Khetibadi

ਹੁਣ ਫਰਵਰੀ ਮਹੀਨੇ ‘ਚ ਹੀ ਪੱਕ ਕੇ ਤਿਆਰ ਹੋ ਜਾਵੇਗੀ ਕਣਕ, ICAR ਨੇ ਲੱਭਿਆ ਨਵਾਂ ਹੱਲ

icar scientist, wheat seed, heat temperature, wheat production

ਨਵੀਂ ਦਿੱਲੀ : ਪਿਛਲੇ ਕੁੱਝ ਸਾਲਾਂ ਤੋਂ ਬਦਲ ਰਹੇ ਮੌਸਮ ਨੇ ਖੇਤੀ ਲਈ ਨਵੀਂ ਮੁਸ਼ਕਲ ਖੜ੍ਹੀ ਕੀਤੀ ਹੋਈ ਹੈ। ਪਿਛਲੇ ਵਰ੍ਹੇ ਵਾਂਗ ਇਸ ਵਾਰ ਸਮੇਂ ਤੋਂ ਪਹਿਲਾਂ ਗਰਮੀ ਕਣਕ ਦੇ ਝਾੜ ਉੱਤੇ ਮਾੜਾ ਅਸਰ ਪਾ ਸਕਦੀ ਹੈ। ਇਸ ਨੇ ਕਿਸਾਨਾਂ ਦੇ ਨਾਲ ਸਰਕਾਰਾਂ ਨੂੰ ਵੀ ਫਿਕਰਾਂ ਵਿੱਚ ਪਾ ਦਿੱਤਾ ਹੈ। ਪਰ ਹੁਣ ਇਸ ਵੱਡੀ ਮੁਸ਼ਕਿਲ ਦਾ ਵੀ ਹੱਲ ਕੱਢ ਲਿਆ ਗਿਆ ਹੈ। ਜੀ ਹਾਂ ਗਰਮੀ ਨਾਲ ਨਿੱਜਠਣ ਲਈ ਭਾਰਤੀ ਖੇਤੀ ਖੋਜ ਪ੍ਰੀਸ਼ਦ (ICAR) ਨੇ ਕਣਕ ਦੇ ਬੀਦ ਦੀ ਨਵੀਂ ਕਿਸਮਾਂ (wheat variety) ਤਿਆਰ ਕੀਤੀ ਹੈ। ਇੰਡੀਅਨ ਐਕਸਪ੍ਰੈਸ ਦੀ ਰਿਪੋਰਟ ਅਨੁਸਾਰ ਭਾਰਤੀ ਖੇਤੀ ਖੋਜ ਪ੍ਰੀਸ਼ਦ(ICAR) ਨੇ ਕਣਕ ਦੀ ਅਜਿਹੀ ਕਿਸਮ ਤਿਆਰ ਕੀਤੀ ਹੈ, ਜੋ ਬਹੁਤ ਜਲਦੀ ਖਿੜੇਗੀ ਅਤੇ ਸਰਦੀ ਦੇ ਮੌਸਮ ਦੇ ਅੰਤ ਤੱਕ ਫਸਲ ਪੱਕ ਕੇ ਤਿਆਰ ਹੋ ਜਾਵੇਗੀ।

ਫਰਵਰੀ ‘ਚ ਪੱਕ ਕੇ ਹੋਵੇਗੀ ਤਿਆਰ

ਭਾਰਤੀ ਖੇਤੀ ਖੋਜ ਪ੍ਰੀਸ਼ਦ ਯਾਨੀ ICAR ਨੇ ਕਣਕ ਦੀ ਇੱਕ ਨਵੀਂ ਕਿਸਮ ਵਿਕਸਿਤ ਕੀਤੀ ਹੈ ਜੋ ਜਲਵਾਯੂ ਪਰਿਵਰਤਨ ਅਤੇ ਵਧਦੀ ਗਰਮੀ ਕਾਰਨ ਪੈਦਾ ਹੋਈਆਂ ਚੁਣੌਤੀਆਂ ਦਾ ਸਾਹਮਣਾ ਕਰ ਸਕਦੀ ਹੈ। ਕਣਕ ਦੀ ਇਹ ਨਵੀਂ ਕਿਸਮ ਐਚਡੀ-3385 ​​ਅਗੇਤੀ ਬਿਜਾਈ ਲਈ ਢੁਕਵੀਂ ਹੈ। ਇਹ ਗਰਮੀ ਦੇ ਕਹਿਰ ਤੋਂ ਬਚ ਸਕਦੀ ਹੈ ਅਤੇ ਮਾਰਚ ਦੇ ਅੰਤ ਤੋਂ ਪਹਿਲਾਂ ਇਸ ਦੀ ਫ਼ਸਲ ਦੀ ਵਾਢੀ ਕੀਤੀ ਜਾ ਸਕਦੀ ਹੈ। 20-25 ਅਕਤੂਬਰ ਨੂੰ ਬੀਜੀ ਕਣਕ 100-110 ਦਿਨਾਂ ਵਿੱਚ ਯਾਨੀ ਫਰਵਰੀ ਦੇ ਅੱਧ ਤੱਕ ਫ਼ਸਲ ਪੂਰੀ ਤਰ੍ਹਾਂ ਤਿਆਰ ਹੋ ਜਾਵੇਗੀ।

“ਬੀਟ-ਦ-ਹੀਟ” ਹੱਲ

ਭਾਰਤੀ ਖੇਤੀ ਖੋਜ ਪ੍ਰੀਸ਼ਦ (ICAR) ਦੇ ਵਿਗਿਆਨੀਆਂ ਦੁਆਰਾ ਸੁਝਾਏ ਗਏ “ਬੀਟ-ਦ-ਹੀਟ” ਹੱਲ ਬਿਜਾਈ ਦੇ ਸਮੇਂ ਨੂੰ ਅੱਗੇ ਵਧਾਉਣ ਲਈ ਹੈ। ਕਣਕ ਆਮ ਤੌਰ ‘ਤੇ 140-145 ਦਿਨਾਂ ਦੀ ਫਸਲ ਹੁੰਦੀ ਹੈ, ਜੋ ਜ਼ਿਆਦਾਤਰ ਨਵੰਬਰ ਵਿਚ ਬੀਜੀ ਜਾਂਦੀ ਹੈ। ਪੰਜਾਬ, ਹਰਿਆਣਾ, ਰਾਜਸਥਾਨ ਅਤੇ ਮੱਧ ਪ੍ਰਦੇਸ਼ ਵਿਚ ਨਵੰਬਰ ਦੇ ਅੱਧ ਤੋਂ ਪਹਿਲਾਂ (ਝੋਨਾ, ਕਪਾਹ ਅਤੇ ਸੋਇਆਬੀਨ ਦੀ ਕਟਾਈ ਤੋਂ ਬਾਅਦ) ਅਤੇ ਉੱਤਰ ਪ੍ਰਦੇਸ਼ ਵਿਚ ਦੂਜੀ ਛਿਮਾਹੀ ਅਤੇ ਬਿਹਾਰ ਵਿੱਚ ਗੰਨੇ ਅਤੇ ਝੋਨੇ ਦੀ ਵਾਢੀ ਤੋਂ ਬਾਅਦ ਕਣਕ ਦੀ ਖੇਤੀ ਸ਼ੁਰੂ ਕੀਤੀ ਜਾਂਦੀ ਹੈ।

ਪਿਛਲੇ ਵਰ੍ਹੇ ਵਾਂਗ ਐਤਕੀਂ ਵੀ ਕਣਕ ਦੇ ਝਾੜ ਨੂੰ ਵੱਜੇਗੀ ਸੱਟ, ਫਿਕਰਾਂ ‘ਚ ਪਏ ਕਿਸਾਨ

ਜੇਕਰ ਬਿਜਾਈ 20 ਅਕਤੂਬਰ ਦੇ ਆਸ-ਪਾਸ ਸ਼ੁਰੂ ਕਰ ਦਿੱਤੀ ਜਾਵੇ ਤਾਂ ਫ਼ਸਲ ਨੂੰ ਕਿਸੇ ਵੀ ਤਰ੍ਹਾਂ ਬਹੁਤੀ ਝੁਲਸਣ ਵਾਲੀ ਗਰਮੀ ਦਾ ਸਾਹਮਣਾ ਨਹੀਂ ਕਰਨਾ ਪਵੇਗਾ ਅਤੇ ਕਣਕ ਨੂੰ ਗਰਮੀ ਦਾ ਕੋਈ ਅਸਰ ਨਹੀਂ ਪਵੇਗਾ, ਜਿਸ ਦਾ ਉਤਪਾਦਨ ‘ਤੇ ਕੋਈ ਅਸਰ ਨਹੀਂ ਪਵੇਗਾ। ਨਾਲ ਹੀ ਮਾਰਚ ਦੇ ਤੀਜੇ ਹਫ਼ਤੇ ਤੱਕ ਦਾਣਿਆਂ ਦੀ ਭਰਾਈ ਦਾ ਕੰਮ ਵੀ ਮੁਕੰਮਲ ਹੋ ਸਕਦਾ ਹੈ। ਹਾਲਾਂਕਿ ਇਸ ਦਾ ਹੱਲ ਦੱਸਣਾ ਆਸਾਨ ਹੈ, ਪਰ ਇਸ ਨੂੰ ਜ਼ਮੀਨ ‘ਤੇ ਲਗਾਉਣਾ ਵੀ ਔਖਾ ਹੈ। ਨਵੰਬਰ ਦੇ ਸ਼ੁਰੂ ਤੋਂ ਪਹਿਲਾਂ ਬੀਜੀ ਕਣਕ ਦੇ ਫੁੱਲ ਪੈਣ ਦਾ ਖ਼ਤਰਾ ਪੈਦਾ ਹੋ ਜਾਵੇਗਾ, ਜੋ ਕੜਾਕੇ ਦੀ ਠੰਢ ਕਾਰਨ ਮਰ ਸਕਦੀ ਹੈ। ਮਸਲੇ ਦੇ ਹੱਲ ਲਈ ਵਿਗਿਆਨੀਆਂ ਨੇ ਵਿਸ਼ੇਸ਼ ਤਰੀਕੇ ਨਾਲ ਕਣਕ ਦੀਆਂ ਅਜਿਹੀ ਕਿਸਮਾਂ ਵਿਕਸਿਤ ਕੀਤੀ ਹੈ, ਜਿਸ ਨਾਲ ਸਰਦੀਆਂ ਵਿੱਚ ਤਾਪਮਾਨ ਘੱਟ ਹੋਣ ਕਾਰਨ ਵੀ ਕਣਕ ਦੇ ਫੁੱਲਾਂ ‘ਤੇ ਕੋਈ ਅਸਰ ਨਹੀਂ ਪਵੇਗਾ।

ਕਣਕ ਦੀਆਂ ਤਿੰਨ ਕਿਸਮਾਂ

ਆਈਏਆਰਆਈ ਦੇ ਵਿਗਿਆਨੀਆਂ ਨੇ ਕਣਕ ਦੀਆਂ ਤਿੰਨ ਕਿਸਮਾਂ ਵਿਕਸਿਤ ਕੀਤੀਆਂ ਹਨ, ਜਿਸ ਵਿੱਚ ਸਾਰੇ ਜੀਨ ਸ਼ਾਮਲ ਕੀਤੇ ਗਏ ਹਨ। HDCSW-18 ਇੱਕ ਅਜਿਹੀ ਕਣਕ ਦੀ ਕਿਸਮ ਹੈ, ਜੋ 2016 ਵਿੱਚ ਨੋਟੀਫਾਈ ਕੀਤੀ ਗਈ ਸੀ। 2022 ਵਿੱਚ ਇਸਦਾ ਦੂਜਾ ਵੇਰੀਐਂਟ HD 3410 ਜਾਰੀ ਕੀਤਾ ਗਿਆ ਸੀ, ਇਸ ਵਿੱਚ ਉੱਚ ਉਤਪਾਦਨ ਸਮਰੱਥਾ ਸੀ। ਇਸ ਤੋਂ ਬਾਅਦ ਤੀਜੀ ਕਿਸਮ HD 3385 ਜਾਰੀ ਕੀਤੀ ਗਈ ਹੈ। ਇਸ ਦਾ ਉਤਪਾਦਨ ਵੀ ਬਹੁਤ ਵਧੀਆ ਹੋਣ ਦੀ ਉਮੀਦ ਹੈ।

ਮੌਸਮ ਵਿਭਾਗ ਦੀ ਚੇਤਾਵਨੀ

ਸਰਦੀਆਂ ਦੀ ਬਾਰਸ਼ ਦੀ ਕਮੀ ਅਤੇ ਆਮ ਨਾਲੋਂ ਘੱਟ ਬਰਫਵਾਰੀ ਹੋਣ ਨੇ ਭਾਰਤ ਦੇ ਉੱਤਰੀ ਰਾਜਾਂ ਦੇ ਕੁਝ ਹਿੱਸਿਆਂ ਵਿੱਚ ਤਾਪਮਾਨ ਨੂੰ ਵਧਾ ਦਿੱਤਾ ਹੈ। ਇਸ ਵੱਡੇ ਨੁਕਸਾਨ ਤੋਂ ਬਚਣ ਲਈ ਭਾਰਤ ਸਰਕਾਰ ਨੇ ਤਾਪਮਾਨ ਦੇ ਪ੍ਰਭਾਵ ਦਾ ਮੁਲਾਂਕਣ ਕਰਨ ਲਈ ਅਧਿਕਾਰੀਆਂ ਦਾ ਇੱਕ ਪੈਨਲ ਬਣਾਇਆ ਹੈ। ਇਸ ਸਾਲ ਗਰਮੀ ਉਮੀਦ ਤੋਂ ਵੱਧ ਪੈਣ ਦੀ ਭਵਿੱਖਬਾਣੀ ਕੀਤੀ ਜਾ ਰਹੀ ਹੈ, ਜਿਸ ਕਾਰਨ ਕਣਕ ਦੀ ਪੈਦਾਵਾਰ ‘ਤੇ ਮਾੜਾ ਅਸਰ ਪੈ ਸਕਦਾ ਹੈ। ਕੇਂਦਰ ਨੇ ਹਾਲ ਹੀ ‘ਚ ਤਾਪਮਾਨ ‘ਚ ਵਾਧੇ ਕਾਰਨ ਪੈਦਾ ਹੋਈ ਸਥਿਤੀ ਅਤੇ ਮੌਜੂਦਾ ਕਣਕ ਦੀ ਫਸਲ ‘ਤੇ ਇਸ ਦੇ ਪ੍ਰਭਾਵ ਦੀ ਨਿਗਰਾਨੀ ਲਈ ਇਕ ਕਮੇਟੀ ਬਣਾਉਣ ਦਾ ਐਲਾਨ ਕੀਤਾ ਸੀ।

ਪਿਛਲੇ ਸਾਲ ਕਣਕ ਦੇ ਝਾੜ ਵਿੱਚ 20 ਫ਼ੀਸਦੀ ਤੱਕ ਕਮੀ ਆਈ ਸੀ

ਪਿਛਲੇ ਸਾਲ ਉੱਤਰ ਭਾਰਤ ਦੇ ਮੁੱਖ ਖੇਤਰਾਂ ਵਿੱਚ ਤਾਪਮਾਨ ਦਾ ਪੱਧਰ ਸਾਧਾਰਨ ਤੋਂ ਉੱਚਾ ਹੋਣ ਨਾਲ ਕਣਕ ਦੀ ਪੈਦਾਵਾਰ ਸੁੰਗੜ ਗਈ। ਝਾੜ ਘਟਣ ਨਾਲ ਪੰਜਾਬ ਹਰਿਆਣਾ ਦੇ ਕਿਸਾਨਾਂ ਨੂੰ ਆਰਥਿਕ ਨੁਕਸਾਨ ਝੱਲਣਾ ਪਿਆ। ਕਣਕ ਦੇ ਝਾੜ ਵਿਚ ਪਿਛਲੇ ਵਰ੍ਹੇ 15 ਤੋਂ 20 ਫ਼ੀਸਦੀ ਤੱਕ ਕਮੀ ਆਈ ਸੀ। ਜਦਕਿ ਕਿਸਾਨ ਆਪਣੇ ਪੱਧਰ ਉੱਤੇ ਇਸ ਤੋਂ ਵੱਧ ਝਾੜ ਘਟਣ ਦੇ ਦਾਅਵੇ ਕਰ ਰਹੇ ਸਨ।