Punjab

ਸਰਕਾਰਾਂ ਵਿਸਰਿਆ ! ਪਰ ਹਰਿਆਣਾ ਤੇ ਪੰਜਾਬ ਦੇ ਕਿਸਾਨਾਂ ਨੇ ਹੱਥ ਮਿਲਾਇਆ !

ਬਿਉਰੋ ਰਿਪੋਰਟ : ਮੀਂਹ ਦੌਰਾਨ ਪੰਜਾਬ ਅਤੇ ਹਰਿਆਣਾ ਨੂੰ ਬਰਬਾਦ ਕਰਨ ਵਾਲੀ ਘੱਗਰ ਦਰਿਆ ਨਾਲ ਨਜਿੱਠਣ ਦੇ ਲਈ ਹੁਣ ਦੋਵਾਂ ਸੂਬਿਆਂ ਦੇ ਕਿਸਾਨਾਂ ਨੇ ਆਪ ਹੀ ਮੋਰਚਾ ਸੰਭਾਲ ਲਿਆ ਹੈ । 50 ਤੋਂ ਵੱਧ ਪਿੰਡਾਂ ਦੇ ਕਿਸਾਨਾਂ ਨੇ ਤੈਅ ਕੀਤਾ ਹੈ ਕਿ ਉਹ 1-1 ਹਜ਼ਾਰ ਕੱਟੇ ਮਿੱਟੀ ਭਰ ਕੇ ਬੰਨ੍ਹ ਪੱਕਾ ਕਰਨਗੇ । ਪੰਜਾਬ ਵਿੱਚ ਸਰਕਾਰ ਵੱਲੋਂ ਘੱਗਰ ਦਰਿਆ ਦੇ ਬੰਨ੍ਹ ਪੱਕੇ ਨਾ ਕਰਨ ‘ਤੇ ਭਾਰਤੀ ਕਿਸਾਨ ਯੂਨੀਅਨ ਸ਼ਹੀਦ ਭਗਤ ਸਿਘ ਨੇ ਐਲਾਨ ਕੀਤਾ ਹੈ ਕਿ ਪੰਜਾਬ ਅਤੇ ਹਰਿਆਣਾ ਦੇ ਕਿਸਾਨਾਂ ਨੇ ਅੰਬਾਲਾ ਦੇ ਪਿੰਡ ਸੁਲਰ ਦੇ ਗੁਰਦੁਆਰਾ ਸਾਹਿਬ ਵਿੱਚ ਮੀਟਿੰਗ ਕਰਕੇ ਫੈਸਲਾ ਲਿਆ ਹੈ ਕਿ ਉਹ ਆਪ ਹੁਣ ਇਹ ਕੰਮ ਕਰਨਗੇ ਅਤੇ ਸਰਕਾਰਾਂ ‘ਤੇ ਨਿਰਭਰ ਨਹੀਂ ਹੋਣਗੇ ।

ਪੰਜਾਬ ਵਾਲੇ ਪਾਸੇ 2 ਥਾਵਾਂ ‘ਤੇ ਬੰਨ੍ਹ ਟੁੱਟੇ

ਭਾਰਤੀ ਕਿਸਾਨ ਯੂਨੀਅਨ ਸ਼ਹੀਦ ਭਗਤ ਸਿੰਘ ਦੇ ਪ੍ਰਧਾਨ ਅਮਰਜੀਤ ਸਿੰਘ ਮੋਹੜੀ ਨੇ ਦੱਸਿਆ ਕਿ ਅੰਬਾਲਾ ਦੇ ਨਾਲ ਲੱਗਦੇ ਘੱਗਰ ਦਰਿਆ ਦੇ ਇਲਾਕੇ ਵਿੱਚ 2 ਥਾਵਾਂ ਦੇ ਬੰਨ੍ਹ ਟੁੱਟਿਆ ਹੈ । ਜਿਸ ਦੀ ਵਜ੍ਹਾ ਕਰਕੇ ਅੰਬਾਲਾ ਵਿੱਚ ਲੱਖਾਂ ਏਕੜ ਫਸਲ ਤਬਾਅ ਹੋ ਗਈ ਹੈ । ਮੋਹੜੀ ਨੇ ਕਿਹਾ ਹੜ੍ਹ ਆਏ 20 ਦਿਨ ਹੋ ਚੁੱਕੇ ਹਨ ਪਰ ਹਰਿਆਣਾ ਅਤੇ ਪੰਜਾਬ ਸਰਕਾਰ ਨੇ ਠੋਸ ਕਦਮ ਨਹੀਂ ਚੁੱਕਿਆ ਹੈ । ਕਿਸਾਨਾਂ ਦੀ ਲੱਖਾਂ ਏਕੜ ਫਸਲ ਖਤਮ ਹੋ ਚੁੱਕੀ ਹੈ । ਪਰ ਸਰਕਾਰ ਹੁਣ ਵੀ ਗੰਭੀਰ ਨਹੀਂ ਹੈ । ਉਹ ਸਰਕਾਰ ਨੂੰ ਮਦਦ ਦੇਣ ਲਈ ਤਿਆਰ ਹਨ ਪਰ ਸਰਕਾਰ ਹੋਰ ਬੰਨ੍ਹਾਂ ਨੂੰ ਪੱਕਾ ਕਰਨ ।

ਪਹਾੜੀ ਇਲਾਕਿਆਂ ਤੋਂ ਮੀਂਹ ਨੇ ਅੰਬਾਲਾ ਜ਼ਿਲ੍ਹੇ ਵਿੱਚ ਬਹੁਤ ਤਬਾਹੀ ਮਚਾਈ ਹੈ । ਪੰਚਕੂਲਾ,ਮੋਹਾਲੀ,ਪਟਿਆਲਾ,ਸੰਗਰੂਰ ਤੋਂ ਹੁੰਦੇ ਹੋਏ ਪਾਣੀ ਮਾਨਸਾ ਤੱਕ ਤਬਾਹੀ ਮੱਚਾ ਰਿਹਾ ਹੈ । ਕਈ ਥਾਵਾਂ ‘ਤੇ ਬੰਨ੍ਹ ਟੁੱਟ ਗਏ ਹਨ,ਫਸਲਾਂ ਬਰਬਾਦ ਹੋ ਗਈਆਂ। ਪਿਛਲੇ 6 ਦਹਾਕਿਆਂ ਤੋਂ ਘੱਗਰ ਹਰ ਵਾਰ ਚੋਣ ਮੁੱਦਾ ਬਣਦੀ ਰਹੀ ਹੈ ਪਰ ਕਿਸੇ ਨੇ ਇਸ ਨੂੰ ਲੈਕੇ ਸੰਜੀਦਗੀ ਨਾਲ ਕਦਮ ਨਹੀਂ ਚੁੱਕੇ । 1988,1993 ਅਤੇ ਹੁਣ 2023 ਵਿੱਚ ਘੱਗਰ ਮੁੜ ਤੋਂ ਤਬਾਹੀ ਲੈਕੇ ਆਈ ਹੈ ।