Punjab

ਗਵਰਨਰ ਪੰਜਾਬ ਸਰਕਾਰ ਖਿਲਾਫ ਕਰ ਰਹੇ ਨੇ ਸਾਜ਼ਿਸ਼ , ਵਿਰੋਧੀ ਧਿਰਾਂ ਕਰ ਰਹੀਆਂ ਨੇ ਬਦਨਾਮ ਕਰਨ ਦੀ ਕੋਸ਼ਿਸ਼ : ਮਾਲਵਿੰਦਰ ਕੰਗ

Governor is plotting against Punjab government, opposition parties are trying to defame: Malwinder Kang

ਚੰਡੀਗੜ੍ਹ : ਆਮ ਆਦਮੀ ਪਾਰਟੀ ਅਤੇ ਗਵਰਨਰ ਬਨਵਾਰੀ ਲਾਲ ਪਰੋਹਿਤ ਵਿਚਕਾਰ ਸ਼ਬਦੀ ਜੰਗ ਤੇਜ਼ ਹੁੰਦੀ ਜਾ ਰਹੀ ਹੈ। ਆਮ ਆਦਮੀ ਪਾਰਟੀ ਦੇ ਬੁਲਾਰੇ ਮਾਲਵਿੰਦਰ ਕੰਗ ਨੇ ਕਿਹਾ ਕਿ ਵਿਰੋਧੀ ਧਿਰਾਂ ਵੱਲੋਂ ਪੰਜਾਬ ਸਰਕਾਰ ਖ਼ਿਲਾਫ਼ ਝੂਠੇ ਬਿਆਨ ਦਿੱਤੇ ਗਏ ਹਨ। ਕੰਗ ਨੇ ਕਿਹਾ ਕਿ ਰਾਜਪਾਲ ਅਤੇ ਵਿਰੋਧੀ ਪਾਰਟੀਆਂ ‘ਤੇ ਦੋਸ਼ ਲਾਇਆ ਕਿ ਇਹ ਦੋਵੇਂ ਮਿਲ ਪੰਜਾਬ ਸਰਕਾਰ ਖ਼ਿਲਾਫ਼ ਸਾਜ਼ਿਸ਼ਾਂ ਰਚ ਰਹੇ ਹਨ।

ਉਨ੍ਹਾਂ ਨੇ ਕਿਹਾ ਕਿ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਦੇ ਗਵਰਨਰ ਨੇ ਪ੍ਰੈੱਸ ਕਾਨਫ਼ਰੰਸ ਕਰਕੇ ਪੰਜਾਬ ਸਰਕਾਰ ਖ਼ਿਲਾਫ਼ ਝੂਠੇ ਬਿਆਨ ਦਿੱਤੇ। ਜਦੋਂ ਪੱਤਰਕਾਰਾਂ ਨੂੰ ਸਵਾਲ ਕੀਤਾ ਕਿ ਤੁਸੀਂ My Government ਨਹੀਂ ਕਿਹਾ ਤਾਂ ਇਹਨਾਂ ਕਿਹਾ ਕਿ ਮੈ ਇਸ ਤਰ੍ਹਾਂ ਨਹੀਂ ਕੀਤਾ। ਇਸ ਸਬੰਧੀ ਕੰਗ ਨੇ ਕਿਹਾ ਕਿ ਗਵਰਨਰ ਅਤੇ ਵਿਰੋਧੀ ਧਿਰਾਂ ਮਿਲ ਕਿ ਸਾਜ਼ਿਸ਼ਾਂ ਕਰ ਰਹੇ ਹਨ।

ਗਵਰਨਰ ਨੇ ਆਪਣਾ ਭਾਸ਼ਣ MY Government ਤੋਂ ਸ਼ੁਰੂ ਕੀਤਾ ਪਰ ਜਦੋਂ ਵਿਰੋਧ ਧੀਰ ਨੇ ਨੇਤਾ ਪ੍ਰਤਾਪ ਬਾਜਵਾ ਨੇ ਕਿਹਾ ਇਹ ਠੀਕ ਨਹੀਂ ਤੁਸੀਂ ਸਿਰਫ਼ Government ਹੀ ਕਹਿਣਾ ਫਿਰ ਇਹਨਾਂ ਨੇ MY Government ਨਹੀਂ ਕਿਹਾ ਸਿਰਫ਼ Government ਹੀ ਕਿਹਾ।

ਕੰਗ ਨੇ ਕਿਹਾ ਕਿ ਪੰਜਾਬ ਦੇ ਸਪੀਕਰ ਨੇ ਗਵਰਨਰ ਸਾਹਿਬ ਨੂੰ ਕਿਹਾ ਕਿ ਤੁਸੀਂ ਜੋ ਭਾਸ਼ਣ ਆਇਆ ਉਹੀ ਪੜ੍ਹਨਾ, ਮੁੱਖ ਮੰਤਰੀ ਨੇ ਵੀ ਕਿਹਾ ਪਰ ਗਵਰਨਰ ਸਾਹਿਬ ਨੇ 4 ਵਾਰ Government ਸ਼ਬਦ ਹੀ ਕਿਹਾ। ਕੰਗ ਨੇ ਕਿਹਾ ਕਿ ਦੱਸਿਆ ਕਿ ਮੁੱਖ ਮੰਤਰੀ ਨੇ ਵੀ ਕਿਹਾ ਕਿ ਸੀ ਜੇ ਤੁਸੀਂ My Government ਸ਼ਬਦ ਨਹੀਂ ਵਰਤੋਗੇ ਤਾਂ ਅਸੀਂ ਮਾਣਯੋਗ ਸੁਪਰੀਮ ਕੋਰਟ ਵਿੱਚ ਜਾਵਾਂਗੇ।
1. ਕੰਗ ਨੇ ਕਿਹਾ ਕਿ ਗਵਰਨਰ ਨੇ ਸੰਵਿਧਾਨ ਦੀ ਮਰਿਆਦਾ ਨੂੰ ਵੀ ਤੋੜਿਆ ਹੈ। ਕੰਗ ਨੇ ਕਿਹਾ ਕਿ ਸਰਕਾਰ ਦਾ ਜੋ ਫ਼ੈਸਲਾ ਹੈ ਉਹ ਗਵਰਨਰ ਨੂੰ ਮੰਨਣਾ ਪੈਦਾ ਹੈ ਇਸ ਸੰਵਿਧਾਨ ਅਨੁਸਾਰ ਹੈ। ਕੰਗ ਨੇ ਗਵਰਨਰ ਦੇ ਪੰਜਾਬ ਦੇ ਬਾਰਡਰਾਂ ‘ਤੇ ਜਾਣ ‘ਤੇ ਵੀ ਨਿਸ਼ਾਨਾ ਲਗਾਇਆ।
ਕੰਗ ਨੇ ਕਿਹਾ ਕਿ ਪੰਜਾਬ ਦੇ ਫ਼ੰਡ ਰੋਕੇ ਜਾ ਰਹੇ ਹਨ, ਮਾਲਵਿੰਦਰ ਕੰਗ ਨੇ ਗਵਰਨਰ ਪੰਜਾਬ ਨੂੰ ਸਵਾਲ ਪੁੱਛਦਿਆਂ ਕਿਹਾ ਕਿ ਕਦੇ ਇਹਨਾਂ ਨੇ ਕੇਂਦਰ ਸਰਕਾਰ ਕੋਲ ਜਾ ਕਿ ਇਸ ਸੰਬੰਧੀ ਗੱਲ-ਬਾਤ ਕੀਤੀ ?
2. ਕੰਗ ਨੇ ਸਾਵਲ ਕਰਦਿਆਂ ਕਿਹਾ ਕਿ ਉਹ ਪੰਜਾਬ ਦੇ ਗਵਰਨਰ ਹਨ ਯੂ.ਟੀ ਦੇ ਪ੍ਰਸ਼ਾਸਕ ਹਨ ਪਰ ਹਰਿਆਣਾ ਵੱਲੋਂ ਪੰਜਾਬ ਯੂਨੀਵਰਸਿਟੀ ਦੇ ਮੁੱਦੇ ਤੇ ਹਰਿਆਣਾ ਦਾ ਕਿਉਂ ਪੱਖ ਪੂਰਦੇ ਹਨ ?

3. ਉਨ੍ਹਾਂ ਨੇ ਕਿਹਾ ਕਿ ਗੁਜਰਾਤ ਦੇ ਗਵਰਨਰ ਨੇ ਕਦੇ ਵੀ ਪ੍ਰੈੱਸ ਕਾਨਫ਼ਰੰਸ ਨਹੀਂ ਕੀਤੀ ਕਿਉਂ ਕਿ ਉਥੇ ਬੀਜੇਪੀ ਦੀ ਸਰਕਾਰ ਹੈ
ਉਤਰ-ਪ੍ਰਦੇਸ਼ ਵਿੱਚ ਵੀ ਕਦੇ ਵੀ ਪ੍ਰੈੱਸ ਕਾਨਫ਼ਰੰਸ ਨਹੀਂ ਕੀਤੀ ?

4. ਵਿਰੋਧੀ ਧਿਰਾਂ ਨੂੰ ਵੀ ਸਵਾਲ ਕਰਦਿਆਂ ਕੰਗ ਨੇ ਕਿਹਾ ਕਿ ਜਦੋਂ ਗਵਰਨਰ ਨੇ ਯੂਨੀਵਰਸਿਟੀ ਦੇ ਮੁੱਦੇ ਤੇ ਪ੍ਰੈੱਸ ਕਾਨਫ਼ਰੰਸ ਕੀਤੀ ਤਾਂ ਸਿਆਸੀ ਪਾਰਟੀ ਵਾਲੇ ਕਿਉਂ ਨਹੀਂ ਕੁਝ ਬੋਲੇ ?

5. ਕੇਂਦਰ ਸਰਕਾਰ RDF ਕਿਉਂ ਨਹੀਂ ਜਾਰੀ ਕਰ ਰਹੀ ?

ਗਵਰਨਰ ਰਾਹੀ ਪੰਜਾਬ ਸਰਕਾਰ ਨੂੰ ਤੇ L.G ਰਾਹੀ ਦਿੱਲੀ ਸਰਕਾਰ ਨੂੰ ਘੇਰਿਆ ਜਾ ਰਿਹਾ ਹੈ। ਗਵਰਨਰ ਪੰਜਾਬ ਨੂੰ ਬੇਨਤੀ ਕਰਦਿਆਂ ਕੰਗ ਨੇ ਕਿਹਾ ਕਿ ਮਰਿਆਦਾ ਦਾ ਧਿਆਨ ਰੱਖਿਆ ਜਾਵੇ।