Khetibadi Punjab

ਪਿਛਲੇ ਵਰ੍ਹੇ ਵਾਂਗ ਐਤਕੀਂ ਵੀ ਕਣਕ ਦੇ ਝਾੜ ਨੂੰ ਵੱਜੇਗੀ ਸੱਟ, ਫਿਕਰਾਂ ‘ਚ ਪਏ ਕਿਸਾਨ

increased heat , wheat yield , Punjab news, agricultural news

ਚੰਡੀਗੜ੍ਹ : ਇਸ ਵਾਰ ਉੱਤਰੀ ਭਾਰਤ ਵਿੱਚ ਫਰਵਰੀ ਮਹੀਨੇ ਵਿੱਚ ਸਭ ਤੋਂ ਵੱਧ ਤਾਪਮਾਨ ਦਾ ਰਿਕਾਰਡ(record temperature rise)  ਬਣ ਰਿਹਾ ਹੈ। ਫਰਵਰੀ ਮਹੀਨੇ ਵਿੱਚ ਹੀ ਮਾਰਚ ਮਹੀਨੇ ਦੀ ਗਰਮੀ ਦਾ ਅਹਿਸਾਸ ਹੋਣ ਲੱਗਾ ਹੈ। ਇੱਕ ਦਮ ਵਧੀ ਗਰਮੀ ਨੇ ਕਿਸਾਨਾਂ (Farmers)ਦੀ ਚਿੰਤਾ ਵਧਾ ਦਿੱਤੀ ਹੈ। ਪਿਛਲੇ ਸਾਲ ਵੀ ਸਮੇਂ ਤੋਂ ਪਹਿਲਾਂ ਫਰਵਰੀ ਵਿੱਚ ਹੀ ਗਰਮੀ ਦੀ ਸ਼ਰੂਆਤ ਹੋ ਗਈ ਸੀ। ਜਿਸ ਕਾਰਨ ਕਣਕ ( wheat crops) ਦਾ ਦਾਣਾ ਸੁੰਗੜ ਕਾਰਨ ਝਾੜ ਘਟ ਗਿਆ ਸੀ ਅਤੇ ਕਿਸਾਨਾਂ ਨੂੰ ਆਰਥਿਕ ਨੁਕਸਾਨ ਦਾ ਸਾਹਮਣਾ ਕਰਨਾ ਪਿਆ ਸੀ।

ਝਾੜ ਘਟਣ ਤੇ ਬਿਮਾਰੀ ਲੱਗਣ ਦਾ ਖ਼ਤਰਾ

ਪਿਛਲੇ ਵਰ੍ਹੇ ਫਰਵਰੀ ਮਾਰਚ ਵਿੱਚ ਤਾਪਮਾਨ ਵੱਧਣ ਕਾਰਨ ਕਣਕ ਦੇ ਝਾੜ ਨੂੰ ਸੱਟ ਲੱਗੀ ਸੀ। ਇਸ ਵਾਰ ਵੀ ਇਹੀ ਹਾਲਾਤ ਬਣਦੇ ਨਜ਼ਰ ਆ ਰਹੇ ਹਨ। ਕੁੱਝ ਦਿਨਾਂ ਤੋਂ ਪੰਜਾਬ ਵਿੱਚ ਪਾਰਾ ਲਗਾਤਾਰ ਵੱਧ ਰਿਹਾ ਹੈ। ਜਿਸ ਤੋਂ ਕਿਸਾਨਾਂ ਨੂੰ ਡਰ ਹੈ ਕਿ ਜੇਕ ਕਰ ਇਸ ਤਰ੍ਹਾ ਗਰਮੀ ਰਹੀ ਤਾਂ ਪਿਛਲੇ ਸਾਲ ਵਾਂਗ ਇਸ ਵਾਰ ਕਣਕ ਦਾ ਝਾੜ ਘਟੇਗਾ। ਬਠਿੰਡਾ ਜ਼ਿਲ੍ਹਾ ਦੀ ਤਹਿਸੀਲ ਨਥਾਣਾ ਦੇ ਪਿੰਡ ਭੈਣੀ ਦਾ ਕਿਸਾਨ ਸੁਖਪਾਲ ਸਿੰਘ ਨੇ ਖ਼ਾਲਸ ਟੀਵੀ ਨਾਲ ਗੱਲਬਾਤ ਕਰਦਿਾਂ ਦੱਸਿਆ ਕਿ ਸਮੇਂ ਤੋਂ ਪਹਿਲਾਂ ਜੇਕਰ ਗਰਮੀ ਇਸੇ ਤਰ੍ਹਾਂ ਵਧਦੀ ਰਹੀ ਤਾਂ ਕਣਕ ਦੀ ਬੱਲੀ ਵਿੱਚ ਬਣ ਰਿਹਾ ਦਾਣਾ ਸੁੰਗੜ ਦਾ ਡਰ ਹੋਵੇਗਾ। ਦਾਣਾ ਸੁੰਗੜ ਗਿਆ ਤਾਂ ਜਿੱਥੇ ਕਣਕ ਦਾ ਝਾੜ ਘਟੇਗਾ, ਉੱਥੇ ਹੀ ਦਾਣੇ ਦੀ ਗੁਣਵੱਤਾ ਉੱਤੇ ਵੀ ਅਸਰ ਪਵੇਗਾ। ਸੁਖਪਾਲ ਨੇ ਕਿਹਾ ਕਿ ਮੌਸਮ ਦੀ ਹੈਰਾਨੀਜਨਕ ਤਬਦੀਲੀ ਨੇ ਉਨ੍ਹਾਾਂ ਨੂੰ ਹੈਰਾਨ ਕੀਤਾ ਹੈ। ਸਵੇਰੇ ਵੇਲੇ ਧੁੰਦ ਤੇ ਦਿਨ ਵੇਲੇ ਇੱਕ ਦਮ ਤੇਜ਼ ਗਰਮੀ ਹੋ ਜਾਂਦੀ ਹੈ। ਇਸ ਨਾਲ ਕਣਕ ਦੀ ਫਸਲ ਨੂੰ ਬਿਮਾਰੀ ਲੱਗਣ ਦਾ ਵੀ ਖ਼ਤਰਾ ਹੈ। ਗਰਮੀ ਨਾਲ ਤੇਲਾ ਕਣਕ ਨੂੰ ਤੇਲਾ ਲੱਗਾ ਸਕਦਾ ਹੈ।

increased heat , wheat yield , Punjab news, agricultural news
ਬਠਿੰਡਾ ਜ਼ਿਲ੍ਹਾ ਦੀ ਤਹਿਸੀਲ ਨਥਾਣਾ ਦੇ ਪਿੰਡ ਭੈਣੀ ਦਾ ਕਿਸਾਨ ਗਿਆਨ ਸਿੰਘ ਖੇਤ ਵਿੱਚ ਖੜ੍ਹੀ ਕਣਕ ਦੀ ਫਸਲ ਦਾ ਮੁਆਇਨਾ ਕਰਦਾ ਹੋਇਆ। ( ਫੋਟੋ-ਖ਼ਾਲਸ ਟੀਵੀ)

ਸਰਕਾਰੀ ਖ਼ਜ਼ਾਨੇ ਨੂੰ ਵੀ ਨੁਕਸਾਨ ਹੋਵੇਗਾ

2018-19 ਦੇ ਸਾਲ ਵਿਚ ਸੂਬੇ ਵਿਚ 35.19 ਲੱਖ ਹੈਕਟੇਅਰ ਰਕਬੇ ਵਿਚ ਕਣਕ ਦੀ ਬਿਜਾਈ ਹੋਈ ਸੀ ਅਤੇ ਪੰਜਾਬ ਵਿਚ ਰਿਕਾਰਡ 182.57 ਲੱਖ ਮੀਟਰਿਕ ਟਨ ਕਣਕ ਦੀ ਪੈਦਾਵਾਰ ਹੋਈ ਸੀ।ਪਿਛਲੇ ਸਾਲ ਕਣਕ ਦੀ ਪੈਦਾਵਾਰ ਤੇਜ਼ੀ ਨਾਲ ਘੱਟ ਕੇ 148 ਲੱਖ ਮੀਟਰਿਕ ਟਨ ਹੀ ਰਹਿ ਗਈ ਸੀ।  ਇਸ ਵਾਰ ਵੀ ਜੇਕਰ ਪਿਛਲੀ ਵਾਰ  ਵਾਂਗ ਝਾੜ ਘਟਦਾ ਹੈ ਤਾਂ ਜਿੱਥੇ ਕਿਸਾਨਾਂ ਨੂੰ ਵਿੱਤੀ ਤੌਰ ’ਤੇ ਸੱਟ ਵੱਜੇਗੀ, ਉੱਥੇ ਸਰਕਾਰੀ ਖ਼ਜ਼ਾਨੇ ਨੂੰ ਵੀ ਨੁਕਸਾਨ ਹੋਵੇਗਾ। ਕੇਂਦਰੀ ਪੂਲ ਵਿਚ ਮਿਲਣ ਵਾਲੇ ਅਨਾਜ ਵੀ ਕਮੀ ਹੋਵੇਗੀ ਜਿਸ ਕਰਕੇ ਕੇਂਦਰ ਸਰਕਾਰ ਵੀ ਸਥਿਤੀ ’ਤੇ ਨਜ਼ਰ ਰੱਖ ਰਹੀ ਹੈ।

ਪਿਛਲੇ ਸਾਲ ਕਣਕ ਦੇ ਝਾੜ ਵਿੱਚ 20 ਫ਼ੀਸਦੀ ਤੱਕ ਕਮੀ ਆਈ ਸੀ

ਪਿਛਲੇ ਸਾਲ ਉੱਤਰ ਭਾਰਤ ਦੇ ਮੁੱਖ ਖੇਤਰਾਂ ਵਿੱਚ ਤਾਪਮਾਨ ਦਾ ਪੱਧਰ ਸਾਧਾਰਨ ਤੋਂ ਉੱਚਾ ਹੋਣ ਨਾਲ ਕਣਕ ਦੀ ਪੈਦਾਵਾਰ ਸੁੰਗੜ ਗਈ। ਝਾੜ ਘਟਣ ਨਾਲ ਪੰਜਾਬ ਹਰਿਆਣਾ ਦੇ ਕਿਸਾਨਾਂ ਨੂੰ ਆਰਥਿਕ ਨੁਕਸਾਨ ਝੱਲਣਾ ਪਿਆ। ਕਣਕ ਦੇ ਝਾੜ ਵਿਚ ਪਿਛਲੇ ਵਰ੍ਹੇ 15 ਤੋਂ 20 ਫ਼ੀਸਦੀ ਤੱਕ ਕਮੀ ਆਈ ਸੀ। ਜਦਕਿ ਕਿਸਾਨ ਆਪਣੇ ਪੱਧਰ ਉੱਤੇ ਇਸ ਤੋਂ ਵੱਧ ਝਾੜ ਘਟਣ ਦੇ ਦਾਅਵੇ ਕਰ ਰਹੇ ਸਨ।

ਵੱਧ ਰਹੀ ਗਰਮੀ ਕਣਕ ਦੀ ਫਸਲ ਲਈ ਚੰਗੀ ਨਹੀਂ ; ਖੇਤੀਬਾੜੀ ਮੰਤਰੀ

ਦੂਜੇ ਪਾਸੇ ਇਸ ਮਾਮਲੇ ਵਿੱਚ ਖੇਤੀਬਾੜੀ ਮੰਤਰ ਕੁਲਦੀਪ ਧਾਲੀਵਾਲ ਦਾ ਵੀ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਕਿਹਾ ਕਿ ‘ਪਿਛਲੇ ਦਿਨਾਂ ਤੋਂ ਵੱਧ ਰਹੀ ਗਰਮੀ ਕਣਕ ਦੀ ਫਸਲ ਲਈ ਚੰਗੀ ਨਹੀਂ ਹੈ। ਪਰ ਉਨ੍ਹਾਂ ਨੂੰ ਉਮੀਦ ਹੈ ਕਿ ਉਹ ਅਸਥਾਈ ਪੜਾਅ ਹੈ ਅਤੇ ਜਲਦ ਹੀ ਮੌਸਮ ਆਮ ਵਾਂਗ ਹੋ ਜਾਵੇਗਾ। ਪਾਰਾ ਵੱਧਣ ਦੇ ਨਾਲ ਰਾਤਾ ਹਾਲੇ ਵੀ ਠੰਢੀਆਂ ਹਨ, ਇਸ ਲਈ ਗਰਮੀ ਦਾ ਬਹੁਤਾ ਅਸਰ ਨਹੀਂ ਪਵੇਗਾ।’

ਸਾਲ ਦੇ ਸ਼ੁਰੂ ਵਿੱਚ ਕਣਕ ਦੀ ਫਸਲ ਚੰਗੀ ਹੋਣ ਦੀ ਜਤਾਈ ਸੀ ਉਮੀਦ

ਇਸ ਸਾਲ ਠੰਢ ਚੰਗੀ ਪੈਣ ਅਤੇ ਕੋਈ ਬਿਮਾਰੀ ਨਾ ਲੱਗਣ ਕਾਰਨ ਕਣਕ ਦਾ ਝਾੜ ਵਧੀਆ ਹੋਣ ਦੀ ਉਮੀਦ ਜਤਾਈ ਜਾ ਰਹੀ ਹੈ। ਪੰਜਾਬ ਵਿਚ ਇਸ ਸਾਲ ਕਣਕ ਹੇਠ ਰਕਬਾ 34.90 ਲੱਖ ਹੈਕਟੇਅਰ ਹੈ। ਮੁੱਢਲੇ ਰੁਝਾਨ ਤੋਂ ਸਰਕਾਰ ਨੂੰ ਉਮੀਦ ਸੀ ਕਿ ਸੂਬੇ ਵਿਚ ਕਣਕ ਦਾ ਉਤਪਾਦਨ ਐਤਕੀਂ 167-170 ਲੱਖ ਮੀਟਰਿਕ ਟਨ ਹੋਵੇਗਾ ਅਤੇ ਇਸ ਵਿਚੋਂ 120-130 ਲੱਖ ਮੀਟਰਿਕ ਟਨ ਕਣਕ ਸਰਕਾਰੀ ਖ਼ਰੀਦ ਲਈ ਮੰਡੀਆਂ ਵਿਚ ਪੁੱਜੇਗੀ। ਲੰਘੇ ਵਰ੍ਹੇ ਮੰਡੀਆਂ ਵਿਚੋਂ 95 ਲੱਖ ਮੀਟਰਿਕ ਟਨ ਕਣਕ ਖ਼ਰੀਦ ਕੀਤੀ ਗਈ ਸੀ। ਇਸ ਵਰ੍ਹੇ ਕਣਕ ਦੀ ਫ਼ਸਲ ਦੀ ਸ਼ੁਰੂਆਤ ਤਾਂ ਚੰਗੀ ਰਹੀ ਅਤੇ ਬਿਮਾਰੀਆਂ ਤੋਂ ਵੀ ਬਚਾਓ ਰਿਹਾ।

ਫਰਵਰੀ ਮਹੀਨੇ ਵਿੱਚ ਸਭ ਤੋਂ ਵੱਧ ਤਾਪਮਾਨ ਦਾ ਰਿਕਾਰਡ

ਫਰਵਰੀ ਬਸੰਤ ਭਾਵ ਪਤਝੜ ਦਾ ਸਮਾਂ ਹੈ। ਪਰ ਇਸ ਵਾਰ ਕੁਦਰਤ ਦੀ ਅਜੀਬ ਖੇਡ ਦੇਖਣ ਨੂੰ ਮਿਲ ਰਹੀ ਹੈ। ਲੱਗਦਾ ਹੈ ਕਿ ਠੰਡ ਇਕਦਮ ਹਟ ਗਈ ਹੈ ਅਤੇ ਬਸੰਤ ਦੀ ਬਜਾਏ ਗਰਮੀ ਨੇ ਸਿੱਧਾ ਦਸਤਕ ਦੇ ਦਿੱਤੀ ਹੈ। ਇਸ ਵਾਰ ਉੱਤਰੀ ਭਾਰਤ ਵਿੱਚ ਫਰਵਰੀ ਮਹੀਨੇ ਵਿੱਚ ਸਭ ਤੋਂ ਵੱਧ ਤਾਪਮਾਨ ਦਾ ਰਿਕਾਰਡ ਬਣ ਰਿਹਾ ਹੈ। ਹਿਮਾਚਲ ਪ੍ਰਦੇਸ਼ ਦੇ ਸ਼ਿਮਲਾ ਵਿੱਚ ਐਤਵਾਰ ਨੂੰ ਔਸਤ ਵੱਧ ਤੋਂ ਵੱਧ ਤਾਪਮਾਨ 29 ਡਿਗਰੀ ਸੈਲਸੀਅਸ ਦੇ ਆਸ-ਪਾਸ ਰਿਹਾ, ਜੋ ਆਮ ਨਾਲੋਂ 11 ਡਿਗਰੀ ਸੈਲਸੀਅਸ ਵੱਧ ਸੀ। ਇਹ ਪਿਛਲੇ 20 ਸਾਲਾਂ ਵਿੱਚ ਫਰਵਰੀ ਮਹੀਨੇ ਵਿੱਚ ਸ਼ਿਮਲਾ ਵਿੱਚ ਸਭ ਤੋਂ ਵੱਧ ਹੈ। ਪੰਜਾਬ, ਹਰਿਆਣਾ, ਦਿੱਲੀ, ਯੂਪੀ, ਬਿਹਾਰ, ਰਾਜਸਥਾਨ, ਮੱਧ ਪ੍ਰਦੇਸ਼ ਅਤੇ ਛੱਤੀਸਗੜ੍ਹ ਦਾ ਵੀ ਇਹੀ ਹਾਲ ਹੈ। ਇਨ੍ਹਾਂ ਸੂਬਿਆਂ ਵਿੱਚ ਫਰਵਰੀ ‘ਚ ਹੀ ਗਰਮੀ ਮਹਿਸੂਸ ਹੋਣ ਲੱਗਾ ਹੈ।