Punjab

ਅਦਾਲਤ ਨੇ ਕੇਜਰੀਵਾਲ ‘ਤੇ 25 ਹਜ਼ਾਰ ਦਾ ਠੋਕਿਆ ਜੁਰਮਾਨ ! ਖਹਿਰਾ ਨੇ ਹਮਦਰਦੀ ਨਾਲ ਦਿੱਤੀ ਨਸੀਹਤ !

ਬਿਊਰੋ ਰਿਪੋਰਟ : ਗੁਜਰਾਤ ਯੂਨੀਵਰਸਿਟੀ ਨੂੰ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਡਿਗਰੀ ਦੀ ਜਾਣਕਾਰੀ ਦੇਣ ਦੇ ਨਿਰਦੇਸ਼ ਨੂੰ ਗੁਜਰਾਤ ਹਾਈਕੋਰਟ ਨੇ ਖਾਰਜ ਕਰ ਦਿੱਤਾ ਹੈ ਅਤੇ ਕਿਹਾ ਇਸ ਦੀ ਜ਼ਰੂਰਤ ਨਹੀਂ ਹੈ । ਅਦਾਲਤ ਨੇ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਵੱਲੋਂ ਜਾਣਕਾਰੀ ਮੰਗਣ ‘ਤੇ 25 ਹਜ਼ਾਰ ਦਾ ਜੁਰਮਾਨਾ ਲਗਾਇਆ ਹੈ । ਕੇਂਦਰੀ ਸੂਚਨਾ ਕਮਿਸ਼ਨ ਨੇ 2016 ਵਿੱਚ ਗੁਜਰਾਤ ਯੂਨੀਵਰਸਿਟੀ ਨੂੰ ਇਹ ਨਿਰਦੇਸ਼ ਦਿੱਤੇ ਸਨ ਕਿ ਉਹ ਪ੍ਰਧਾਨ ਮੰਤਰੀ ਦੀ ਡਿਗਰੀ ਦੇ ਬਾਰੇ ਜਾਣਕਾਰੀ ਦੇਵੇ। ਅਦਾਲਤ ਦੇ ਫੈਸਲੇ ਤੋਂ ਬਾਅਦ ਦਿੱਲੀ ਦੇ ਮੁੱਖ ਮੰਤਰੀ ਕੇਜਰੀਵਾਲ ਨੇ ਕਿਹਾ ਕੀ ਦੇਸ਼ ਨੂੰ ਜਾਨਣ ਦਾ ਅਧਿਕਾਰ ਨਹੀਂ ਹੈ ਕਿ ਉਨ੍ਹਾਂ ਦੇ ਦੇਸ਼ ਦੀ ਪੀਐੱਮ ਕਿੰਨਾਂ ਪੜਿਆ ਲਿਖਿਆ ਹੈ ? ਕੋਰਟ ਵਿੱਚ ਉਨ੍ਹਾਂ ਨੇ ਆਪਣੀ ਡਿਗਰੀ ਵਿਖਾਉਣ ਦਾ ਵਿਰੋਧ ਕਿਉਂ ਕੀਤਾ ? ਪੀਐੱਮ ਦੀ ਡਿਗਰੀ ਵੇਖਣ ਦੀ ਮੰਗ ਕਰਨ ‘ਤੇ ਜੁਰਮਾਨਾ ਲੱਗਾ ਦਿੱਤਾ ਗਿਆ ਹੈ । ਇਹ ਕੀ ਹੋ ਰਿਹਾ ਹੈ ? ਕੇਜਰੀਵਾਲ ਦੇ ਇਸ ਟਵੀਟ ਤੋਂ ਪੰਜਾਬ ਕਾਂਗਰਸ ਦੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਜਿੱਥੇ ਕੇਜਰੀਵਾਲ ‘ਤੇ ਜੁਰਮਾਨਾ ਲਗਾਏ ਜਾਣ ਦਾ ਵਿਰੋਧ ਕੀਤਾ ਉੱਥੇ ਸਵਾਲ ਵੀ ਖੜਾ ਕੀਤੀ।

ਖਹਿਰਾ ਦੀ ਕੇਜਰੀਵਾਲ ਨੂੰ ਹਮਾਇਤ ਦੇ ਨਾਲ ਨਸੀਹਤ

ਕਾਂਗਰਸ ਦੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਕਿਹਾ ਕਿ ‘ਮੈਂ ਕੇਜਰੀਵਾਲ ‘ਤੇ 25 ਹਜ਼ਾਰ ਦਾ ਜੁਰਮਾਨਾ ਲਗਾਏ ਜਾਣ ਦਾ ਵਿਰੋਧ ਕਰਦਾ ਹਾਂ ਸਿਰਫ ਇਸ ਲਈ ਕਿ ਉਨ੍ਹਾ ਨੇ ਪ੍ਰਧਾਨ ਮੰਤਰੀ ਦੀ ਕਾਲਜ ਡਿਗਰੀ ਜਨਤਕ ਕਰਨ ਦੀ ਮੰਗ ਕੀਤੀ ਸੀ । ਪਰ ਆਮ ਆਦਮੀ ਪਾਰਟੀ ਉਹ ਹੀ ਗਲਤ ਕੰਮ ਪੰਜਾਬ ਵਿੱਚ ਕਰ ਰਹੀ ਹੈ ਜਦੋਂ ਉਨ੍ਹਾਂ ਦਾ ਬਟਾਲਾ ਦਾ ਵਿਧਾਇਕ ਸ਼ੈਰੀ ਕਲਸੀ ਚੋਣ ਕਮਿਸ਼ਨ ਨੂੰ ਆਪਣੀ ਸਿੱਖਿਆ ਬਾਰੇ ਗਲਤ ਜਾਣਕਾਰੀ ਦਿੰਦਾ ਹੈ,ਪਰ ਉਸ ਦੇ ਖਿਲਾਫ਼ ਕੋਈ ਐਕਸ਼ਨ ਨਹੀਂ ਹੋ ਰਿਹਾ ਹੈ ‘।

ਕਲਸੀ ਖਿਲਾਫ਼ ਖਹਿਰਾ ਦਾ ਇਲਜ਼ਾਮ

ਦਰਅਸਲ 12ਵੀਂ ਦੇ ਇਮਤਿਹਾਨ ਜਦੋਂ ਸ਼ੁਰੂ ਹੋਏ ਸਨ ਤਾਂ ਸੁਖਪਾਲ ਸਿੰਘ ਖਹਿਰਾ ਨੇ ਇਲਜ਼ਾਮ ਲਗਾਇਆ ਸੀ ਕਿ ਸ਼ੈਰੀ ਕਲਸੀ ਅਤੇ ਉਨ੍ਹਾਂ ਦੀ ਪਤਨੀ 12ਵੀਂ ਦਾ ਇਮਤਿਹਾਨ ਦੇ ਰਹੇ ਹਨ ਪਰ ਉਨ੍ਹਾਂ ਦੀ ਥਾਂ ਕੋਈ ਹੋਰ ਪੇਪਰ ਦੇ ਰਿਹਾ ਹੈ। ਖਹਿਰਾ ਨੇ ਫਲਾਇੰਗ ਵੀ ਬੁਲਾਈ ਸੀ ਜਾਂਚ ਤੋਂ ਬਾਅਦ ਕਲਸੀ ਉੱਥੇ ਨਹੀਂ ਮੌਜੂਦ ਸਨ । ਜਿਸ ਤੋਂ ਬਾਅਦ ਕਲਸੀ ਨੇ ਦਾਅਵਾ ਕੀਤਾ ਸੀ ਕਿ ਉਹ ਪਹਿਲਾਂ ਹੀ 12ਵੀਂ ਪਾਸ ਹਨ। ਤਾਂ ਖਹਿਰਾ ਨੇ ਕਲਸੀ ਦਾ ਰੋਲ ਨੰਬਰ ਨਸ਼ਰ ਕਰਦੇ ਹੋਏ ਚੋਣ ਕਮਿਸ਼ਨ ਦਾ ਐਫੀਡੇਵਿਟ ਪੇਸ਼ ਕਰਕੇ ਪੁੱਛਿਆ ਸੀ ਕਿ ਕਲਸੀ ਨੇ ਚੋਣ ਕਮਿਸ਼ਨ ਨੂੰ ਇਹ ਕਿਉਂ ਦੱਸਿਆ ਸੀ ਕਿ ਉਹ 10ਵੀਂ ਪਾਸ ਹਨ ਅਤੇ PSEB ਨੇ ਕਿਵੇਂ ਉਨ੍ਹਾਂ ਦਾ ਰੋਲ ਨੰਬਰ ਜਾਰੀ ਕੀਤਾ ਹੈ । ਇਸ ਦਾ ਜਵਾਬ ਸ਼ੈਰੀ ਕਲਸੀ ਦੇਣ। ਪਰ ਹੁਣ ਤੱਕ ਸ਼ੈਰੀ ਕਲਸੀ ਵੱਲੋਂ ਕੋਈ ਜਵਾਬ ਨਹੀਂ ਦਿੱਤਾ ਗਿਆ ਹੈ ਹੁਣ ਅਰਵਿੰਦ ਕੇਜਰੀਵਾਲ ਵੱਲੋਂ ਜਦੋਂ ਪੀਐੱਮ ਮੋਦੀ ਦੀ ਡਿਗਰੀ ਮੰਗਣ ‘ਤੇ ਅਦਾਲਤ ਵੱਲੋਂ ਫਾਈਨ ਲਗਾਇਆ ਗਿਆ ਹੈ ਤਾਂ ਖਹਿਰਾ ਨੇ ਇਸੇ ਬਹਾਨੇ ਕੇਜਰੀਵਾਲ ਨੂੰ ਘੇਰਿਆ ਹੈ ।