ਬਿਊਰੋ ਰਿਪੋਰਟ : ਲੁਧਿਆਣਾ ਸਮਰਾਲਾ ਨੈਸ਼ਨਲ ਹਾਈਵੇਅ ‘ਤੇ ਪ੍ਰਸ਼ਾਸਨ ਦੀ ਵੱਡੀ ਲਾਪਰਵਾਈ ਦੀ ਵਜ੍ਹਾ ਕਰਕੇ ਇੱਕ ਇੰਜੀਨੀਅਰ ਦੀ ਜਾਨ ਚੱਲੀ ਗਈ । ਬੁੱਢਾ ਸ਼ੂਗਰ ਮਿਲ ਦਾ ਚੀਫ ਇੰਜੀਨੀਅਰ ਅਮਰਿੰਦਰਪਾਲ ਸਿੰਘ ਦਿਲਾਵਰੀ ਆਪਣੀ ਕਾਰ ‘ਤੇ ਜਾ ਰਿਹਾ ਸੀ । ਰਸਤੇ ਵਿੱਚ ਮ੍ਰਿਤਕ ਗਾਂ ਦੇ ਨਾਲ ਗੱਡੀ ਟਕਰਾਈ ਅਤੇ 5 ਵਾਰ ਕਾਰ ਪਲਟੀ ਅਤੇ ਭਿਆਨਕ ਸੜਕ ਦੁਰਘਟਨਾ ਵਿੱਚ ਉਸ ਦੀ ਮੌਤ ਹੋ ਗਈ ਸੀ । ਪਰਿਵਾਰ ਦਾ ਕਹਿਣਾ ਹੈ ਕਿ ਕਾਫੀ ਘੰਟਿਆਂ ਤੋਂ ਗਾਂ ਮਰੀ ਹੋਈ ਪਈ ਸੀ ਪਰ ਕਿਸੇ ਨੇ ਉਸ ਨੂੰ ਹਟਵਾਇਆ ਹੀ ਨਹੀਂ ਜਿਸ ਦੀ ਵਜ੍ਹਾ ਕਰਕੇ ਉਸ ਦੇ ਪਿਤਾ ਦੀ ਜਾਨ ਚੱਲੀ ਗਈ । ਸਿਰਫ਼ ਇਨ੍ਹਾਂ ਹੀ ਨਹੀਂ ਕਿਸੇ ਨੇ ਮੌਕੇ ਤੋਂ ਦਿਲਾਵਰੀ ਦਾ ਮੋਬਾਈਲ ਫੋਨ ਹੀ ਚੋਰੀ ਕਰ ਲਿਆ । ਇਸ ਤੋਂ ਸ਼ਰਮਨਾਕ ਗੱਲ ਕੀ ਹੋ ਸਕਦੀ ਹੈ। ਇਹ ਫੋਨ 2 ਦਿਨ ਪਹਿਲਾਂ ਹੀ ਪਰਿਵਾਰ ਨੇ ਉਨ੍ਹਾਂ ਦੇ ਜਨਮ ਦਿਨ ਵਾਲੇ ਦਿਨ ਗਿਫਤ ਕੀਤਾ ਹੀ । ਇਸ ਫੋਨ ਵਿੱਚ ਅਮਰਿੰਦਰਪਾਲ ਸਿੰਘ ਦੇ ਅਖੀਰਲੇ ਜਨਮ ਦਿਨ ਨਾਲ ਜੁੜੀਆਂ ਕਈ ਯਾਦਾਂ ਹਨ । ਜਿੰਨਾਂ ਨੂੰ ਪਰਿਵਾਰ ਨੇ ਵਾਪਸ ਕਰਨ ਦੀ ਅਪੀਲ ਸੋਸ਼ਲ ਮੀਡੀਆ ‘ਤੇ ਕੀਤੀ ਹੈ। ਪਰਿਵਾਰ ਨੇ ਮੋਬਾਈਲ ਫੋਨ ਵਾਪਸ ਕਰਨ ਵਾਲੇ ਨੂੰ 51 ਹਜ਼ਾਰ ਦੇਣਾ ਦਾ ਫੈਸਲਾ ਲਿਆ ਹੈ। ਸਿਰਫ਼ ਇਨ੍ਹਾਂ ਨਹੀਂ ਪਰਿਵਾਰ ਨੇ ਕਿਹਾ ਉਹ ਇਸ ਤੋਂ ਵੱਧ ਵੀ ਪੈਸੇ ਦੇ ਸਕਦੇ ਹਨ।
ਅਮਰਿੰਦਰਪਾਲ ਸਿੰਘ ਦਿਲਾਵਰੀ ਦੇ ਕੈਨੇਡਾ ਵਿੱਚ ਬੈਠੇ NRI ਭਰਾ ਨੇ ਕਿਹਾ ਕੋਈ ਵੀ ਸ਼ਖਸ ਉਸ ਦੇ ਭਰਾ ਦੀ ਅੰਤਿਮ ਨਿਸ਼ਾਨੀ ਮੋਬਾਈਲ ਫੋਨ ਵਾਪਸ ਕਰੇਗਾ ਉਸ ਨੂੰ ਉਹ 51 ਹਜ਼ਾਰ ਦੇਵੇਗਾ। ਭਰਾ ਨੇ ਫੇਸਬੁਕ ‘ਤੇ ਬੜੀ ਹੀ ਭਾਵੁਕ ਪੋਸਟ ਪਾਈ ਹੈ । ਜਿਸ ਵਿੱਚ ਲਿਖਿਆ ਹੈ ਕਿ ਫੋਨ ਵਿੱਚ ਮ੍ਰਿਤਕ ਅਮਰਿੰਦਰਪਾਲ ਸਿੰਘ ਦਿਲਾਵਰੀ ਦੀਆਂ ਤਸਵੀਰਾਂ ਅਤੇ ਯਾਦਾਂ ਹਨ ਜੋ ਪਰਿਵਾਰ ਦੇ ਲਈ ਬਹੁਤ ਕੀਮਤੀ ਹਨ । ਪਰਿਵਾਰ ਦੇ ਕੋਲ ਇੱਕ ਇਹ ਹੀ ਨਿਸ਼ਾਨੀ ਬਚੀ ਹੈ
ਕੈਨੇਡਾ ਵਿੱਚ ਰਹਿਣ ਵਾਲੇ ਭਰਾ ਜਸਵਿੰਦਰ ਸਿੰਘ ਦਿਲਾਵਾਰੀ ਨੇ ਦੱਸਿਆ 53 ਸਾਲ ਦੇ ਅਮਰਿੰਦਰਪਾਲ ਸਿੰਘ ਦਿਲਾਵਰੀ ਦਾ ਸੜਕ ਦੁਰਘਟਨਾ ਵਿੱਚ ਮੌਤ ਹੋਈ ਸੀ ਉਸ ਨੂੰ ਬਚਾਉਣ ਦੀ ਥਾਂ ਉਸ ਦਾ ਮੋਬਾਈਲ ਫੋਨ ਹੀ ਚੋਰੀ ਕਰ ਲਿਆ । ਉਨ੍ਹਾਂ ਨੇ ਦੱਸਿਆ ਕਿ ਇੱਕ ਸ਼ਖਸ ਨੇ ਐਂਬੂਲੈਂਸ ਬੁਲਾਉਣ ਦੀ ਕੋਸ਼ਿਸ਼ ਕੀਤੀ ਸੀ ਪਰ ਐਂਬੂਲੈਂਸ ਕਾਫੀ ਦੇਰ ਨਾਲ ਆਈ ਅਤੇ ਭਰਾ ਦੀ ਰਸਤੇ ਵਿੱਚ ਹੀ ਮੌਤ ਹੋ ਗਈ ।
ਬੱਚਿਆਂ ਨੇ ਪਿਤਾ ਨੂੰ ਮੋਬਾਈਲ ਫੋਨ ਗਿਫਟ ਕੀਤਾ ਸੀ
ਮੋਹਾਲੀ ਵਿੱਚ ਕੈਨੇਡਾ ਤੋਂ ਅਮਰਿੰਦਰਪਾਲ ਸਿੰਘ ਦਾ ਭਰਾ ਜਸਵਿੰਦਰ ਸਿੰਘ ਆਇਆ ਸੀ ਉਸੇ ਦੌਰਾਨ ਇੰਜੀਨੀਅਰ ਭਰਾ ਦਾ ਜਨਮ ਦਿਨ ਮਨਾਉਣ ਦੇ ਲਈ ਪੂਰਾ ਪਰਿਵਾਰ ਮੋਹਾਲੀ ਇਕੱਠਾ ਹੋਇਆ ਸੀ । ਇਸ ਦੌਰਾਨ ਜਸਵਿੰਦਰ ਸਿੰਘ ਦੇ ਬੱਚਿਆਂ ਨੇ ਅਮਰਿੰਦਰਪਾਲ ਨੂੰ ਮੋਬਾਈਲ ਫੋਨ ਗਿਫਤ ਕੀਤਾ ਸੀ ਜਿਸ ਵਿੱਚ ਪੂਰੇ ਪਰਿਵਾਰ ਦੀ ਜਨਮ ਦਿਨ ਨਾਲ ਜੁੜੀਆਂ ਕਈ ਫੋਟੋ ਗਰਾਫ ਅਤੇ ਯਾਦਾਂ ਸਨ । ਜੋ ਪਰਿਵਾਰ ਲਈ ਅਮਰਿੰਦਰ ਸਿੰਘ ਦੀਆਂ ਅੰਤਿਮ ਯਾਦਾਂ ਹਨ ਪਰਿਵਾਰ ਸੇ ਦੇ ਲਈ ਕੁਝ ਵੀ ਕੀਮਤ ਦੇਣ ਨੂੰ ਤਿਆਰ ਹੈ । ਜਸਵਿੰਦਰ ਨੇ ਕਿਹਾ ਭਰਾ ਦੀ ਯਾਦ ਲਈ ਉਹ ਰਕਮ ਵੱਧ ਦੇਣ ਨੂੰ ਤਿਆਰ ਹੈ ।