India International Sports

ਟੋਕੀਓ ਉਲੰਪਿਕ : ਹਾਕੀ ‘ਚ ਭਾਰਤ ਨਹੀਂ ਬਣਾ ਸਕਿਆ ਇਤਿਹਾਸ, ਬੈਲਜੀਅਮ ਤੋਂ ਹਾਰਿਆ

ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਹਾਕੀ ਚ ਜਿੱਥੇ ਇਕ ਪਾਸੇ ਕੁੜੀਆਂ ਦੀ ਟੀਮ ਨੇ ਇਤਿਹਾਸ ਰਚਿਆ ਹੈ, ਉੱਥੇ ਮੁੰਡਿਆਂ ਦੀ ਟੀਮ ਕਮਾਲ ਕਰਨ ਤੋਂ ਪੱਛੜ ਗਿਆ ਹੈ।ਭਾਰਤ ਦੀ ਪੁਰਸ਼ ਹਾਕੀ ਟੀਮ ਸੈਮੀਫਾਇਨਲ ਮੁਕਾਬਲੇ ਵਿੱਚ ਬੈਲਜੀਅਮ ਦੀ ਟੀਮ ਤੋਂ 5-2 ਨਾਲ ਹਾਰ ਗਈ ਹੈ।

ਭਾਰਤੀ ਟੀਮ ਨੂੰ ਮਿਲੀ ਹਾਰ ਦੇ ਬਾਅਦ ਪ੍ਰਧਾਨਮੰਤਰੀ ਨੇ ਟਵੀਟ ਕਰਕੇ ਟੀਮ ਨੂੰ ਹੌਸਲਾ ਦਿੱਤਾ ਹੈ। ਆਪਣੇ ਟਵੀਟ ਵਿੱਚ ਉਨ੍ਹਾਂ ਕਿਹਾ ਹੈ ਕਿ ਹਾਰ ਜਿੱਤ ਜਿੰਦਗੀ ਦਾ ਹਿੱਸਾ ਹੈ। ਸਾਡੀ ਪੁਰਸ਼ ਹਾਕੀ ਟੀਮ ਨੇ ਟੋਕੀਓ ਉਲੰਪਿਕ ਵਿਚ ਆਪਣੀ ਚੰਗੀ ਪਰਫਾਰਮੈਂਸ ਦਿੱਤੀ ਹੈ ਅਤੇ ਇਹ ਸ਼ਲਾਘਾਯੋਗ ਹੈ।

ਅਗਲੇ ਮੈਚ ਤੇ ਭਵਿੱਖ ਲਈ ਸ਼ੁਭਕਾਮਨਾਵਾਂ। ਭਾਰਤ ਨੂੰ ਆਪਣੇ ਖਿਡਾਰੀਆਂ ਉੱਤੇ ਮਾਣ ਹੈ।ਹੁਣ ਭਾਰਤ ਕਾਂਸੇ ਦੇ ਮੈਡਲ ਲਈ ਖੇਡੇਗਾ।ਭਾਰਤ ਦਾ ਇਹ ਮੈਚ ਆਸਟ੍ਰੇਲਿਆ ਤੇ ਅਰਜਨਟੀਨਾ ਦਰਮਿਆਨ ਹੋਣ ਵਾਲੇ ਦੂਜੇ ਸੈਮੀਫਾਇਨਲ ਵਿਚ ਹਾਰਨ ਵਾਲੀ ਟੀਮ ਨਾਲ ਖੇਡਣਾ ਹੋਵੇਗਾ।