਵਿੱਚ ਸਵਿੱਸ ਬੈਂਕ ਵਿੱਚ ਭਾਰਤੀਆਂ ਦਾ 6 ਹਜ਼ਾਰ 625 ਕਰੋੜ ਰੁਪਏ ਪੈਸਾ ਸੀ। ਇਹ ਪਿਛਲੇ 13 ਸਾਲਾਂ ਵਿੱਚ ਸਭ ਤੋਂ ਵਧ ਉਛਾਲ ਦੱਸਿਆ ਜਾ ਰਿਹਾ ਹੈ।