International Punjab

Goldy Brar ਗ੍ਰਿਫਤਾਰ ਹੋ ਗਿਆ ਹੈ ! ਦਾਅਵਾ ਕਰ ਕੇ ਘਿਰੀ ਮਾਨ ਸਰਕਾਰ,ਵਕੀਲ ਨੇ ਕਿਹਾ ਝੂਠੀ ਖ਼ਬਰ,ਵਿਰੋਧੀਆਂ ਨੇ ਲਾਏ ਨਿਸ਼ਾਨੇ

ਚੰਡੀਗੜ੍ਹ : ਗੈਂਗਸਟਰ ਗੋਲਡੀ ਬਰਾੜ ਨੂੰ ਅਮਰੀਕਾ ਵਿੱਚ ਗ੍ਰਿਫਤਾਰ ਕੀਤੇ ਜਾਣ ਦੀਆਂ ਖ਼ਬਰਾਂ ਦੇ ਵਿੱਚਕਾਰ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਵਕੀਲ ਵਿਸ਼ਾਲ ਚੋਪੜਾ ਨੇ ਦਾਅਵਾ ਕੀਤਾ ਹੈ ਕਿ ਗੋਲਡੀ ਬਰਾੜ ਦੀ ਗ੍ਰਿਫਤਾਰੀ ਦੀਆਂ ਸਭ ਖ਼ਬਰਾਂ ਝੂਠੀਆਂ ਹਨ। ਇਹਨਾਂ ਵਿੱਚ ਕੋਈ ਦਮ ਨਹੀਂ ਹੈ।

ਇਸ ਤੋਂ ਇਲਾਵਾ ਕਥਿਤ ਤੋਰ ‘ਤੇ ਗੋਲਡੀ ਬਰਾੜ ਨੇ ਆਪਣੀ ਵਾਇਰਲ ਹੋਈ ਪੋਸਟ ਵਿੱਚ ਦਾਅਵਾ ਕੀਤਾ ਹੈ ਕਿ ਉਸ ਦੀਆਂ ਗ੍ਰਿਫਤਾਰੀ ਦੀਆਂ ਖ਼ਬਰਾਂ ਝੂਠੀਆਂ ਹਨ।ਹਾਲਾਂਕਿ ਖਾਲਸ ਟੀਵੀ ਅਦਾਰਾ ਇਸ ਗੱਲ ਦੀ ਪੁਸ਼ਟੀ ਨਹੀਂ ਕਰਦਾ ਹੈ ਕਿ ਇਹ ਪੋਸਟ ਗੈਂਗਸਟਰ ਗੋਲਡੀ ਬਰਾੜ ਦੀ ਹੀ ਹੈ।

ਵਿਸ਼ਾਲ ਚੋਪੜਾ,ਵਕੀਲ

ਸੋਸ਼ਲ ਮੀਡੀਆ ਤੇ ਵਾਇਰਲ ਹੋਈ ਇਸ ਪੋਸਟ ਵਿੱਚ ਲਿਖਿਆ ਹੋਇਆ ਹੈ ਕਿ ਅੱਜ ਰਾਜਸਥਾਨ ਵਿੱਚ ਹੋਏ ਤਿੰਨ ਚਾਰ ਕਤਲ ਹੋਏ ਹਨ ,ਇਸ ਨੂੰ ਰੋਹਿਤ ਗੋਦਾਰਾ ਨੇ ਕਰਵਾਇਆ ਹੈ ਤੇ ਇਸ ਦੀ ਜਿੰਮੇਵਾਰੀ ਲਾਰੈਂਸ ਬਿਸ਼ਨੋਈ ਗਰੁਪ ਦੀ ਹੈ।
ਇਸ ਤੋਂ ਇਲਾਵਾ ਇਸ ਪੋਸਟ ਵਿੱਚ ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਗੋਲਡੀ ਬਰਾੜ ਦੀ ਗ੍ਰਿਫਤਾਰੀ ਦੀ ਗੱਲ ਵੀ ਅਫਵਾਹ ਹੈ,ਅਜਿਹਾ ਕੁੱਝ ਵੀ ਨਹੀਂ ਹੋਇਆ ਹੈ। ਇਹ ਸਾਰੀਆਂ ਝੂਠੀਆਂ ਖ਼ਬਰਾਂ ਹਨ।

ਅਕਾਲੀ ਦਲ ਲੀਡਰ ਬਿਕਰਮ ਮਜੀਠੀਆ ਨੇ ਵੀ ਮੁੱਖ ਮੰਤਰੀ ਪੰਜਾਬ ਦੇ ਬਿਆਨ ਨੂੰ ਰਾਜਨੀਤੀ ਦਾ ਇੱਕ ਹਿੱਸਾ ਦੱਸਿਆ ਹੈ।ਉਹਨਾਂ ਕਿਹਾ ਹੈ ਕਿ ਸਿਆਸੀ ਲਾਹਾ ਲੈਣ ਲਈ ਮੁੱਖ ਮੰਤਰੀ ਮਾਨ ਨੇ ਇਹ ਬਿਆਨ ਦਿੱਤਾ ਹੈ ,ਜੇਕਰ ਇਹ ਗੱਲ ਸੱਚੀ ਹੁੰਦੀ ਤਾਂ ਉਹਨਾਂ ਨੂੰ ਇਹ ਗੱਲ ਦੀ ਬੜੀ ਖੁਸ਼ੀ ਹੁੰਦੀ ਪਰ ਮਾਨ ਨੇ ਪੰਜਾਬ ਦੇ ਲੋਕਾਂ ਤੇ ਸਿੱਧੂ ਦੇ ਮਾਂਬਾਪ ਨੂੰ ਵੀ ਝੂਠ ਬੋਲਿਆ ਹੈ।

ਬਿਕਰਮ ਸਿੰਘ ਮਜੀਠੀਆ,ਅਕਾਲੀ ਲੀਡਰ

ਉਹਨਾਂ ਦਾਅਵਾ ਕੀਤਾ ਹੈ ਕਿ ਉਹਨਾਂ ਕੋਲ ਪੱਕੀ ਸੂਚਨਾ ਹੈ ਕਿ ਗੋਲਡੀ ਬਰਾੜ ਫੜ ਨਹੀਂ ਹੋਇਆ ਹੈ ਤੇ ਉਸਨੂੰ ਗ੍ਰਿਫਤਾਰ ਕਰਨਾ ਏਨਾ ਸੋਖਾ ਵੀ ਨਹੀਂ ਹੈ ਤਾਂ ਫਿਰ ਮੁੱਖ ਮੰਤਰੀ ਪੰਜਾਬ ਨੇ ਇਹ ਝੂਠ ਕਿਉਂ ਹੋਲਿਆ ਹੈ? ਉਹਨਾਂ ਸਵਾਲ ਕੀਤਾ ਕਿ ਕੀ ਡੀਜੀਪੀ ਪੰਜਾਬ ਇਸ ਖ਼ਬਰ ਨੂੰ ਤਸਦੀਕ ਕਰਨਗੇ? ਜੇਕਰ ਇਹ ਖ਼ਬਰ ਸੱਚੀ ਹੈ ਤਾਂ ਸਬੂਤਾਂ ਦੇ ਨਾਲ ਇਸ ਨੂੰ ਜਨਤਕ ਕੀਤਾ ਜਾਵੇ ਨਾ ਕੀ ਝੂਠੇ ਦਾਅਵੇ ਕਰ ਕੇ ਜਨਤਾ ਦੀਆਂ ਭਾਵਨਾਵਾਂ ਨਾਲ ਖਿਲਵਾੜ ਕੀਤਾ ਜਾਵੇ।

ਪੰਜਾਬ ਪ੍ਰਦੇਸ਼ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਨੇ ਵੀ ਮੁੱਖ ਮੰਤਰੀ ਮਾਨ ਤੇ ਨਿਸ਼ਾਨਾ ਲਾਉਂਦੇ ਹੋਏ ਟਵੀਟ ਵਿੱਚ ਮੰਗ ਕੀਤੀ ਹੈ ਕਿ ਮੁੱਖ ਮੰਤਰੀ ਮਾਨ ਵੱਲੋਂ ਦਾਅਵਾ ਕੀਤਾ ਗਿਆ ਹੈ ਕਿ ਗੋਲਡੀ ਬਰਾੜ ਅਮਰੀਕੀ ਏਜੰਸੀਆਂ ਦੀ ਗ੍ਰਿਫ਼ਤ ਵਿੱਚ ਹੈ, ਵਿਸ਼ਵਾਸ਼ ਬਹਾਲ ਕਰਨ ਲਈ ਡੀਜੀਪੀ ਪੰਜਾਬ ਨੂੰ ਪ੍ਰੈਸ ਕਾਨਫਰੰਸ ਕਰਕੇ ਅਸਲ ਸਥਿਤੀ ਬਾਰੇ ਹਵਾ ਸਾਫ਼ ਕਰਨੀ ਚਾਹੀਦੀ ਹੈ। ਸੋਸ਼ਲ ਮੀਡੀਆ ‘ਤੇ ਮੁੱਖ ਮੰਤਰੀ ਦੇ ਦਾਅਵੇ ਦੇ ਉਲਟ ਖ਼ਬਰਾਂ ਸਾਹਮਣੇ ਆਈਆਂ ਹਨ।

ਗੈਂਗਸਟਰ ਗੋਲਡੀ ਬਰਾੜ ਦੇ ਗ੍ਰਿਫਤਾਰ ਹੋਣ ਸਬੰਧੀ ਖ਼ਬਰ ਦੀ ਕੱਲ ਪੁਸ਼ਟੀ ਖੁੱਦ ਮੁੱਖ ਮੰਤਰੀ ਪੰਜਾਬ ਨੇ ਕੀਤੀ ਸੀ ਤੇ ਅੱਜ ਉਹਨਾਂ ਦੀ ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਨੇ ਵੀ ਇਸ ਗੱਲ ਨੂੰ ਦੋਹਰਾਇਆ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਉਹਨਾਂ ਕਿਹਾ ਹੈ ਕਿ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਦੇ ਮੁੱਖ ਮੁਲਜ਼ਮੇ ਗੋਲਡੀ ਬਰਾੜ ਨੂੰ ਅਮਰੀਕਾ ਦੇ ਕੈਲੀਫੋਰਨੀਆ ਤੋਂ ਹਿਰਾਸਤ ਵਿੱਚ ਲੈ ਲਿਆ ਗਿਆ ਹੈ ਤੇ ਉਸ ਨੂੰ ਭਾਰਤ ਲਿਆਉਣ ਬਾਰੇ ਕੋਸ਼ਿਸ਼ਾਂ ਤੇਜ਼ ਹੋ ਗਈਆਂ ਹਨ।

ਹਾਲਾਂਕਿ ਉਨ੍ਹਾਂ ਇਹ ਵੀ ਕਿਹਾ ਹੈ ਕਿ ਇਸ ਬਾਰੇ ਜ਼ਿਆਦਾ ਜਾਣਕਾਰੀ ਮੁੱਖ ਮੰਤਰੀ ਹੀ ਦੇ ਸਕਦੇ ਹਨ। ਦੱਸ ਦਈਏ ਕਿ ਇਸ ਤੋਂ ਪਹਿਲਾਂ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਸੀ ਕਿ ਉਹ ਗੈਂਗਸਟਰ ਨੂੰ ਅਮਰੀਕੀ ਪੁਲਿਸ ਵੱਲੋਂ ਹਿਰਾਸਤ ਵਿੱਚ ਲੈ ਲਿਆ ਗਿਆ ਹੈ ਤੇ ਇਸ ਗੱਲ ਦਾ ਦਾਅਵਾ ਵੀ ਮੁੱਖ ਮੰਤਰੀ ਮਾਨ ਨੇ ਕੀਤਾ ਸੀ ਕੀ ਕੈਲੀਫੋਰਨੀਆ ਪੁਲਿਸ ਨੇ ਪੰਜਾਬ ਪੁਲਿਸ ਨਾਲ ਸੰਪਰਕ ਕੀਤਾ ਹੈ।

ਗੋਲਡੀ ਬਰਾੜ ਨੂੰ ਜਲਦ ਭਾਰਤ ਲਿਆਂਦਾ ਜਾਵੇਗਾ ਤੇ ਉਹ ਛੇਤੀ ਪੰਜਾਬ ਪੁਲਿਸ ਦੀ ਗ੍ਰਿਫ਼ਤ ’ਚ ਹੋਵੇਗਾ। ਮਾਨ ਨੇ ਇਥੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਦਾਅਵਾ ਕੀਤਾ ਕਿ ਜਲਦ ਹੀ ਪੰਜਾਬ ਵਿਚ ਗੈਂਗਸਟਰ ਸੱਭਿਆਚਾਰ ਖ਼ਤਮ ਹੋ ਜਾਵੇਗਾ ਅਤੇ ਜਿਹੜੇ ਗੈਂਗਸਟਰ ਵਿਦੇਸ਼ਾਂ ਵਿੱਚ ਬੈਠੇ ਹਨ, ਉਹ ਵੀ ਗੋਲਡੀ ਬਰਾੜ ਵਾਂਗ ਛੇਤੀ ਫੜੇ ਜਾਣਗੇ।