India

ਜ਼ਮੀਨ ਧਸਣ ਨਾਲ ਪੱਛਮੀ ਬੰਗਾਲ ਵਿੱਚ ਵਾਪਰਿਆ ਵੱਡਾ ਹਾਦਸਾ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਪੱਛਮੀ ਬੰਗਾਲ ਵਿਚ ਜ਼ਮੀਨ ਧਸਣ ਨਾਲ ਵੱਡਾ ਹਾਦਸਾ ਹੋਇਆ ਹੈ। ਜਾਣਕਾਰੀ ਅਨੁਸਾਰ ਸਿੱਕਮ ਦੇ ਰੰਗਪੂ ਵਿੱਚ ਇਕ ਰੇਲਵੇ ਸੁਰੰਗ ਦੇ ਕੋਲ ਜਮੀਨ ਬੈਠ ਗਈ ਤੇ ਇਸ ਵਿੱਚ ਕੰਮ ਕਰਨ ਵਾਲੇ ਦੋ ਮਜ਼ਦੂਰਾਂ ਦੀ ਦਬਣ ਨਾਲ ਮੌਤ ਹੋ ਗਈ ਤੇ 4 ਗੰਭੀਰ ਜ਼ਖਮੀ ਹੋਏ ਹਨ।

ਦੱਸਿਆ ਜਾ ਰਿਹਾ ਹੈ ਕਿ ਇਹ ਸੁਰੰਗ ਦਾਰਜੀਲਿੰਗ ਜਿਲ੍ਹੇ ਦੇ ਸੇਵਕ ਤੋਂ ਸਿੱਕਮ ਦੇ ਰੰਗਪੂ ਦਰਮਿਆਨ ਬਣਾਈ ਜਾ ਰਹੀ ਹੈ। ਇਹ ਰੇਲਵੇ ਦਾ ਇੱਕ ਪ੍ਰੋਜੈਕਟ ਹੈ।

ਇਹ ਹਾਦਸਾ ਮੀਂਹ ਪੈਣ ਕਾਰਨ ਵਾਪਰਿਆ ਹੈ।ਜਾਣਕਾਰੀ ਅਨੁਸਾਰ ਪਰਬਤੀ ਇਲਾਕਾ ਹੋਣ ਕਾਰਣ ਇਸ ਪ੍ਰੋਜੈਕਟ ਤਹਿਤ ਹੋਰ 14 ਸੁਰੰਗਾਂ ਬਣਾਈਆਂ ਜਾ ਰਹੀਆਂ ਹਨ।