Punjab

CM ਮਾਨ ‘ਤੇ ਵਰ੍ਹਦਿਆਂ ਬੋਲੇ ਬੀਬਾ ਬਾਦਲ,ਬਿੱਟੂ ਜੀ ਥੋਨੂੰ ਕਿਉਂ ਮਿਰਚਾਂ ਲੱਗ ਰਹੀਆਂ ਨੇ,ਮੈਨੂੰ ਪਤਾ ਥੋਡਾ ਬੇਲੀ ਸੀ

Harsimrat kaur badal attack on bhagwant mann

ਬਿਊਰੋ ਰਿਪੋਰਟ : ਲੋਕਸਭਾ ਵਿੱਚ ਅਕਾਲੀ ਦਲ ਦੀ ਐੱਮਪੀ ਹਰਸਿਮਰਤ ਕੌਰ ਬਾਦਲ ਨੇ ਪੰਜਾਬੀ ਦੇ ਕਾਨੂੰਨੀ ਹਾਲਾਤਾਂ ‘ਤੇ ਚਰਚਾ ਕਰਦੇ ਹੋਏ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੇ ਖਿਲਾਫ਼ ਨਿੱਜੀ ਹਮਲੇ ਕੀਤੇ । ਉਨ੍ਹਾਂ ਨੇ ਕਿਹਾ ਕਿ ਪੰਜਾਬ ਦੇ ਸੀਐੱਮ ਮਾਨ ਨਸ਼ੇੜੀ ਹਨ ਅਤੇ ਉਨ੍ਹਾਂ ਦੀ ਕੈਬਨਿਟ ਨਿਕਮੀ ਹੈ। 10 ਮਹੀਨੇ ਦੇ ਅੰਦਰ ਪੰਜਾਬ ਦਾ ਬੁਰਾ ਹਾਲ ਕਰ ਦਿੱਤਾ ਹੈ । RPG ਅਟੈਕ ਹੋ ਰਿਹਾ ਹੈ,ਗਲੀਆਂ ਤੋਂ ਲੈਕੇ ਸੜਕਾਂ ਸੁਰੱਖਿਅਤ ਨਹੀਂ ਹਨ । ਮਸ਼ਹੂਰ ਗਾਇਕਾਂ ਦੇ ਕਤਲ ਹੋ ਰਹੇ ਹਨ,ਨਸ਼ੇ ਘਰ-ਘਰ ਵਿੱਚ ਵਿਕ ਰਿਹਾ ਹੈ ਅਤੇ ਇਹ ਸਿਰਫ਼ ਇਸ ਲਈ ਹੋ ਰਿਹਾ ਹੈ ਕਿ ਪੰਜਾਬ ਦਾ ਮੁੱਖ ਮੰਤਰੀ ਨਸ਼ੇ ਦਾ ਆਦੀ ਹੈ, ਉਨ੍ਹਾਂ ਨੂੰ ਪੰਜਾਬ ਦੀ ਕੋਈ ਪਰਵਾ ਨਹੀਂ ਹੈ । ਹਰਸਿਮਰਤ ਕੌਰ ਬਾਦਲ ਦੀਆਂ ਇੰਨਾਂ ਟਿਪਣੀਆਂ ‘ਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਹੱਸ ਰਹੇ ਸਨ,ਕਾਂਗਰਸ ਦੇ ਮੈਂਬਰ ਪਾਰਲੀਮੈਂਟ ਰਵਨੀਤ ਬਿੱਟੂ ਨੇ ਜਦੋਂ ਹਰਸਿਮਰਤ ਕੌਰ ਬਾਦਲ ਦੀ ਸਪੀਚ ਦੌਰਾਨ ਕੁਝ ਬੋਲਣ ਦੀ ਕੋਸ਼ਿਸ਼ ਕੀਤੀ ਤਾਂ ਹਰਸਿਮਰਤ ਕੌਰ ਬਾਦਲ ਨੇ ਪਲਟ ਕੇ ਜਵਾਬ ਦਿੰਦੇ ਹੋਏ ਕਿਹਾ ‘ਬਿੱਟੂ ਜੀ ਥੋਨੂੰ ਕਿਉਂ ਮਿਰਚਾਂ ਲੱਗ ਰਹੀਆਂ ਨੇ,ਮੈਨੂੰ ਪਤਾ ਥੋਡਾ ਵੇਲੀ ਸੀ’ । ਹਾਲਾਂਕਿ ਲੋਕਸਭਾ ਦੇ ਸਪੀਕਰ ਓਮ ਬਿਡਲਾ ਨੇ ਹਰਸਿਮਰਤ ਕੌਰ ਬਾਦਲ ਨੂੰ ਨਿੱਜੀ ਟਿਪਣੀਆਂ ਤੋਂ ਰੋਕਣ ਦੀ ਕੋਸ਼ਿਸ਼ ਕੀਤੀ ਪਰ ਉਹ ਨਹੀਂ ਰੁਕੀ ਅਤੇ ਉਨ੍ਹਾਂ ਨੇ ਉਲਟਾ ਸਪੀਕਰ ਨੂੰ ਹੀ ਭਗਵੰਤ ਸਿੰਘ ਮਾਨ ਦੇ ਲੋਕਸਭਾ ਐੱਮਪੀ ਰਰਿੰਦੇ ਹੋਏ ਸਾਥੀ ਮੈਂਬਰਾਂ ਨੂੰ ਆ ਰਹੀਆਂ ਮੁਸ਼ਕਿਲਾਂ ਬਾਰੇ ਜਾਣੂ ਕਰਵਾਇਆ।

ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਜਦੋਂ ਭਗਵੰਤ ਸਿੰਘ ਸੰਗਰੂਰ ਤੋਂ ਲੋਕਸਭਾ ਮੈਂਬਰ ਸਨ ਤਾਂ ਨਸ਼ੇ ਦੀ ਹਾਲਤ ਵਿੱਚ 11 ਵਜੇ ਪਾਰਲੀਮੈਂਟ ਵਿੱਚ ਦਾਖਲ ਹੁੰਦੇ ਸਨ,ਸਾਥੀ ਮੈਂਬਰ ਪਾਰਲੀਮੈਂਟ ਕਹਿੰਦੇ ਸਨ ਕਿ ਸਾਡੀ ਸੀਟ ਬਦਲ ਦਿਓ,ਜੇਕਰ ਕਿਸੇ ਨੂੰ ਬੈਠਣਾ ਪੈਂਦਾ ਸੀ ਤਾਂ ਉਹ ਪਹਿਲਾਂ ਸੁੰਗ ਦਾ ਸੀ । ਪੂਰਾ ਹਾਊਸ ਪਰੇਸ਼ਾਨ ਸੀ । ਹਰਸਿਮਰਤ ਕੌਰ ਬਾਦਲ ਨੇ ਕਿਹਾ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਵੀ ਉਨ੍ਹਾਂ ਨੂੰ ਬਚਾਉਂਦੇ ਰਹੇ। 2019 ਵਿੱਚ ਉਨ੍ਹਾਂ ਨੇ ਦਾਅਵਾ ਕੀਤਾ ਸੀ ਕਿ ਭਗਵੰਤ ਮਾਨ ਨੇ ਮਾਂ ਦੀ ਕਸਮ ਖਾਦੀ ਹੈ ਕਿ ਉਹ ਕਦੇ ਸ਼ਰਾਬ ਨਹੀਂ ਪੀਉਣਗੇ ਪਰ ਮਾਨ ਨੇ ਉਸ ਦੀ ਪਰਵਾ ਨਹੀਂ ਅਤੇ ਕਸਮ ਖਾਕੇ ਵੀ ਰੱਜ ਕੇ ਸ਼ਰਾਬ ਪੀਤੀ । ਉਨ੍ਹਾਂ ਕਿਹਾ ਸੜਕਾਂ ‘ਤੇ ਲਿਖਿਆ ਹੁੰਦਾ ਹੈ ‘DON’T DRINK WHILE DRIVING’ ਪਰ ਸਾਡਾ ਮੁੱਖ ਮੰਤਰੀ ਤਾਂ ਨਸ਼ਾ ਕਰਕੇ ਸੂਬੇ ਨੂੰ ਚੱਲਾ ਰਿਹਾ ਹੈ । ਹਰਸਿਮਰਤ ਕੌਰ ਬਾਦਲ ਨੇ ਮੁੱਖ ਮੰਤਰੀ ਭਗਵੰਤ ਮਾਨ ਦੇ ਜਰਮਨੀ ਦੌਰੇ ਦਾ ਵੀ ਜ਼ਿਕਰ ਕਰਦੇ ਹੋਏ ਕਿਹਾ ਪਹਿਲੀ ਵਾਰ ਸੀ ਕਿ ਕਿਸੇ ਮੁੱਖ ਮੰਤਰੀ ਨੂੰ ਇਸ ਲਈ ਫਲਾਈਟ ਤੋਂ ਬਾਹਰ ਕੱਢਿਆ ਗਿਆ, ਕਿਉਂਕਿ ਉਸ ਨੇ ਸ਼ਰਾਬ ਪੀਤੀ ਸੀ । ਬੀਬੀ ਬਾਦਲ ਨੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਪੁੱਛਿਆ ਕਿ ਤੁਹਾਡੇ ਸ਼ਹਿਰੀ ਹਵਾਬਾਜ਼ੀ ਮੰਤਰੀ ਨੇ ਦਾਅਵਾ ਕੀਤਾ ਸੀ ਕਿ ਉਹ ਇਸ ਦੀ ਜਾਂਚ ਕਰਵਾਉਣ ਪਰ ਹੁਣ ਤੱਕ ਕਿਉਂ ਨਹੀਂ ਜਾਂਚ ਕਰਵਾਈ? ਕਿਉਂਕਿ ਸਾਰੇ ਮਿਲੇ ਹੋਏ ਹਨ । ਉਨ੍ਹਾਂ BMW ਦੇ ਪਲਾਂਟ ਦਾ ਵੀ ਜ਼ਿਕਰ ਕਰਦੇ ਹੋਏ ਕਿਹਾ ਕਿ ਜਰਮਨੀ ਦੌਰੇ ‘ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਦਾਅਵਾ ਕੀਤਾ ਸੀ ਕਿ ਕੰਪਨੀ ਨੇ ਭਰੋਸਾ ਦਿਵਾਇਆ ਹੈ ਕਿ ਉਹ ਪੰਜਾਬ ਵਿੱਚ ਪਲਾਂਟ ਲਗਾਉਣਗੇ,ਪਰ BMW ਨੇ ਜਦੋਂ ਇਨਕਾਰ ਕੀਤਾ ਤਾਂ ਇੱਕ ਵਾਰ ਮੁੜ ਤੋਂ ਪੰਜਾਬ ਦੀ ਆਪ ਸਰਕਾਰ ਦਾ ਝੂਠ ਫੜਿਆ ਗਿਆ। ਉਨ੍ਹਾਂ ਕਿਹਾ ਆਮ ਆਦਮੀ ਪਾਰਟੀ ਨੇ ਲੋਕਾਂ ਤੋਂ ਬਦਲਾਅ ਦੇ ਨਾਂ ‘ਤੇ ਵੋਟ ਮੰਗੇ ਪਰ ਲੋਕਾਂ ਦੇ ਵਿਸ਼ਵਾਸ਼ ਨੂੰ ਪਾਰਟੀ ਨੇ ਅਜਿਹਾ ਤੋੜਿਆ ਕੀ ਪੰਜਾਬ ਦੀ ਜਨਤਾ ਅੱਜ ਦੁੱਖੀ ਹੈ