The Khalas Tv Blog India ਗੈਂਗਸਟਰ ਦੀ 50 ਕਰੋੜ ਦੀ ਜਾਇਦਾਦ ਜ਼ਬਤ, ਪੁਲਿਸ ਨੇ 18 ਲੱਖ ਦੀ ਸਕਾਰਪੀਓ ਦੀ ਕੀਮਤ 65 ਹਜ਼ਾਰ ਰੁਪਏ ਦੱਸੀ…
India

ਗੈਂਗਸਟਰ ਦੀ 50 ਕਰੋੜ ਦੀ ਜਾਇਦਾਦ ਜ਼ਬਤ, ਪੁਲਿਸ ਨੇ 18 ਲੱਖ ਦੀ ਸਕਾਰਪੀਓ ਦੀ ਕੀਮਤ 65 ਹਜ਼ਾਰ ਰੁਪਏ ਦੱਸੀ…

gangster vikas dubey property

ਗੈਂਗਸਟਰ ਵਿਕਾਸ ਦੂਬੇ

ਕਾਨਪੁਰ : ਉੱਤਰ ਪ੍ਰਦੇਸ਼ ਵਿਖੇ ਇੱਕ ਗੈਂਗਸਟਰ ਦੀ ਪੰਜਾਹ ਕਰੋੜ ਦੀ ਜਾਇਦਾਦ ਜ਼ਬਤ ਕਰਨ ਦੇ ਮਾਮਲੇ ਵਿੱਚ ਪੁਲਿਸ ਦਾ ਹੈਰਾਨਕੁਨ ਕਾਰਾ ਸਾਹਮਣੇ ਆਇਆ ਹੈ। ਦਰਅਸਲ ਮਸ਼ਹੂਰ ਕਾਨਪੁਰ ਬਿਕਰੂ ਕਾਂਡ ਦੇ (Kanpur encounter) ਮੁੱਖ ਦੋਸ਼ੀ ਵਿਕਾਸ ਦੂਬੇ (gangster vikas dubey) ਦੀ ਜਾਇਦਾਦ ਜ਼ਬਤ ਕਰਨ ਦੀ ਪ੍ਰਕਿਰਿਆ ਚੱਲ ਰਹੀ ਹੈ। ਇਸ ਦੌਰਾਨ ਪੁਲਿਸ ਨੇ ਗੈਂਗਸਟਰ ਦੀ 18 ਲੱਖ ਦੀ ਸਕਾਰਪੀਓ ਦਾ ਮੁੱਲ 65 ਹਜ਼ਾਰ ਰੁਪਏ ਪਾਇਆ ਹੈ। ਮਾਮਲਾ ਜਦੋਂ ਐਸਪੀ ਦੇ ਧਿਆਨ ਵਿੱਚ ਆਇਆ ਤਾਂ ਉਨ੍ਹਾਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਰਿਪੋਰਟ ਮੁਤਾਬਿਕ ਕੁਝ ਸਮਾਂ ਪਹਿਲਾਂ ਚੌਬੇਪੁਰ ਪੁਲੀਸ ਨੇ ਵਿਕਾਸ ਦੂਬੇ ਦੇ ਘਰੋਂ ਉਸ ਦੀ ਸਕਾਰਪੀਓ ਗੱਡੀ ਬਰਾਮਦ ਕੀਤੀ ਸੀ। ਪਰ ਸਕਾਰਪੀਓ ਦੇ ਮੁਲਾਂਕਣ ਵਿੱਚ ਹੀ ਪੁਲਿਸ ਨੇ ਖੇਡ ਖੇਡੀ। ਫੜੀ ਗਈ ਸਕਾਰਪੀਓ ਦੀ ਕੀਮਤ 18 ਲੱਖ ਰੁਪਏ ਦੱਸੀ ਗਈ ਹੈ। ਪਰ ਪੁਲਿਸ ਨੇ ਇਸ ਦੀ ਕੀਮਤ ਸਿਰਫ 65 ਹਜ਼ਾਰ ਰੁਪਏ ਦੱਸੀ। ਇਸ ਦੌਰਾਨ ਉਸ ਦੀਆਂ ਸਾਰੀਆਂ ਗੱਡੀਆਂ, ਖੇਤ ਆਦਿ ਨਾਜਾਇਜ਼ ਜਾਇਦਾਦਾਂ ਜ਼ਬਤ ਕੀਤੀਆਂ ਜਾ ਰਹੀਆਂ ਹਨ।

ਸਕਾਰਪੀਓ ਕਾਰਪੀਓ ਗੱਡੀ ਦੀ ਕੀਮਤ ਸਿਰਫ 65 ਹਜ਼ਾਰ ਰੁਪਏ ਹੋਣ ਦਾ ਮਾਮਲਾ ਜਦੋਂ ਐਸਪੀ ਦੇ ਧਿਆਨ ਵਿੱਚ ਆਇਆ ਤਾਂ ਉਨ੍ਹਾਂ ਨੇ ਇਸ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਚੌਬੇਪੁਰ ਪੁਲਿਸ ਖਿਲਾਫ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਦੇ ਨਾਲ ਹੀ ਆਰਟੀਓ ਦਫ਼ਤਰ ਦੇ ਕਰਮਚਾਰੀ ਵੀ ਪੂਰੇ ਮਾਮਲੇ ਦੀ ਜਾਂਚ ਦੇ ਘੇਰੇ ਵਿੱਚ ਹਨ। 30 ਜੂਨ 2022 ਨੂੰ ਚੌਬੇਪੁਰ ਥਾਣਾ ਖੇਤਰ ਦੇ ਸਹਿਜਿਓਰਾ ਪਿੰਡ ‘ਚ ਸੰਜੀਵ ਵਾਜਪਾਈ ਦੇ ਖਾਲੀ ਪਲਾਟ ‘ਚੋਂ ਵਿਕਾਸ ਦੂਬੇ ਦੇ ਨਾਂ ‘ਤੇ ਰਜਿਸਟਰਡ ਸਕਾਰਪੀਓ ਯੂਪੀ-78 ਡੀਡੀ 2220 ਬਰਾਮਦ ਹੋਈ ਸੀ। ਗੱਡੀ ਨੂੰ ਗੈਂਗਸਟਰ ਐਕਟ ਦੇ ਮੁਕੱਦਮੇ ਦੀ ਜਾਇਦਾਦ ਵਿੱਚ ਸ਼ਾਮਲ ਕੀਤਾ ਜਾਣਾ ਸੀ।

ਸ਼ੱਕ ਦੇ ਘੇਰੇ ‘ਚ ਟਰਾਂਸਪੋਰਟ ਵਿਭਾਗ

ਜਦੋਂ ਪੁਲੀਸ ਨੇ ਡਵੀਜ਼ਨਲ ਟਰਾਂਸਪੋਰਟ ਵਿਭਾਗ ਤੋਂ ਇਸ ਦਾ ਮੁਲਾਂਕਣ ਕੀਤਾ ਤਾਂ 18 ਲੱਖ ਦੀ ਗੱਡੀ ਦੀ ਕੀਮਤ ਸਿਰਫ਼ 65 ਹਜ਼ਾਰ ਰੁਪਏ ਦੱਸੀ ਗਈ। ਜਦੋਂ ਕਾਰਵਾਈ ਦੀ ਫਾਈਲ ਐਸਪੀ ਆਊਟਰ ਕੋਲ ਪਹੁੰਚੀ ਤਾਂ ਉਹ ਨੌਂ ਸਾਲ ਪੁਰਾਣੀ ਕਾਰ ਦੀ ਕੀਮਤ ਸਿਰਫ਼ 65 ਹਜ਼ਾਰ ਰੁਪਏ ਦੇਖ ਕੇ ਹੈਰਾਨ ਰਹਿ ਗਏ। ਇਸ ‘ਤੇ ਐਸ.ਪੀ.ਓਟਰ ਨੇ ਥਾਣਾ ਚੌਬੇਪੁਰ ਦੇ ਇੰਚਾਰਜ ਕ੍ਰਿਸ਼ਨ ਮੋਹਨ ਰਾਏ ਖਿਲਾਫ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਪੂਰੇ ਮਾਮਲੇ ‘ਚ ਪੁਲਿਸ ਸਪਸ਼ਟ ਕੀਤਾ ਹੈ ਕਿ ਚੌਬੇਪੁਰ ਪੁਲਿਸ ਦੇ ਨਾਲ-ਨਾਲ ਡਵੀਜ਼ਨਲ ਟਰਾਂਸਪੋਰਟ ਵਿਭਾਗ ਦੇ ਕਰਮਚਾਰੀ ਵੀ ਜਾਂਚ ਦੇ ਘੇਰੇ ‘ਚ ਹਨ। ਐਡੀਸ਼ਨਲ ਐੱਸਪੀ ਦੀ ਰਿਪੋਰਟ ਦੇ ਆਧਾਰ ‘ਤੇ ਜਾਂਚ ‘ਚ ਜੋ ਵੀ ਦੋਸ਼ੀ ਪਾਇਆ ਗਿਆ, ਉਸ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ।

Exit mobile version