ਕੈਲੀਫੋਰਨੀਆ(California) ਦੇ ਮਰਸਡ ਕਾਉਂਟੀ ਤੋਂ ਪੰਜਾਬੀ ਪਰਿਵਾਰ ਦੇ 4 ਜੀਆਂ ਨੂੰ ਅਗਵਾ(abduction) ਕਰ ਲਿਆ ਗਿਆ ਤੇ ਪਰਿਵਾਰ ਨਾਲ ਸਬੰਧਤ ਟਰੱਕ ਸੜੀ ਹੋਈ ਹਾਲਤ ਵਿਚ ਮਿਲਿਆ ਹੈ। ਇਹ ਟਰੱਕ ਮਰਸੈਡ ਕਾਉਂਟੀ ਦੇ ਬਾਹਰ ਦਿਹਾਤੀ ਇਲਾਕੇ ਵਿਚ ਮਿਲਿਆ ਹੈ।
ਇਸ ਤੋਂ ਪਹਿਲਾਂ ਮਰਸਡ ਕਾਉਂਟੀ ਸ਼ੈਰਿਫ ਦੇ ਦਫਤਰ(Merced County Sheriff’s Office) ਨੇ ਸੋਮਵਾਰ ਨੂੰ ਇਕ ਬਿਆਨ ਵਿਚ ਕਿਹਾ ਕਿ 36 ਸਾਲਾ ਜਸਦੀਪ ਸਿੰਘ, 27 ਸਾਲਾ ਜਸਲੀਨ ਕੌਰ, ਉਨ੍ਹਾਂ ਦੀ ਅੱਠ ਮਹੀਨੇ ਦੀ ਬੱਚੀ ਆਰੋਹੀ ਢੇਰੀ ਅਤੇ 39 ਸਾਲਾ ਅਮਨਦੀਪ ਸਿੰਘ ਨੂੰ ਅਗਵਾ ਕੀਤਾ ਗਿਆ। ਕੈਲੀਫੋਰਨੀਆਂ ਦੇ ਫਾਇਰਅਫਸਰਾਂ ਨੂੰ ਅਮਨਦੀਪ ਦਾ ਟਰੱਕ ਦਿਹਾਤੀ ਇਲਾਕੇ ਵਿਚ ਅੱਗ ਲੱਗੀ ਹਾਲਤ ਵਿਚ ਮਿਲਿਆ। ਸ਼ੱਕੀ ਅਗਵਾਕਾਰ ਵੱਲੋਂ ਸਬੂਤ ਮਿਟਾਉਣ ਲਈ ਅਜਿਹਾ ਕੀਤਾ ਗਿਆ ਜਾਪਦਾ ਹੈ।
ਦੱਸ ਦਈਏ ਕਿ ਕੈਲੀਫੋਰਨੀਆ (California) ਦੇ ਮਰਸਡ ਕਾਉਂਟੀ (Merced County) ਪੁਲਿਸ ਏਰੀਆ ਤੋਂ ਪੰਜਾਬੀ ਪਰਿਵਾਰ ਨੂੰ ਅਗਵਾ ਕਰ ਲਿਆ ਗਿਆ।ਇਨ੍ਹਾਂ ਚਾਰ ਲੋਕਾਂ ਵਿੱਚ ਇੱਕ ਅੱਠ ਮਹੀਨੇ ਦੀ ਬੱਚੀ ਅਤੇ ਉਸਦੇ ਮਾਤਾ-ਪਿਤਾ ਵੀ ਸ਼ਾਮਲ ਹਨ। ਪੰਜਾਬੀ ਪਰਿਵਾਰ ਨੂੰ ਅਗਵਾ ਕੀਤੇ ਜਾਣ ਦੇ 24 ਘੰਟੇ ਬਾਅਦ ਵੀ ਪੁਲਿਸ ਨੂੰ ਉਨ੍ਹਾਂ ਦਾ ਸੁਰਾਗ ਲਗਾਉਣ ਲਈ ਕੋਈ ਠੋਸ ਸੁਰਾਗ ਨਹੀਂ ਮਿਲਿਆ ਹੈ। ਪੁਲਿਸ ਨੇ ਇੱਕ ਸ਼ੱਕੀ ਨੂੰ ਹਿਰਾਸਤ ਵਿੱਚ ਲਿਆ ਸੀ ਪਰ ਬਾਅਦ ਵਿੱਚ ਪਾਇਆ ਕਿ ਉਹ ਅਗਵਾ ਵਿੱਚ ਸ਼ਾਮਲ ਨਹੀਂ ਸੀ।
ਅਮਰੀਕਾ ਵਿੱਚ ਅੱਠ ਮਹੀਨੇ ਦੀ ਮਾਸੂਮ ਬੱਚੀ ਸਮੇਤ ਪੰਜਾਬੀ ਪਰਿਵਾਰ ਅਗਵਾ, ਭਾਲ ‘ਚ ਜੁਟੀ ਪੁਲਿਸ
ਸ਼ੱਕੀ ਵਿਅਕਤੀ ਨੇ ਗ੍ਰੇਅ ਸਵੈਟਸ਼ਰਟ ਪਾਈ ਤੇ ਕਾਲੀਆਂ ਬਾਹਾਂ ਹਨ ਤੇ ਕਾਲਾ ਹੁੱਡ ਹੈ।ਉਸਨੇ ਨੀਲਾ ਸਰਜੀਕਲ ਮਾਸਕ, ਗੂੜੇ ਰੰਗ ਦੀ ਪੈਂਟ ਤੇ ਗੂੜੇ ਰੰਗ ਦੇ ਬੂਟ ਤੇ ਜੁਰਾਬਾਂ ਪਾਈਆਂ ਹਨ। ਪੁਲਿਸ ਨੇ ਸ਼ੱਕੀ ਨੂੰ ਹਥਿਆਰਾਂ ਨਾਲ ਲੈਸ ਤੇ ਖਤਰਨਾਕ ਕਰਾਰ ਦਿੱਤਾ ਹੈ।
8 ਮਹੀਨੇ ਦੀ ਬੱਚੀ ਸਮੇਤ ਸਿੱਖ ਪਰਿਵਾਰ ਦੇ ਚਾਰ ਮੈਂਬਰਾਂ ਨੂੰ ਅਗਵਾ ਕਰਨ ਦੇ ਮਾਮਲੇ ਵਿੱਚ ‘ਮਸ਼ਕੂਕ’ ਮੰਨੇ ਜਾਂਦੇ 48 ਸਾਲਾ ਵਿਅਕਤੀ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਹੈ ਤੇ ਉਸ ਦੀ ਹਾਲਤ ਗੰਭੀਰ ਹੈ। ਅਧਿਕਾਰੀਆਂ ਨੇ ਦੱਸਿਆ ਕਿ ਪੀੜਤ ਅਜੇ ਵੀ ਲਾਪਤਾ ਹਨ। ਪੰਜਾਬ ਦੇ ਹੁਸ਼ਿਆਰਪੁਰ ਦੇ ਹਰਸੀ ਪਿੰਡ ਦੇ ਰਹਿਣ ਵਾਲੇ ਇਸ ਪਰਿਵਾਰ ਨੂੰ ਸੋਮਵਾਰ ਨੂੰ ਮਰਸਡ ਕਾਊਂਟੀ ਵਿੱਚ ਅਗਵਾ ਕਰ ਲਿਆ ਗਿਆ ਸੀ। ਪਰਿਵਾਰਕ ਮੈਂਬਰਾਂ ਦੀ ਪਛਾਣ ਅੱਠ ਮਹੀਨੇ ਦੀ ਅਰੂਹੀ ਢੇਰੀ, ਉਸ ਦੀ ਮਾਂ ਜਸਲੀਨ ਕੌਰ (27), ਪਿਤਾ ਜਸਦੀਪ ਸਿੰਘ (36) ਅਤੇ ਚਾਚਾ ਅਮਨਦੀਪ ਸਿੰਘ (ਤਾਇਆ) ਵਜੋਂ ਹੋਈ ਹੈ। ਸੋਮਵਾਰ ਦੇਰ ਰਾਤ ਪਰਿਵਾਰ ਦੀ ਗੱਡੀ ਸੜੀ ਹਾਲਤ ‘ਚ ਮਿਲੀ, ਜਿਸ ਦੇ ਆਧਾਰ ‘ਤੇ ਕਾਨੂੰਨ ਲਾਗੂ ਕਰਨ ਵਾਲੇ ਅਧਿਕਾਰੀਆਂ ਨੇ ਤੈਅ ਕੀਤਾ ਕਿ ਚਾਰਾਂ ਨੂੰ ਅਗਵਾ ਕੀਤਾ ਗਿਆ ਸੀ।
ਖੁਫੀਆ ਅਧਿਕਾਰੀਆਂ ਨੂੰ ਮੰਗਲਵਾਰ ਸਵੇਰੇ ਸੂਚਨਾ ਮਿਲੀ ਕਿ ਮਰਸਡ ਕਾਊਂਟੀ ਵਿੱਚ ਏਟੀਐੱਮ ਵਿੱਚ ਇੱਕ ਪੀੜਤ ਦੇ ਬੈਂਕ ਕਾਰਡ ਦੀ ਵਰਤੋਂ ਕੀਤੀ ਗਈ ਸੀ। ਜਾਂਚਕਰਤਾਵਾਂ ਨੇ ਬੈਂਕ ਲੈਣ-ਦੇਣ ਕਰਨ ਵਾਲੇ ਵਿਅਕਤੀ ਦੀ ਫੋਟੋ ਪ੍ਰਾਪਤ ਕੀਤੀ, ਜੋ ਅਗਵਾ ਵਾਲੀ ਥਾਂ ਤੋਂ ਤਸਵੀਰ ਵਿੱਚ ਮੌਜੂਦ ਵਿਅਕਤੀ ਨਾਲ ਮਿਲਦੀ-ਜੁਲਦੀ ਦਿਖਾਈ ਦਿੰਦੀ ਹੈ। ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਦੇ ਪਹੁੰਚਣ ਤੋਂ ਪਹਿਲਾਂ ਸ਼ੱਕੀ ਵਿਅਕਤੀ, ਜੀਸਸ ਮੈਨੁਅਲ ਸਲਗਾਡੋ ਨੇ ਆਪਣੀ ਜਾਨ ਲੈਣ ਦੀ ਕੋਸ਼ਿਸ਼ ਕੀਤੀ ਅਤੇ ਇਸ ਸਮੇਂ ਪੁਲੀਸ ਹਿਰਾਸਤ ਵਿੱਚ ਉਸ ਦੀ ਹਾਲਤ ਗੰਭੀਰ ਹੈ। ਉਸ ਦਾ ਇਲਾਜ ਕੀਤਾ ਜਾ ਰਿਹਾ ਹੈ। ਅਗਵਾ ਦੀ ਘਟਨਾ ਤੋਂ ਬਾਅਦ ਜਸਦੀਪ ਅਤੇ ਅਮਨਦੀਪ ਦੇ ਪਿਤਾ ਡਾ. ਰਣਧੀਰ ਸਿੰਘ ਅਤੇ ਮਾਤਾ ਕ੍ਰਿਪਾਲ ਕੌਰ ਸਦਮੇ ਵਿੱਚ ਹਨ। ਰਣਧੀਰ ਸਿਹਤ ਵਿਭਾਗ ਅਤੇ ਕ੍ਰਿਪਾਲ ਸਿੱਖਿਆ ਵਿਭਾਗ ਤੋਂ ਸੇਵਾਮੁਕਤ ਹਨ। ਰਣਧੀਰ 29 ਸਤੰਬਰ ਨੂੰ ਅਮਰੀਕਾ ਤੋਂ ਭਾਰਤ ਪਰਤੇ ਸਨ।