Others

ਰਿੰਕੂ ਤੇ ਸ਼ੀਤਲ ਖਿਲਾਫ ਹਿੰਸਕ ਹੋਏ ਆਪ ਵਰਕਰ ! ਜਮ ਕੇ ਕੀਤੀ ਭੰਨਤੋੜ ! CM ਮਾਨ ਨੇ ਵੀ ਮਾਰਿਆ ਤਾਨਾ

ਬਿਉਰੋ ਰਿਪੋਰਟ : ਜਲੰਧਰ ਤੋਂ ਐੱਮਪੀ ਸੁਸ਼ੀਲ ਕੁਮਾਰ ਰਿੰਕੂ ਦੇ ਵੈਸਟ ਹਲਕੇ ਤੋਂ ਸ਼ੀਤਲ ਅੰਗੁਰਾਲ ਦੇ ਆਮ ਆਦਮੀ ਪਾਰਟੀ ਛੱਡ ਕੇ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋਣ ‘ਤੇ ਵਰਕਰ ਗੁੱਸੇ ਵਿੱਚ ਹਨ । ਆਪ ਵਰਕਰਾਂ ਨੇ ਬਸਤੀ ਦਾਨਿਸ਼ਮੰਦਾ ਚੌਕਾ ਵਿੱਚ ਪ੍ਰਦਰਸ਼ਨ ਕੀਤਾ । ਇਸ ਦੌਰਾਨ ਸਿੱਟੀ ਪੁਲਿਸ ਨੇ ਰਿੰਕੂ ਅਤੇ ਅੰਗੁਰਾਲ ਦੇ ਘਰ ਅਤੇ ਦਫਤਰ ਦੀ ਸੁਰੱਖਿਆ ਵਧਾ ਦਿੱਤਾ ਹੈ । ਸਾਰੇ ਘਟਨਾ ਨੂੰ ਲੈਕੇ ਜਲੰਧਰ ਦੇ ਚੋਣ ਅਧਿਕਾਰੀ ਅਤੇ ਡੀਸੀ ਹਿਮਾਂਸ਼ੂ ਅਗਰਵਾਲ ਨੂੰ ਬੀਜੇਪੀ ਨੇ ਸ਼ਿਕਾਇਤ ਦਰਜ ਕਰਵਾਈ ਹੈ । ਸ਼ਿਕਾਇਤ ਵਿੱਚ ਮੰਤਰੀ ਬਲਕਾਰ ਸਿੰਘ,ਵਿਧਾਇਕ ਰਮਨ ਅਰੋੜਾ,ਇੰਦਰਜੀਤ ਕੌਰ ਮਾਨ ਅਤੇ ਸੀਨਿੀਅਰ ਆਗੂਆਂ ਦੇ ਨਾਂ ਦਰਜ ਕਰਵਾਏ ਗਏ ਹਨ । ਉਧਰ ਦੋਵੇ ਆਗੂਆਂ ਦੇ ਬੀਜੇਪੀ ਵਿੱਚ ਸ਼ਾਮਲ ਹੋਣ ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਤੰਜ ਕੱਸਿਆ ਹੈ।

ਇਸ ਦੌਰਾਨ ਵੱਡੀ ਗਿਣਤੀ ਵਿੱਚ ਪੁਲਿਸ ਦੀ ਤਾਇਨਾਤੀ ਕੀਤੀ ਗਈ ਹੈ। ਪ੍ਰਦਰਸ਼ਨ ਵਿੱਚ ਕੈਬਨਿਟ ਮੰਤਰੀ ਬਲਕਾਰ ਸਿੰਘ ਜਲੰਧਰ ਸੈਂਟਰਲ ਤੋਂ ਵਿਧਾਇਕ ਰਮਨ ਅਰੋੜਾ,ਨਕੋਦਰ ਤੋਂ ਆਪ ਵਿਧਾਇਕ ਇੰਦਰਜੀਤ ਕੌਰ ਸਮੇਤ ਪਾਰਟੀ ਦੇ ਵੱਡੇ ਆਗੂ ਪਹੁੰਚੇ । ਆਗੂਆਂ ਦਾ ਪ੍ਰਦਰਸ਼ਨ ਇੰਨਾਂ ਜ਼ਿਆਦਾ ਸੀ ਕਿ ਰਿੰਕੂ ਅਤੇ ਅੰਗੁਰਾਲ ਦੇ ਘਰ ਵੱਲ ਜਾਂਦੇ ਚੌਕ ਤੇ ਲੱਗੇ ਸਰਕਾਰੀ ਬੋਰਡ ਤੱਕ ਤੋੜ ਦਿੱਤੇ ਗਏ । ਤੋੜਨ ਤੋਂ ਪਹਿਲਾਂ ਬੋਰਡ ਤੇ ਲਾਰ ਰੰਗ ਸਪ੍ਰੇਅ ਕੀਤਾ ਗਿਆ ।

ਪੰਜਾਬ ਦੇ ਸਥਾਨਕ ਸਰਕਾਰਾਂ ਦੇ ਮੰਤਰੀ ਬਲਕਾਰ ਸਿੰਘ ਨੇ ਕਿਹਾ ਐੱਮਪੀ ਰਿੰਕੂ ਨੇ ਪਾਰਟੀ ਦਾ ਭਰੋਸਾ ਤੋੜਿਆ ਹੈ । ਉਨ੍ਹਾਂ ਨੂੰ ਪਾਰਟੀ ਨੇ ਮੁੜ ਤੋਂ ਜਲੰਧਰ ਤੋਂ ਉਮੀਦਵਾਰ ਬਣਾਇਆ ਸੀ । ਪੰਜਾਬ ਆਪ ਦੇ ਡਿਪਟੀ ਪ੍ਰਧਾਨ ਜਸਵੀਰ ਸਿੰਘ ਰਾਜਾ ਗਿੱਲ ਨੇ ਕਿਹਾ ਅੱਜ ਦਾ ਪ੍ਰਦਰਸ਼ਨ ਰਿੰਕੂ ਅਤੇ ਅੰਗੁਰਾਲ ਦੇ ਖਿਲਾਫ ਕੀਤਾ ਗਿਆ ਹੈ । ਗਿੱਲ ਨੇ ਕਿਹਾ ਸਾਡੀ ਪਾਰਟੀ ਨੇ ਉਸ ਤੇ ਭਰੋਸਾ ਕੀਤਾ,ਸਾਰੀ ਪਾਰਟੀ ਨੇ ਮਿਲਕੇ ਮਿਹਨਤ ਨਾਲ ਉਸ ਨੂੰ ਜਿਤਾਇਆ ਸੀ,ਪਰ ਰਿੰਕੂ ਨੇ ਸਾਰੀਆਂ ਉਮੀਦਾਂ ਤੇ ਪਾਣੀ ਫੇਰ ਦਿੱਤਾ ।

ਭਗਵੰਤ ਮਾਨ ਦਾ ਰਿੰਕੂ ਅਤੇ ਸ਼ੀਤਲ ਦੇ ਬੀਜੇਪੀ ਵਿੱਚ ਸ਼ਾਮਲ ਹੋਣ ਤੋਂ ਤੇਜ ਕਿਹਾ ਆਪਣੇ ਵੱਲੋਂ ਤਾਂ ਦਰਿਆ ਵੱਡੇ ਘਰ ਜਾਂਦਾ ਹੈ, ਪਰ ਵਿੱਚ ਸਮੁੰਦਰ ਜਾਕੇ ਓਹ ਮਰ ਜਾਂਦਾ ਹੈ,ਗਰਦਨ ਸਿੱਧੀ ਰੱਖਣ ਦਾ ਮੁੱਲ ਤਾਰ ਰਹੇ ਹਾਂ,ਬੇਸ਼ਰਮਾਂ ਦਾ ਤਾਂ ਨੀਵੀਂ ਪਾ ਕੇ ਵੀ ਸਰ ਜਾਂਦਾ ਹੈ। ਪੰਜਾਬ ਦੀ ਗਰਦਨ ਮਾਣ ਨਾਲ ਹਮੇਸ਼ਾ ਉੱਚੀ ਰੱਖਾਂਗੇ