The Khalas Tv Blog India ਸੋਨਾ-ਚਾਂਦੀ ਖਰੀਦਨ ਵਾਲਿਆਂ ਦੀ ਲੱਗੀ ਲਾਟਰੀ ! ਕੀਮਤਾਂ ਵਿੱਚ ਆਈ ਰਿਕਾਰਡ ਤੋੜ ਗਿਰਾਵਟ !ਹੁਣ ਸਿਰਫ਼ ਇੰਨੀ ਕੀਮਤ
India

ਸੋਨਾ-ਚਾਂਦੀ ਖਰੀਦਨ ਵਾਲਿਆਂ ਦੀ ਲੱਗੀ ਲਾਟਰੀ ! ਕੀਮਤਾਂ ਵਿੱਚ ਆਈ ਰਿਕਾਰਡ ਤੋੜ ਗਿਰਾਵਟ !ਹੁਣ ਸਿਰਫ਼ ਇੰਨੀ ਕੀਮਤ

Gold and silver price reduce

ਬਜਟ ਤੋਂ ਬਾਅਦ ਸੋਨੇ ਅਤੇ ਚਾਂਦੀ ਦੀ ਕੀਮਤ ਵਿੱਚ ਜ਼ਬਰਦਸਤ ਕਮੀ ਦਰਜ ਕੀਤੀ ਗਈ

ਬਿਉਰੋ ਰਿਪੋਰਟ : ਸੋਨੇ ਦੀ ਕੀਮਤ ਵਿੱਚ ਰਿਕਾਰਡ ਕਮੀ ਦਰਜ ਕੀਤੀ ਗਈ ਹੈ । ਇਸ ਦੇ ਨਾਲ ਹੀ ਚਾਂਦੀ ਦੀ ਕੀਮਤ ਵਿੱਚ ਵੀ 2000 ਰੁਪਏ ਤੋਂ ਜ਼ਿਆਦਾ ਗਿਰਾਵਟ ਦਰਜ ਕੀਤੀ ਗਈ ਹੈ । ਜੇਕਰ ਤੁਸੀਂ ਵੀ ਸੋਨਾ ਅਤੇ ਚਾਂਦੀ ਖਰੀਦਨ ਦਾ ਪਲਾਨ ਬਣਾ ਰਹੇ ਹੋ ਤਾਂ ਇਸ ਤੋਂ ਵਧੀਆਂ ਮੌਕਾ ਨਹੀਂ ਮਿਲੇਗਾ । ਲਗਾਤਾਰ ਤੇਜ਼ੀ ਦੇ ਵਿੱਚ ਤੁਹਾਡੇ ਕੋਲ ਸਸਤਾ ਗੋਲਡ ਖਰੀਦਨ ਦਾ ਮੌਕਾ ਹੈ । ਸੋਨੇ ਦੇ ਕੀਮਤ 58,000 ਰੁਪਏ ਦੇ ਕਰੀਬ ਹੈ ।

ਸਸਤਾ ਹੋਇਆ ਸਸਤਾ

ਬਾਜ਼ਾਰ ਵਿੱਚ ਸੋਨਾ 681 ਰੁਪਏ ਘੱਟ ਕੇ 57,929 ਰੁਪਏ ਪ੍ਰਤੀ 10 ਗਰਾਮ ‘ਤੇ ਬੰਦ ਹੋਇਆ ਹੈ । ਇਸ ਤੋਂ ਇਲਾਵਾ ਚਾਂਦੀ ਦੀ ਕੀਮਤ 2,045 ਤੋਂ ਘੱਟ ਹੋਕੇ 70,335 ਰੁਪਏ ਪ੍ਰਤੀ ਕਿਲੋਗਰਾਮ ਤੱਕ ਪਹੁੰਚ ਗਈ ਹੈ । ਗਲੋਬਲ ਮਾਰਕਿਟ ਵਿੱਚ ਵੀ ਸੋਨਾ ਅਤੇ ਚਾਂਦੀ ਦੀ ਕੀਮਤ ਵਿੱਚ ਗਿਰਾਵਟ ਦਰਜ ਕੀਤੀ ਗਈ ਹੈ। ਵਿਦੇਸ਼ੀ ਬਾਜ਼ਾਰ ਵਿੱਚ ਸੋਨੇ ਦੀ ਕੀਮਤ ਵਿੱਚ ਕਮੀ ਦਰਜ ਕੀਤੀ ਗਈ। 1,913 ਡਾਲਰ ਪ੍ਰਤੀ ਔਂਸ ‘ਤੇ ਪਹੁੰਚਿਆ ਜਦਕਿ ਚਾਂਦੀ ਦੀ ਕੀਮਤ ਵੀ 23.38 ਡਾਲਰ ਪ੍ਰਤੀ ਔਂਸ ‘ਤੇ ਪਹੁੰਚੀ ।

ਮਾਹਿਰਾ ਦੀ ਸਲਾਹ

HDFC ਸਕਿਉਰਟੀਜ਼ ਦੇ ਮਾਹਿਰ ਸੈਮਿਲ ਗਾਂਧੀ ਨੇ ਕਿਹਾ ਹੈ ਕੀ ਫੈਡਰਲ ਰਿਜਰਵ ਦੇ ਚੇਅਰਮੈਨ ਜੇਰੋਮ ਪਾਵੇਲ ਵੱਲੋਂ ਵਿਆਜ ਦਰ ਦੇ ਬਾਰੇ ਦਿੱਤੇ ਵੱਡੇ ਬਿਆਨ ਤੋਂ ਬਾਅਦ ਸੋਨੇ ਦੀ ਕੀਮਤ 9 ਮਹੀਨੇ ਦੇ ਸਭ ਤੋਂ ਉੱਚ ਪੱਧਰ ‘ਤੇ ਪਹੁੰਚ ਗਈ ਸੀ । ਇਸ ਦੇ ਬਾਅਦ ਨਿਵੇਸ਼ਕਾਂ ਦੇ ਮੁਨਾਫੇ ਤੋਂ ਬਾਅਦ ਹੁਣ ਕੀਮਤ ਮੁੜ ਤੋਂ ਹੇਠਾਂ ਆ ਗਈ ਹੈ । ਵੀਰਵਾਰ ਨੂੰ 1.94 ਫੀਸਦੀ ਦੀ ਗਿਰਾਵਟ ਦਰਜ ਕੀਤੀ ਗਈ ਸੀ।

Exit mobile version