India Lifestyle Technology

ਹੁਣ Google Pay ’ਤੇ ਵੀ ਮਿਲੇਗਾ ਗੋਲਡ ਲੋਨ! ਗੂਗਲ ਫਾਰ ਇੰਡੀਆ ਈਵੈਂਟ ’ਚ ਹੋਏ ਵੱਡੇ ਐਲਾਨ

ਬਿਉਰੋ ਰਿਪੋਰਟ: ਅੱਜ ਟੈੱਕ ਕੰਪਨੀ ਗੂਗਲ ਦਾ ‘ਗੂਗਲ ਫਾਰ ਇੰਡੀਆ’ (Google for India) ਈਵੈਂਟ ਹੋਇਆ। ਇਹ ਇਸ ਸਮਾਗਮ ਦਾ 10ਵਾਂ ਸਾਲ ਹੈ। ਇਸ ਇਵੈਂਟ ਵਿੱਚ, ਗੂਗਲ ਨੇ ਸਵੱਛ ਊਰਜਾ ਲਈ ਅਡਾਨੀ ਸਮੂਹ (Adani Group) ਅਤੇ ਕਲੀਅਰਮੈਕਸ (ClearMax) ਨਾਲ ਸਾਂਝੇਦਾਰੀ ਕਰਨ, ਗੂਗਲ ਪੇਅ ’ਤੇ ਗੋਲਡ ਲੋਨ ਦੀ ਪੇਸ਼ਕਸ਼ ਅਤੇ ਜੈਮਿਨੀ AI ਦੇ ਹਿੰਦੀ ਅਤੇ 8 ਹੋਰ ਭਾਰਤੀ ਭਾਸ਼ਾਵਾਂ ਵਿੱਚ ਉਪਲੱਬਧ ਹੋਣ ਸਮੇਤ ਕਈ ਹੋਰ ਐਲਾਨ ਕੀਤੇ ਹਨ।

ਦੇਸ਼ ਭਰ ਦੇ ਗੂਗਲ ਪੇਅ ਯੂਜ਼ਰਸ ਲਈ ਹੁਣ ਇਸ ਐਪ ’ਤੇ ਹੀ ਗੋਲਡ ਲੋਨ ਉਪਲੱਬਧ ਹੋਵੇਗਾ। ਇਸ ਦੇ ਲਈ ਗੂਗਲ ਨੇ ਮੁਥੂਟ ਫਾਈਨਾਂਸ (Muthoot Finance) ਨਾਲ ਸਾਂਝੇਦਾਰੀ ਕੀਤੀ ਹੈ। ਕੰਪਨੀ ਨੇ ਖ਼ੁਦ ਇਸ ਗੱਲ ਦੀ ਜਾਣਕਾਰੀ ਨਹੀਂ ਦਿੱਤੀ ਹੈ ਕਿ ਲੋਨ ਲਈ ਕੀ ਪ੍ਰਕਿਰਿਆ ਹੋਵੇਗੀ। ਗੂਗਲ ਪੇਅ ਨੇ ਵੀ ਆਪਣੀ ਲੋਨ ਸੀਮਾ ਵਧਾ ਕੇ 5 ਲੱਖ ਰੁਪਏ ਕਰ ਦਿੱਤੀ ਹੈ।

Image

ਕਲੀਨ ਐਨਰਜੀ ਲਈ ਅਡਾਨੀ ਗਰੁੱਪ ਤੇ ਕਲੀਅਰਮੈਕਸ ਨਾਲ ਭਾਈਵਾਲੀ

ਗੂਗਲ ਨੇ ਭਾਰਤ ਵਿੱਚ ਆਪਣੇ ਸਥਿਰਤਾ ਟੀਚਿਆਂ (Sustainability Goals) ਨੂੰ ਪ੍ਰਾਪਤ ਕਰਨ ਲਈ ਅਡਾਨੀ ਸਮੂਹ ਅਤੇ ਕਲੀਅਰਮੈਕਸ ਨਾਲ ਸਾਂਝੇਦਾਰੀ ਦਾ ਐਲਾਨ ਕੀਤਾ ਹੈ। ਇਨ੍ਹਾਂ ਸਾਂਝੇਦਾਰੀ ਦੇ ਤਹਿਤ, ਖਾਵੜਾ, ਗੁਜਰਾਤ ਵਿੱਚ ਇੱਕ 61.4 ਮੈਗਾਵਾਟ ਦਾ ਸੂਰਜੀ-ਪਵਨ ਹਾਈਬ੍ਰਿਡ ਪਲਾਂਟ, ਰਾਜਸਥਾਨ ਵਿੱਚ 6 ਮੈਗਾਵਾਟ ਦਾ ਸੂਰਜੀ ਪਲਾਂਟ ਅਤੇ ਕਰਨਾਟਕ ਵਿੱਚ 59.4 ਮੈਗਾਵਾਟ ਦਾ ਵਿੰਡ ਪਲਾਂਟ ਸਥਾਪਤ ਕੀਤਾ ਜਾਵੇਗਾ। ਗੂਗਲ ਨੇ ਕਿਹਾ ਕਿ 2026 ਤੱਕ ਭਾਰਤੀ ਗਰਿੱਡ ਵਿੱਚ 186 ਮੈਗਾਵਾਟ ਨਵੀਂ ਸਵੱਛ ਊਰਜਾ ਉਤਪਾਦਨ ਸਮਰੱਥਾ ਨੂੰ ਜੋੜਨ ਦੀ ਉਮੀਦ ਹੈ।

Google Pay ਵਿੱਚ UPI ਸਰਕਲ ਜਾਰੀ

ਗੂਗਲ ਨੇ ਆਪਣੀ ਔਨਲਾਈਨ ਪੇਮੈਂਟ ਸੇਵਾ Google Pay ਵਿੱਚ ਇੱਕ ਨਵਾਂ ਫੀਚਰ UPI ਸਰਕਲ ਜਾਰੀ ਕੀਤਾ ਹੈ। UPI ਸਰਕਲ ਦੀ ਮਦਦ ਨਾਲ, ਕੋਈ ਵੀ ਉਪਭੋਗਤਾ ਆਪਣੇ ਦੋਸਤਾਂ ਜਾਂ ਰਿਸ਼ਤੇਦਾਰਾਂ ਨੂੰ ਸਿਰਫ਼ ਇੱਕ ਕਲਿੱਕ ਵਿੱਚ ਭੁਗਤਾਨ ਕਰਨ ਦੇ ਯੋਗ ਹੋਵੇਗਾ। ਹਾਲ ਹੀ ਵਿੱਚ ਸਰਕਾਰ ਨੇ UPI ਸਰਕਲ ਡੈਲੀਗੇਟਿਡ ਪੇਮੈਂਟ ਸਰਵਿਸ ਲਾਂਚ ਕੀਤੀ ਹੈ। ਇਸ ਰਾਹੀਂ ਇੱਕ ਮਹੀਨੇ ਵਿੱਚ ਵੱਧ ਤੋਂ ਵੱਧ 15 ਹਜ਼ਾਰ ਰੁਪਏ ਤੱਕ ਦਾ ਲੈਣ-ਦੇਣ ਕੀਤਾ ਜਾ ਸਕਦਾ ਹੈ।

Gemini Live ਹਿੰਦੀ ਵਿੱਚ ਸ਼ੁਰੂ

ਗੂਗਲ ਨੇ ਹਿੰਦੀ ਭਾਸ਼ਾ ’ਚ ਜੈਮਿਨੀ ਲਾਈਵ ਸ਼ੁਰੂ ਕੀਤਾ ਹੈ, ਜਿਸ ਨੂੰ ਪਹਿਲੀ ਵਾਰ ਪਿਕਸਲ ਫੋਨ ’ਚ ਇਸ ਸਾਲ ਅਗਸਤ ’ਚ ਪੇਸ਼ ਕੀਤਾ ਗਿਆ ਸੀ। ਇਸ ਦੇ ਨਾਲ, ਆਉਣ ਵਾਲੇ ਹਫ਼ਤਿਆਂ ਵਿੱਚ ਕੰਪਨੀ ਜੈਮਿਨੀ ਲਾਈਵ ਵਿੱਚ ਬੰਗਾਲੀ, ਗੁਜਰਾਤੀ, ਕੰਨੜ, ਮਲਿਆਲਮ, ਮਰਾਠੀ, ਤੇਲਗੂ, ਤਾਮਿਲ ਅਤੇ ਉਰਦੂ ਭਾਸ਼ਾਵਾਂ ਵੀ ਸ਼ਾਮਲ ਕਰੇਗੀ।

Image

Image

Image

Image