Technology

Apple iPhone 16 ਸੀਰੀਜ਼ ਲਈ ਪੂਰੀ ਤਰ੍ਹਾਂ ਤਿਆਰ , ਇਸ ਵਾਰ ਲਾਂਚ ਹੋ ਸਕਦੇ ਹਨ ਇਹ ਦੋ ਸੀਕਰੇਟ ਮਾਡਲ

Fully prepared for Apple iPhone 16 series, these two secret models can be launched this time

ਆਈਫੋਨ 15 ਸੀਰੀਜ਼ ਤੋਂ ਬਾਅਦ ਯੂਜ਼ਰਸ ਆਈਫੋਨ 16 ਸੀਰੀਜ਼ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਐਪਲ ਦਾ ਆਉਣ ਵਾਲਾ ਆਈਫੋਨ ਲਾਈਨਅੱਪ ਇਸ ਸਾਲ ਸਤੰਬਰ ‘ਚ ਲਾਂਚ ਹੋਣ ਦੀ ਉਮੀਦ ਹੈ। ਇਸ ਲੜੀ ਵਿੱਚ ਕੁੱਲ ਪੰਜ ਮਾਡਲ ਪੇਸ਼ ਕੀਤੇ ਜਾ ਸਕਦੇ ਹਨ। ਰਿਪੋਰਟਾਂ ਦੀ ਮੰਨੀਏ ਤਾਂ ਕੰਪਨੀ ਇਸ ਸੀਰੀਜ਼ ‘ਚ iPhone 16 SE ਅਤੇ iPhone 16 Plus SE ਨੂੰ ਵੀ ਪੇਸ਼ ਕਰ ਸਕਦੀ ਹੈ।

• ਰੈਂਡਰ ਮੁਤਾਬਕ iPhone 16 SE ਤੇ iPhone 16 Plus SE ਨੂੰ ਸਿੰਗਲ ਪਿਲਡ-ਸ਼ੇਪਡ ਰਿਅਰ ਕੈਮਰੇ ਨਾਲ ਬਾਜ਼ਾਰ ‘ਚ ਪੇਸ਼ ਕੀਤਾ ਜਾ ਸਕਦਾ ਹੈ।

• ਇਨ੍ਹਾਂ ਮਾਡਲਾਂ ਦਾ ਕੈਮਰਾ ਡਿਜ਼ਾਈਨ iPhone X ਦੇ ਡਿਜ਼ਾਈਨ ਵਰਗਾ ਹੋ ਸਕਦਾ ਹੈ। ਇਸ ਦੇ ਨਾਲ ਹੀ ਬਾਕੀ ਤਿੰਨ iPhone 16 ਮਾਡਲਾਂ ‘ਚ ਡਿਊਲ ਰੀਅਰ ਕੈਮਰਾ ਯੂਨਿਟ ਮਿਲ ਸਕਦੇ ਹਨ।

• ਆਈਫੋਨ 16 ਪ੍ਰੋ ਅਤੇ ਆਈਫੋਨ 16 ਪ੍ਰੋ ਮੈਕਸ ਦੇ ਪਿਛਲੇ ਪਾਸੇ ਥ੍ਰੀ ਕੈਮਰਾ ਸੈੱਟਅਪ ਮਿਲਣ ਦੀ ਉਮੀਦ ਕੀਤੀ ਜਾ ਰਹੀ ਹੈ।

• ਇਹ iPhone 15 Series ਦੇ ਸਕਵੇਅਰ-ਸ਼ੇਪਡ ਕੈਮਰਾ ਬੰਪ ਤੋਂ ਵੱਖਰਾ ਹੋ ਸਕਦਾ ਹੈ।
ਆਉਣ ਵਾਲੀ ਆਈਫੋਨ ਸੀਰੀਜ਼ ਦੀਆਂ ਸਪੈਸੀਫਿਕੇਸ਼ਨਜ਼ (ਸੰਭਾਵੀ)

• iPhone 16 SE ‘ਚ 90Hz ਰਿਫਰੈਸ਼ ਰੇਟ ਦੇ ਨਾਲ 6.1-ਇੰਚ ਦੀ ਡਿਸਪਲੇਅ ਮਿਲਣ ਦੀ ਉਮੀਦ ਕੀਤੀ ਜਾ ਰਹੀ ਹੈ।

• iPhone 16 Plus SE ਨੂੰ 60Hz ਰਿਫ੍ਰੈਸ਼ ਰੇਟ ਦੇ ਨਾਲ 6.7-ਇੰਚ ਡਿਸਪਲੇ ਮਿਲ ਸਕਦਾ ਹੈ। ਇਨ੍ਹਾਂ ਦੋਵਾਂ ਮਾਡਲਾਂ ‘ਚ ਐਪਲ ਦੇ ਡਾਇਨਾਮਿਕ ਆਈਲੈਂਡ ਫੀਚਰ ਮਿਲਣ ਦੀ ਉਮੀਦ ਕੀਤੀ ਜਾ ਸਕਦੀ ਹੈ।
ਦੋਵਾਂ ਮਾਡਲਾਂ ਦੇ ਫਰੰਟ ਸਾਈਡ ‘ਪੰਚ-ਹੋਲ ਡਿਜ਼ਾਈਨ ਮਿਲ ਸਕਦਾ ਹੈ।

• iPhone 16 ਅਤੇ iPhone 16 Pro 120Hz ਰਿਫ੍ਰੈਸ਼ ਰੇਟ ਦੇ ਨਾਲ 6.3 ਇੰਚ ਸਕ੍ਰੀਨ ਦੇ ਨਾਲ ਆ ਸਕਦੇ ਹਨ।

• iPhone 16 Pro Series ਨੂੰ ਐਪਲ ਦੀ ਐਡਵਾਂਸਡ A18 Pro Chipset ਦੇ ਨਾਲ ਲਿਆਉਣ ਦੀ ਉਮੀਦ ਹੈ।
• iPhone 16 ਤੇ iPhone 16 Plus ‘ਚ ਸਿਰਫ A17 ਚਿੱਪਸੈੱਟ ਹੀ ਮਿਲ ਸਕਦਾ ਹੈ।

• iPhone 16 Pro ਮਾਡਲ 48MP ਅਲਟਰਾ-ਵਾਈਡ ਲੈਂਸ ਪ੍ਰਾਪਤ ਕਰ ਸਕਦਾ ਹੈ ਅਤੇ Pro Max ਮਾਡਲ ‘ਚ 5x Optical Zoom ਦੇ ਨਾਲ ਇਕ ਪੈਰੀਸਕੋਪ ਕੈਮਰਾ ਮਿਲ ਸਕਦਾ ਹੈ।