India

ਸਾਰਾ ਬੱਚਨ ਪਰਿਵਾਰ ਕੋਰੋਨਾਵਾਇਰਸ ਦੀ ਚਪੇਟ ਵਿੱਚ, ਨਿੱਕੀ ਬੱਚੀ ਨੂੰ ਵੀ ਹੋਇਆ COVID-19

‘ਦ ਖ਼ਾਲਸ ਬਿਊਰੋ :- ਬਾਲੀਵੁੱਡ ਮੇਗਾਸਟਾਰ ਅਮਿਤਾਭ ਬੱਚਨ ਤੇ ਉਨ੍ਹਾਂ ਦੇ ਪੁੱਤਰ ਅਭਿਸ਼ੇਕ ਬੱਚਨ ਦੇ ਕੋਰੋਨਾ ਪਾਜ਼ੀਟਿਵ ਪਾਏ ਜਾਣ ਮਗਰੋਂ ਹੁਣ ਐਸ਼ਵਰਿਆ ਰਾਏ ਬੱਚਨ ਤੇ ਉਨ੍ਹਾ ਦੀ ਬੇਟੀ ਆਰਾਧਿਆ ਬੱਚਨ ਵੀ ਕੋਰੋਨਾ ਪਾਜ਼ਿਟਿਵ ਆਏ ਹਨ। ਹਾਲਾਂਕਿ ਸ਼ਨੀਵਾਰ ਰਾਤ ਐਸ਼ਵਰਿਆ ਰਾਏ ਤੇ ਬੇਟੀ ਆਰਾਧਿਆ ਦਾ ਕੋਰੋਨਾ ਟੈਸਟ ਸਕਾਰਾਤਮਕ (ਨੈਗੇਟਿਵ) ਆਇਆ ਸੀ।

ਸੂਤਰਾਂ ਮੁਤਾਬਿਕ ਬੀਤੀ ਰਾਤ ਅਮਿਤਾਬ ਬੱਚਨ ਤੇ ਅਭਿਸ਼ੇਕ ਬੱਚਨ ਤੋਂ ਇਲਾਵਾ ਪਰਿਵਾਰ ਦੇ ਸਾਰੇ ਮੈਂਬਰਾਂ ਐਸ਼ਵਰਿਆ ਰਾਏ ਬੱਚਨ, ਆਰਾਧਿਆ ਤੇ ਜਯਾ ਬੱਚਨ ਦਾ ਟੈਸਟ ਨਕਾਰਾਤਮਕ ਆਇਆ ਸੀ, ਪਰ ਅੱਜ ਇਨ੍ਹਾਂ ਤਿੰਨਾਂ ਦੇ ਦੁਬਾਰਾ ਕੀਤੇ ਟੈਸਟ ਕੀਤੇ ਗਏ, ਜਿਸ ਵਿੱਚੋਂ ਐਸ਼ਵਰਿਆ ਤੇ ਉਨ੍ਹਾਂ ਦੀ ਬੇਟੀ ਆਰਾਧਿਆ ਦਾ ਟੈਸਟ ਸਕਾਰਾਤਮਕ (ਪਾਜ਼ਿਟਿਵ) ਆਇਆ ਹੈ। ਜਯਾ ਬੱਚਨ ਅਜੇ ਵੀ ਨਕਾਰਾਤਮਕ ਹੈ। ਅੱਜ ਸਵੇਰੇ ਅਮਿਤਾਬ ਦੇ ਬੰਗਲੇ ਜਲਸਾ ਨੂੰ BMC ਨੇ ਸਵੱਛ ਕਰ ਦਿੱਤਾ ਹੈ। ਦੱਸਿਆ ਜਾ ਰਿਹਾ ਹੈ ਕਿ ਐਸ਼ਵਰਿਆ ਰਾਏ ਬੱਚਨ ਤੇ ਆਰਾਧਿਆ ‘ਚ ਕੋਰੋਨਾ ਦੇ ਕੋਈ ਸੰਕੇਤ ਨਹੀਂ ਸਨ। ਉਸ ਨੂੰ ਅਸਮੋਟਿਕ ਦੱਸਿਆ ਗਿਆ ਹੈ। ਅਜੇ ਇਹ ਖੁਲਾਸਾ ਨਹੀਂ ਕੀਤਾ ਗਿਆ ਹੈ ਕਿ, ‘ਕੀ ਐਸ਼ਵਰਿਆ ਤੇ ਆਰਾਧਿਆ ਅਲੱਗ-ਅਲੱਗ ਘਰ ਹੋਣਗੇ ਜਾਂ ਉਨ੍ਹਾਂ ਨੂੰ ਹਸਪਤਾਲ ਵਿੱਚ ਹੀ ਦਾਖਲ ਕਰਵਾਇਆ ਜਾਵੇਗਾ।

ਮਹਾਰਾਸ਼ਟਰ ਦੇ ਸਿਹਤ ਮੰਤਰੀ ਰਾਜੇਸ਼ ਟੋਪ ਨੇ ਆਪਣੇ ਟਵੀਟਰ ਅਕਾਉਂਟ ਜ਼ਰੀਏ ਇਸ ਗੱਲ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਕਿਹਾ ਕਿ ਐਸ਼ਵਰਿਆ ਰਾਏ ਬੱਚਨ ਤੇ ਉਨ੍ਹਾਂ ਦੀ ਬੇਟੀ ਆਰਾਧਿਆ ਬੱਚਨ ਕੋਰੋਨਾ ਪਾਜ਼ੀਟਿਵ ਹਨ। ਸ਼੍ਰੀਮਤੀ ਜਯਾ ਬੱਚਨ ਦੀ ਕੋਰੋਨਾ ਰਿਪੋਰਟ ਨਾਕਾਰਾਤਮਕ ਆਈ ਹੈ। ਅਸੀਂ ਪ੍ਰਾਥਨਾ ਕਰਦੇ ਹਾਂ ਕਿ ਬੱਚਨ ਪਰਿਵਾਰ ਜਲਦੀ ਠੀਕ ਹੋ ਜਾਵੇ। ਹਾਲਾਂਕਿ, ਕੁੱਝ ਚਿਰ ਬਾਅਦ ਰਾਜੇਸ਼ ਨੇ ਆਪਣਾ ਟਵੀਟ ਡਿਲੀਟ ਕਰ ਦਿੱਤਾ।