India

ਅਸਾਮ ‘ਚ ਰਾਹੁਲ ਗਾਂਧੀ ਨੂੰ ਮੰਦਰ ‘ਚ ਜਾਣ ਤੋਂ ਰੋਕਿਆ , ਰਾਹੁਲ ਨੇ ਕਿਹਾ- ਅੱਜ ਸਿਰਫ ਇਕ ਵਿਅਕਤੀ ਜਾ ਸਕਦਾ ਹੈ ਮੰਦਰ…

In Assam, Rahul Gandhi was prevented from going to the temple.

ਆਸਾਮ : ਕਾਂਗਰਸ ਨੇਤਾ ਰਾਹੁਲ ਗਾਂਧੀ ਨੂੰ ਆਸਾਮ ਦੇ ਬਤਦਰਵਾ ਥਾਨ ਮੰਦਰ ‘ਚ ਜਾਣ ਤੋਂ ਰੋਕ ਦਿੱਤਾ ਗਿਆ ਹੈ। ਰਾਹੁਲ ਗਾਂਧੀ ਭਾਰਤ ਜੋੜੋ ਨਿਆਏ ਯਾਤਰਾ ‘ਤੇ ਹਨ ਅਤੇ ਇਹ ਯਾਤਰਾ ਫਿਲਹਾਲ ਆਸਾਮ ‘ਚ ਹੈ। ਜਿੱਥੇ ਕਾਂਗਰਸ ਆਗੂ ਰਾਹੁਲ ਗਾਂਧੀ ਵੈਸ਼ਨਵ ਸੰਤ ਸ਼੍ਰੀਮੰਤ ਦੇਵ ਦੇ ਅਸਥਾਨ ਬੱਤਦਰਵਾ ਥਾਨ ਮੰਦਿਰ ਜਾਣਾ ਚਾਹੁੰਦੇ ਸਨ ਪਰ ਰਸਤੇ ਵਿੱਚ ਹੀ ਪੁਲਿਸ ਪ੍ਰਸ਼ਾਸਨ ਨੇ ਰਾਹੁਲ ਗਾਂਧੀ ਨੂੰ ਰੋਕ ਲਿਆ। ਜਿਸ ਤੋਂ ਬਾਅਦ ਰਾਹੁਲ ਗਾਂਧੀ ਉੱਥੇ ਹੀ ਧਰਨੇ ‘ਤੇ ਬੈਠ ਗਏ ਹਨ।

ਇਸ ਘਟਨਾ ਦਾ ਇੱਕ ਵੀਡੀਓ ਸਾਹਮਣੇ ਆਇਆ ਹੈ ਜਿਸ ਵਿੱਚ ਰਾਹੁਲ ਗਾਂਧੀ ਆਪਣੀ ਕਾਰ ਤੋਂ ਬਾਹਰ ਨਿਕਲਦੇ ਹਨ ਅਤੇ ਪੁਲਿਸ ਵਾਲੇ ਨੂੰ ਪੁੱਛਦੇ ਹਨ ਕਿ ਉਨ੍ਹਾਂ ਨੂੰ ਕਿਉਂ ਰੋਕਿਆ ਜਾ ਰਿਹਾ ਹੈ।

ਵੀਡੀਓ ‘ਚ ਗਾਂਧੀ ਕਹਿ ਰਹੇ ਹਨ, ਮਾਮਲਾ ਕੀ ਹੈ? ਕੀ ਮੈਂ ਜਾ ਕੇ ਬੈਰੀਕੇਡ ਦੇਖ ਸਕਦਾ ਹਾਂ? ਮੈਂ ਮੰਦਰ ਕਿਉਂ ਨਹੀਂ ਜਾ ਸਕਦਾ? ਕੀ ਮੰਦਰ ਜਾਣ ਦੀ ਇਜਾਜ਼ਤ ਨਹੀਂ ਹੈ? ਮੈਨੂੰ ਇਜਾਜ਼ਤ ਹੈ। “ਮੈਨੂੰ ਮੰਦਰ ਪ੍ਰਸ਼ਾਸਨ ਨੇ ਬੁਲਾਇਆ ਹੈ, ਮੈਂ ਹੱਥ ਜੋੜਨਾ ਚਾਹੁੰਦਾ ਹਾਂ ਅਤੇ ਭਗਵਾਨ ਦੇ ਦਰਸ਼ਨ ਕਰਨਾ ਚਾਹੁੰਦਾ ਹਾਂ।”

ਇਸ ਘਟਨਾ ਤੋਂ ਬਾਅਦ ਮੀਡੀਆ ਨਾਲ ਗੱਲ ਕਰਦੇ ਹੋਏ ਉਨ੍ਹਾਂ ਕਿਹਾ, ”ਅਸੀਂ ਮੰਦਰ ਜਾਣ ਦੀ ਕੋਸ਼ਿਸ਼ ਕਰ ਰਹੇ ਹਾਂ। ਸਾਨੂੰ ਬੁਲਾਇਆ ਗਿਆ ਸੀ ਅਤੇ ਹੁਣ ਸਾਨੂੰ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਰਹੀ ਹੈ। ਅਜਿਹਾ ਲੱਗਦਾ ਹੈ ਕਿ ਅੱਜ ਸਿਰਫ਼ ਇੱਕ ਵਿਅਕਤੀ (ਪੀਐਮ ਨਰਿੰਦਰ ਮੋਦੀ) ਮੰਦਰ ਜਾ ਸਕਦਾ ਹੈ।

ਅੱਜ ਅਯੁੱਧਿਆ ਦੇ ਰਾਮ ਮੰਦਰ ‘ਚ ਰਾਮਲਲਾ ਦੀ ਮੂਰਤੀ ਦੀ ਰਸਮ ਅਦਾ ਕੀਤੀ ਗਈ। ਇਸ ਈਵੈਂਟ ‘ਚ ਦੇਸ਼ ਦੀਆਂ ਕਈ ਮਸ਼ਹੂਰ ਹਸਤੀਆਂ ਮੌਜੂਦ ਸਨ। ਪ੍ਰਾਣ ਪ੍ਰਤਿਸ਼ਠਾ ਦੀ ਪੂਜਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਸੰਘ ਮੁਖੀ ਮੋਹਨ ਭਾਗਵਤ ਨੇ ਕੀਤੀ। ਇਸ ਦੌਰਾਨ ਯੂਪੀ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਅਤੇ ਰਾਜਪਾਲ ਆਨੰਦੀਬੇਨ ਪਟੇਲ ਵੀ ਪਾਵਨ ਅਸਥਾਨ ‘ਚ ਮੌਜੂਦ ਸਨ।