India Punjab

ਗੁਜਰਾਤ ‘ਚ ਮੁੱਖ ਮੰਤਰੀ ਮਾਨ ਨੇ ਬੰਨਿਆ ਰੰਗ , ਲੋਕਾਂ ਦੀਆਂ ਫਰਮਾਇਸ਼ਾਂ ‘ਤੇ ਪਾਇਆ ਭੰਗੜਾ

ਚੋਣ ਪ੍ਰਚਾਰ ਦੇ ਲਈ ਗੁਜਰਾਤ(Gujarat) ਦੇ ਰਾਜਕੋਟ ਪਹੁੰਚੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਭੰਗੜਾ(cm bhagwant mann) ਪਾਉਂਦੇ ਨਜ਼ਰ ਆਏ। ਜਾਣਕਾਰੀ ਮੁਤਾਬਿਕ ਮੁੱਖ ਮੰਤਰੀ ਮਾਨ ਨੇ ਇੱਕ ਗਰਬਾ ਪ੍ਰੋਗਰਾਮ ਵਿੱਚ ਗਰਬਾ ਕੀਤਾ। ਇਸ ਤੋਂ ਬਾਅਦ ਉੱਥੇ ਮੌਜੂਦ ਲੋਕਾਂ ਦੀ ਫਰਮਾਇਸ਼ ‘ਤੇ CM ਭਗਵੰਤ ਮਾਨ ਭੰਗੜਾ ਪਾਉਂਦੇ ਨਜ਼ਰ ਆਏ। ਇਸ ਮੌਕੇ ਉਨ੍ਹਾਂ ਨਾਲ ਆਮ ਆਦਮੀ ਪਾਰਟੀ ਦੇ ਸਾਂਸਦ ਰਾਘਵ ਚੱਢਾ ਨੇ ਵੀ ਡਾਂਡੀਆ ਖੇਡਿਆ। ਇਸ ਮੌਕੇ ਦੋਹਾਂ ਨੇਤਾਵਾਂ ਨੇ ਸਾਰਿਆਂ ਨੂੰ ਨਰਾਤਿਆਂ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ। ਇਸਦੀ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। CM ਮਾਨ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਦੇ ਨਾਲ ਗੁਜਰਾਤ ਦੌਰੇ ‘ਤੇ ਹੈ। ਆਮ ਆਦਮੀ ਪਾਰਟੀ ਲਗਾਤਾਰ ਇੱਥੇ ਚੋਣ ਪ੍ਰਚਾਰ ਵਿੱਚ ਜੁਟੀ ਹੋਈ ਹੈ।

ਆਮ ਆਦਮੀ ਪਾਰਟੀ ਨੇ ਦਿੱਲੀ ਤੋਂ ਬਾਹਰ ਪਹਿਲੀ ਵਾਰ ਪੰਜਾਬ ਵਿੱਚ ਸਰਕਾਰ ਬਣਾਈ ਹੈ। ਇਸਦੇ ਬਾਅਦ ‘ਆਪ’ ਦੀ ਨਜ਼ਰ ਗੁਜਰਾਤ ‘ਤੇ ਹੈ। AAP ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਖੁਦ ਇੱਥੇ ਪ੍ਰਚਾਰ ਦੀ ਕਮਾਨ ਸੰਭਾਲੀ ਹੋਈ ਹੈ। ਜਿਸ ਵਿੱਚ ਉਹ ਪੰਜਾਬ ਦੇ CM ਭਗਵੰਤ ਮਾਨ ਦਾ ਵੀ ਸਾਥ ਲੈ ਰਹੇ ਹਨ।

ਦੱਸ ਦੇਈਏ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਗੁਜਰਾਤ ਚੋਣਾਂ ਦੇ ਲਈ ਆਯੋਜਿਤ ਆਮ ਆਦਮੀ ਦੀ ਇੱਕ ਰੈਲੀ ਵਿੱਚ ਵੀ ਹਿੱਸਾ ਲੈਣਗੇ। ਭਾਜਪਾ ਸ਼ਾਸਿਤ ਇਸ ਸੂਬੇ ਵਿੱਚ ਅਰਵਿੰਦ ਕੇਜਰੀਵਾਲ ਨੇ ਚੋਣਾਂ ਦੀ ਸਰਗਰਮੀ ਵਧਾ ਦਿੱਤੀ ਹੈ। ਖਾਸ ਤੌਰ ‘ਤੇ ਪਿਛਲੇ ਮਹੀਨੇ ਉਨ੍ਹਾਂ ਵੱਲੋਂ ਕੀਤੀ ਗਈ ਮੁਫ਼ਤ ਬਿਜਲੀ, ਮੁਫ਼ਤ ਸਿੱਖਿਆ ਤੇ ਮਹਿਲਾਵਾਂ ਨੂੰ ਭੱਤਾ ਦੇਣ ਦਾ ਐਲਾਨ ਚਰਚਾ ਦਾ ਵਿਸ਼ਾ ਹੈ। ਇਸ ਤੋਂ ਇਲਾਵਾ ਕੇਜਰੀਵਾਲ ਨੇ ਸਿਹਤ ਸੇਵਾ ਮੁਫ਼ਤ ਕਰਨ ਦੇ ਨਾਲ-ਨਾਲ ਨੌਕਰੀਆਂ ਦੇਣ ਦੀ ਗੱਲ ਕੀਤੀ ਹੈ। ਇਸ ਨਾਲ ਗੁਜਰਾਤ ਚੋਣਾਂ ਵਿੱਚ ਆਮ ਆਦਮੀ ਪਾਰਟੀ ਲੜਾਈ ਵਿੱਚ ਆ ਗਈ ਹੈ।

ਭਗਵੰਤ ਮਾਨ ਤੋਂ ਪਹਿਲਾਂ ਪੰਜਾਬ ਦੀ ਕਾਂਗਰਸ ਸਰਕਾਰ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਵੀ ਭੰਗੜੇ ਨੂੰ ਲੈ ਕੇ ਕਾਫੀ ਚਰਚਾ ‘ਚ ਰਹੇ ਸਨ। ਉਹਨਾਂ ਪੰਜਾਬ ਟੈਕਨੀਕਲ ਯੂਨੀਵਰਸਿਟੀ, ਕਪੂਰਥਲਾ ਵਿਖੇ ਭੰਗੜਾ ਪਾਇਆ। ਇਸ ਤੋਂ ਬਾਅਦ ਉਨ੍ਹਾਂ ਨੂੰ ਅਕਸਰ ਕਈ ਪਲੇਟਫਾਰਮਾਂ ‘ਤੇ ਭੰਗੜਾ ਪਾਉਂਦੇ ਦੇਖਿਆ ਗਿਆ।