India

ਮੁਕੇਸ਼ ਅੰਬਾਨੀ ਨੂੰ ਮਿਲੀ Z+ ਸਿਕਿਓਰਿਟੀ, ਪਰਿਵਾਰ ਦੀ ਸੁਰੱਖਿਆ ਲਈ 58 ਕਮਾਂਡੋ 24 ਘੰਟੇ ਰਹਿਣਗੇ ਤਾਇਨਾਤ

ਨਵੀਂ ਦਿੱਲੀ : ਕੇਂਦਰੀ ਗ੍ਰਹਿ ਮੰਤਰਾਲੇ (Union Ministry of Home Affairs) ਨੇ ਉਦਯੋਗਪਤੀ ਮੁਕੇਸ਼ ਅੰਬਾਨੀ(Mukesh Ambani) ਨੂੰ Z+ ਸਿਕਿਓਰਿਟੀ(Z-plus security) ਦਿੱਤੀ ਹੈ। ਇਸ ਤੋਂ ਪਹਿਲਾਂ ਅੰਬਾਨੀ ਨੂੰ Z ਸਿਕਿਓਰਿਟੀ ਮਿਲੀ ਹੋਈ ਸੀ। ਜਾਣਕਾਰੀ ਮੁਤਾਬਕ ਆਈਬੀ ਦੀ ਸਿਫਾਰਸ਼ ਉੱਤੇ ਗ੍ਰਹਿ ਮੰਤਰਾਲੇ ਨੇ ਉਨ੍ਹਾਂ ਨੂੰ ਸੁਰੱਖਿਆ ਦੇਣ ਦਾ ਫੈਸਲਾ ਕੀਤਾ ਹੈ। ਆਈਬੀ(IB) ਨੇ ਮੁਕੇਸ਼ ਅੰਬਾਨੀ ਨੂੰ ਖ਼ਤਰਾ ਹੋਣ ਦਾ ਖਦਸ਼ਾ ਪ੍ਰਗਟਾਇਆ ਸੀ। ਮੁਕੇਸ਼ ਅੰਬਾਨੀ ਨੂੰ ਪਿਛਲੇ ਦਿਨੀਂ ਧਮਕੀ ਭਰੇ ਫੋਨ ਆਉਂਦੇ ਰਹੇ ਹਨ। ਅੰਬਾਨੀ ਦੀ ਸੁਰੱਖਿਆ ਵਧਾਉਣ ਦੇ ਲਈ ਕੇਂਦਰ ਸਰਕਾਰ ਕਈ ਦਿਨਾਂ ਤੋਂ ਵਿਚਾਰ ਕਰ ਰਹੀ ਸੀ। ਦੱਸਿਆ ਜਾ ਰਿਹਾ ਹੈ ਕਿ Z+ ਸਿਕਿਓਰਿਟੀ ਦੇ ਖਰਚੇ ਦਾ ਭੁਗਤਾਨ ਮੁਕੇਸ਼ ਅੰਬਾਨੀ ਕਰਨਗੇ। ਅਨੁਮਾਨ ਮੁਤਾਬਕ ਇਹ ਖ਼ਰਚਾ ਪ੍ਰਤੀ ਮਹੀਨਾ 40 ਤੋਂ 50 ਲੱਖ ਰੁਪਏ ਪ੍ਰਤੀ ਮਹੀਨਾ ਹੋਵੇਗਾ।

ਸੁਰੱਖਿਆ ਵਿੱਚ ਤਾਇਨਾਤ ਹੋਣਗੇ ਕਮਾਂਡੋ

ਸੀਆਰਪੀਐੱਫ਼ ਦੇ ਕਰੀਬ 58 ਕਮਾਂਡੋ ਮੁਕੇਸ਼ ਅੰਬਾਨੀ ਅਤੇ ਉਨ੍ਹਾਂ ਦੇ ਪਰਿਵਾਰ ਦੀ ਸੁਰੱਖਿਆ ਵਿੱਚ 24 ਘੰਟੇ ਤਾਇਨਾਤ ਰਹਿਣਗੇ। ਇਹ ਕਮਾਂਡੋ ਜਰਮਨੀ ਵਿੱਚ ਬਣੀ ਹੇਲਕਰ ਐਂਡ ਕੋਚ MP5 ਸਬ ਮਸ਼ੀਨ ਗਨ ਸਮੇਤ ਕਈ ਆਧੁਨਿਕ ਹਥਿਆਰਾਂ ਨਾਲ ਲੈਸ ਹੋਣਗੇ। ਇਸ ਗਨ ਵਿੱਚੋਂ ਇੱਕ ਮਿੰਟ ਵਿੱਚ 800 ਰਾਊਂਡ ਗੋਲੀਆਂ ਦਾਗੀਆਂ ਜਾ ਸਕਦੀਆਂ ਹਨ।

ਨਿੱਜੀ ਸੁਰੱਖਿਆ ਗਾਰਡ ਵੀ ਹੋਣਗੇ ਸ਼ਾਮਿਲ

ਸੀਆਰਪੀਐੱਫ਼ ਤੋਂ ਇਲਾਵਾ ਮੁਕੇਸ਼ ਅੰਬਾਨੀ ਦੇ ਕੋਲ ਕਰੀਬ 15-20 ਨਿੱਜੀ ਸੁਰੱਖਿਆ ਗਾਰਡ ਵੀ ਹਨ, ਜੋ ਬਿਨਾਂ ਹਥਿਆਰਾਂ ਦੇ ਹੋਣਗੇ। ਅੰਬਾਨੀ ਅਤੇ ਉਨ੍ਹਾਂ ਦੇ ਪਰਿਵਾਰ ਦੀ ਸੁਰੱਖਿਆ ਵਿੱਚ ਤਾਇਨਾਤ ਇਹ ਪ੍ਰਾਈਵੇਟ ਸਿਕਿਓਰਿਟੀ ਗਾਰਡ, ਵੀ ਇਜ਼ਰਾਇਲੀ ਮਾਰਸ਼ਨ ਆਰਟਸ ਵਿੱਚ ਟ੍ਰੇਨਡ ਹੋਣਗੇ। ਇਹ ਸੁਰੱਖਿਆ ਕਰਮੀ ਦੋ ਸ਼ਿਫਟਾਂ ਵਿੱਚ ਕੰਮ ਕਰਦੇ ਹਨ, ਜਿਹਨਾਂ ਵਿੱਚ ਭਾਰਤੀ ਫ਼ੌਜ ਦੇ ਰਿਟਾਇਰਡ ਅਤੇ ਐੱਨਐੱਸਦੀ ਦੇ ਜਵਾਨ ਸ਼ਾਮਿਲ ਹਨ।

ਨੀਤਾ ਅੰਬਾਨੀ ਨੂੰ Y+ ਸੁਰੱਖਿਆ ?

ਮੁਕੇਸ਼ ਅੰਬਾਨੀ ਦੀ ਪਤਨੀ ਨੀਤਾ ਅੰਬਾਨੀ ਨੂੰ ਸਾਲ 2016 ਵਿੱਚ ਕੇਂਦਰ ਸਰਕਾਰ ਨੇ Y+ ਸੁਰੱਖਿਆ ਦਿੱਤੀ ਹੋਈ ਹੈ। ਉਹਨਾਂ ਦੇ ਬੱਚਿਆਂ ਨੂੰ ਵੀ ਮਹਾਰਾਸ਼ਟਰ ਸਰਕਾਰ ਵੱਲੋਂ ਗ੍ਰੇਡੇਡ ਸੁਰੱਖਿਆ ਦਿੱਤੀ ਜਾਂਦੀ ਹੈ।

Z+ ਸਿਕਿਓਰਿਟੀ ਪਾਉਣ ਵਾਲੇ ਦੇਸ਼ ਦੇ ਪਹਿਲੇ ਵਪਾਰੀ ਹਨ ਅੰਬਾਨੀ

ਮੁਕੇਸ਼ ਅੰਬਾਨੀ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਸਾਲ 2013 ਵਿੱਚ Z ਸੁਰੱਖਿਆ ਦਿੱਤੀ ਗਈ ਸੀ। ਇਸਨੂੰ ਹੁਣ Z+ ਸਿਕਿਓਰਿਟੀ ਕਰ ਦਿੱਤਾ ਗਿਆ ਹੈ। ਅੰਬਾਨੀ ਨੂੰ ਅੱਤਵਾਦੀ ਜਥੇਬੰਦੀ ਹਿਜਬੁਲ ਮੁਜਾਹਿਦੀਨ ਵੱਲੋਂ ਧਮਕੀ ਮਿਲਣ ਤੋਂ ਬਾਅਦ ਯੂਪੀਏ ਸਰਕਾਰ ਨੇ ਸਾਲ 2013 ਵਿੱਚ Z ਸੁਰੱਖਿਆ ਦੇਣ ਦਾ ਫੈਸਲਾ ਕੀਤਾ ਗਿਆ ਸੀ।

ਕੀ ਹੁੰਦੀ ਹੈ Z+ ਸੁਰੱਖਿਆ ?

Z+ ਸੁਰੱਖਿਆ ਭਾਰਤ ਵਿੱਚ VVIP ਦੀ ਸਭ ਤੋਂ ਹਾਈ ਲੈਵਲ ਦੀ ਸੁਰੱਖਿਆ ਹੈ। ਇਸਦੇ ਤਹਿਤ ਛੇ ਸੈਂਟਰਲ ਸਿਕਿਓਰਿਟੀ ਲੈਵਲ ਹੁੰਦੇ ਹਨ। ਅੰਬਾਨੀ ਨੂੰ ਪਹਿਲਾਂ ਤੋਂ ਹੀ ਸਿਕਿਓਰਿਟੀ ਵਿੱਚ ਰਾਊਂਡ ਦ ਕਲਾਕ ਟ੍ਰੇਂਨਡ ਛੇ ਡਰਾਈਵਰ ਦਿੱਤੇ ਹੋਏ ਹਨ।