‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਅਫ਼ਗਾਨਿਸਤਾਨ ਵਿੱਚ ਤਾਲਿਬਾਨ ਦੇ ਕਬਜ਼ੇ ਤੋਂ ਬਾਅਦ ਹਾਲਾਤ ਤਣਾਅਪੂਰਨ ਬਣੇ ਹੋਏ ਹਨ। ਅਫ਼ਗਾਨਿਸਤਾਨ ਦੇ ਲੋਕ ਦੂਜੇ ਮੁਲਕਾਂ ਵੱਲ ਰੁਖ਼ ਕਰ ਰਹੇ ਹਨ। ਸਿੱਖਾਂ ਵੱਲੋਂ ਵੀ ਦੂਜੇ ਮੁਲਕਾਂ ਵੱਲ ਰੁਖ਼ ਕੀਤਾ ਜਾ ਰਿਹਾ ਹੈ। ਅਫ਼ਗਾਨਿਸਤਾਨ ਵਿੱਚ ਜਿੱਥੇ ਸਿੱਖ ਦੂਜੇ ਮੁਲਕਾਂ ਵੱਲ ਨੂੰ ਰੁਖ਼ ਕਰ ਰਹੇ ਹਨ, ਉੱਥੇ ਚਿੰਤਾ ਦੀ ਗੱਲ ਇਹ ਵੀ ਹੈ ਕਿ ਜਦੋਂ ਸਾਰੇ ਸਿੱਖ ਅਫ਼ਗਾਨਿਸਤਾਨ ਛੱਡ ਦੇਣਗੇ ਤਾਂ ਉੱਥੇ ਮੌਜੂਦ ਇਤਿਹਾਸਤ ਅਤੇ ਪੁਰਾਤਨ ਗੁਰਦੁਆਰਾ ਸਾਹਿਬਾਨਾਂ ਦੀ ਸਾਂਭ-ਸੰਭਾਲ ਕੌਣ ਕਰੇਗਾ। ਅਫ਼ਗਿਨਾਸਤਾਨ ਵਿੱਚ ਇਸ ਸਮੇਂ ਕਰੀਬ 65 ਗੁਰਦੁਆਰਾ ਸਾਹਿਬਾਨ ਹਨ, ਜਿਨ੍ਹਾਂ ਵਿੱਚ ਕੁੱਝ ਇਤਿਹਾਸਕ ਹਨ ਅਤੇ ਕੁੱਝ ਪੁਰਾਤਨ ਗੁਰਦੁਆਰਾ ਸਾਹਿਬਾਨ ਹਨ। ਆਉ, ਜਾਣਦੇ ਹਾਂ ਅਫ਼ਗਾਨਿਸਤਾਨ ਵਿੱਚ ਸਥਿਤ ਗੁਰਦੁਆਰਾ ਸਾਹਿਬਾਨਾਂ ਬਾਰੇ :
ਇਤਿਹਾਸਕ ਗੁਰਦੁਆਰਾ ਸਾਹਿਬਾਨ
- ਗੁਰਦੁਆਰਾ ਗੁਰੂ ਹਰਿ ਰਾਇ ਜੀ
- ਗੁਰਦੁਆਰਾ ਖ਼ਾਲਸਾ ਜੀ
- ਗੁਰਦੁਆਰਾ ਬਾਬਾ ਸ਼੍ਰੀ ਚੰਦ ਜੀ
- ਗੁਰਦੁਆਰਾ ਗੁਰੂ ਨਾਨਕ ਦੇਵ ਜੀ ਜਲਾਲਾਬਾਦ
- ਗੁਰਦੁਆਰਾ ਚਸ਼ਮਾ ਸਾਹਿਬ,
ਇਹ ਗੁਰਦੁਆਰਾ ਸਾਹਿਬਾਨ ਅਫ਼ਗਾਨਿਸਤਾਨ ਦੀ ਰਾਜਧਾਨੀ ਕਾਬੁਲ ਵਿੱਚ ਸਥਿਤ ਹਨ।
ਗੁਰਦੁਆਰਾ ਕੋਟਲਾ ਸਾਹਿਬ, ਜੋ ਕਿ ਗਜ਼ਨੀ ਵਿੱਚ ਸਥਿਤ ਹੈ। ਉੱਤਰ ਅਫ਼ਗਾਨਿਸਤਾਨ ਵਿੱਚ ਹੇਠ ਲਿਖੇ ਇਤਿਹਾਸਕ ਗੁਰਦੁਆਰਾ ਸਾਹਿਬਾਨ ਸਥਿਤ ਹਨ:
- ਗੁਰਦੁਆਰਾ ਕੋਠਾ ਸਾਹਿਬ
- ਗੁਰਦੁਆਰਾ ਚਸ਼ਮਾ ਸਾਹਿਬ ਘੋਰਬੰਦ ਸ਼ਹਿਰ
- ਗੁਰਦੁਆਰਾ ਬਾਬਾ ਕਾਰੋਕਾ
- ਗੁਰਦੁਆਰਾ ਤੂਤਮ ਧਾਰਾ
- ਗੁਰਦੁਆਰਾ ਚਕਮਾਨੀ ਸਾਹਿਬ
ਪੁਰਾਤਨ ਗੁਰਦੁਆਰਾ ਸਾਹਿਬਾਨ
ਕਾਬੁਲ ਵਿੱਚ ਬਹੁਤ ਸਾਰੇ ਪੁਰਾਤਨ ਗੁਰਦੁਆਰਾ ਸਾਹਿਬ ਸਥਿਤ ਹਨ, ਜਿਨ੍ਹਾਂ ਵਿੱਚ :
- ਗੁਰਦੁਆਰਾ ਬਾਬਾ ਅਲਮਸਤ ਜੀ
- ਗੁਰਦੁਆਰਾ ਬਾਬਾ ਪਰਾਨਾ ਜੀ
- ਗੁਰਦੁਆਰਾ ਗੰਜਬਖਸ਼ੀਆ
- ਗੁਰਦੁਆਰਾ ਮਾਨਸਾ ਸਿੰਘ ਜੀ
- ਗੁਰਦੁਆਰਾ ਜੋਤੀ ਸਵਰੂਪ ਜੀ
- ਗੁਰਦੁਆਰਾ ਬਾਬਾ ਖਿਆਮ ਸਿੰਘ ਜੀ
- ਗੁਰਦੁਆਰਾ ਗੁਰੂ ਤੇਗ ਬਹਾਦਰ ਜੀ ਜਲਾਲਾਬਾਦ
- ਗੁਰਦੁਆਰਾ ਸੁਲਤਾਨਪੁਰ
- ਗੁਰਦੁਆਰਾ ਪਿਸ਼ਪੁਲਕ
- ਗੁਰਦੁਆਰਾ ਸਿੰਘ ਸਭਾ
- ਗੁਰਦੁਆਰਾ ਸਿੰਘ ਸਭਾ ਬਿਸੋਲ ਨੇੜੇ ਜਲਾਲਾਬਾਦ
- ਗੁਰਦੁਆਰਾ ਸਿੰਘ ਸਭਾ ਸਤ ਸ਼ਾਈ
- ਗੁਰਦੁਆਰਾ ਸਿੰਘ ਸਭਾ ਕਾਜ਼ਾ ਨਵਾਂ ਸ਼ਹਿਰ
- ਗੁਰਦੁਆਰਾ ਸਿੰਘ ਸਭਾ
ਕਾਜ਼ਾ ਪੁਰਾਣੇ ਸ਼ਹਿਰ ਵਿੱਚ ਪੈਂਦੇ ਪੁਰਾਤਨ ਗੁਰਦੁਆਰਾ ਸਾਹਿਬਾਨ
- ਗੁਰਦੁਆਰਾ ਸਿੰਘ ਸਭਾ ਬਾਲਾ ਭਾਗ
- ਗੁਰਦੁਆਰਾ ਸਿੰਘ ਸਭਾ ਬਿਲਾਂਗੜਾ
- ਗੁਰਦੁਆਰਾ ਸਿੰਘ ਸਭਾ ਕਾਮਾ
- ਗੁਰਦੁਆਰਾ ਸਿੰਘ ਸਭਾ ਬਜਾਰਕ
- ਗੁਰਦੁਆਰਾ ਸਿੰਘ ਸਭਾ ਕਾਲਾਕਾਟ
ਗੁਰਦੁਆਰਾ ਸਿੰਘ ਸਭਾ ਸ਼ੇਵਾ - ਗੁਰਦੁਆਰਾ ਸਿੰਘ ਸਭਾ ਕਾਲਾ ਸ਼ਾਈ
- ਗੁਰਦੁਆਰਾ ਸਿੰਘ ਸਭਾ ਨੂਰਕਲ ਕੁਨਾਰ
- ਗੁਰਦੁਆਰਾ ਸਿੰਘ ਸਭਾ ਪੁਸ਼ਤ ਕੁਨਾਰ
- ਸਿੰਘ ਸਭਾ ਕੁਨਾਰੇ ਖਾਸ ਕੁਨਾਰ
ਲਗਮਾਨ ਸ਼ਹਿਰ ਵਿੱਚ ਪੈਂਦੇ ਪੁਰਾਤਨ ਗੁਰਦੁਆਰਾ ਸਾਹਿਬਾਨ
- ਗੁਰਦੁਆਰਾ ਸਿੰਘ ਸਭਾ ਅਲੀਸਾਂਗ
- ਗੁਰਦੁਆਰਾ ਸਿੰਘ ਸਭਾ ਤ੍ਰਿਗਰੀ
- ਗੁਰਦੁਆਰਾ ਸਿੰਘ ਸਭਾ ਸਿੰਧਰੂਰ
- ਗੁਰਦੁਆਰਾ ਸਿੰਘ ਸਭਾ ਹਰਮਲ
- ਗੁਰਦੁਆਰਾ ਸਿੰਘ ਸਭਾ ਚਾਰਬਾਗ
ਗਜ਼ਨੀ ‘ਚ ਸਥਿਤ ਪੁਰਾਤਨ ਗੁਰਦੁਆਰਾ ਸਾਹਿਬਾਨ
- ਗੁਰਦੁਆਰਾ ਸਿੰਘ ਸਭਾ ਓਲਡ ਸਿਟੀ, ਜੋ ਭਾਈ ਨੰਦ ਲਾਲ ਜੀ ਦੀ ਯਾਦ ਵਿੱਚ ਉਸਾਰਿਆ ਗਿਆ ਸੀ।
- ਗੁਰਦੁਆਰਾ ਸਿੰਘ ਸਭਾ ਨਿਊ ਸਿਟੀ
- ਗੁਰਦੁਆਰਾ ਸਿੰਘ ਸਭਾ ਪ੍ਰੋਜ਼ੀ
ਉੱਤਰ ਅਫ਼ਗਾਨਿਸਤਾਨ ਵਿੱਚ ਸਥਿਤ ਪੁਰਾਤਨ ਗੁਰਦੁਆਰਾ ਸਾਹਿਬਾਨ
- ਗੁਰਦੁਆਰਾ ਸਿੰਘ ਸਭਾ ਓਲਡ ਸਿਟੀ ਚਾਰਾਕਰ
- ਗੁਰਦੁਆਰਾ ਸਿੰਘ ਸਭਾ ਨਿਊ ਸਿਟੀ ਚਾਰਾਕਰ
- ਗੁਰਦੁਆਰਾ ਸਿੰਘ ਸਭਾ ਜਾਮਾਲੱਗਾ
- ਗੁਰਦੁਆਰਾ ਸਿੰਘ ਸਭਾ ਪੁੱਲੇ ਖੁਮਰੀ
- ਗੁਰਦੁਆਰਾ ਸਿੰਘ ਸਭਾ ਕੁੰਦੂਜ਼ ਸਿਟੀ
- ਗੁਰਦੁਆਰਾ ਸਿੰਘ ਸਭਾ ਖ਼ਾਨਾਬਾਦ ਸਿਟੀ
- ਗੁਰਦੁਆਰਾ ਸਿੰਘ ਸਭਾ ਬਾਗਲਾਨ ਸਿਟੀ
ਕੰਧਾਰ ਸ਼ਹਿਰ ਵਿੱਚ ਪੈਂਦੇ ਪੁਰਾਤਨ ਗੁਰਦੁਆਰਾ ਸਾਹਿਬਾਨ
- ਗੁਰਦੁਆਰਾ ਸਿੰਘ ਸਭਾ ਚੂਓਤੀ ਧਰਮਸਾਲ
- ਗੁਰਦੁਆਰਾ ਧਰਮਸ਼ਾਲਾ ਗੁਰੂ ਨਾਨਕ ਦੇਵ ਜੀ
- ਗੁਰਦੁਆਰਾ ਮਸੰਦਾਂ ਦੀ ਧਰਮਸ਼ਾਲ
- ਗੁਰਦੁਆਰਾ ਸਿੰਘ ਸਭਾ ਲਸ਼ਕਰਗਾ ਸ਼ਹਿਰ
- ਗੁਰਦੁਆਰਾ ਸਿੰਘ ਸਭਾ ਤੀਰਕੋਟ ਸਿਟੀ
- ਗੁਰਦੁਆਰਾ ਸਿੰਘ ਸਭਾ ਧਰਾਵਟ ਸਿਟੀ
- ਗੁਰਦੁਆਰਾ ਸਿੰਘ ਸਭਾ ਸ਼ਿਵ ਗੋਲਾ ਧਿਰਾਵਟ ਸਿਟੀ
- ਗੁਰਦੁਆਰਾ ਲਿਬਨਾਨ ਧਿਰਾਵਟ ਸਿਟੀ
- ਗੁਰਦੁਆਰਾ ਸਿੰਘ ਸਭਾ ਖੋਸਤ ਪ੍ਰੋਵਿੰਨਸ ਖੋਸਤ ਸਿਟੀ
- ਗੁਰਦੁਆਰਾ ਸਿੰਘ ਸਭਾ ਗਰਦੇਜ ਸਿਟੀ
- ਗੁਰਦੁਆਰਾ ਸਿੰਘ ਸਭਾ ਲੋਗਰ ਸਿਟੀ
- ਤਿੰਨ ਸਿੰਘ ਸਭਾ ਗੁਰਦੁਆਰਾ ਸਾਹਿਬ, ਜੋ ਹਿਲਮੈਂਡ ਪ੍ਰਾਂਤ ਵਿੱਚ ਪੈਂਦੇ ਹਨ।