India Punjab

ਸਿੱਖ ਕੌਮ ਬਾਰੇ ਇਤਰਾਜ਼ਯੋਗ ਸ਼ਬਦਾਵਲੀ ਵਰਤਨ ਵਾਲਾ ਸ਼ਿਵ ਸੈਨਾ ਲੀਡਰ ਸੁਧੀਰ ਸੂਰੀ ਇੰਦੌਰ ਤੋਂ ਗ੍ਰਿਫਤਾਰ

‘ਦ ਖ਼ਾਲਸ ਬਿਊਰੋ:- ਸ਼ਿਵ ਸੈਨਾ (ਟਕਸਾਲੀ) ਦੇ ਮੁਖੀ ਸੁਧੀਰ ਸੂਰੀ ਨੂੰ ਵਿਵਾਦਿਤ ਵੀਡੀਓ ਦੇ ਮਾਮਲੇ ‘ਚ ਮੱਧ ਪ੍ਰਦੇਸ਼ ਦੇ ਇੰਦੌਰ ਸ਼ਹਿਰ ਤੋਂ ਗ੍ਰਿਫਤਾਰ ਕਰ ਲਿਆ ਹੈ।  ਇਸ ਨੂੰ ਪੰਜਾਬ ਪੁਲਿਸ ਦੀ ਵੱਡੀ ਕਾਮਯਾਬੀ ਮੰਨਿਆ ਜਾ ਰਿਹਾ ਹੈ । ਸੁਧੀਰ ਸੂਰੀ ਨੇ ਸਿੱਖ ਭਾਈਚਾਰੇ ਖਿਲਾਫ ਵਿਵਾਦਿਤ ਅਤੇ ਇਤਰਾਜ਼ਯੋਗ ਟਿੱਪਣੀ ਕੀਤੀ ਗਈ ਸੀ ਅਤੇ ਇਸ ਤੋਂ ਪਹਿਲਾਂ ਵੀ ਸੁਧੀਰ ਸੂਰੀ ਵੱਲੋਂ ਇਤਰਾਜਯੋਗ ਵੀਡੀਓਜ਼ ਸ਼ੋਸਲ ਮੀਡੀਆ ‘ਤੇ ਅੱਪਲੋਡ ਕੀਤੀਆਂ ਗਈਆਂ ਸਨ ਉਹਨਾਂ ਸਾਰੀਆਂ ਵੀਡੀਓਜ਼ ਸਬੰਧੀ  ਸੁਧੀਰ ਦੀ ਗ੍ਰਿਫਤਾਰੀ ਹੋਈ ਹੈ। ਸੁਧੀਰ ‘ਤੇ ਧਾਰਾ 153, 354 A ਅਤੇ ਧਾਰਾ 509 ਸਮੇਤ IT ਐਕਟ ਦੀ ਧਾਰਾ 67 ਵੀ ਲਗਾ ਦਿੱਤੀ ਗਈ ਹੈ।

 

ਪੰਜਾਬ ਦੇ DGP ਦਿਨਕਰ ਗੁਪਤਾ ਨੇ ਜਾਣਕਾਰੀ ਦਿੰਦਿਆ ਕਿਹਾ ਕਿ ਅੱਜ ਯਾਨਿ 12 ਜੁਲਾਈ ਨੂੰ ਸਵੇਰੇ  ਜਿਲ੍ਹਾ ਅੰਮ੍ਰਿਤਸਰ (ਦਿਹਾਤੀ) ਦੇ 11 ਜਵਾਨਾਂ ‘ਤੇ ਆਧਾਰਤ ਪੰਜਾਬ ਪੁਲਿਸ ਦੀਆਂ ਦੋ ਟੀਮਾਂ ਨੇ ਸੁਧੀਰ ਸੂਰੀ ਨੂੰ ਕਾਬੂ ਕੀਤਾ।ਉਹਨਾਂ ਕਿਹਾ ਕਿ ਸਿੱਖ ਔਰਤਾਂ ਵਿਰੁੱਧ ਅਪਮਾਨਜਨਕ ਟਿੱਪਣੀਆਂ ਵਾਲਾ ਇੱਕ ਵੀਡੀਓ ਜਾਰੀ ਹੋਣ ਤੋਂ ਬਾਅਦ ਸੂਰੀ ਨੂੰ ਫੜਨ ਲਈ ਪੁਲਿਸ ਵੱਲੋਂ ਮੁਹਿੰਮ ਚਲਾਈ ਗਈ ਸੀ।ਇਸ ਤੋਂ ਇਲਾਵਾਂ DGP ਦਿਨਕਰ ਗੁਪਤਾ ਨੇ ਇਹ ਵੀ ਦੱਸਿਆ ਕਿ ਸੂਰੀ ਫੜ੍ਹਨ ਦਾ  ਆਪ੍ਰੇਸ਼ਨ ਮੱਧ ਪ੍ਰਦੇਸ਼ ਪੁਲਿਸ ਦੇ ਤਾਲਮੇਲ ਨਾਲ ਸਫਲਤਾਪੂਰਵਕ ਚਲਾਇਆ ਗਿਆ ਸੀ।

 

ਹਾਲਾਂਕਿ ਜਦੋ ਸੁਧੀਰ ਵੱਲੋਂ ਵੀਡੀਓਜ਼ ਅੱਪਲੋਡ ਕੀਤੀਆਂ ਗਈਆਂ ਸਨ ਤਾਂ ਉਸ ਤੋਂ ਬਾਅਦ ਸੂਰੀ ਨੂੰ ਗ੍ਰਿਫਤਾਰ ਕਰਨ ਲਈ ਸਿੱਖ ਜਥੇਬੰਦੀਆਂ ਵੱਲੋਂ ਸੂਰੀ ਨੂੰ ਗ੍ਰਿਫ਼ਤਾਰ ਕਰਨ ਲਈ ਧਰਨਾ ਪ੍ਰਦਸ਼ਨ ਕੀਤੇ ਗਏ ਸਨ।