India Khetibadi

Agri-drone subsidy : ਡਰੋਨ ਖਰੀਦਣ ਲਈ ਸਰਕਾਰ ਦੇਵੇਗੀ ਸਬਸਿਡੀ, ਜਾਣੋ ਤਰੀਕਾ

Garuda Aerospace, agri-drone subsidy, drones, agricultural news, ਖੇਤੀਬਾੜੀ ਡਰੋਨ, ਡਰੋਨ ਲਈ ਸਬਸਿਡੀ, ਡਰੋਨ ਉੱਤੇ ਸਬਸਿਡੀ, ਭਾਰਤ ਸਰਕਾਰ, ਕਿਾਸਨ, ਪੰਜਾਬ, ਭਾਰਤ, startup

ਨਵੀਂ ਦਿੱਲੀ : ਖੇਤੀਬਾੜੀ ਖੇਤਰ ਵਿੱਚ ਡਰੋਨਾਂ ਦੀ ਵਰਤੋਂ ਨੂੰ ਉਤਸ਼ਾਹਿਤ ਕਰਨ ਲਈ ਭਾਰਤ ਸਰਕਾਰ ਸਬਸਿਡੀ ਦੇਵੇਗੀ। ਭਾਰਤ ਵਿੱਚ ਤਿਆਰ ਡਰੋਨ ਸਟਾਰਟਅੱਪ(drone startup) ਕੰਪਨੀ ਗਰੁੜ ਏਰੋਸਪੇਸ (Garuda Aerospace ) ਸਬਸਿਡੀ(subsidy) ਹਾਸਲ ਕਰਨ ਵਾਲੀ ਦੇਸ਼ ਦੀ ਪਹਿਲੀ ਕੰਪਨੀ ਬਣ ਗਈ ਹੈ। ਖ਼ਾਸ ਗੱਲ ਹੈ ਕਿ ਇਸ ਕੰਪਨੀ ਵਿੱਚ ਭਾਰਤੀ ਕ੍ਰਿਕਟਰ ਮਹਿੰਦਰ ਸਿੰਘ ਧੋਨੀ ਦਾ ਨਿਵੇਸ਼ ਹੈ।

ਚੇਨਈ ਸਥਿਤ ਡਰੋਨ ਟਾਰਟਅੱਪ ਗਰੁੜ ਏਰੋਸਪੇਸ ਨੇ ਮੰਗਲਵਾਰ ਨੂੰ ਕਿਹਾ ਕਿ ਉਹ ਖੇਤੀਬਾੜੀ ਡਰੋਨਾਂ ਲਈ ਸਰਕਾਰ ਦੀ ਐਗਰੀ-ਡ੍ਰੋਨ ਸਬਸਿਡੀ ਪ੍ਰਾਪਤ ਕਰਨ ਵਾਲੀ ਪਹਿਲੀ ਕੰਪਨੀ ਬਣ ਗਈ ਹੈ। ਕੰਪਨੀ ਨੇ ਇਕ ਬਿਆਨ ‘ਚ ਕਿਹਾ ਕਿ ਪੂਨੇ ‘ਚ ਆਯੋਜਿਤ ਇਕ ਸਮਾਰੋਹ ‘ਚ ਐਗਰੀ-ਡਰੋਨ ਸਬਸਿਡੀ ਦੇ ਤਹਿਤ ਅੱਠ ਕਿਸਾਨਾਂ ਨੂੰ ਗਰੁੜ ਕਿਸਾਨ ਡਰੋਨ ਭੇਟ ਕੀਤੇ ਗਏ।

ਡਾਇਰੈਕਟੋਰੇਟ ਜਨਰਲ ਆਫ ਸਿਵਲ ਐਵੀਏਸ਼ਨ ਦੁਆਰਾ ਮਨਜ਼ੂਰਸ਼ੁਦਾ ਗਰੁੜ ਕਿਸਾਨ ਡਰੋਨ ਕਿਸਾਨਾਂ ਨੂੰ ਫਸਲਾਂ ਦੀ ਸਿਹਤ ਦਾ ਪ੍ਰਬੰਧਨ ਅਤੇ ਨਿਗਰਾਨੀ ਕਰਨ ਦੇ ਨਾਲ-ਨਾਲ ਪਾਣੀ ਜਾਂ ਖਾਦ ਦੀ ਲੋੜ ਵਾਲੇ ਖੇਤਰਾਂ ਦਾ ਪਤਾ ਲਗਾਉਣ ਅਤੇ ਪਛਾਣ ਕਰਨ ਵਿੱਚ ਮਦਦ ਕਰਨਗੇ। ਇਸ ਤੋਂ ਇਲਾਵਾ, ਇਹਨਾਂ ਦੀ ਵਰਤੋਂ ਫਸਲਾਂ ‘ਤੇ ਕੀਟਨਾਸ਼ਕਾਂ ਅਤੇ ਖਾਦਾਂ ਦੇ ਛਿੜਕਾਅ ਲਈ, ਹੱਥੀਂ ਕਿਰਤ ਨੂੰ ਘਟਾਉਣ ਅਤੇ ਕੁਸ਼ਲਤਾ ਵਧਾਉਣ ਲਈ ਵੀ ਕੀਤੀ ਜਾ ਸਕਦੀ ਹੈ।

ਸ਼ਹਿਰ-ਅਧਾਰਤ ਗਰੁੜ ਏਰੋਸਪੇਸ ਨੇ ਇੱਕ ਬਿਆਨ ਵਿੱਚ ਕਿਹਾ, ਕੇਂਦਰ ਦੁਆਰਾ ਪੇਸ਼ ਕੀਤੀ ਗਈ ਸਬਸਿਡੀ ਡਰੋਨ ਉਦਯੋਗ ਨੂੰ ਸਮਰਥਨ ਦੇਣ ਲਈ ਸਰਕਾਰ ਦੁਆਰਾ ਸ਼ੁਰੂ ਕੀਤੀਆਂ ਗਈਆਂ ਪਹਿਲਕਦਮੀਆਂ ਦਾ ਹਿੱਸਾ ਹੈ।

ਗਰੁੜ ਏਰੋਸਪੇਸ ਦੇ ਸੰਸਥਾਪਕ ਅਤੇ ਸੀਈਓ ਅਗਨੀਸ਼ਵਰ ਜੈਪ੍ਰਕਾਸ਼ ਨੇ ਕਿਹਾ, “ਸਾਡੇ ਡਰੋਨ ਪਹਿਲਾਂ ਹੀ ਖੇਤੀਬਾੜੀ ਖੇਤਰ ਵਿੱਚ ਇੱਕ ਗੇਮ ਚੇਂਜਰ ਸਾਬਤ ਹੋਏ ਹਨ, ਅਤੇ ਇਹ ਸਬਸਿਡੀ ਸਾਨੂੰ ਪੂਰੇ ਭਾਰਤ ਵਿੱਚ ਹੋਰ ਕਿਸਾਨਾਂ ਤੱਕ ਪਹੁੰਚਣ ਦੇ ਯੋਗ ਬਣਾਏਗੀ।”

ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰਾਲੇ ਨੇ ਖੇਤੀਬਾੜੀ ਮਸ਼ੀਨੀਕਰਨ ‘ਤੇ ਉਪ-ਮਿਸ਼ਨ ਦੇ ਮਾਪਦੰਡਾਂ ਵਿੱਚ ਸੋਧ ਕਰਕੇ ਖੇਤੀਬਾੜੀ ਡਰੋਨ ਦੀ ਲਾਗਤ ਦੇ 100 ਪ੍ਰਤੀਸ਼ਤ ਤੱਕ ਦੀ ਗ੍ਰਾਂਟ ਨੂੰ ਸ਼ਾਮਲ ਕੀਤਾ ਹੈ। ਇਸ ਯੋਜਨਾ ਦੇ ਤਹਿਤ, ਕਿਸਾਨ ਉਤਪਾਦਕ ਸੰਗਠਨ ਕਿਸਾਨਾਂ ਦੇ ਖੇਤਾਂ ‘ਤੇ ਪ੍ਰਦਰਸ਼ਨ ਲਈ ਖੇਤੀਬਾੜੀ ਡਰੋਨ ਦੀ ਲਾਗਤ ਦਾ 75 ਪ੍ਰਤੀਸ਼ਤ ਤੱਕ ਦੀ ਗ੍ਰਾਂਟ ਲਈ ਯੋਗ ਹੋਣਗੇ।

ਇਹ ਸਬਸਿਡੀ ਸਕੀਮ ਕੀ ਹੈ?

ਐਗਰੀ ਡਰੋਨ ਸਬਸਿਡੀ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੁਆਰਾ ਸ਼ੁਰੂ ਕੀਤੀ ਗਈ ਇੱਕ ਸਕੀਮ ਹੈ। ਇਸ ਯੋਜਨਾ ਤਹਿਤ ਸਰਕਾਰ ਡਰੋਨ ਖਰੀਦਣ ਲਈ ਵਿੱਤੀ ਸਹਾਇਤਾ ਦੇਵੇਗੀ। ਸਕੀਮ ਅਧੀਨ ਉਪਲਬਧ ਸਬਸਿਡੀ ਹਰੇਕ ਲਈ ਵੱਖਰੀ ਹੈ।

ਇਨ੍ਹਾਂ ਨੂੰ 100% ਸਬਸਿਡੀ (10 ਲੱਖ ਰੁਪਏ ਤੱਕ) ਮਿਲੇਗੀ

-ਭਾਰਤੀ ਖੇਤੀ ਖੋਜ ਪ੍ਰੀਸ਼ਦ
-ਕ੍ਰਿਸ਼ੀ ਵਿਗਿਆਨ ਕੇਂਦਰ (ਕੇਵੀਕੇ)
-ਰਾਜ ਖੇਤੀਬਾੜੀ ਯੂਨੀਵਰਸਿਟੀਆਂ (SAUs)
-ਰਾਜ ਅਤੇ ਕੇਂਦਰ ਸਰਕਾਰ ਦੀਆਂ ਖੇਤੀਬਾੜੀ ਸੰਸਥਾਵਾਂ
-ਵਿਭਾਗ ਅਤੇ ਪਬਲਿਕ ਸੈਕਟਰ ਅੰਡਰਟੇਕਿੰਗ (ਪੀ.ਐਸ.ਯੂ.)

ਇਨ੍ਹਾਂ ਨੂੰ 50% ਸਬਸਿਡੀ (5 ਲੱਖ ਰੁਪਏ ਤੱਕ) ਮਿਲੇਗੀ

-ਕਸਟਮ ਹਾਇਰਿੰਗ ਸੈਂਟਰ ਬਣਾਉਂਦੇ ਹੋਏ ਖੇਤੀਬਾੜੀ ਗ੍ਰੈਜੂਏਟ
-ਅਨੁਸੂਚੀ ਕਾਸਟ ਅਤੇ ਅਨੁਸੂਚੀ ਕਬੀਲੇ
-ਔਰਤਾਂ ਅਤੇ ਉੱਤਰ ਪੂਰਬੀ ਰਾਜ ਦੇ ਕਿਸਾਨ

ਇਨ੍ਹਾਂ ਨੂੰ 40% ਸਬਸਿਡੀ (4 ਲੱਖ ਰੁਪਏ ਤੱਕ) ਮਿਲੇਗੀ

-ਕਿਸਾਨਾਂ ਦੀ ਸਹਿਕਾਰੀ ਸਭਾ ਅਧੀਨ ਕਸਟਮ ਹਾਇਰਿੰਗ ਸੈਂਟਰ
-FPOs ਅਤੇ ਪੇਂਡੂ ਉਦਮੀ
-ਔਰਤਾਂ ਅਤੇ ਉੱਤਰ ਪੂਰਬੀ ਰਾਜ ਦੇ ਕਿਸਾਨਾਂ ਨੂੰ ਛੱਡ ਕੇ ਹੋਰ ਕਿਸਾਨ

ਜ਼ਿਕਰਯੋਗ ਹੈ ਕਿ ਖੇਤੀ ਲਾਗਤਾਂ ਵਧਣ ਕਾਰਨ ਅਤੇ ਕੁਦਰਤੀ ਆਫਤਾਂ ਕਾਰਨ ਕਿਸਾਨਾਂ ਨੂੰ ਖੇਤੀ ਤੋਂ ਵੀ ਘਾਟੇ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅਜਿਹੇ ਵਿੱਚ ਡਰੋਨ ਵਰਗੀ ਟੈਕਨਾਲੋਜੀ ਰਾਹੀਂ ਕੀਤੀ ਜਾਣ ਵਾਲੀ ਸ਼ੁੱਧ ਖੇਤੀ ਦੇਸ਼ ਦੇ ਕਿਸਾਨਾਂ ਨੂੰ ਇੱਕ ਬਿਹਤਰ ਵਿਕਲਪ ਦੇ ਸਕਦੀ ਹੈ। ਡਰੋਨ ਦੀ ਵਰਤੋਂ ਕਰਕੇ ਕਿਸਾਨ ਲਾਗਤ ਘਟਾ ਕੇ ਅਤੇ ਸਮੇਂ ਦੀ ਬਚਤ ਕਰਕੇ ਆਪਣੀ ਆਮਦਨ ਵਧਾ ਸਕਦੇ ਹਨ। ਰਵਾਇਤੀ ਤਰੀਕੇ ਨਾਲ ਕੀਟਨਾਸ਼ਕਾਂ ਦਾ ਛਿੜਕਾਅ ਕਰਨ ਨਾਲ ਸਿਹਤ ‘ਤੇ ਮਾੜਾ ਅਸਰ ਪੈਂਦਾ ਹੈ। ਪਰ ਡਰੋਨ ਦੀ ਵਰਤੋਂ ਕਰਕੇ ਇਸ ਤੋਂ ਬਚਿਆ ਜਾ ਸਕਦਾ ਹੈ।