ਬਿਉਰੋ ਰਿਪੋਰਟ : ਸੋਨੇ ਅਤੇ ਚਾਂਦੀ ਖਰੀਦਣ ਦੀ ਕੋਸ਼ਿਸ਼ ਕਰ ਰਹੇ ਗਾਹਕਾਂ ਦੇ ਲਈ ਚੰਗੀ ਖਬਰ ਹੈ। ਦੋਵਾਂ ਦੀ ਕੀਮਤਾ ਵਿੱਚ 27 ਮਾਰਚ ਕਮੀ ਵੇਖੀ ਗਈ ਹੈ । 10 ਗਰਾਮ ਸੋਨਾ 296 ਰੁਪਏ ਸਸਤਾ ਹੋਕੇ 66,420 ਰੁਪਏ ਤੱਕ ਆ ਗਿਆ ਹੈ । ਇਸ ਤੋਂ ਪਹਿਲਾਂ ਇਸੇ ਮਹੀਨੇ 21 ਮਾਰਚ ਨੂੰ ਸੋਨੇ ਨੇ 66,968 ਰੁਪਏ ਪ੍ਰਤੀ 10 ਗਰਾਮ ਆਲ ਟਾਈਮ ਹਾਈ ਬਣਾਇਆ ਸੀ । ਚਾਂਦੀ ਵਿੱਚ ਵੀ ਅੱਜ ਕਮੀ ਦਰਜ ਕੀਤੀ ਗਈ ਹੈ । ਇਹ 478 ਰੁਪਏ ਸਸਤੀ ਹੋਕੇ 73,801 ਰੁਪਏ ਕਿਲੋਗਰਾਮ ਆ ਗਈ ਹੈ । ਇਸ ਤੋਂ ਪਹਿਲਾਂ ਇਹ 74,279 ਰੁਪਏ ਸੀ । ਚਾਂਦੀ ਨੇ ਬੀਤੇ ਸਾਲ 4 ਦਸੰਬਰ 2023 ਵਿੱਚ 77,073 ਦਾ ਆਲ ਟਾਈਮ ਹਾਈ ਬਣਾਇਆ ਸੀ ।
2023 ਵਿੱਚ 8 ਹਜ਼ਾਰ ਰੁਪਏ ਮਹਿੰਗਾ ਹੋਇਆ ਸੋਨਾ ਅਤੇ ਚਾਂਦੀ
ਸਾਲ 2023 ਦੇ ਸ਼ੁਰੂਆਤ ਵਿੱਚ ਸੋਨਾ 54,867 ਰੁਪਏ ਪ੍ਰਤੀ ਗਰਾਮ ਸੀ ਜੋ 31 ਦਸੰਬਰ ਨੂੰ 63,246 ਰੁਪਏ ਪ੍ਰਤੀ ਗਰਾਮ ਤੱਕ ਪਹੁੰਚ ਗਿਆ ਸੀ । ਯਾਨੀ ਸਾਲ 2023 ਵਿੱਚ ਇਸ ਦੀ ਕੀਮਤ ਵਿੱਚ 8,379 ਰੁਪਏ (16%) ਦੀ ਤੇਜੀ ਆਈ ਸੀ । ਉਧਰ ਚਾਂਦੀ ਵੀ 68,092 ਰੁਪਏ ਤੋਂ ਵੱਧ ਕੇ 73,395 ਰੁਪਏ ਪ੍ਰਤੀ ਕਿਲੋ ਪਹੁੰਚ ਗਈ ਸੀ ।
70 ਹਜ਼ਾਰ ਤੱਕ ਜਾ ਸਕਦਾ ਹੈ ਸੋਨਾ
ਮਾਰਕਿਟ ਦੇ ਮਾਹਿਰਾ ਦੇ ਮੁਤਾਬਿਕ ਆਉਣ ਵਾਲੇ ਦਿਨਾਂ ਵਿੱਚ ਸੋਨੇ ਵਿੱਚ ਤੇਜੀ ਵੇਖਣ ਨੂੰ ਮਿਲ ਸਕਦੀ ਹੈ । ਇਸ ਦੇ ਚੱਲ ਦੇ ਇਸੇ ਸਾਲ ਦੇ ਅਖੀਰ ਤੱਕ ਸੋਨਾ 70 ਹਜ਼ਾਰ ਰੁਪਏ ਪ੍ਰਤੀ 10 ਗਰਾਮ ਤੱਕ ਜਾ ਸਕਦਾ ਹੈ । ਉਧਰ ਚਾਂਦੀ ਵੀ 75 ਹਜ਼ਾਰ ਪ੍ਰਤੀ ਕਿਲੋਮੀਟਰ ਤੱਕ ਪਹੁੰਚ ਸਕਦੀ ਹੈ ।