ਬਿਊਰੋ ਰਿਪੋਰਟ : ਜੇਕਰ ਤੁਸੀਂ ਵੀ ਤਿੱਖਾ ਅਤੇ ਮਸਾਲੇਦਾਰ ਖਾਣੇ ਦੇ ਸ਼ੌਕੀਨ ਹੋ ਤਾਂ ਇਹ ਖ਼ਬਰ ਤੁਹਾਨੂੰ ਅਲਰਟ ਕਰਨ ਵਾਲੀ ਹੈ ।ਕਿਉਂਕਿ ਜਿਹੜੀ ਖ਼ਬਰ ਸਾਹਮਣੇ ਆ ਰਹੀ ਹੈ ਉਸ ਨੂੰ ਸੁਣ ਕੇ ਡਾਕਟਰ ਵੀ ਹੈਰਾਨ ਹੋ ਗਏ । ਦਰਾਸਲ ਇੱਕ ਮਹਿਲਾ ਤਿੱਖੇ ਖਾਣੇ ਦੀ ਸ਼ੌਕੀਨ ਸੀ ਜਿਸ ਦੀ ਵਜ੍ਹਾ ਕਰਕੇ ਉਸ ਨੂੰ ਖਾਂਸੀ ਆਉਂਦੀ ਸੀ ਪਰ ਉਹ ਫਿਰ ਵੀ ਇਸ ਤੋਂ ਬਾਜ ਨਹੀਂ ਆਉਂਦੀ ਸੀ । ਇੱਕ ਦਿਨ ਜਿਵੇਂ ਹੀ ਉਸ ਨੇ ਮਸਾਲੇਦਾਰ ਖਾਣਾ ਖਾਦਾ ਅਤੇ ਉਸ ਨੂੰ ਜ਼ੋਰਦਾਰ ਖਾਂਸੀ ਆਈ ਅਤੇ ਝਟਕੇ ਨਾਲ ਉਸ ਦੀਆਂ ਪਸਲਿਆਂ ਟੁੱਟ ਗਈਆਂ। ਹਾਲਾਂਕਿ ਉਸ ਵੇਲੇ ਉਸ ਨੂੰ ਕੁਝ ਆਵਾਜ਼ ਆਈ ਪਰ ਪਸਟੀਆਂ ਟੁੱਟਣ ਦਾ ਅਹਿਸਾਸ ਉਸ ਨੂੰ ਕਾਫੀ ਦੇਰ ਬਾਅਦ ਹੋਇਆ।
ਜਿਸ ਮਹਿਲਾ ਦੀ ਖਾਂਸੀ ਆਉਣ ਨਾਲ ਪਸਲੀਆਂ ਟੁੱਟਿਆਂ ਹਨ ਉਹ ਚੀਨ ਦੀ ਰਹਿਣ ਵਾਲੀ ਹੈ ਅਤੇ ਉਹ ਮਸਾਲੇਦਾਰ ਖਾਣੇ ਦੀ ਸ਼ੌਕੀਨ ਸੀ। ਜਦੋਂ ਉਸ ਨੂੰ ਜ਼ੋਰਦਾਰ ਖਾਂਸੀ ਆਈ ਤਾਂ ਉਸ ਵੇਲੇ ਤਾਂ ਉਸ ਨੂੰ ਪਤਾ ਨਹੀਂ ਚੱਲਿਆ ਪਰ ਕੁਝ ਦਿਨ ਬਾਅਦ ਜਦੋਂ ਉਸ ਨੂੰ ਸਾਹ ਲੈਣ ਵਿੱਚ ਪਰੇਸ਼ਾਨੀ ਆਈ ਅਤੇ ਉਸ ਦੀਆਂ ਪਸਲੀਆਂ ਵਿੱਚ ਦਰਦ ਸ਼ੁਰੂ ਹੋ ਗਿਆ । ਮਹਿਲਾ ਇਹ ਪਰੇਸ਼ਾਨੀ ਲੈਕੇ ਹਸਪਤਾਲ ਗਈ ਤਾਂ ਡਾਕਟਰ ਨੇ city scan ਕਰਵਾਉਣ ਲਈ ਕਿਹਾ ਜਦੋਂ ਰਿਪੋਰਟ ਆਈ ਤਾਂ ਪਤਾ ਚੱਲਿਆ ਕਿ ਪਸਲਿਆਂ ਟੁੱਟਿਆਂ ਹੋਈਆਂ ਸਨ। ਡਾਕਟਰ ਵੀ ਹੈਰਾਨ ਸਨ ਉਨ੍ਹਾਂ ਨੇ ਮਹਿਲਾ ਤੋਂ ਪੁੱਛ-ਗਿੱਛ ਕੀਤੀ ਤਾਂ ਉਸ ਨੇ ਦੱਸਿਆ ਕਿ ਉਹ ਮਸਾਲੇਦਾਰ ਖਾਣੇ ਦੀ ਸ਼ੌਕੀਨ ਹੈ ਇੱਕ ਦਿਨ ਉਸ ਨੂੰ ਖਾਣਾ ਖਾਣ ਤੋਂ ਬਾਅਦ ਜ਼ੋਰਦਾਰ ਖਾਂਸੀ ਆਈ ਅਤੇ ਉਸ ਨੂੰ ਕੁਝ ਗੜਬੜੀ ਦਾ ਅਹਿਸਾਸ ਹੋਇਆ ਸੀ । ਪਰ ਕਾਫੀ ਦਿਨ ਤੱਕ ਕੋਈ ਪਰੇਸ਼ਾਨੀ ਨਹੀਂ ਆਈ । ਫਿਲਹਾਲ ਡਾਕਟਰ ਨੇ ਮਹਿਲਾ ਨੂੰ ਕਮਰ ‘ਤੇ ਇੱਕ ਮਹੀਨੇ ਤੱਕ ਪੱਟੀ ਬੰਨਣ ਦੀ ਹਿਦਾਇਤ ਦਿੱਤੀ ਅਤੇ ਕਿਹਾ ਕਿ 1 ਮਹੀਨੇ ਬਾਅਦ ਉਹ ਠੀਕ ਹੋ ਜਾਵੇਗੀ । ਵੈਸੇ ਡਾਕਟਰ ਨੇ ਪਸਲੀ ਟੁੱਟਣ ਦੀ ਮਹਿਲਾ ਨੂੰ ਇੱਕ ਹੋਰ ਵਜ੍ਹਾ ਵੀ ਦੱਸੀ ਹੈ ।
ਡਾਕਟਰ ਨੇ ਮਹਿਲਾ ਨੂੰ ਮਸਾਲੇਦਾਰ ਖਾਣਾ ਨਾ ਖਾਣ ਲਈ ਕਿਹਾ ਹੈ । ਇਸ ਤੋਂ ਇਲਾਵਾ ਡਾਕਟਰ ਨੇ ਆਪਣੀ ਜਾਂਚ ਵਿੱਚ ਪਸਲੀਆਂ ਟੁੱਟਣ ਦੀ ਇੱਕ ਹੋਰ ਵਜ੍ਹਾ ਮਹਿਲਾ ਦਾ ਵਜਨ ਘੱਟ ਹੋਣ ਨੂੰ ਦੱਸਿਆ ਹੈ। ਮਹਿਲਾ ਦਾ ਵਜਨ 57 ਕਿਲੋ ਹੈ ਅਤੇ ਉਸ ਦੀ ਲੰਬਾਈ 5 ਫੁੱਟ 6 ਇੰਚ ਹੈ। ਡਾਕਟਰ ਨੇ ਮਹਿਲਾ ਨੂੰ ਦੱਸਿਆ ਕਿ ਤੁਹਾਡੀ ਪਸਲੀਆਂ ਸਕਿਨ ਤੋਂ ਵੇਖਿਆ ਜਾ ਸਕਦੀਆਂ ਹਨ । ਹੱਡੀ ਨੂੰ ਸਹਾਰਾ ਦੇਣ ਲਈ ਕੋਈ ਵੀ ਮਾਸਪੇਸ਼ੀਆਂ ਨਹੀਂ ਹਨ। ਇਸ ਲਈ ਖਾਂਸੀ ਹੋਣ ਦੀ ਵਜ੍ਹਾ ਕਰਕੇ ਤੁਹਾਡੀ ਪਸਲਿਆਂ ਟੁੱਟ ਗਈਆਂ ਹਨ । .