Punjab

ਪੰਜਾਬ ਕੈਬਨਿਟ ‘ਚ 5 ਵੱਡੇ ਫੈਸਲੇ !

ਬਿਊਰੋ ਰਿਪੋਰਟ : ਪੰਜਾਬ ਕੈਬਨਿਟ ਦੀ ਸ਼ਨਿੱਚਰਵਾਰ ਹੋਈ ਮੀਟਿੰਗ ਵਿੱਚ ਕਈ ਵੱਡੇ ਫੈਸਲੇ ਲਏ ਗਏ ਹਨ । ਬੈਠਕ ਦੇ ਬਾਅਦ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਸਾਲਾਂ ਤੋਂ ਪੈਂਡਿੰਗ ਸਪੋਰਟਸ ਪਾਲਸੀ ਨੂੰ ਮਨਜ਼ੂਰੀ ਦਿੱਤੀ ਗਈ ਹੈ। ਅੰਮ੍ਰਿਤਸਰ ਅਤੇ ਪਟਿਆਲਾ ਵਿੱਚ ਵੱਡੇ ਸਰਕਾਰੀ ਡੈਂਟਲ ਕਾਲਜ ਦੇ ਲੰਮੇ ਵਕਤ ਤੋਂ ਖਾਲੀ 39 ਅਹੁਦਿਆਂ ਨੂੰ ਭਰਿਆ ਜਾਵੇਗਾ । ਲੋਕਾਂ ਦੇ ਘਰ ਤੱਕ ਆਟਾ ਦਾਲ ਪਹੁੰਚਾਉਣ ਨੂੰ ਮਨਜੂਰੀ ਦਿੱਤੀ ਗਈ ਹੈ ।

ਮੰਤਰੀ ਚੀਮਾ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਨੇ ਕਈ ਨਵੇਂ ਅਹੁਦਿਆਂ ‘ਤੇ ਸਰਜਨ ਨਿਯੁਕਤ ਕੀਤੇ ਹਨ । ਪੰਜਾਬ ਸੂਬਾ ਕਾਨੂੰਨੀ ਸੇਵਾ ਅਥਾਰਿਟੀ ਨੂੰ ਮਜ਼ਬੂਤ ਬਣਾਉਣ ਦੇ ਲਈ ਤਕਰੀਬਨ 9 ਜ਼ਿਲ੍ਹਿਆਂ ਵਿੱਚ ਖਾਲੀ ਅਹੁਦੇ ਭਰੇ ਜਾਣਗੇ

ਆਯੁਰਵੇਦਿਕ ਯੂਨੀਵਰਸਿਟੀ ਵਿੱਚ 14 ਸੁਪਰਵਾਇਜ਼ਰ ਅਤੇ 200 ਟ੍ਰੇਨਰ

ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਦੱਸਿਆ ਕਿ ਪੰਜਾਬ ਇੱਕੋ ਇੱਕ ਹੁਸ਼ਿਆਰਪੁਰ ਸਥਿਤ ਗੁਰੂ ਰਵੀਦਾਰ ਆਯੂਰਵੇਦਿਕ ਯੂਨੀਵਰਸਿਟੀ ਵਿੱਚ ਸੀਐੱਮ ਮਾਨ ਦੀ ਯੋਗਸ਼ਾਲਾ ਚਲਦੀ ਹੈ । ਇਸ ਦੇ ਤਹਿਤ ਬਜਟ ਦਾ ਪ੍ਰਬੰਧ ਕਰਕੇ ਨਵੇਂ ਅਹੁਦੇ ਕੱਢੇ ਜਾਣਗੇ । ਇਸ ਵਿੱਚ 14 ਹੋਰ ਸੁਪਰਵਾਇਜ਼ਰ ਦੇ ਅਹੁਦੇ ਅਤੇ ਤਕਰੀਬਨ 200 ਯੋਗਾ ਟ੍ਰੇਨਰ ਪੰਜਾਬ ਦੇ ਵੱਖ-ਵੱਖ ਹਿੱਸਿਆਂ ਵਿੱਚ ਜਾਕੇ ਲੋਕਾਂ ਨੂੰ ਸਿਹਤ ਦੀ ਟ੍ਰੇਨਿੰਗ ਦੇਣਗੇ।

ਮਜ਼ਦੂਰਾਂ ਦੀ ਰਜਿਸਟ੍ਰੇਸ਼ਨ ਨੂੰ ਅਸਾਨ ਬਣਾਇਆ ਜਾਵੇਗਾ

ਮੰਤਰੀ ਚੀਮਾ ਨੇ ਕਿਹਾ ਕਿ ਪੰਜਾਬ ਵਿੱਚ ਲੇਬਰ ਕੰਸਟਰਕਸ਼ਨ ਵਿੱਚ ਲੱਗੇ ਮਜ਼ਦੂਰਾਂ ਦੇ ਰਜਿਸਟ੍ਰੇਸ਼ਨ ਪਹਿਲਾਂ ਕਾਫੀ ਮੁਸ਼ਕਿਲ ਹੁੰਦੇ ਸਨ । ਇਸ ਨਾਲ ਮਜ਼ਦੂਰਾਂ ਨੂੰ ਰਜਿਸਟ੍ਰੇਸ਼ਨ ਵਿੱਚ ਪਰੇਸ਼ਾਨੀ ਹੁੰਦੀ ਸੀ ਅਤੇ ਆਪ ਰਜਿਸਟ੍ਰੇਸ਼ਨ ਨਹੀਂ ਕਰਵਾ ਪਾਹੁੰਦੇ ਸਨ । ਪਰ ਪੰਜਾਬ ਸਰਕਾਰ ਨੇ ਇਸ ਦੀ ਰਜਿਸਟਰੇਸ਼ਨ ਦੀ ਪ੍ਰਕਿਆ ਨੂੰ ਅਸਾਨ ਬਣਾ ਦਿੱਤਾ ਹੈ ।

ਪਹਿਲਾਂ ਕਿਸੇ ਮਜ਼ਦੂਰ ਨੂੰ ਮੈਡੀਕਲ ਜਾਂ ਫਿਰ ਕਿਸੇ ਹੋਰ ਲਾਭ ਦੇ ਲਈ ਅਰਜ਼ੀ ਕਰਨ ਦੇ ਬਾਅਦ 6 ਮਹੀਨੇ ਦਾ ਇੰਤਜ਼ਾਰ ਕਰਨਾ ਪੈਂਦਾ ਸੀ । ਪਰ ਹੁਣ ਆਨਲਾਈਨ ਦੇ ਜ਼ਰੀਏ ਇਸ ਨੂੰ ਘਟਾਇਆ ਗਿਆ ਹੈ । ਜਿੱਥੇ ਵੀ ਪੰਜਾਬ ਵਿੱਚ ਮਜ਼ਦੂਰ ਕੰਮ ਕਰਦੇ ਹੋਏ ਮਿਲਣਗੇ ਅਫਸਰ ਆਪ ਜਾਕੇ ਉਨ੍ਹਾਂ ਦਾ ਰਜਿਸਟ੍ਰੇਸ਼ਨ ਕਰਨਗੇ ।

ਘਰ ਵਿੱਚ ਆਟਾ ਪਹੁੰਚਾਉਣ ਦੀ ਗਾਰੰਟੀ ਪੂਰੀ

ਮੰਤਰੀ ਚੀਮਾ ਨੇ ਕਿਹਾ ਕਿ ਚੋਣ ਦੇ ਸਮੇਂ AAP ਸਰਕਾਰ ਨੇ ਆਟਾ-ਦਾਲ ਯੋਜਨਾ ਦੇ ਤਹਿਤ ਲੋਕਾਂ ਨੂੰ ਘਰ ਤੱਕ ਆਟਾ ਪਹੁੰਚਾਉਣ ਦੀ ਗਾਰੰਟੀ ਦਿੱਤੀ ਸੀ । ਇਸ ਮੀਟਿੰਗ ਵਿੱਚ ਗਰੰਟੀ ਨੂੰ ਮਨਜ਼ੂਰੀ ਦਿੱਤੀ ਗਈ ਹੈ । ਜੋ ਲੋਕ ਆਟਾ ਦਾਲ ਯੋਜਨਾ ਦੇ ਲਾਭਪਾਤਰੀ ਹਨ ਉਹ ਆਪਣੇ ਡਿਪੋ ਤੋਂ ਲਾਭ ਲੈ ਸਕਦੇ ਹਨ । ਸੂਬਾ ਸਰਕਾਰ ਰਜਿਸਟ੍ਰੇਸ਼ਨ ਕਰਵਾਉਣ ਆਏ ਲੋਕਾਂ ਦੇ ਘਰ ਆਟਾ ਪਹੁੰਚਾਏਗੀ । ਇਸ ਦੇ ਲਈ ਮਾਰਕਫੈਡ 500 ਹੋਰ ਨਵੇਂ ਡਿਪੋ ਖੋਲੇਗਾ।

ਹੜ੍ਹ ਵਿੱਚ ਮਾਰੇ ਗਏ 44 ਪੰਜਾਬੀ ਨੂੰ ਮੁਆਵਜ਼ਾ ਮਿਲੇਗਾ

ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਦੱਸਿਆ ਕਿ ਪੰਜਾਬ ਵਿੱਚ ਹੜ੍ਹ ਪ੍ਰਭਾਵਿਤ ਕਿਸਾਨਾਂ ਨੂੰ ਫਸਲਾਂ ਦਾ ਮੁਆਵਜ਼ਾ ਮਿਲੇਗਾ । ਮਜ਼ਦੂਰ ਮਾਰੇ ਗਏ, ਸੜਕਾਂ ਅਤੇ ਬੁਨਿਆਦੀ ਢਾਂਚਾ ਬਰਬਾਦ ਹੋਇਆ । ਇਸ ਦੇ ਲਈ ਕੇਂਦਰ ਸਰਕਾਰ ਨੇ ਲਿਖਤ ਵਿੱਚ ਫੰਡ ਮੰਗਿਆ ਸੀ । ਉਨ੍ਹਾਂ ਨੇ ਕਿਹਾ ਕਿ ਹੜ੍ਹ ਵਿੱਚ ਪੰਜਾਬ ਵਿੱਚ 44 ਲੋਕਾਂ ਦੀ ਜਾਨ ਗਈ ਹੈ । ਸੂਬਾ ਸਰਕਾਰ ਉਨ੍ਹਾਂ ਦੇ ਪਰਿਵਾਰਾਂ ਨੂੰ ਮੁਆਵਜ਼ਾਂ ਦੇਵੇਗੀ ।