Punjab

ਕੈਪਟਨ ਸਾਹਬ ਫ੍ਰੀ ਸਫਰ ਨਹੀਂ, ਸਾਨੂੰ ਨੌਕਰੀ ਚਾਹੀਦੀ ਹੈ, CM ਕੈਪਟਨ ਨੂੰ ਭੇਜ ਦਿਉ ਨੌਜਵਾਨ ਕੁੜੀਆਂ ਦਾ ਸੁਨੇਹਾ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਪੰਜਾਬ ਸਰਕਾਰ ਵੱਲੋਂ ਔਰਤਾਂ ਲਈ ਸਰਕਾਰੀ ਬੱਸਾਂ ਵਿੱਚ ਫ੍ਰੀ ਸਫਰ ਦਾ ਅੱਜ ਪਹਿਲਾਂ ਦਿਨ ਸੀ। ਕੱਲ੍ਹ ਪੰਜਾਬ ਕੈਬਨਿਟ ਨੇ ਸੂਬਾ ਸਰਕਾਰ ਦੇ ਬਜਟ ਦੌਰਾਨ ਕੀਤੇ ਇਸ ਮਹੱਤਵਪੂਰਨ ਫੈਸਲੇ ‘ਤੇ ਮੋਹਰ ਲਾਈ ਸੀ। ਸਰਕਾਰੀ ਬੱਸਾਂ ਵਿੱਚ ਅੱਜ ਪਹਿਲੇ ਦਿਨ ਕਿਹੋ ਜਿਹੇ ਹਾਲਾਤ ਰਹੇ ਹਨ ਤੇ ਇਸ ਸੌਗਾਤ ‘ਤੇ ਸਫਰ ਕਰਨ ਵਾਲੀਆਂ ਔਰਤਾਂ ਦੀ ਕੀ ਪ੍ਰਤਿਕਿਰਆ ਹੈ, ਇਹ ਜਾਨਣ ਲਈ ‘ਦ ਖ਼ਾਲਸ ਟੀਵੀ ਵੱਲੋਂ ਬੱਸਾਂ ਵਿੱਚ ਇਸਦਾ ਰਿਅਲਟੀ ਚੈੱਕ ਕੀਤਾ ਗਿਆ।


ਖੁਮਾਣੋ ਨੇੜੇ ਉੱਚਾ ਪਿੰਡ ਤੋਂ ਇਸ ਰਿਅਲਟੀ ਚੈੱਕ ਦੌਰਾਨ ਰੋਡਵੇਜ ਦੀ ਬੱਸ ਵਿੱਚ ਸਫਰ ਕਰ ਰਹੀ ਨੌਜਵਾਨ ਲੜਕੀ ਨੇ ਕਿਹਾ ਕਿ ਕੈਪਟਨ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਨੌਜਵਾਨਾਂ ਨੂੰ ਰੁਜ਼ਗਾਰ ਦੇ ਮੌਕੇ ਮੁਹੱਈਆ ਕਰਾਏ, ਰੁਜ਼ਗਾਰ ਹੋਵੇਗਾ ਤਾਂ ਬੱਸਾਂ ਦਾ ਕਿਰਾਇਆ ਆਪਣੇ ਆਪ ਦੇ ਸਕਦੇ ਹਾਂ। ਬੱਸਾਂ ਦੇ ਕੰਡਕਟਰ ਔਰਤਾਂ ਨੂੰ ਇਸ ਸਫਰ ਦੀਆਂ ਸ਼ਰਤਾਂ ਵੀ ਦੱਸ ਰਹੇ ਸਨ। ਕਈ ਬੀਬੀਆਂ ਨੂੰ ਇਸ ਐਲਾਨ ਦੀ ਜਾਣਕਾਰੀ ਨਹੀਂ ਤਾਂ ਉਨ੍ਹਾਂ ਨੇ ਗਲਤੀ ਨਾਲ ਕਿਰਾਇਆ ਦਿੱਤਾ ਹੈ। ਹਾਲਾਂਕਿ ਕਿਸੇ ਵੀ ਤਰ੍ਹਾਂ ਦਾ ਕੋਈ ਵਿਰੋਧ ਦੇਖਣ ਨੂੰ ਨਹੀਂ ਮਿਲਿਆ। ਕੁੱਝ ਸਵਾਰੀਆਂ ਦਾ ਇਹ ਵੀ ਕਹਿਣਾ ਸੀ ਕਿ ਸਰਕਾਰ ਇਹ ਸਭ ਵੋਟਾਂ ਨੇੜੇ ਹੋਣ ਕਰਕੇ ਕਰ ਰਹੀ ਹੈ।