ਬਿਉਰੋ ਰਿਪੋਰਟ : ਕਤਲ ਤੋਂ ਪਹਿਲਾਂ ਹਰਦੀਪ ਸਿੰਘ ਨਿੱਝਰ ਦੇ 90 ਸੈਕੰਡ ਦੇ ਵੀਡੀਓ ਨੂੰ ਲੈਕੇ ਵਾਸ਼ਿਗਟਨ ਪੋਸਟ ਨੇ ਕਈ ਵੱਡੇ ਖੁਲਾਸੇ ਕੀਤੇ ਹਨ । ਅਖਬਾਰ ਨੇ ਵੀਡੀਓ ਦੇ ਜ਼ਰੀਏ ਦਾਅਵਾ ਕੀਤਾ ਹੈ ਕਿ ਇਸ ਕਤਲਕਾਂਡ ਵਿੱਚ 2 ਗੱਡੀਆਂ ਅਤੇ 6 ਲੋਕ ਸ਼ਾਮਲ ਸਨ ਅਤੇ ਨਿੱਝਰ ਨੂੰ 50 ਗੋਲੀਆਂ ਮਾਰੀਆਂ ਗਈਆਂ ਸਨ ਅਤੇ 34 ਗੋਲੀਆਂ ਨਿੱਝਰ ਨੂੰ ਲਗੀਆਂ ਸਨ । ਕਤਲ ਤੋਂ ਬਾਅਦ ਮੌਕੇ ‘ਤੇ ਪਹੁੰਚੀ ਪੁਲਿਸ ਨੂੰ ਲੈਕੇ ਵੀ ਕਈ ਸਵਾਲ ਖੜੇ ਕੀਤੇ ਗਏ ਹਨ ।
ਪੁਲਿਸ ਜਾਂਚ ਸਵਾਲਾਂ ਵਿੱਚ
ਵਾਸ਼ਿੰਗਟਨ ਪੋਸਟ ਦੀ ਰਿਪੋਰਟ ਦੇ ਮੁਤਾਬਿਕ ਸਿੱਖ ਭਾਈਚਾਰੇ ਦਾ ਕਹਿਣਾ ਹੈ ਕਿ ਸਾਨੂੰ ਅਥਾਰਿਟੀ ਨੇ ਜਾਂਚ ਦੇ ਬਾਰੇ ਬਹੁਤ ਹੀ ਘੱਟ ਜਾਣਕਾਰੀ ਦਿੱਤੀ ਸੀ । 18 ਜੂਨ ਨੂੰ ਹਰਦੀਪ ਸਿੰਘ ਨਿੱਝਰ ਦਾ ਕਤਲ ਗੁਰਦੁਆਰੇ ਦੀ ਪਾਰਕਿੰਗ ਵਿੱਚ ਕੀਤਾ ਗਿਆ ਸੀ । ਆਲੇ ਦੁਆਲੇ ਦੇ ਲੋਕਾਂ ਦਾ ਕਹਿਣਾ ਹੈ ਕਿ ਜਿਸ ਵੇਲੇ ਕਤਲ ਹੋਇਆ ਉਸ ਤੋਂ ਬਾਅਦ ਪੁਲਿਸ ਦਾ ਕੋਈ ਵੀ ਵੱਡਾ ਜਾਂਚ ਅਧਿਕਾਰੀ ਨਹੀਂ ਪਹੁੰਚਿਆ ਅਤੇ ਕਿਸੇ ਨੇ ਵੀ ਸਵਾਲ ਜਵਾਬ ਨਹੀਂ ਕੀਤਾ ਅਤੇ ਕਿਸੇ ਤਰ੍ਹਾਂ ਦੇ ਵੀਡੀਓ ਦੀ ਡਿਮਾਂਡ ਨਹੀਂ ਕੀਤੀ । ਭੁਪਿੰਦਰ ਸਿੰਘ ਨਾਂ ਦੇ ਸ਼ਖਸ ਨੇ ਦੱਸਿਆ ਕਾਫੀ ਦੇਰ ਤੱਕ ਸਰੀ ਪੁਲਿਸ ਅਤੇ RCMP ਵਿਚਾਲੇ ਇਸ ਗੱਲ ਨੂੰ ਲੈਕੇ ਬਹਿਸ ਹੁੰਦੀ ਰਹੀ ਕਿ ਕੌਣ ਇਸ ਦੀ ਜਾਂਚ ਕਰੇਗਾ ?
ਇਸ ਤਰ੍ਹਾਂ ਨਿੱਝਰ ਦਾ ਕਤਲ ਹੋਇਆ
ਵਾਸਿੰਗਟਨ ਪੋਸਟ ਨੇ ਗੁਰਦੁਆਰਾ ਸਾਹਿਬ ਦੇ ਕੈਮਰਿਆਂ ਵਿੱਚ 90 ਸੈਕੰਡ ਦੀ ਵੀਡੀਓ ਦੇ ਅਧਾਰ ‘ਤੇ ਜਿਹੜਾ ਦਾਅਵਾ ਕੀਤਾ ਹੈ ਉਸ ਮੁਤਾਬਿਕ ਕਤਲ ਤੋਂ ਪਹਿਲਾਂ ਨਿੱਝਰ ਆਪਣੇ ਗਰੇਅ ਪਿੱਕਅੱਪ ਟਰੱਕ (ਕਾਰ) ਨੂੰ ਪਾਰਕਿੰਗ ਤੋਂ ਬਾਹਰ ਕੱਢ ਦਾ ਹੈ,ਉਸ ਦੇ ਨਾਲ ਇੱਕ ਸਫੇਦ ਰੰਗ ਦੀ ਸਿਡਾਨ ਗੱਡੀ ਚੱਲਣ ਲੱਗ ਜਾਂਦੀ ਹੈ । ਸਿਡਾਨ ਗੱਡੀ ਦਾ ਡਰਾਈਵਰ ਨਿੱਝਰ ਦੀ ਗੱਡੀ ਦੇ ਨਾਲ ਗੱਡੀ ਲਾਉਣ ਦੀ ਕੋਸਿਸ਼ ਕਰਦਾ ਹੈ। ਜਦੋਂ ਨਿੱਝਰ ਦੀ ਗੱਡੀ ਸਪੀਡ ਫੜ ਦੀ ਹੈ ਤਾਂ ਸਿਡਾਨ ਕਾਰ ਵਾਕ ਵੇਅ ਦੀ ਵਜ੍ਹਾ ਕਰਕੇ ਪਿਛੇ ਹੋ ਜਾਂਦੀ ਹੈ ਪਰ ਉਹ ਮੁੜ ਤੋਂ ਨਿੱਝਰ ਦੇ ਨਾਲ ਸਪੀਡ ਮੈਚ ਕਰਨ ਦੀ ਕੋਸ਼ਿਸ਼ ਕਰਦੇ ਹਨ । ਫਿਰ ਨਿੱਝਰ ਦੀ ਗੱਡੀ ਸਿਡਾਨ ਦੀ ਲੇਨ ਵਿੱਚ ਮਿਲ ਜਾਂਦੀ ਹੈ ਅਤੇ ਇੱਕ ਮਿੰਟ ਲਈ ਉਹ ਨਾਲ-ਨਾਲ ਹੋ ਜਾਂਦਾ ਹੈ।
ਜਿਵੇਂ ਹੀ ਨਿੱਝਰ ਦੀ ਗੱਡੀ ਪਾਰਕਿੰਗ ਵਿੱਚ ਪਹੁੰਚ ਦੀ ਹੈ ਤਾਂ ਸਿਡਾਨ ਗੱਡੀ ਦਾ ਡਰਾਈਵਰ ਉਸ ਦੇ ਸਾਹਮਣੇ ਆਪਣੀ ਗੱਡੀ ਲਾ ਲੈਂਦਾ ਹੈ ਅਤੇ ਰਸਤਾ ਰੋਕ ਦਿੱਤਾ ਜਾਂਦਾ ਹੈ। 2 ਸ਼ਖਸ ਪਹਿਲਾਂ ਹੂਡਨ ਸਵੈਟ ਸ਼ਰਟ ਪਾਕੇ ਇੰਤਜ਼ਾਰ ਕਰ ਰਹੇ ਹੁੰਦੇ ਹਨ ਜੋ ਪਾਰਕਿੰਗ ਵਿੱਚ ਨਿੱਝਰ ਦੀ ਗੱਡੀ ਵੱਲ ਅੱਗੇ ਵੱਧ ਦੇ ਹਨ । ਸਾਰੇ ਇੱਕ ਦਮ ਡਰਾਈਵਰ ਦੀ ਸੀਟ ਵੱਲ ਵੱਧ ਦੇ ਹਨ । ਸਿਡਾਨ ਪਾਰਕਿੰਗ ਤੋਂ ਬਾਹਰ ਨਿਕਲ ਜਾਂਦੀ ਹੈ । ਫਿਰ ਦੋਵੇ ਆਦਮੀ ਗੱਡੀ ਵੱਲ ਦੌੜ ਦੇ ਹਨ ਅਤੇ ਤਾਬੜ ਤੋੜ ਗੋਲੀਆਂ ਚੱਲਾ ਦੇ ਭੱਜ ਜਾਂਦੇ ਹਨ ।
ਗੁਰਦਆਰੇ ਦਾ ਵਲੰਟੀਅਰ ਭੁਪਿੰਦਰ ਸਿੰਘ ਜੋ 100 ਯਾਰਡ ਦੂਰ ਕਬੱਡੀ ਗਰਾਉਂਡ ਵਿੱਚ ਸੀ ਉਸ ਨੇ ਗੋਲੀਆਂ ਦੀ ਅਵਾਜ਼ਾਂ ਸੁਣਿਆ ਉਸ ਨੇ ਸੋਚਿਆ ਕਿਸੇ ਨੇ ਪਟਾਕੇ ਚਲਾਏ ਹੋਣਗੇ । ਪਰ ਉਸ ਨੂੰ ਛੇਤੀ ਪਤਾ ਲੱਗ ਗਿਆ ਕਿ ਇਹ ਗੋਲੀਆਂ ਦੀ ਅਵਾਜ਼ਾਂ ਹਨ ਅਤੇ ਉਸ ਨੇ ਵੇਖਿਆ ਕਿ ਗੁਰਦੁਆਰੇ ਦਾ ਪ੍ਰਧਾਨ ਹਰਦੀਪ ਸਿੰਘ ਨਿੱਝਰ ਹੈ ਜਿਸ ‘ਤੇ ਗੋਲੀਆਂ ਚਲਾਇਆ ਗਈਆਂ ਹਨ । ਭੁਪਿੰਦਰ ਸਿੰਘ ਸਭ ਤੋਂ ਪਹਿਲਾਂ ਨਿੱਝਰ ਦੀ ਗੱਡੀ ਕੋਲ ਪਹੁੰਚਿਆ। ਉਸ ਨੇ ਡਰਾਈਵਿੰਗ ਸੀਟ ਦਾ ਦਰਵਾਜ਼ਾ ਖੋਲਿਆ,ਉਸ ਨੇ ਨਿੱਝਰ ਦਾ ਮੋਢਾ ਹਿਲਾਇਆ ਪਰ ਸਾਹ ਨਹੀਂ ਚੱਲ ਰਹੇ ਸਨ ।
ਮੌਕੇ ‘ਤੇ ਮੌਜੂਦ ਲੋਕਾਂ ਦਾ ਕਹਿਣਾ 50 ਤੋਂ ਵੱਧ ਗੋਲੀਆਂ ਚਲਾਇਆ ਗਈਆਂ 34 ਗੋਲੀਆਂ ਨਿੱਝਰ ਨੂੰ ਲਗੀਆਂ ਸਨ । ਪੂਰੀ ਜ਼ਮੀਨ ਖੂਨ ਨਾਲ ਭਰ ਗਈ ਸੀ । ਇਸ ਤੋਂ ਬਾਅਦ ਗੁਰਮੀਤ ਸਿੰਘ ਤੂਰ ਨਾਂ ਦਾ ਸਿੱਖ ਆਗੂ ਪਹੁੰਚਿਆ ਅਤੇ ਉਨ੍ਹਾਂ ਨੇ ਗੋਲੀਆਂ ਚਲਾਉਣ ਵਾਲਿਆ ਦਾ ਪਿੱਛਾ ਕਰਨ ਦੀ ਕੋਸ਼ਿਸ਼ ਕੀਤੀ । ਗੁਰਦੁਆਰਾ ਕਮੇਟੀ ਦਾ ਇੱਕ ਹੋਰ ਮੈਂਬਰ ਮਲਕੀਤ ਸਿੰਘ ਜਿਹੜਾਂ ਫੁੱਟਬਾਲ ਖੇਡ ਰਿਹਾ ਸੀ । ਉਸ ਨੇ ਦੱਸਿਆ ਕਿ 2 ਮੁੰਡੇ ਜਿੰਨਾਂ ਨੇ ਹੁਡੀ ਪਾਈ ਸੀ ਅਤੇ ਉਹ Cougar Creek Park ਵੱਲ ਭੱਜ ਰਹੇ ਸਨ ਉਸ ਨੇ ਉਨ੍ਹਾਂ ਦਾ ਪਿੱਛਾ ਕੀਤਾ । ਮਲਕੀਤ ਨੇ ਕਿਹਾ ਉਸ ਨੇ ਹਮਲਾਵਰਾਂ ਨੂੰ ਨਹੀਂ ਪਛਾਣਿਆ । ਪਰ ਉਨ੍ਹਾਂ ਨੇ ਸਿੱਖ ਦਾ ਭੇਸ ਬਣਾਇਆ ਹੋਇਆ ਸੀ ਅਤੇ ਹੁਡੀ ਨੂੰ ਉੱਤੇ ਕੀਤਾ ਗਿਆ ਸੀ ਜਿਸ ਤੋਂ ਛੋਟੀ ਪੱਗ ਨਜ਼ਰ ਆ ਰਹੀ ਹੈ ਸੀ । ਮੂੰਹ ‘ਤੇ ਮਾਸਕ ਪਾਇਆ ਹੋਇਆ ਸੀ। ਮਲਕੀਤ ਮੁਤਾਬਿਕ ਇੱਕ ਹਮਲਾਵਰ 5 ਫੁੱਟ ਲੰਮਾ ਸੀ ਅਤੇ ਉਸ ਦਾ ਸਰੀਰ ਭਾਰੀ ਸੀ ਅਤੇ ਭੱਜਣ ਵੇਲੇ ਉਸ ਨੂੰ ਮੁਸ਼ਕਿਲ ਹੋ ਰਹੀ ਸੀ । ਜਦਕਿ ਹਮਲਾ ਕਰਨ ਵਾਲ ਦੂਜਾ ਸ਼ਖਸ 5 ਫੁੱਟ 4 ਇੰਚ ਦੇ ਕਰੀਬ ਸੀ।
ਮਲਕੀਤ ਮੁਤਾਬਿਕ ਪਾਰਕ ਦੇ ਨਜ਼ਦੀਕ ਹੀ ਉਨ੍ਹਾਂ ਦਾ ਇੰਤਜ਼ਾਰ ਇੱਕ ਸਿਲਵਰ ਕਾਰ ਕਰ ਰਹੀ ਸੀ । ਕਾਰ ਵਿੱਚ ਤਿੰਨ ਲੋਕ ਇੰਤਜ਼ਾਰ ਕਰ ਹੇ ਸਨ,ਪਰ ਉਹ ਹਮਲਾਵਰਾਂ ਦਾ ਚਿਹਰਾ ਨਹੀਂ ਵੇਖ ਸਕਿਆ । ਮਲਕੀਤ ਨੇ ਦੱਸਿਆ ਕਿ ਕਾਰ ਵਿੱਚ ਬੈਠਣ ਤੋਂ ਪਹਿਲਾਂ ਇੱਕ ਹਮਲਾਵਰ ਨੇ ਉਸ ਦੇ ਵੱਲ ਪਿਸਤੌਲ ਕੀਤੀ ਉਸ ਤੋਂ ਬਾਅਦ 5 ਲੋਕ ਗੱਡੀ ਵਿੱਚ ਬੈਠ ਕੇ ਫਰਾਰ ਹੋ ਗਏ ।
ਮਲਕੀਤ ਮੁਤਾਬਿਕ ਕੁਝ ਹੀ ਮਿੰਟਾਂ ਵਿੱਚ ਭੁਪਿੰਦਰ ਸਿੰਘ ਦਾ ਫੋਨ ਆਇਆ ਉਸ ਨੇ ਦੱਸਿਆ ਹਰਦੀਪ ਨਿੱਝਰ ਮਰ ਚੁੱਕਾ ਹੈ । ਕੁਝ ਹੀ ਮਿੰਟਾਂ ਵਿੱਚ ਇਹ ਖ਼ਬਰ ਸੋਸ਼ਲ ਮੀਡੀਆ ਦੇ ਜ਼ਰੀਏ ਪੂਰੀ ਦੁਨੀਆ ਵਿੱਚ ਫੈਲ ਗਈ । ਰਾਇਲ ਕੈਨੇਡੀਅਨ ਮਾਉਂਟਿਡ ਪੁਲਿਸ ਮੁਤਾਬਿਕ ਉਨ੍ਹਾਂ ਨੂੰ ਨਿੱਝਰ ਦੇ ਕਤਲ ਦੀ ਜਾਣਕਾਰੀ ਰਾਤ 8 ਵਜਕੇ 27 ਮਿੰਟ ‘ਤੇ ਮਿਲੀ ਸੀ। ਸਿੱਖ ਭਾਈਚਾਰੇ ਦੇ ਲੋਕਾ ਹੈਰਾਨ ਸਨ ਕਿ ਵੱਡੀ ਗਿਣਤੀ ਵਿੱਚ ਪੁਲਿਸ ਇੱਥੇ ਪੈਟਰੋਲਿੰਗ ਕਰਦੀ ਰਹਿੰਦੀ ਹੈ ਪਰ ਪਹੁੰਚਣ ਵਿੱਚ ਕਾਫੀ ਦੇਰ ਲੱਗਾ ਦਿੱਤੀ । ਜਦੋਂ ਪੁਲਿਸ ਪਹੁੰਚੀ ਤਾਂ ਇਸ ਗੱਲ ਨੂੰ ਲੈਕੇ ਸਰੀ ਅਤੇ RCMP ਵਿੱਚ ਬਹਿਸ ਹੋ ਗਈ ਕੀ ਕੌਣ ਇਸ ਨੂੰ ਜਾਂਚ ਕਰੇਗਾ ।
ਨਿੱਝਰ ਦੇ ਕਤਲ ਨੂੰ ਲੈਕੇ ਪੁਲਿਸ ਜਾਂਚ ਢਿੱਲੀ
ਨਿੱਝਰ ਦੇ ਕਤਲ ਨੂੰ ਲੈਕੇ ਪੁਲਿਸ ਦੀ ਜਾਂਚ ਇਨ੍ਹੀ ਢਿੱਲੀ ਸੀ ਕਿ ਕਤਲ ਦੇ 1 ਮਹੀਨੇ ਦੇ ਬਾਅਦ ਪੁਲਿਸ ਨੇ ਹਮਲਾਵਰਾਂ ਨੂੰ ਪਛਾਣ ਦੇ ਲਈ ਲੋਕਾਂ ਕੋਲੋ ਮਦਦ ਮੰਗੀ । ਅਗਸਤ 16 ਨੂੰ ਲੋਕਾਂ ਨੂੰ ਪੁੱਛਿਆ ਗਿਆ ਕਿ ਕਿਸੇ ਨੇ silver 2008 Toyota Camry ਅਤੇ ਉਸ ਦੇ ਡਰਾਈਵਰ ਨੂੰ ਵੇਖਿਆ ਹੈ । ਜਦਕਿ ਨਿੱਝਰ ਦਾ ਕਤਲ 18 ਜੂਨ ਨੂੰ ਹੋਇਆ ਸੀ । ਆਲੇ-ਦੁਆਲੇ ਦੇ ਲੋਕਾਂ ਦਾ ਕਹਿਣਾ ਹੈ ਕਿ ਕਤਲ ਨੂੰ ਲੈਕੇ ਪੁਲਿਸ ਨੇ ਉਨ੍ਹਾਂ ਕੋਲੋ ਕੋਈ ਸਵਾਲ ਜਵਾਬ ਨਹੀਂ ਕੀਤਾ ਕਤਲ ਬਾਰੇ ਕੋਈ ਜਾਣਕਾਰੀ ਹਾਸਲ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ।
ਸਿੱਖ ਭਾਈਚਾਰੇ ਦਾ ਕਹਿਣਾ ਹੈ ਕਿ ਨਿੱਝਰ ਦੀ ਜਾਨ ਨੂੰ ਖਤਰਾ ਸੀ ਇਸ ਦੇ ਬਾਵਜੂਦ ਪੁਲਿਸ ਨੇ ਉਸ ਨੂੰ ਸੁਰੱਖਿਆ ਨਹੀਂ ਆਫਰ ਕੀਤੀ । ਨਿੱਝਰ ਦੇ ਪੁੱਤਰ ਬਲਰਾਜ ਸਿੰਘ ਨਿੱਝਰ ਦਾ ਕਹਿਣਾ ਹੈ ਕਿ ਮੇਰੇ ਪਿਤਾ ਨੇ ਬਹੁਤ ਵਾਰ ਪੁਲਿਸ ਨੂੰ ਕਿਹਾ ਸੀ ਕਿ ਗੁਰਦੁਆਰੇ ਦੇ ਆਲੇ ਦੁਆਲੇ ਸੁਰੱਖਿਆ ਵਧਾਈ ਜਾਵੇ ਕਿਉਂਕਿ ਸਿੱਖ ਭਾਈਚਾਰੇ ਨੂੰ ਕਾਫੀ ਖਤਰਾ ਹੈ । ਪਰ ਪੁਲਿਸ ਨੇ ਇਸ ਨੂੰ ਨਜ਼ਰ ਅੰਦਾਜ਼ ਕੀਤਾ ਅਤੇ ਸੁਰੱਖਿਆ ਨਹੀਂ ਵਧਾਈ ਗਈ ।
ਮਲਕੀਤ ਸਿੰਘ ਨੇ ਕਿਹਾ ਕੁਝ ਹਫਤਿਆ ਪਹਿਲਾਂ ਸਾਨੂੰ ਬਿਲਕੁਲ ਵੀ ਉਮੀਦ ਨਹੀਂ ਸੀ ਕਿ ਟਰੂਡੋ ਸਰਕਾਰ ਨਿੱਝਰ ਦੇ ਮਾਮਲੇ ਵਿੱਚ ਕੁਝ ਕਰੇਗੀ ਪਰ ਪਿਛਲੇ ਹਫਤੇ ਜਿਸ ਤਰ੍ਹਾਂ ਨਾਲ ਪ੍ਰਧਾਨ ਮੰਤਰੀ ਟਰੂਡੋ ਨੇ ਭਾਰਤੀ ਏਜੰਸੀਆਂ ‘ਤੇ ਸ਼ੱਕ ਜਤਾਇਆ ਹੈ ਉਸ ਤੋਂ ਬਾਅਦ ਸਾਨੂੰ ਇਨਸਾਫ ਦੀ ਉਮੀਦ ਜਾਗੀ ਹੈ ।
ਪਰ ਵਾਸ਼ਿੰਗਟਨ ਪੋਸਟ ਅਤੇ ਲੋਕਾਂ ਦੇ ਬਿਆਨਾਂ ਤੋਂ ਸਾਫ ਹੈ ਕਿ ਹਰਦੀਪ ਸਿੰਘ ਨਿੱਝਰ ਦੀ ਮੌਤ ਨੂੰ ਲੈਕੇ ਜਿਸ ਤਰ੍ਹਾਂ ਦਾ ਕੈਨੇਡਾ ਦੀ ਪੁਲਿਸ ਦਾ ਵਤੀਰਾ ਰਿਹਾ ਹੈ ਉਹ ਸਵਾਲਾਂ ਦੇ ਘੇਰੇ ਵਿੱਚ ਹੈ । ਕਤਲ ਤੋਂ ਬਾਅਦ 2 ਇਲਾਕੇ ਦੀਆਂ ਪੁਲਿਸ ਇਸ ਗੱਲ ਨੂੰ ਲੈਕੇ ਝਗੜ ਦੀ ਰਹੀ ਕਿ ਜਾਂਚ ਕੌਣ ਕਰੇਗਾ ? ਸਿਰਫ਼ ਇਨ੍ਹਾਂ ਹੀ ਨਹੀਂ ਮੌਕੇ ਤੇ ਮੌਜੂਦ ਕਿਸੇ ਵੀ ਸ਼ਖਤ ਦੇ ਬਿਆਨ ਨਹੀਂ ਲਏ ਗਏ, ਵੀਡੀਓ ਫੁਟੇਜ ਨਹੀਂ ਮੰਗੀ ਗਈ, ਲੋਕਾਂ ਤੋਂ ਮਦਦ ਮੰਗਣ ਲਈ 2 ਮਹੀਨੇ ਦਾ ਸਮਾਂ ਲੱਗਾ ਦਿੱਤਾ ਗਿਆ ।