ਬਿਉਰੋ ਰਿਪੋਰਟ : ਸਿੱਖ ਭਾਈਚਾਰੇ ਦੇ ਲਈ ਮਾਣ ਵਾਲੀ ਖ਼ਬਰ ਸਾਹਮਣੇ ਆਈ ਹੈ । ਗੁਰਬਾਣੀ ਦੇ ਤਿੰਨ ਸ਼ਬਦਾਂ ਵਾਲੀ ਐਲਬਮ ‘ਮਿਸਟਿਕ ਮਿਰਰ’ ਨੂੰ ਗ੍ਰੈਮੀ ਅਵਾਰਡ 2023 ਮਿਲਿਆ ਹੈ । ਵਾਇਟ ਸਨ ਬੈਂਡ ਦੀ ਇਸ ਐਲਬਮ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ 3 ਸ਼ਬਦ ਹਨ । ਇਨ੍ਹਾਂ ਵਿੱਚੋ ਪਹਿਲੇ 2 ਸ਼ਬਦ ਸ੍ਰੀ ਗੁਰੂ ਨਾਨਕ ਦੇਵ ਦੀ ਰਚਨਾ ਹੈ ਜਦਕਿ 1 ਸ਼ਬਦ ਪੰਜਵੇਂ ਗੁਰੂ ਸ਼੍ਰੀ ਗੁਰੂ ਅੰਗਦ ਦੇਵ ਜੀ ਬਾਣੀ ਹੈ । ਗੁਰਬਾਣੀ ਦਾ ਗਾਇਨ ਹਰਜੀਵਨ ਖ਼ਾਲਸਾ,ਐਡਮ ਬੇਰੀ ਦਸਤਾਰਧਾਰੀ ਗੁਰੂਜੱਸ ਖ਼ਾਲਸਾ ਨੇ ਕੀਤਾ ਹੈ । ਇਸ ਦੇ ਲਈ ਉਨ੍ਹਾਂ ਨੂੰ ਗ੍ਰੈਮੀ ਅਵਾਰਡ ਮਿਲਿਆ ਹੈ । 2017 ਵਿੱਚ ਵੀ ਇਨ੍ਹਾਂ ਨੇ ਅਵਾਰਡ ਜਿੱਤਿਆ ਸੀ।
2017 ਵਿੱਚ ਬੈਂਡ ਨੇ ਨਵੀਂ ਉਮਰ ਦੀ ਐਲਬਮ ‘ਵਾਇਟ ਸਨ 2’ ਲਈ ਗ੍ਰੈਮੀ ਜਿੱਤਿਆ ਸੀ । ਜਿਸ ਵਿੱਚ ਸਾਰੀਆਂ 10 ਰਚਨਾਵਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਅਤੇ ਗੁਰੂ ਗੋਬਿੰਦ ਸਿੰਘ ਦੀਆਂ ਸਨ । ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ‘ਜਪ’ਦੇ ਦੋ ਸ਼ਬਦ ਹਨ “ਅਖਨ ਜੋਰ ਚੁਪਈ ਨਹੀਂ ਜੋਰ” ਅਤੇ “ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ “। ਇਸ ਵਿੱਚ ਹਵਾ ਅਤੇ ਪਾਣੀ ਦੀ ਮਹੱਤਤਾ ‘ਤੇ ਜ਼ੋਰ ਦੇਣ ਲਈ ਹਵਾਲਾ ਦਿੱਤਾ ਜਾਂਦਾ ਹੈ, ਉਨ੍ਹਾਂ ਦੀ ਤੁਲਨਾ ਅਧਿਆਪਕ ਅਤੇ ਪਿਤਾ ਨਾਲ ਕੀਤੀ ਜਾਂਦੀ ਹੈ।
ਗੁਰੂ ਗ੍ਰੰਥ ਸਾਹਿਬ ਵਿੱਚੋਂ ਚੁਣਿਆ ਗਿਆ ਤੀਜਾ ਸ਼ਬਦ “ਨਾਮੁ ਨਿਰੰਜਨ ਨੀਰ ਨਰਾਇਣ” ਹੈ, ਜਿਸ ਦੀ ਰਚਨਾ ਗੁਰੂ ਅਰਜਨ ਦੇਵ ਜੀ ਨੇ ਰਾਗ ਗੋਂਡ ਵਿੱਚ ਕੀਤੀ ਸੀ। ਅਵਾਰਡ ਮਿਲਣ ਤੋਂ ਬਾਅਦ ਆਪਣੇ ਭਾਸ਼ਣ ਵਿੱਚ ‘ਵਹਾਈਟ ਸਨ’ ਦੇ ਅਮਰੀਕੀ ਮੂਲੇ ਦੇ ਗਾਇਕ ਗੁਰਜਸ ਖਾਲਸਾ ਨੇ ਰਿਕਾਰਡਿੰਗ ਅਕੈਡਮੀ ਦਾ ਧੰਨਵਾਦ ਕੀਤਾ। ਗੁਰਜਸ ਖਾਲਸਾ ਨੇ ਬੈਂਡ ਦੇ ਸਹਿ-ਸੰਸਥਾਪਕ ਤੇ ਸੰਗੀਤਕਾਰ ਐਡਮ ਬੇਰੀ ਅਤੇ ਸਵਰਗੀ ਹਰਭਜਨ ਸਿੰਘ ਯੋਗੀ ਦਾ ਵੀ ਧੰਨਵਾਦ ਕੀਤਾ । ਹਰਭਜਨ ਸਿੰਘ ਯੋਗੀ ਨੇ ਤਕਰੀਬਨ 6 ਦਹਾਕੇ ਪਹਿਲਾਂ ਅਮਰੀਕਾ ਵਿੱਚ ਸਿੱਖ ਧਰਮ ਦਾ ਪ੍ਰਚਾਰ ਕੀਤਾ ਸੀ।
ਗੁਰੂਜੱਸ ਨੇ ਆਪਣੇ ਸੰਬੋਧਨ ਵਿੱਚ ਕਿਹਾ ਮੈਂ ਅਕੈਡਮੀ ਦਾ ਬਹੁਤ-ਬਹੁਤ ਧੰਨਵਾਦੀ ਹਾਂ,ਉਨ੍ਹਾਂ ਦਾ ਵੀ ਧੰਨਵਾਦੀ ਹਾਂ ਜਿੰਨਾਂ ਨੇ ਐਲਬਮ ਨੂੰ ਬਣਾਉਣ ਵਿੱਚ ਮਦਦ ਕੀਤੀ, ਡਾਇਰੈਕਟਰ ਦਾ ਧੰਨਵਾਦ,ਸਾਡੇ ਨਾਲ ਖੜੇ ਹੋਣ ਲਈ,ਇਹ ਇੱਕ ਵੱਡਾ ਸਨਮਾਨ ਹੈ ਜੋ ਧਰਤੀ ਦੇ ਲਈ ਪਿਆਰ ਦਾ ਸੁਨੇਹਾ ਦਿੰਦਾ ਹੈ । ਗੁਰੂਜਸ ਅਤੇ ਹਰਿਜੀਵਨ ਦੋਵੇਂ ਅਮਰੀਕਾ ਵਿੱਚ ਕੁੰਡਲਨੀ ਯੋਗਾ ਵੀ ਸਿਖਾਉਂਦੇ ਹਨ ।