Punjab

ਹੁਸ਼ਿਆਰਪੁਰ ਦਾ 8 ਸਾਲ ਦਾ ਪੁੱਤ ਸਕੂਲ ਤੋਂ ਆਇਆ ! ਟੀਚਰ ਦਾ ਪਿਤਾ ਨੂੰ ਫੋਨ ਆਇਆ ! ਫਿਰ ਗਾਇਬ ਹੋ ਗਿਆ !

ਬਿਊਰੋ ਰਿਪੋਰਟ : ਬੱਚੇ ਦਾ ਬਚਪਨ ਬਹੁਤ ਹੀ ਨਾਜ਼ੁਕ ਹੁੰਦਾ ਹੈ । ਸਹੀ ਗਲਤ ਦਾ ਫੈਸਲਾ ਲੈਣਾ ਉਸ ਦੇ ਵੱਸ ਵਿੱਚ ਨਹੀਂ ਹੁੰਦਾ ਹੈ। ਅਜਿਹਾ ਹੀ ਹੋਇਆ ਹੈ ਕਿ ਹੁਸ਼ਿਆਰਪੁਰ ਦੇ 8 ਸਾਲ ਦੇ ਅਮਨ ਦੇ ਨਾਲ ਜਿਸ ਨੂੰ ਆਪਣੇ ਪਿਤਾ ਦੀ ਇੱਕ ਗੱਲ ਇੰਨੀ ਬੁਰੀ ਲੱਗ ਗਈ ਕਿ ਉਸ ਨੇ ਘਰ ਛੱਡਣ ਦਾ ਫੈਸਲਾ ਕਰ ਲਿਆ । ਸਕੂਲ ਤੋਂ ਆਉਣ ਤੋਂ ਬਾਅਦ ਉਹ ਆਪਣ ਕੱਪੜੇ ਸਕੂਲ ਬੈਗ ਵਿੱਚ ਪਾਕੇ ਆਪਣੇ ਛੋਟੇ ਭਰਾ ਨੂੰ ਇਹ ਕਹਿਕੇ ਚੱਲਾ ਗਿਆ ਕਿ ਉਹ ਦਿੱਲੀ ਜਾ ਰਿਹਾ ਹੈ । ਤਿੰਨ ਦਿਨ ਹੋ ਚੁੱਕੇ ਹਨ ਅਮਨ ਨੂੰ ਘਰੋ ਗਏ ਪਰ ਹੁਣ ਤੱਕ ਉਸ ਦਾ ਕੋਈ ਪਤਾ ਨਹੀਂ ਹੈ ਸਿਰਫ਼ ਗਲੀ ਵਿੱਚ ਲੱਗੇ ਸੀਸੀਟੀਵੀ ਵਿੱਚ ਉਸ ਦੀ ਅਖੀਰਲੀ ਤਸਵੀਰ ਕੈਦ ਹੋਈ ਹੈ। ਪਰਿਵਾਰ ਵਾਲਿਆਂ ਦਾ ਬੁਰਾ ਹਾਲ ਹੈ ਉਹ ਥਾਂ-ਥਾਂ ਜਾਕੇ ਅਮਨ ਦੀ ਤਲਾਸ਼ ਕਰ ਰਹੇ ਹਨ।

ਪਿਤਾ ਨੇ ਇਸ ਲਈ ਅਮਨ ਨੂੰ ਡਾਂਟਿਆ ਸੀ

ਹੁਸ਼ਿਆਰਪੁਰ ਦੇ ਵਾਰਡ ਨੰਬਰ 27 ਦੇ ਨਿਊ ਦੀਪ ਨਗਰ ਦਾ ਰਹਿਣ ਵਾਲਾ 8 ਸਾਲ ਦਾ ਅਮਨ ਤੀਜੀ ਕਲਾਸ ਵਿੱਚ ਪੜ ਦਾ ਹੈ । ਸਕੂਲ ਵਿੱਚ ਕੀਤੀ ਕਿਸੇ ਸ਼ਰਾਰਤ ਨੂੰ ਲੈਕੇ ਟੀਚਰ ਨੇ ਉਸ ਦੇ ਪਿਤਾ ਨੂੰ ਫੋਨ ਕੀਤਾ ਸੀ । ਜਿਸ ਤੋਂ ਨਰਾਜ਼ ਪਿਤਾ ਨੇ ਘਰ ਪਹੁੰਚਣ ‘ਤੇ ਅਮਨ ਨੂੰ ਕਾਫੀ ਡਾਂਟ ਲਗਾਈ । ਇਸ ਤੋਂ ਨਰਾਜ਼ ਅਮਨ ਨੇ ਆਪਣੇ ਛੋਟੇ ਭਰਾ ਨੂੰ ਕਿਹਾ ਕਿ ਉਹ ਦਿੱਲੀ ਜਾ ਰਿਹਾ ਹੈ ਅਤੇ ਬੈਗ ਲੈਕੇ ਚੱਲਾ ਗਿਆ । ਹੁਣ ਪਿਤਾ ਉਸ ਘੜੀ ਨੂੰ ਕੋਸ ਰਹੇ ਹਨ ਜਦੋਂ ਉਸ ਨੇ ਅਧਿਆਪਕ ਦੀ ਸ਼ਿਕਾਇਤ ਦੇ ਅਮਨ ਨੂੰ ਡਾਂਟਿਆ ਸੀ ।

CCTV ਵਿੱਚ ਵਿਖਾਈ ਦਿੱਤੀ ਅਮਨ

ਘਰ ਵਾਲੇ ਬੱਚੇ ਨੂੰ ਲਗਾਤਾਰ ਲੱਭ ਰਹੇ ਹਨ । ਉਨ੍ਹਾਂ ਨੇ ਬੱਚੇ ਦੇ ਲਾਪਤਾ ਹੋਣ ਦੀ ਸ਼ਿਕਾਇਤ ਵੀ ਪੁਲਿਸ ਥਾਣਾ ਮਾਡਲ ਟਾਉਨ ਵਿੱਚ ਕੀਤੀ ਹੈ। ਬੱਚੇ ਦੀ ਲੋਕੇਸ਼ ਪਤਾ ਲਗਾਉਣ ਵਿੱਚ CCTV ਫੁਟੇਜ ਦਾ ਸਹਾਰਾ ਲਿਆ ਜਾ ਰਿਹਾ ਹੈ । ਥਾਣਾ ਮਾਡਲ ਟਾਊਨ ਦੇ SHO ਹਰਪ੍ਰੇਮ ਸਿੰਘ ਨੇ ਆਪ ਬੱਚੇ ਦੇ ਘਰ ਪਹੁੰਚੇ ਅਤੇ ਉਨ੍ਹਾਂ ਵੱਲੋਂ ਬੱਚੇ ਦੀ ਫੋਟੋ ਹਰ ਥਾਂ ‘ਤੇ ਭੇਜ ਦਿੱਤੀ ਹੈ । ਪਰਿਵਾਰ ਨੇ CCTV ਵੀ ਪੁਲਿਸ ਨੂੰ ਸੌਂਪ ਦਿੱਤੀ ਹੈ । ਇਸ ਵਿੱਚ ਅਮਨ ਪਿੱਠੂ ਬੈਗ ਲੈਕੇ ਜਾ ਰਿਹਾ ਸੀ । ਉਸ ਦੇ ਬਾਅਦ ਅਮਨ ਦਾ ਕੋਈ ਪਤਾ ਨਹੀਂ ਹੈ । ਪੁਲਿਸ ਦੇ ਲਈ ਸਭ ਤੋਂ ਵੱਡੀ ਚੁਣੌਤੀ ਇਹ ਹੈ ਕਿ ਬੱਚਾ ਕਿਸੇ ਗਲਤ ਹੱਥਾਂ ਵਿੱਚ ਨਾ ਚੱਲਾ ਜਾਏ । ਬੱਚੇ ਦੀ ਉਮਰ 8 ਸਾਲ ਹੈ ਅਜਿਹੇ ਵਿੱਚ ਉਸ ਨੂੰ ਘਰ ਦਾ ਪਤਾ ਜਾਂ ਫਿਰ ਪਿਤਾ ਦਾ ਫੋਨ ਨੰਬਰ ਵੀ ਯਾਦ ਹੋਏਗਾ । ਉਮੀਦ ਹੈ ਕਿ ਅਮਨ ਕਿਸੇ ਚੰਗੇ ਇਨਸਾਨ ਦੇ ਹੱਥ ਲੱਗ ਜਾਵੇ ਅਤੇ ਉਹ ਘਰ ਸੁਰੱਖਿਅਤ ਵਾਪਸ ਆ ਜਾਵੇ ।