ਬਿਉਰੋ ਰਿਪੋਰਟ : ਇੱਕ ਬਹੁਤ ਹੀ ਹੈਰਾਨ ਅਤੇ ਤਕਲੀਫ ਦੇਣ ਵਾਲੀ ਖਬਰ ਸਾਹਮਣੇ ਆਈ ਹੈ । 11 ਅਤੇ 8 ਸਾਲ ਦੇ 2 ਸੱਕੇ ਭਰਾ ਬਾਥਰੂਮ ਵਿੱਚ ਵਿਆਹ ‘ਤੇ ਜਾਣ ਦੇ ਲਈ ਨਹਾਉਣ ਗਏ ਪਰ ਉਹ ਬਾਹਰ ਨਹੀਂ ਨਿਕਲ ਸੱਕੇ । ਦਰਵਾਜ਼ਾ ਖੁਲਿਆ ਤਾਂ ਦੋਵੇ ਜ਼ਮੀਨ ‘ਤੇ ਹੇਠਾਂ ਡਿੱਗੇ ਹਏ ਸਨ । ਇੰਨਾਂ ਦੋਵਾਂ ਭਰਾਵਾਂ ਦੇ ਮੌਤ ਦੀ ਖ਼ਬਰ ਹਰ ਇੱਕ ਮਾਪੇ ਲਈ ਵੱਡਾ ਅਲਰਟ ਹੈ ।
ਹਿਸਾਰ ਦੇ 11 ਸਾਲ ਦੇ ਸੋਹਮ ਅਤੇ 8 ਸਾਲ ਦੇ ਮਾਧਵ ਗੁਰੂਗਰਾਮ ਵਿੱਚ ਆਪਣੇ ਚਾਚੇ ਦੇ ਵਿਆਹ ਵਿੱਚ ਜਾਣ ਲਈ ਵਾਲ ਕੱਟਾ ਕੇ ਆਏ ਸਨ ਅਤੇ ਫਿਰ ਉਹ ਨਹਾਉਣ ਦੇ ਲਈ ਬਾਥਰੂਮ ਵਿੱਚ ਗਏ ਜਿੱਥੇ ਗੀਜ਼ਰ ਦੀ ਗੈਸ ਲੀਕ ਹੋਣ ਦੀ ਵਜ੍ਹਾ ਕਰਕੇ ਉਹ ਬੇਸੁੱਧ ਹੋ ਗਏ । ਪਰਿਵਾਰ ਉਨ੍ਹਾਂ ਨੂੰ ਹਸਪਤਾਲ ਲੈਕੇ ਗਏ ਪਰ ਦੋਵੇ ਨਹੀਂ ਬੱਚ ਸਕੇ ।
ਬਾਥਰੂਮ ਦੀਆਂ ਖਿੜਕੀਆਂ ਬੰਦ ਸਨ
ਸੋਹਮ ਅਤੇ ਮਾਧਵ ਘਰ ਦੀ ਪਹਿਲੀ ਮੰਜ਼ਿਲ ਦੇ ਬਾਥਰੂਮ ਵਿੱਚ ਨਹਾਉਣ ਗਏ ਸਨ । ਬਾਥਰੂਮ ਵਿੱਚ ਗੈਸ ਦਾ ਗੀਜ਼ਰ ਆਨ ਸੀ । ਗੈਸ ਲੀਕ ਹੋਣ ਦੀ ਵਜ੍ਹਾ ਕਰਕੇ ਦੋਵੇ ਅੰਦਰ ਹੀ ਬੇਹੋਸ਼ ਹੋ ਗਏ । ਬਾਥਰੂਮ ਦੀਆਂ ਖਿੜਕੀਆਂ ਬੰਦ ਸਨ । ਘਰ ਵਿੱਚ ਉਸ ਵਕਤ ਮਾਂ ਵੀ ਮੌਜੂਦ ਸੀ । ਜਦੋਂ ਕਾਫੀ ਦੇਰ ਤੱਕ ਦੋਵੇ ਬੱਚੇ ਬਾਥਰੂਮ ਤੋਂ ਬਾਹਰ ਨਹੀਂ ਨਿਕਲੇ ਤਾਂ ਮਾਂ ਨੇ ਦੋਵਾਂ ਨੂੰ ਆਵਾਜ਼ਾ ਮਾਰੀ। ਪਰ ਬੱਚਿਆਂ ਦਾ ਕੋਈ ਜਵਾਬ ਨਹੀਂ ਆਇਆ । ਇਸ ਦੇ ਬਾਅਦ ਮਾਂ ਪਹਿਲੀ ਮੰਜ਼ਿਲ ‘ਤੇ ਗਈ ਅਤੇ ਬਾਥਰੂਮ ਵਿੱਚ ਪਹੁੰਚੀ । ਦੋਵੇ ਗੈਸ ਦੇ ਲੀਕ ਹੋਣ ਦੀ ਵਜ੍ਹਾ ਕਰਕੇ ਬੇਸੁੱਧ ਸਨ । ਬੱਚਿਆਂ ਦੀ ਮਾਂ ਨੇ ਪਤੀ ਨੂੰ ਫੋਨ ਕੀਤਾ । ਜਿਸ ਦੇ ਬਾਅਦ ਦੋਵਾਂ ਬੱਚਿਆਂ ਨੂੰ ਨਿੱਜੀ ਹਸਪਤਾਲ ਵਿੱਚ ਲਿਜਾਇਆ ਗਿਆ । ਪਰ ਇਲਾਜ ਦੇ ਦੌਰਾਨ ਦੋਵਾਂ ਦੀ ਮੌਤ ਹੋ ਗਈ । ਪਿਤਾ ਸੌਰਵ ਦਾ ਫੋਟੋ ਸਟੂਡੀਓ ਹੈ ।
ਗੈਸ ਗੀਜ਼ਰ ਵਿੱਚ ਕਾਰਬਨ ਮੋਨੋ ਆਕਸਾਇਡ ਗੈਸ
ਮੈਡੀਕਲ ਮਾਹਿਰਾਂ ਮੁਤਾਬਿਕ ਗੈਸ ਦਾ ਗੀਜ਼ਰ LPG ਗੈਸ ਸਿਲੰਡਰ ਨਾਲ ਚੱਲ ਦਾ ਹੈ । ਗੈਸ ਗੀਜ਼ਰ ਵਿੱਚ ਕਾਰਬਨ ਮੋਨੋ ਆਕਸਾਇਡ ਅਤੇ ਨਾਇਟਰੋ ਆਕਸਾਇਡ ਗੈਸ ਬਣ ਦੀ ਹੈ । ਇਹ ਗੀਜ਼ਰ ਬਾਥਰੂਮ ਦੇ ਬਾਹਰ ਲਗਵਾਏ ਜਾਂਦੇ ਹਨ । ਬਾਥਰੂਮ ਵਿੱਚ ਇਹ ਗੀਜ਼ਰ ਲਗਵਾਉਣ ਦੇ ਲਈ ਵੈਂਟੀਲੇਸ਼ਨ ਦੀ ਜ਼ਰੂਰਤ ਹੁੰਦੀ ਹੈ । ਗੀਜ਼ਰ ਵਿੱਚ ਖਤਰਨਾਕ ਗੈਸ ਹੁੰਦੀ ਹੈ । ਅਜਿਹੇ ਵਿੱਚ ਇਸ ਨੂੰ ਆਨ ਕਰਦੇ ਹੀ ਬਾਥਰੂਮ ਵਿੱਚ ਫੌਰਨ ਨਾ ਜਾਉ,ਕੁਝ ਦੇਰ ਇੰਤਜ਼ਾਰ ਤੋਂ ਬਾਅਦ ਅੰਦਰ ਜਾਣਾ ਹੁੰਦਾ ਹੈ ।
ਦਿਮਾਗ ਨੂੰ ਖਤਮ ਕਰ ਦਿੰਦੀ ਹੈ ਗੈਸ
ਮਾਹਿਰਾ ਮੁਤਾਬਿਕ ਗੈਸ ਵਾਲੇ ਗੀਜ਼ਰ ਤੋਂ ਲੀਕੇਜ ਹੋਣ ਨਾਲ ਕਾਰਬਨ ਮੋਨੋ ਆਕਸਾਈਡ ਗੈਸ ਬਾਥਰੂਮ ਵਿੱਚ ਮੌਜੂਦ ਸ਼ਖ਼ਸ ਨੂੰ ਪਹਿਲਾਂ ਬੇਹੋਸ਼ ਕਰਦੀ ਹੈ । ਫਿਰ ਉਸ ਦੇ ਦਿਮਾਗ ‘ਤੇ ਅਸਰ ਪਾਉਂਦੀ ਹੈ । ਇਹ ਸਾਰਾ ਕੁਝ ਇਨ੍ਹੀ ਜਲਦੀ ਹੁੰਦਾ ਹੈ ਕਿ ਸ਼ਰੀਰ ਨੂੰ ਕੁਝ ਮਹਿਸੂਸ ਹੀ ਨਹੀਂ ਹੁੰਦਾ ਹੈ । ਜੇਕਰ 5 ਮਿੰਟ ਤੋਂ ਜ਼ਿਆਦਾ ਦੇਰ ਤੱਕ ਸ਼ਖਸ ਬਾਥਰੂਮ ਵਿੱਚ ਰਹੇ ਤਾਂ ਬਰੇਨ ਡੈਡ ਹੋ ਜਾਂਦਾ ਹੈ ।
ਕਿਵੇਂ ਬਚੋ ?
ਗੈਸ ਗੀਜ਼ਰ ਲਗਵਾਇਆ ਹੋਵੇ ਤਾਂ ਗੈਸ ਸਿਲੰਡਰ ਦੋਵੇ ਬਾਥਰੂਮ ਦੇ ਬਾਹਰ ਰੱਖੋ,ਚੰਗਾ ਇਹ ਹੋਵੇਗਾ ਕਿ ਬਾਥਰੂਮ ਦਾ ਦਰਵਾਜ਼ਾ ਬੰਦ ਕਰਨ ਤੋਂ ਪਹਿਲਾਂ ਗਰਮ ਪਾਣੀ ਦੀ ਬਾਲਟੀ ਭਰ ਲਓ,ਗੀਜ਼ਰ ਬੰਦ ਕਰਨ ਤੋਂ ਬਾਅਦ ਹੀ ਨਹਾਉਣ ਦੇ ਲਈ ਜਾਉ। ਇਸ ਗੱਲ ਦਾ ਧਿਆਨ ਰੱਖੋਂ ਕੀ ਬਾਥਰੂਮ ਵਿੱਚ ਕਰਾਸ ਵੈਂਟੀਲੇਸ਼ਨ ਹੈ,ਕੁਝ ਦੇਰ ਦੇ ਲਈ ਦਰਵਾਜ਼ਾ ਖੁੱਲਾ ਛੱਡੋ ।