ਬਿਊਰੋ ਰਿਪੋਰਟ : ਪਾਕਿਸਤਾਨ ਵਿੱਚ ਹਰਵਿੰਦਰ ਸਿੰਘ ਰਿੰਦਾ ਦੀ ਮੌਤ ਦਾ ਸੱਚ ਕੀ ਹੈ ? ਕਿ ਨਸ਼ੇ ਨਾਲ ਉਸ ਦੀ ਮੌਤ ਹੋਈ ਹੈ ? ਜਾਂ ਫਿਰ ਕਤਲ ਕੀਤਾ ਗਿਆ ਹੈ ? ਜਾਂ ਹੁਣ ਵੀ ਰਿੰਦਾ ਜ਼ਿੰਦਾ ਹੈ ? ਰਿੰਦਾ ਨਾਲ ਜੁੜੀ ਖ਼ਬਰ ‘ਤੇ ਭਾਰਤੀ ਏਜੰਸੀਆਂ ਦੀ ਖਾਮੌਸ਼ੀ ਕਿਉਂ ? ਇਹ ਉਹ ਸਵਾਲ ਹਨ ਜੋ ਹਰਵਿੰਦਰ ਸਿੰਘ ਰਿੰਦਾ ਦੀ ਮੌਤ ‘ਤੇ ਸਸਪੈਂਸ ਖੜਾ ਕਰ ਰਹੇ ਹਨ । ਰਿੰਦਾ ਦੀ ਮੌਤ ਨੂੰ ਲੈਕੇ ਬੰਬੀਹਾ ਅਤੇ ਲੰਡਾ ਗਰੁੱਪ ਆਪੋ ਆਪਣੇ ਦਾਅਵੇ ਕਰ ਰਿਹਾ ਹੈ । ਬੰਬੀਹਾ ਗਰੁੱਪ ਦਾ ਗੈਂਗਸਟਰ ਅਰਸ਼ ਡੱਲਾ ਉਸ ਦੀ ਮੌਤ ਦੀ ਜ਼ਿੰਮੇਵਾਰੀ ਲੈ ਰਿਹਾ ਹੈ ਤਾਂ ਲੰਡਾ ਹਰੀਕੇ ਉਸ ਦੇ ਜ਼ਿੰਦਾ ਹੋਣ ਦਾ ਦਾਅਵਾ ਕਰ ਰਿਹਾ ਹੈ ।
ਸਭ ਤੋਂ ਪਹਿਲਾਂ ਸ਼ਨਿੱਚਰਵਾਰ ਰਾਤ ਨੂੰ ਹਰਵਿੰਦਰ ਸਿੰਘ ਰਿੰਦਾ ਦੀ ਪਾਕਿਸਤਾਨ ਵਿੱਚ ਮੌਤ ਦੀ ਖ਼ਬਰ ਸਾਹਮਣੇ ਆਈ ਸੀ। ਸੂਤਰਾਂ ਤੋਂ ਦਾਅਵਾ ਕੀਤਾ ਜਾ ਰਿਹਾ ਸੀ ਕਿ ਨਸ਼ੇ ਦੀ ਓਵਰ ਡੋਜ਼ ਨਾਲ ਉਸ ਦੀ ਮੌਤ ਹੋਈ ਹੈ । ਕੁਝ ਹੀ ਦੇਰ ਬਾਅਦ ਬੰਬੀਹਾ ਗਰੁੱਪ ਦੇ ਗੈਂਗਸਟਰ ਜਸਪ੍ਰੀਤ ਜੱਸੀ ਨੇ ਫੇਸਬੁਕ ਪੋਸਟ ਪਾਕੇ ਰਿੰਦਾ ਦੀ ਮੌਤ ਦੀ ਜ਼ਿੰਮੇਵਾਰੀ ਲਈ। ਉਸ ਨੇ ਦਾਅਵਾ ਕੀਤਾ ‘ਰਿੰਦਾ ਨੂੰ ਪਾਕਿਸਤਾਨ ਵਿੱਚ ਉਸ ਦੇ ਦੋਸਤ ਨੇ ਹੀ ਪਹੁੰਚਾਇਆ ਸੀ। ਪਰ ਵਿਰੋਧੀਆਂ ਨਾਲ ਮਿਲ ਕੇ ਉਹ ਚਿੱਟਾ ਵੇਚਣ ਦਾ ਕੰਮ ਕਰਨ ਲੱਗਿਆ, ਉਸ ਦੇ ਦੋਸਤਾਂ ਨੂੰ ਵੀ ਇਸ ਨਾਲ ਕਾਫ਼ੀ ਨੁਕਸਾਨ ਹੋਇਆ,ਜਿਸ ਦੀ ਵਜ੍ਹਾ ਕਰਕੇ ਉਸ ਦਾ ਕਤਲ ਕਰ ਦਿੱਤਾ ਗਿਆ ਹੈ’।
ਉਧਰ ਬੰਬੀਹਾ ਗਰੁੱਪ ਦੇ ਦਾਅਵੇ ਤੋਂ ਬਾਅਦ ਸੂਤਰਾਂ ਨੇ ਦੱਸਿਆ ਸੀ ਕਿ 2 ਹਫ਼ਤੇ ਪਹਿਲਾਂ ਰਿੰਦਾ ਨੇ ਡਰੱਗ ਦੀ ਓਵਰਡੋਜ਼ ਲਈ ਸੀ ਜਿਸ ਦੀ ਵਜ੍ਹਾ ਕਰਕੇ ਉਸ ਨੂੰ ਲਾਹੌਰ ਦੇ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਸੀ ।ਓਵਰ ਡੋਜ਼ ਦਾ ਅਸਰ ਉਸ ਦੀ ਕਿਡਨੀ ‘ਤੇ ਪਿਆ,ਹਾਲਤ ਵਿਗੜੀ ਅਤੇ ਸ਼ਨਿੱਚਰਵਾਰ ਉਸ ਦੀ ਮੌਤ ਹੋ ਗਈ ।
ਐਤਵਾਰ ਨੂੰ ਮੜ ਤੋਂ 2 ਫੇਸਬੁੱਕ ਪੋਸਟਾਂ ਨੇ ਮੁੜ ਤੋਂ ਰਿੰਦਾ ਦੀ ਮੌਤ ਤੇ ਬਹਿਸ ਛੇੜ ਦਿੱਤੀ । ਗੈਂਗਸਟਰ ਲੰਡਾ ਹਰੀਕੇ ਨੇ ਕਥਿੱਤ ਪੋਸਟ ਪਾਕੇ ਦਾਅਵਾ ਕੀਤਾ ਕਿ ਹਰਵਿੰਦਰ ਸਿੰਘ ਰਿੰਦਾ ਜ਼ਿੰਦਾ ਹੈ ਅਤੇ ਬੰਬੀਹਾ ਗਰੁੱਪ ਨੂੰ ਚਿਤਾਵਨੀ ਦਿੱਤੀ । ਉਸ ਨੇ ਲਿਖਿਆ ‘ਵੱਡਾ ਭਰਾ ਰਿੰਦਾ ਸੰਧੂ ਚੜਦੀ ਕਲਾ ਵਿੱਚ ਹੈ ਅਤੇ ਰਹੇਗਾ , ਤੁਹਾਡੀ ਤਾਂ ਕੁੱਤੇ ਨੂੰ ਸੋਟਾ ਮਾਰਨ ਦੀ ਔਕਾਤ ਨਹੀਂ । ਸਾਡੀ ਰੇਂਜ ਵਿੱਚ ਨਾ ਆਉ,ਤੁਸੀਂ ਫੇਰ ਪੋਸਟ ਪਾਉਣ ਜੋਗੇ ਵੀ ਨਹੀਂ ਬਚਣਾ,ਇਹ ਆਪਣੇ ਟੋਟ ਤੋਂ ਪੋਸਟ ਪਾ ਰਹੇ ਹਨ, RAW ਏਜੰਸੀ ਅਤੇ NIA ਦੇ ਮਿਰਚਾਂ ਲੜੀਆਂ ਕਿਉਂਕਿ ਇਹਨਾਂ ਦਾ ਟੋਟ ਤੇ ਯਾਰ ਮਾਰ ਕਰਨ ਵਾਲਾ ਹੈਪੀ ਮੱਖੂ ਨੂੰ ਅਸੀਂ ਮਾਰਿਆ।
ਲੰਡਾ ਹਰੀਕੇ ਦੀ ਪੋਸਟ ਤੋਂ ਬਾਅਦ ਬੰਬੀਹਾ ਗਰੁੱਪ ਵੱਲੋਂ ਵੀ ਜਵਾਬ ਆ ਗਿਆ ਗੈਂਗਸਟਰ ਅਰਸ਼ ਡੱਲਾ ਨੇ ਕਥਿੱਤ ਪੋਸਟ ਪਾਕੇ ਲਿਖਿਆ ‘ਪੋਸਟਾਂ ਪਾਕੇ ਮਸ਼ਹੂਰ ਹੋਣ ਦਾ ਰਿਵਾਜ਼ ਤੁਹਾਡਾ ਹੈ,ਤੇਰਾ ਰਿੰਦਾ ਹੁਣ ਨਹੀਂ ਬੋਲਦਾ, ਸਿਵਿਆ ਵਿੱਚ ਫਿੱਟ ਕੀਤਾ ਹੈ, ਤੂੰ ਸੋਚ ਦਾ ਹੈ ਕਿ ਰਿੰਦਾ ਸਰਕਲ ਚਲਾਵੇ, ਮੈਂ ਪਿਛਲੇ 2 ਸਾਲ ਵਿੱਚ 7 ਮਡਰ ਕਰਵਾਏ, ਸਾਡੇ ਗਰੁੱਪ ਨੇ 100 ਤੋਂ ਵੱਧ ਕਤਲ ਕੀਤੇ, ਤੂੰ ਕਿਹੜੇ ਖੇਤ ਦੀ ਮੂਲੀ ਹੈ
ਕੇਂਦਰ ਅਤੇ ਸੂਬਾ ਸਰਕਾਰ ਚੁੱਪ
ਗੈਂਗਸਟਰਾਂ ਦੀ ਕਥਿੱਤ ਪੋਸਟ ਵਿਚਾਲੇ ਰਿੰਦਾ ਦੀ ਮੌਤ ‘ਤੇ ਸਸਪੈਂਸ ਬਣਿਆ ਹੋਇਆ ਹੈ । ਇੰਟਰਪੋਲ ਦੀ ਮਦਦ ਨਾਲ ਰਿੰਦਾ ਨੂੰ ਫੜਨ ਵਿੱਚ ਜੁਟੀ ਭਾਰਤ ਸਰਕਾਰ ਵੀ ਇਸ ‘ਤੇ ਚੁੱਪ ਹੈ। ਨਾ ਤਾਂ ਕੋਈ ਪੁਲਿਸ ਅਧਿਕਾਰੀ ਨਾ ਹੀ ਕੋਈ ਸੁਰੱਖਿਆ ਏਜੰਸੀ ਰਿੰਦਾ ਦੀ ਮੌਤ ਦੀ ਪੁਸ਼ਟੀ ਕਰ ਰਹੀ ਹੈ । ਸਾਫ ਹੈ ਏਜੰਸੀਆਂ ਵੀ ਹਰਵਿੰਦਰ ਸਿੰਘ ਰਿੰਦਾ ਦੀ ਮੌਤ ਨਾਲ ਜੁੜੀ ਖ਼ਬਰ ਦੀ ਪੁਸ਼ਟੀ ਕਰਨ ਤੋਂ ਪਹਿਲਾਂ ਪੂਰੀ ਤਰ੍ਹਾਂ ਨਾਲ ਕੋਖ ਕਰ ਰਹੀਆਂ ਹਨ ।
18 ਸਾਲ ਦੀ ਉਮਰ ਵਿੱਚ ਆਪਣੇ ਰਿਸ਼ਤੇਦਾਰ ਦਾ ਖੂਨ ਕਰਨ ਵਾਲਾ ਰਿੰਦਾ 2016 ਵਿੱਚ ਭਾਰਤ ਅਤੇ ਪੰਜਾਬ ਸਰਕਾਰ ਲਈ ਵੱਡੀ ਸਿਰਦਰਦੀ ਬਣ ਗਿਆ ਸੀ। ਕਤਲ ਅਤੇ ਨਸ਼ੇ ਦਾ ਵਪਾਰ ਕਰਨ ਵਾਲਾ ਰਿੰਦਾ ਨੇਪਾਲ ਦੇ ਰਸਤੇ ਪਹਿਲਾਂ ਦੁਬਈ ਅਤੇ ਫਿਰ ਪਾਕਿਸਤਾਨ ਚੱਲਾ ਗਿਆ । ਇਲਜ਼ਾਮਾਂ ਮੁਤਾਬਿਕ ਉਸ ਤੋਂ ਬਾਅਦ ਰਿੰਦਾ ਪਾਕਿਸਤਾਨ ਤੋਂ ਹੀ ਪੰਜਾਬ ਨਸ਼ੇ ਦੀ ਸਪਲਾਈ ਕਰਦਾ ਸੀ । ਮੋਹਾਲੀ ਵਿੱਚ ਪੰਜਾਬ ਪੁਲਿਸ ਦੀ ਇੰਟੈਲੀਜੈਂਸ ਬਿਲਡਿੰਗ ‘ਤੇ RPG ਅਟੈਕ ਵਿੱਚ ਹੀ ਰਿੰਦਾ ਦਾ ਨਾਂ ਸਾਹਮਣੇ ਆਇਆ ਸੀ। ਇਸ ਤੋਂ ਇਲਾਵਾ ਸਿੱਧੂ ਮੂਸੇਵਾਲਾ ਦੇ ਕਤਲਕਾਂਡ ਵਿੱਚ ਲਾਰੈਂਸ ਬਿਸ਼ਨੋਈ ਗਰੁੱਪ ਦੀ ਮਦਦ ਕਰਨ ਵਿੱਚ ਵੀ ਹਰਵਿੰਦਰ ਸਿੰਘ ਰਿੰਦਾ ਪੁਲਿਸ ਦੀ ਜਾਂਚ ਦੇ ਘੇਰੇ ਵਿੱਚ ਹੈ ।