‘ਦ ਖ਼ਾਲਸ ਬਿਊਰੋ :- ਆਪਣੇ ਮੁਲਕ ਤੋਂ ਵਿਦੇਸ਼ਾਂ ‘ਚ ਗਏ ਪੰਜਾਬੀ ਨੌਜਵਾਨਾਂ ਨੂੰ ਰੋਜ਼ੀ-ਰੋਟੀ ਕਮਾਉਣ ਪਿੱਛੇ ਕੀ-ਕੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਇਹ ਤਾਂ ਸਿਰਫ਼ ਉਹੀ ਜਾਣਦੇ ਹਨ।

ਗੈਰਕਾਨੂੰਨੀ ਤੌਰ ‘ਤੇ ਮਲੇਸ਼ੀਆਂ ‘ਚ ਰਹਿਣ ਕਾਰਨ ਹੋਈ ਸਜਾ ਪੂਰੀ ਕਰਨ ਤੋਂ ਬਾਅਦ 219 ਭਾਰਤੀ ਨੌਜਵਾਨਾਂ ਨੂੰ 11 ਜੁਲਾਈ ਦੀ ਰਾਤ ਨੂੰ ਅੰਮ੍ਰਿਤਸਰ ਹਵਾਈ ਅੱਡੇ ‘ਤੇ ਵਾਪਿਸ ਲਿਆਦਾ ਗਿਆ। ਇਹਨਾਂ 219 ਨੌਜਵਾਨਾਂ ਨੂੰ ਮਲੇਸ਼ੀਆ ਦੀ ਹਵਾਈ ਕੰਪਨੀ ਦੇ ਵਿਸ਼ੇਸ਼ ਜਹਾਜ਼ ਰਾਹੀਂ ਹੀ ਲਿਆਦਾ ਗਿਆ ਹੈ।

ਯੂਥ ਅਕਾਲੀ ਦਲ ਦੇ ਪ੍ਰਧਾਨ ਪਰਮਬੰਸ ਸਿੰਘ ਰੋਮਾਣਾ ਦੀ ਜਾਣਕਾਰੀ ਮੁਤਾਬਿਕ, ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਦੇ ਯਤਨਾਂ ਸਦਕਾ ਹੀ ਇਹ ਨੌਜਵਾਨ ਆਪੋ ਆਪਣੇ ਘਰ ਨੂੰ ਪਰਤੇ ਹਨ।

ਰੋਮਾਣਾ ਨੇ ਦੱਸਿਆ ਕਿ ਮਲੇਸ਼ੀਆਂ ਵਿੱਚ ਫਸੇ ਨੌਜਵਾਨਾਂ ਦਾ ਇਹ ਮਸਲਾਂ ਬੀਬੀ ਬਾਦਲ ਨੇ ਮਲੇਸ਼ੀਆਂ ਦੇ ਕਮਿਸ਼ਨਰ ਤੋਂ ਇਲਾਵਾ ਵਿਦੇਸ਼ ਮੰਤਰੀ ਕੋਲ ਵੀ ਚੁੱਕਿਆ ਸੀ। ਜਿਸ ਤੋਂ ਬਾਅਦ ਮਲੇਸ਼ੀਆ ‘ਚ ਫਸੇ ਹੋਏ 350 ਨੌਜਵਾਨਾਂ ਨੂੰ ਵਾਪਸ ਭੇਜਣ ਲਈ ਸਹਿਮਤੀ ਦਿੱਤੀ ਗਈ ਸੀ। ਉਨ੍ਹਾਂ ਕਿਹਾ ਕਿ ਨੌਜਵਾਨਾਂ ਨੂੰ ਵਾਪਸ ਭਾਰਤ ਲਿਆਉਣ ਦਾ ਸਾਰਾ ਖ਼ਰਚਾ ਕੇਂਦਰ ਸਰਕਾਰ ਨੇ ਕੀਤਾ ਹੈ।

ਨੌਜਵਾਨਾਂ ਦੇ ਪਰਿਵਾਰਾਂ  ਦੇ ਪਰਿਵਾਰਾਂ ਮੁਤਾਬਿਕ,  ਮਲੋਸ਼ੀਆ ‘ਚ ਵਧੇਰੇ ਨੌਜਵਾਨ ਗ਼ੈਰਕਾਨੂੰਨੀ ਤੌਰ ’ਤੇ ਰਹਿਣ ਕਾਰਨ ਜੇਲ੍ਹ ਦੀ ਸਜ਼ਾ ਕੱਟ ਚੁੱਕੇ ਹਨ। ਇਨ੍ਹਾਂ ਨੌਜਵਾਨਾਂ ਨਾਲ ਟਰੈਵਲ ਏਜੰਟਾਂ ਨੇ ਰੋਜਗਾਰ ਦਾ ਵਾਅਦਾ ਕਰਕੇ  ਠੱਗੀ ਮਾਰੀ ਸੀ। ਪਰਿਵਾਰਿਕ ਮੈਂਬਰਾਂ ਦਾ ਕਹਿਣੈ ਕਿ ਨੌਜਵਾਨਾਂ  ਦੇ ਮਲੇਸ਼ੀਆ ਵਿੱਚ ਵੀਜ਼ੇ ਦੀ ਮਿਆਦ ਪੂਰੀ ਹੋਣ ਤੋਂ ਬਾਅਦ ਇਹ ਸਾਰੇ ਨੌਜਵਾਨ ਆਪਣਾ ਖ਼ਰਚ ਆਪ ਚੁੱਕ ਰਹੇ ਸਨ।

ਮਲੇਸ਼ੀਆਂ ਤੋਂ ਵਾਪਿਸ ਪਰਤੇ ਨੌਜਵਾਨਾਂ ਨੂੰ ਮੌਜੂਦਾ ਸਮੇਂ ‘ਚ ਆਪੋ ਆਪਣੇ ਜਿਲ੍ਹਿਆਂ ‘ਚ  ਇਕਾਂਤਵਾਸ  ਕਰ ਦਿੱਤਾ ਗਿਆ ਹੈ।  ਜਦਕਿ ਪੰਜਾਬ ਤੋਂ ਬਾਹਰਲੇ ਸੂਬਿਆਂ ਦੇ ਨੌਜਵਾਨਾਂ ਨੂੰ ਫਿਲਹਾਲ ਬਠਿੰਡੇ ਭੇਜਿਆ ਗਿਆ ਹੈ।