Punjab

ਬਠਿੰਡਾ ਦੇ ਭਾਜਪਾ ਆਗੂ ਨੂੰ ਮਿਲੀ ਧਮਕੀ , ਕਿਹਾ ਆਪਣੇ ਪਰਿਵਾਰ ਨਾਲ ਮਿਲਣ

Bathinda's BJP leader received a threat asked to meet his family

ਗੈਂਗਸਟਰਾਂ ਵੱਲੋਂ ਕਾਰੋਬਾਰੀਆਂ ਤੇ ਨੇਤਾਵਾਂ ਨੂੰ ਧਮਕੀਆਂ ਦਿੱਤੇ ਜਾਣ ਦਾ ਸਿਲਸਿਲਾ ਜਾਰੀ ਹੈ। ਅਜਿਹਾ ਹੀ ਇਕ ਮਾਮਲਾ ਬਠਿੰਡਾ ਤੋਂ ਸਾਹਮਣੇ ਆਇਆ ਹੈ ਜਿਥੇ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਸਰੂਪ ਚੰਦ ਸਿੰਗਲਾ ਨੂੰ ਧਮਕੀ ਦਿੱਤੀ ਗਈ ਹੈ। ਸਿੰਗਲਾ ਨੂੰ ਉਨ੍ਹਾਂ ਦੇ ਮੋਬਾਈਲ ਫੋਨ ‘ਤੇ ਧਮਕੀ ਮਿਲੀ ਹੈ। ਇਸ ਸਬੰਧੀ ਕੁਝ ਦੇਰ ਬਾਅਦ ਉਹ ਪ੍ਰੈੱਸ ਕਾਨਫਰੰਸ ਕਰਨਗੇ।

ਫੋਨ ਕਰਨ ਵਾਲੇ ਨੇ ਸਰੂਪ ਚੰਦ ਸਿੰਗਲਾ ਨੂੰ ਕਿਹਾ ਕਿ ਉਨ੍ਹਾਂ ਨੇ 22 ਜਨਵਰੀ ਨੂੰ ਅੰਮ੍ਰਿਤਸਰ ਜਾਣਾ ਹੈ ਤਾਂ ਪੂਰੀ ਤਿਆਰੀ ਨਾਲ ਜਾਣ। ਦੋਸ਼ੀ ਕੋਲ ਸਿੰਗਲਾ ਦੀ ਗੱਡੀ ਨੰਬਰ ਤੋਂ ਲੈ ਕੇ ਹੋਰ ਬਹੁਤ ਸਾਰੀ ਮਹੱਤਵਪੂਰਨ ਜਾਣਕਾਰੀ ਪਹਿਲਾਂ ਤੋਂ ਮੌਜੂਦ ਹੈ। ਉਸ ਨੇ ਸਿੰਗਲਾ ਨੂੰ ਧਮਕਾਇਆ ਕਿ ਉਹ ਆਪਣੀ ਸਫੈਦ ਰੰਗ ਦੀ ਇਨੋਵਾ ਕ੍ਰੈਸਟਾ ਗੱਡੀ ਵਿਚ ਅੰਮ੍ਰਿਤਸਰ ਦੌਰਾਨ ਆਪਣੀ ਬਾਡੀਗਾਰਡ, ਗੰਨਮੈਨ ਤੇ ਡਰਾਈਵਰ ਨਾਲ ਪੂਰੀ ਤਿਆਰੀ ਕਰਕੇ ਜਾਣ। ਨਾਲ ਹੀ ਆਪਣੇ ਪਰਿਵਾਰ ਨੂੰ ਮਿਲ ਲੈਣ।

ਕਾਲਰ ਨੇ ਧਮਕੀ ਦਿੰਦੇ ਹੋਏ ਸਰੂਪ ਸਿੰਗਲਾ ਨੂੰ ਕਹਿੰਦਾ ਸੁਣਾਈ ਦੇ ਰਿਹਾ ਹੈ ਕਿ ਉਸ ਨੇ ਲਗਭਗ 20-25 ਦਿਨ ਪਹਿਲਾਂ ਵੀ ਸਮਝਾਇਆ ਸੀ। ਬਾਵਜੂਦ ਇਸ ਦੇ ਸਿੰਗਲਾ ਨੇ 14-15 ਜਨਵਰੀ ਨੂੰ ਸ਼ਕਤੀ ਪ੍ਰਦਰਸ਼ਨ ਕਰਨ ਦੇ ਚੱਕਰ ਵਿਚ ਪੰਗਾ ਲੈ ਲਿਆ। ਕਾਲਰ ਨੇ ਅੰਮ੍ਰਿਤਸਰ ਵਿਚ ਮਾਰੇ ਗਏ ਹਿੰਦੂ ਨੇਤਾ ਸੂਰੀ ਦੀ ਉਦਾਹਰਣ ਦਿੰਦੇ ਹੋਏ ਕਿਹਾ ਕਿ ਉਹ ਵੀ ਹਿੰਦੂਆਂ ਦੇ ਨਾਂ ‘ਤੇ ਕਾਫੀ ਕੁਝ ਲੈ ਕੇ ਚੱਲਦਾ ਸੀ ਪਰ ਸਾਡੇ ਸ਼ੇਰ ਭਰਾਵਾਂ ਨੇ ਉਸਦਾ ਕੀ ਹਾਲ ਕੀਤਾ।

ਕਾਲਰ ਦੇ ਧਮਕਾਉਣ ‘ਤੇ ਸਰੂਪ ਸਿੰਗਲਾ ਨੇ ਕਿਹਾ ਕਿ ਉੁਹ ਕੋਈ ਗਲਤ ਗੱਲ ਨਹੀਂ ਕਰਦੇ, ਗਲਤ ਕੰਮ ਨਹੀਂ ਕਰਦੇ। ਕਿਸੇ ਪਾਰਟੀ ਲਈ ਕੰਮ ਕਰਨਾ, ਉਹ ਤਾਂ ਹਿੰਦੂ ਤੇ ਸਿੱਖ ਵੀ ਕਰ ਰਹੇ ਹਨ ਪਰ ਕਾਲਰ ਕਿਹਾ ਕਿ ਉਹ ਕੋਈ ਗਲਤ ਕੰਮ ਕਰਦੇ ਹਨ ਜਾਂ ਨਹੀਂ ਪਰ ਅਸੀਂ ਕਾਫੀ ਗਲਤ ਕੰਮ ਕਰਦੇ ਹਾਂ।