India

30 ਸਾਲਾ ਮਾਡਲ ਨੇ ਅੱਕ ਕੇ ਆਪਣੀ ਜੀਵਨ ਲੀਲ੍ਹਾ ਕੀਤੀ ਸਮਾਪਤ, ਜਾਂਦੇ-ਜਾਂਦੇ ਇਹ ਲਿਖ ਗਈ…

akanksha-mohan

ਮੁੰਬਈ : ਮੁੰਬਈ ਦੇ ਅੰਧੇਰੀ ਇਲਾਕੇ(Andheri area) ‘ਚ 30 ਸਾਲਾ ਮਾਡਲ ਅਕਾਂਸ਼ਾ ਮੋਹਨ (model) ਨੇ ਸ਼ੁੱਕਰਵਾਰ ਨੂੰ ਆਪਣੀ ਜੀਵਨ ਲੀਲ੍ਹਾ ਸਮਾਪਤ ਕਰ ਲਈ ਹੈ। ਉਸਦੀ ਮ੍ਰਿਤਕ ਦੇਹ ਇਕ ਹੋਟਲ(hotel) ਦੇ ਕਮਰੇ ‘ਚ ਪੱਖੇ ਨਾਲ ਲਟਕਦੀ ਮਿਲੀ। ਮੌਕੇ ਤੋਂ ਇੱਕ ਸੁਸਾਈਡ ਨੋਟ ਵੀ ਬਰਾਮਦ ਹੋਇਆ ਹੈ, ਜਿਸ ਵਿੱਚ ਅਦਾਕਾਰਾ ਨੇ ਲਿਖਿਆ ਹੈ ਕਿ ਉਸਦੀ ਮੌਤ ਲਈ ਕੋਈ ਵੀ ਜ਼ਿੰਮੇਵਾਰ ਨਹੀਂ ਹੈ। ਪੁਲਿਸ ਨੇ ਉਸਦੀ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ ਅਤੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ। ਇਸ ਦੌਰਾਨ ਵਰਸੋਵਾ ਪੁਲਿਸ ਸਟੇਸ਼ਨ ਨੇ ਇਸ ਮਾਮਲੇ ‘ਚ ਐਕਸੀਡੈਂਟਲ ਡੈਥ ਰਿਪੋਰਟ (ਏ.ਡੀ.ਆਰ.) ਦਰਜ ਕਰ ਲਈ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਮਾਡਲ ਕੰਮ ਨਾ ਮਿਲਣ ਕਾਰਨ ਪਿਛਲੇ ਸਮੇਂ ਪਰੇਸ਼ਾਨ ਚੱਲ ਰਹੀ ਸੀ।

ਮਿਡ-ਡੇ ਨਾਲ ਗੱਲ ਕਰਦੇ ਹੋਏ ਇਕ ਅਧਿਕਾਰੀ ਨੇ ਦੱਸਿਆ ਕਿ ਉਹ ਲੋਖੰਡਵਾਲਾ ਦੀ ਯਮੁਨਾ ਨਗਰ ਸੁਸਾਇਟੀ ਦੀ ਰਹਿਣ ਵਾਲੀ ਸੀ। ਉਸ ਨੇ ਬੁੱਧਵਾਰ ਨੂੰ ਹੋਟਲ ‘ਚ ਚੈੱਕ-ਇਨ ਕੀਤਾ ਸੀ। ਮਾਡਲ ਨੇ ਹੋਟਲ ਦੇ ਕਮਰੇ ‘ਚ ਉਸ ਲਈ ਡਿਨਰ ਦਾ ਆਰਡਰ ਵੀ ਦਿੱਤਾ ਸੀ। ਹਾਲਾਂਕਿ ਸਵੇਰੇ ਜਦੋਂ ਵੀਰਵਾਰ ਨੂੰ ਹਾਊਸਕੀਪਿੰਗ ਸਟਾਫ ਵੱਲੋਂ ਵਾਰ-ਵਾਰ ਫੋਨ ਕਰਨ ‘ਤੇ ਉਸ ਨੇ ਦਰਵਾਜ਼ਾ ਨਹੀਂ ਖੋਲ੍ਹਿਆ। ਇਸ ਤੋਂ ਬਾਅਦ ਹੋਟਲ ਦੇ ਮੈਨੇਜਰ ਨੇ ਪੁਲਿਸ ਨੂੰ ਸੂਚਨਾ ਦਿੱਤੀ। ਹੋਟਲ ਪਹੁੰਚ ਕੇ ਜਦੋਂ ਪੁਲਿਸ ਨੇ ਮਾਸਟਰ ਚਾਬੀ ਨਾਲ ਕਮਰਾ ਖੋਲ੍ਹਿਆ ਤਾਂ ਮਾਡਲ ਦੀ ਲਾਸ਼ ਪੱਖੇ ਨਾਲ ਲਟਕਦੀ ਮਿਲੀ। ਪੁਲਿਸ ਨੇ ਮੌਕੇ ਤੋਂ ਇੱਕ ਸੁਸਾਈਡ ਨੋਟ ਵੀ ਬਰਾਮਦ ਕੀਤਾ ਹੈ। ਨੋਟ ਵਿੱਚ ਲਿਖਿਆ ਹੋਇਆ ਹੈ ਕਿ “ਮੈਨੂੰ ਅਫਸੋਸ ਹੈ। ਕੋਈ ਵੀ ਇਸ ਲਈ ਜ਼ਿੰਮੇਵਾਰ ਨਹੀਂ ਹੈ। ਮੈਂ ਖੁਸ਼ ਨਹੀਂ ਹਾਂ। ਮੈਨੂੰ ਸਿਰਫ਼ ਸ਼ਾਂਤੀ ਦੀ ਲੋੜ ਹੈ,”

ਮਿਡ-ਡੇਅ ਨੇ ਇਕ ਅਧਿਕਾਰੀ ਦੇ ਹਵਾਲੇ ਨਾਲ ਕਿਹਾ, “ਪੁਲਿਸ ਨੇ ਉਸ ਨੂੰ ਹਸਪਤਾਲ ਪਹੁੰਚਾਇਆ ਜਿੱਥੇ ਦਾਖਲ ਹੋਣ ਤੋਂ ਪਹਿਲਾਂ ਹੀ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਗਿਆ।

ਅਕਾਂਸ਼ਾ ਮੋਹਨ ਕੌਣ ਸੀ?

ਅਕਾਂਸ਼ਾ ਇੱਕ ਮਾਡਲ ਅਤੇ ਅਦਾਕਾਰਾ ਸੀ। ਉਸਨੇ ਕੁਝ ਫਿਲਮਾਂ ਵਿੱਚ ਕੰਮ ਕੀਤਾ ਸੀ। ਆਕਾਂਸ਼ਾ ਨੇ 16 ਸਤੰਬਰ ਨੂੰ ਰਿਲੀਜ਼ ਹੋਈ ਫਿਲਮ ‘ਸਿਆ’ ‘ਚ ਸ਼ੈਫਾਲੀ ਦਾ ਕਿਰਦਾਰ ਨਿਭਾਇਆ ਸੀ। ਆਕਾਂਸ਼ਾ ਫਿਲਮ ਸੀਆ ਦੀ ਸ਼ੂਟਿੰਗ ਦੌਰਾਨ ਦੀਆਂ ਕੁਝ ਤਸਵੀਰਾਂ ਸੋਸ਼ਲ ਮੀਡੀਆ ‘ਤੇ ਸ਼ੇਅਰ ਕਰ ਰਹੀ ਸੀ। ਅਕਾਂਸ਼ਾ ਨੇ ਕਈ ਇਸ਼ਤਿਹਾਰਾਂ ਲਈ ਮਾਡਲ ਵਜੋਂ ਕੰਮ ਕੀਤਾ। ਉਸਨੇ ਵੱਖ-ਵੱਖ ਬ੍ਰਾਂਡਾਂ ਲਈ ਫੋਟੋਸ਼ੂਟ ਵੀ ਕਰਵਾਇਆ।

 

View this post on Instagram

 

A post shared by Akanksha Mohan (@im_akankshamohan)

ਅਕਾਂਸ਼ਾ ਦੇ ਇੰਸਟਾਗ੍ਰਾਮ ‘ਤੇ 11 ਹਜ਼ਾਰ ਤੋਂ ਵੱਧ ਫਾਲੋਅਰਜ਼ ਹਨ। ਅਕਾਂਕਸ਼ਾ ਨੇ ਆਪਣੇ ਇੰਸਟਾਗ੍ਰਾਮ ਬਾਇਓ ‘ਚ ਲਿਖਿਆ ਹੈ ਕਿ ਉਸ ਨੇ ਇੰਜੀਨੀਅਰਿੰਗ ਅਤੇ ਐੱਮ.ਬੀ.ਏ. ਕੀਤੀ ਹੋਈ ਹੈ। ਇਸ ਦੇ ਨਾਲ ਹੀ ਆਕਾਂਕਸ਼ਾ ਆਪਣੀ ਫਿਟਨੈੱਸ ‘ਤੇ ਵੀ ਖਾਸ ਧਿਆਨ ਦੇ ਰਹੀ ਸੀ।

akanksha-mohan
ਮਾਡਲ ਅਕਾਂਸ਼ਾ ਮੋਹਨ ਦੀ ਇੰਸਟਾਗ੍ਰਾਮ ਪੋਸਟ ਤੋਂ ਫਾਈਲ ਤਸਵੀਰ।

ਆਕਾਂਕਸ਼ਾ ਸੋਸ਼ਲ ਮੀਡੀਆ ‘ਤੇ ਵਰਕਆਊਟ ਦੀਆਂ ਤਸਵੀਰਾਂ ਅਤੇ ਵੀਡੀਓਜ਼ ਸ਼ੇਅਰ ਕਰਦੀ ਰਹਿੰਦੀ ਹੈ। ਅਕਾਂਸ਼ਾ ਸੋਸ਼ਲ ਮੀਡੀਆ ‘ਤੇ ਆਪਣਾ ਡਾਈਟ ਪਲਾਨ ਵੀ ਸ਼ੇਅਰ ਕਰ ਰਹੀ ਸੀ। ਅਕਾਂਕਸ਼ਾ ਨੂੰ ਡਾਂਸ ਦਾ ਵੀ ਸ਼ੌਕ ਸੀ। ਅਕਾਂਸ਼ਾ ਵੱਖ-ਵੱਖ ਗੀਤਾਂ ‘ਤੇ ਡਾਂਸ ਵੀਡੀਓ ਸ਼ੇਅਰ ਕਰ ਰਹੀ ਸੀ।