Punjab

ਸ਼੍ਰੋਮਣੀ ਅਕਾਲੀ ਦਲ ਦੀ ਕੋਰ ਕਮੇਟੀ ਦੀ ਮੀਟਿੰਗ ਹੋਈ ਖਤਮ

ਸ਼੍ਰੋਮਣੀ ਅਕਾਲੀ ਦਲ (Shrimoni Akali dal) ਦੀ ਕੋਰ ਕਮੇਟੀ ਦੀ ਮੀਟਿੰਗ ਖਤਮ ਹੋਣ ਤੋਂ ਬਾਅਦ ਸੀਨੀਅਰ ਲੀਡਰ ਬਲਵਿੰਦਰ ਸਿੰਘ ਭੂੰਦੜ (Balwinder Singh Bhundar) ਨੇ ਕਿਹਾ ਕਿ ਜੋ ਲੀਡਰ ਕਮੇਟੀ ਦੀ ਮੀਟਿੰਗ ਵਿੱਚ ਨਹੀਂ ਆਏ ਉਨ੍ਹਾਂ ਬਾਰੇ ਮੈਨੂੰ ਨਹੀਂ ਪਤਾ ਕਿ ਉਨ੍ਹਾਂ ਨੂੰ ਸੱਦਾ ਦਿੱਤਾ ਹੈ ਕਿ ਨਹੀਂ। ਕਿਉਂਕਿ ਸੁਖਦੇਵ ਸਿੰਘ ਢੀਂਡਸਾ ਇਸ ਮੀਟਿੰਗ ਵਿੱਚ ਨਹੀਂ ਪਹੁੰਚੇ ਸਨ। ਭੂੰਦੜ ਨੇ ਕਿਹਾ ਕਿ ਸਾਡੀ ਕੋਈ ਹਾਰ ਨਹੀਂ ਹੋਈ ਹੈ। ਪਾਰਟੀ ਦੀਆਂ ਜਿੱਤਾਂ ਹਾਰਾਂ ਹੁੰਦੀਆਂ ਰਹਿੰਦਿਆਂ ਹਨ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਕੋਈ ਆਮ ਪਾਰਟੀ ਨਹੀਂ ਹੈ, ਇਹ ਖੂਨ ਨਾਲ ਪੈਦਾ ਹੋਈ ਪਾਰਟੀ ਹੈ ਨਾ ਕਿ ਸੋਸ਼ਲ ਮੀਡੀਆ ਵਿੱਚੋਂ ਨਿਕਲੀ ਪਾਰਟੀ ਹੈ। ਉਨ੍ਹਾਂ ਕਿਹਾ ਕਿ ਅਕਾਲੀ ਦਲ ਕੋਈ ਸਾਧਾਰਨ ਪਾਰਟੀ ਨਹੀਂ ਹੈ। ਇਸ ਦੇ ਇਤਿਹਾਸ ਨੂੰ ਕੋਈ ਪੜ੍ਹ ਹੀ ਨਹੀਂ ਰਿਹਾ।

ਭੂੰਦੜ ਨੇ ਕਿਹਾ ਕਿ ਇਹ ਕੋਈ ਸਾਧਾਰਨ ਪਾਰਟੀ ਨਹੀਂ ਹੈ। ਇਹ ਇਕ ਕੌਮ ਦੀ ਪਾਰਟੀ ਹੈ। ਸਾਡੇ ਬਜ਼ੁਰਗਾਂ ਨੇ ਕਈ ਸ਼ਹਿਦੀਆਂ ਦੇ ਕੇ ਇਸ ਪਾਰਟੀ ਨੂੰ ਖੜ੍ਹਾ ਕੀਤਾ ਹੈ। ਉਨ੍ਹਾਂ ਕਿਹਾ ਕਿ ਅਕਾਲੀ ਪਾਰਟੀ ਕੌਮ ਦੇ ਮੁੱਦਿਆਂ ਉੱਤੇ ਲੜਦੀ ਹੈ। ਉਨ੍ਹਾਂ ਕਿਹਾ ਕਿ ਉਹ ਤਾਂ ਇਸ ਨੂੰ ਹਾਰ ਨਹੀਂ ਮੰਨਦੇ।

ਭੂੰਦੜ ਨੇ ਕਿਹਾ ਕਿ ਦੇਸ਼ ਵਿੱਚ ਦੋ ਪਾਰਟੀਆਂ ਵੱਲੋਂ ਸੰਵਿਧਾਨ ਨੂੰ ਬਚਾਉਣ ਅਤੇ ਸੰਵਿਧਾਨ ਨੂੰ ਖਤਮ ਕਰਨ ਦੇ ਮੁੱਦੇ ‘ਤੇ ਚੋਣਾਂ ਲੜੀਆਂ ਗਈਆਂ ਸਨ। ਇਨ੍ਹਾਂ ਦੋਵਾਂ ਮੁੱਦਿਆਂ ‘ਤੇ ਲੋਕਾਂ ਨੇ ਵੋਟਾਂ ਪਾਈਆਂ ਹਨ। ਅਕਾਲੀ ਦਲ ਦਾ ਇਸ ਨਾਲ ਕੋਈ ਲੈਣ ਦੇਣਾ ਨਹੀਂ ਹੈ।

ਮਨਪ੍ਰੀਤ ਇਆਲੀ ਵੱਲੋਂ ਝੂੰਦਾਂ ਕਮੇਟੀ ਦੀ ਰਿਪੋਰਟ ਨੂੰ ਲਾਗੂ ਕਰਨ ਤੇ ਉਨ੍ਹਾਂ ਕਿਹਾ ਕਿ ਕਿਸੇ ਨੇ ਵੀ ਜੇਕਰ ਕੋਈ ਸਲਾਹ ਦੇਣੀ ਹੈ ਤਾਂ ਉਹ ਪਾਰਟੀ ਦੇ ਅੰਦਰ ਰਹਿ ਕੇ ਸਕਦਾ ਹੈ। ਉਨ੍ਹਾਂ ਕਿਹਾ ਕਿ ਜਦੋਂ ਜੰਗ ਵਰਗੀ ਸਥਿਤੀ ਬਣਦੀ ਹੈ ਤਾਂ ਸਭ ਨੂੰ ਜਰਨੈਲ ਨਾਲ ਖੜ੍ਹਨਾ ਪੈਂਦਾ ਹੈ। ਉਸ ਸਮੇਂ ਕੋਈ ਨੁਕਤਾਚੀਨੀ ਨਹੀਂ ਹੋਣਾ ਚਾਹੀਦੀ। ਉਨ੍ਹਾਂ ਸਾਰਿਆਂ ਨੂੰ ਅਪੀਲ ਕੀਤੀ ਕਿ ਸਾਰੇ ਸਿਰ ਜੋੜ ਕੇ ਪਾਰਟੀ ਨੂੰ ਮਜਬੂਤ ਕਰਨ ਤਾਂ ਜੋ ਮਜਬੂਤ ਹੋ ਕੇ ਕੌਮ ਦੀ ਸੇਵਾ ਕਰ ਸਕੇ।

 

ਇਹ ਵੀ ਪੜ੍ਹੋ –  ਦਿੱਲੀ ਨੂੰ ਪਾਣੀ ਦੇਣ ਤੋਂ ਮੁੱਕਰਿਆ ਹਿਮਾਚਲ! ਸੁਪਰੀਮ ਕੋਰਟ ਨੇ ਕਿਹਾ- ‘ਯਮੁਨਾ ਜਲ ਵੰਡ ਦਾ ਮੁੱਦਾ ਗੁੰਝਲਦਾਰ, ਸਾਡੇ ਕੋਲ ਨਹੀਂ ਮੁਹਾਰਤ’