Punjab

ਜਲੰਧਰ ਦੇ ਗੁਰਦੁਆਰੇ ਵਿੱਚ ਔਰਤ ਨੇ ਗ੍ਰੰਥੀ ‘ਤੇ ਹਮਲਾ ਕੀਤਾ ! ਕ੍ਰਿਪਾਨ ਨਾਲ ਗ੍ਰੰਥੀ ਦੀ ਉਂਗਲ ਵੱਢੀ !

ਬਿਉਰੋ ਰਿਪੋਰਟ : ਜਲੰਧਰ ਦੇ ਗੁਰੁਦਆਰਾ ਸੱਚਖੰਡ ਸਾਹਿਬ ਵਿੱਚ ਔਰਤ ਨੇ ਉੱਥੇ ਪਏ ਸ਼ਸਤਰਾਂ ਨਾਲ ਗ੍ਰੰਥੀ ‘ਤੇ ਹਮਲਾ ਕਰ ਦਿੱਤਾ । ਇਸ ਹਮਲੇ ਵਿੱਚ ਗ੍ਰੰਥੀ ਸਿੰਘ ਉਂਗਲ ‘ਤੇ ਸੱਟ ਲਗੀ । ਦੱਸਿਆ ਜਾ ਰਿਹਾ ਹੈ ਕਿ ਹਮਲੇ ਤੋਂ ਬਚਣ ਦੇ ਲਈ ਗ੍ਰੰਥੀ ਸਿੰਘ ਨੂੰ ਗੁਰੂ ਘਰ ਦੇ ਅੰਦਰ ਹੀ ਭੱਜਣਾ ਪਿਆ । ਔਰਤ ਕ੍ਰਿਪਾਨ ਲੈਕੇ ਉਸ ਦੇ ਪਿੱਛੇ ਭੱਜੀ,ਗ੍ਰੰਥੀ ਸ਼ੋਰ ਮਚਾਉਂਦਾ ਰਿਹਾ ਅਤੇ ਫਿਰ ਸੰਗਤਾਂ ਨੇ ਔਰਤ ਨੂੰ ਕਾਬੂ ਕੀਤਾ । ਇਹ ਘਟਨਾ ਜਲੰਧਰ ਦੇ ਪੁਲਿਸ ਥਾਣਾ ਬਾਵਾ ਬਸਤੀ ਖੇਡ ਦੇ ਤਹਿਤ ਆਉਂਦੇ ਬਾਬੂ ਲਾਭ ਸਿੰਘ ਨਗਰ ਵਿੱਚ ਹੋਈ।

ਬਾਬੂ ਲਾਭ ਸਿੰਘ ਨਗਰ ਦੀ ਰਹਿਣ ਵਾਲੀ ਹਮਲਾਵਰ ਔਰਤ ਜਸਮੀਨ ਕੌਰ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ । ਔਰਤ ਦੇ ਖਿਲਾਫ਼ ਗ੍ਰੰਥੀ ਹਰਵਿੰਦਰ ਸਿੰਘ ਨੇ ਸ਼ਿਕਾਇਤ ਕੀਤੀ ਹੈ,ਜਿਸ ਤੋਂ ਬਾਅਦ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਮਾਮਲੇ ਵਿੱਚ IPC ਦੀ ਧਾਰਾ 295A ਦੇ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ । ਪੁਲਿਸ ਦੇ ਮੁਤਾਬਿਕ ਔਰਤ ਮੂਲ ਰੂਪ ਵਿੱਚ ਭੋਗਪੁਰ ਦੇ ਪਿੰਡ ਪਤਿਆਲ ਦੀ ਰਹਿਣ ਵਾਲੀ ਹੈ ।

ਗ੍ਰੰਥੀ ਨੇ ਕਿਹਾ ਬੇਅਦਬੀ ਤੋਂ ਰੋਕਿਆ ਤਾਂ ਹਮਲਾ ਕੀਤਾ

ਗੁਰਦੁਆਰਾ ਸੱਚਖੰਡ ਸਾਹਿਬ ਦੇ ਗ੍ਰੰਥੀ ਸਿੰਘ ਹਰਵਿੰਦਰ ਸਿੰਘ ਨੇ ਦੱਸਿਆ ਕਿ ਉਹ ਗੁਰੂਘਰ ਵਿੱਚ ਮੌਜੂਦ ਸੀ । ਜਦੋਂ ਜਸਮੀਨ ਉੱਥੇ ਮੱਥਾ ਟੇਕਣ ਦੇ ਲਈ ਆਈ ਉਸ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਨਜ਼ਦੀਕ ਸ਼ਸਤਰਾਂ ਨੂੰ ਚੁੱਕਿਆ ਅਤੇ ਬੇਅਦਬੀ ਕਰਨੀ ਸ਼ੁਰੂ ਕੀਤੀ । ਜਦੋਂ ਉਨ੍ਹਾਂ ਨੇ ਔਰਤ ਨੂੰ ਅਜਿਹਾ ਕਰਨ ਤੋਂ ਰੋਕਿਆ ਤਾਂ ਉਸ ਨੇ ਕ੍ਰਿਪਾਨ ਨਾਲ ਉਨ੍ਹਾਂ ‘ਤੇ ਹਮਲਾ ਕਰ ਦਿੱਤਾ।

ਗ੍ਰੰਥੀ ਨੇ ਕਿਹਾ ਕਿ ਹਮਲੇ ਵਿੱਚ ਕ੍ਰਿਪਾਨ ਉਨ੍ਹਾਂ ਦੇ ਹੱਥ ‘ਤੇ ਲੱਗੀ ਅਤੇ ਉਂਗਲ ਕੱਟ ਗਈ । ਇਸ ਦੇ ਬਾਅਦ ਔਰਤ ਨੇ ਫਿਰ ਤੋਂ ਹਮਲਾ ਕਰਨ ਦੀ ਕੋਸ਼ਿਸ਼ ਕੀਤੀ । ਉਨ੍ਹਾਂ ਨੇ ਗੁਰੂ ਘਰ ਦੇ ਅੰਦਰ ਸ਼ੋਰ ਮਚਾਉਣਾ ਸ਼ੁਰੂ ਕਰ ਦਿੱਤਾ । ਜਿਸ ਨੂੰ ਸੁਣਕੇ ਸੰਗਤ ਅੰਦਰ ਆ ਗਈ ਅਤੇ ਫਿਰ ਔਰਤ ਨੂੰ ਫੜ ਲਿਆ । ਉਸ ਦੇ ਹੱਥੋ ਸ਼ਸਤਰ ਲੈ ਗਏ ਹਮਲੇ ਤੋਂ ਬਾਅਦ ਪੁਲਿਸ ਮੌਕੇ ‘ਤੇ ਪਹੁੰਚੀ ਤਾਂ ਔਰਤ ਨੇ ਮੁਆਫੀ ਮੰਗੀ । ਪਰ ਪੁਲਿਸ ਨੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਮਾਮਲਾ ਦਰਜ ਕਰ ਲਿਆ ਹੈ ।