International

ਉੱਤਰ ਕੋਰੀਆ ਦੇ ‘ਸਨਕੀ ਰਾਜੇ’ ਦਾ ਅਮਰੀਕਾ ਨੂੰ ਖੁੱਲ੍ਹਾ ਚੈਲੇਂਜ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਉੱਤਰ ਕੋਰੀਆ ਦੇ ਸਾਸ਼ਕ ਕਿਮ ਜੋਂਗ ਉਨ ਨੇ ਅਮਰੀਕਾ ਨੂੰ ਸਿੱਧਾ ਚੈਲੇਂਜ ਕਰਦਿਆਂ ਕਿਹਾ ਕਿ ਉੱਤਰ ਕੋਰੀਆਂ ਨੂੰ ਅਮਰੀਕਾ ਨਾਲ ਕੋਈ ਗੱਲਬਾਤ ਤੇ ਟਕਰਾਅ ਲਈ ਤਿਆਰ ਰਹਿਣਾ ਚਾਹੀਦਾ ਹੈ। ਹਾਲਾਂਕਿ ਜੋਅ ਬਾਇਡਨ ਦੀ ਸਰਕਾਰ ਨੇ ਇਸ ਗੱਲ ਉੱਤੇ ਕੋਈ ਮੋੜਵਾਂ ਜਵਾਬ ਨਹੀਂ ਦਿੱਤਾ ਹੈ। ਜਾਣਕਾਰੀ ਅਨੁਸਾਰ ਬਾਇ਼ਡਨ ਪ੍ਰਸ਼ਾਸਨ ਵੱਲੋਂ ਗੱਲਬਾਤ ਦੇ ਸੱਦੇ ਨੂੰ ਉੱਤਰ ਕੋਰੀਆ ਇਨਕਾਰ ਕਰ ਚੁੱਕਾ ਹੈ।ਇਹ ਗੱਲ ਕਿਮ ਜੋਂਗ ਨੇ ਪਿਓਂਗਯਾਂਗ ਵਿੱਚ ਪਾਰਟੀ ਲੀਡਰਾਂ ਨਾਲ ਹੋਈ ਮੀਟਿੰਗ ਵਿੱਚ ਕਹੀ ਹੈ।

Getty Images


ਮੀਟਿੰਗ ਵਿਚ ਇਹ ਕਿਹਾ ਗਿਆ ਕਿ ਜੇਕਰ ਕੋਰੀਆ ਵਿੱਚ ਕਿਸੇ ਵੀ ਤਰ੍ਹਾਂ ਦੇ ਕੰਟਰੋਲ ਦੀ ਕੋਸ਼ਿਸ਼ ਕੀਤੀ ਗਈ ਤਾਂ ਕੋਰੀਆ ਉਸਦਾ ਜਵਾਬ ਦੇਵੇਗਾ।
ਜ਼ਿਕਰਯੋਗ ਹੈ ਕਿ ਜੋ ਬਾਇ਼ਡਨ ਨਾਲ ਕਿਮ ਜੋਂਗ ਉਨ ਦੇ ਰਿਸ਼ਤੇ ਪਹਿਲਾਂ ਤੋਂ ਹੀ ਠੀਕ ਨਹੀਂ ਰਹੇ ਹਨ। ਅਮਰੀਕਾ ਚੋਣਾਂ ਤੋਂ ਪਹਿਲਾਂ ਬਾਇਡਨ ਨੇ ਕਿਮ ਨੂੰ ਠੱਗ ਕਿਹਾ ਸੀ। ਉੱਥੇ ਹੀ ਬਾਇਡਨ ਦੇ ਸਹੁੰ ਚੁੱਕ ਸਮਾਗਮ ਤੋਂ ਪਹਿਲਾਂ ਉੱਤਰ ਕੋਰੀਆ ਨੇ ਸ਼ਕਤੀ ਪ੍ਰਦਰਸ਼ਨ ਲਈ ਨਵੀਂ ਮਿਸਾਇਲ ਦੇ ਨਾਲ ਸੈਨਾ ਦੀ ਪਰੇਡ ਕੀਤੀ ਸੀ।

ਦੱਸ ਦਈਏ ਕਿ ਅਪ੍ਰੈਲ ਵਿੱਚ ਬਾਇਡਨ ਨੇ ਉੱਤਰ ਕੋਰੀਆ ਨੂੰ ਸੰਸਾਰ ਸੁਰੱਖਿਆ ਲਈ ਗੰਭੀਰ ਖਤਰਾ ਦੱਸਿਆ ਸੀ। ਇਸ ਉੱਤੇ ਉੱਤਰ ਕੋਰੀਆ ਨੇ ਸਖਤ ਨਾਰਾਜ਼ਗੀ ਜ਼ਾਹਿਰ ਕੀਤੀ ਸੀ ਤੇ ਕਿਹਾ ਸੀ ਬਾਇਡਨ ਉਨ੍ਹਾਂ ਦੇ ਪ੍ਰਤੀ ਦੁਸ਼ਮਣ ਦੀ ਨੀਤੀ ਬਣਾ ਕੇ ਰੱਖਣਾ ਚਾਹੁੰਦਾ ਹੈ।