Ferozpur old lady face 40 lakh fraud

ਬਿਊਰੋ ਰਿਪੋਰਟ : ਫਿਰੋਜ਼ਪੁਰ ਦੀ 76 ਸਾਲ ਦੀ ਰਿਟਾਇਡ ਮਹਿਲਾ ਅਫਸਰ ਉਸ ਦਿਨ ਨੂੰ ਕੋਸ ਰਹੀ ਹੈ ਜਦੋਂ ਉਸ ਨੇ ਇੱਕ ਪੋਸਟ ਆਫਿਸ ਏਜੰਟ ‘ਤੇ ਅੱਖ ਬੰਦ ਕਰਕੇ ਵਿਸ਼ਵਾਸ਼ ਕੀਤਾ ਸੀ । 8 ਸਾਲ ਬਾਅਦ ਬਜ਼ੁਰਗ ਮਹਿਲਾ ਨੂੰ ਅਹਿਸਾਸ ਹੋਇਆ ਕਿ ਉਸ ਦੇ ਨਾਲ 40 ਦੀ ਠੱਗੀ ਹੋਈ ਹੈ । ਬਜ਼ੁਰਗ ਮਹਿਲਾ ਅਮ੍ਰਿਤ ਦੇਵੀ ਡੇਵਲਪਮੈਂਟ ਅਫਸਰ ਦੇ ਅਹੁਦੇ ਤੋਂ ਰਿਟਾਇਡ ਹੋਈ ਸੀ । ਉਸ ਨੇ ਪੋਸਟ ਆਫਿਸ ਸਕੀਮ ਦੇ ਤਹਿਤ ਏਜੰਟ ਤੋਂ 8 ਸਾਲਾਂ ਵਿੱਚ 38 ਖਾਤੇ ਖੁਲਵਾਏ ਸਨ । ਖਾਤਾ ਖੁਲਵਾਉਣ ਤੋਂ ਬਾਅਦ ਮੁਲਜ਼ਮ ਏਜੰਟ ਘਰ ਵਿੱਚ ਹੀ ਮਹਿਲਾ ਤੋਂ ਵੱਖ-ਵੱਖ ਸਕੀਮਾਂ ਅਧੀਨ ਕਿਸ਼ਤ ਲੈਕੇ ਜਾਂਦਾ ਸੀ ਅਤੇ ਐਂਟਰੀ ਵਿਖਾ ਦਿੰਦਾ ਸੀ ।

ਕੁਝ ਦਿਨ ਪਹਿਲਾਂ ਜਦੋਂ ਮਹਿਲਾ ਆਪਣਾ ਖਾਤਾ ਬੰਦ ਕਰਵਾਉਣ ਦੇ ਲਈ ਪੋਸਟ ਆਫਿਸ ਪਹੁੰਚੀ ਤਾਂ ਮੁਲਾਜ਼ਮ ਨੇ ਦੱਸਿਆ ਕਿ ਇਸ ਨੰਬਰ ਦਾ ਖਾਤਾ ਨਹੀਂ ਹੈ । ਪੋਸਟ ਆਫਿਸ ਦੀ ਕਾਪੀ ਵੀ ਜਾਲੀ ਹੈ। 38 ਕਾਪੀਆਂ ਦੀ ਜਾਂਚ ਕਰਵਾਈ ਗਈ ਤਾਂ ਸਿਰਫ਼ 2 ਕਾਪੀਆਂ ਹੀ ਸਹੀ ਸਨ । ਬਜ਼ੁਰਗ ਮਹਿਲਾ ਨੂੰ 40 ਲੱਖ ਦੀ ਠੱਗੀ ਮਾਰਨ ਵਾਲੇ ਖਿਲਾਫ਼ ਫਿਰੋਜ਼ਪੁਰ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ ।

ਏਜੰਟ ਨੇ ਇਸ ਤਰ੍ਹਾਂ ਵਿਸ਼ਵਾਸ਼ ਜਿੱਤਿਆ

2005 ਵਿੱਚ ਅਮ੍ਰਿਤ ਦੇਵੀ ਸਰਕਾਰੀ ਨੌਕਰੀ ਤੋਂ ਰਿਟਾਇਡ ਹੋਈ ਉਨ੍ਹਾਂ ਦੇ ਪਤੀ ਵੀ ਡਿਪਟੀ ਡਾਇਰੈਕਟਰ ਹਾਰਟੀਕਲਚਰ ਤੋਂ ਰਿਟਾਇਡ ਹੋਏ । 2015 ਵਿੱਚ ਪਤੀ ਦੀ ਮੌਤ ਹੋ ਗਈ ਉਹ ਘਰ ਵਿੱਚ ਇਕੱਲੀ ਸੀ। ਪੈਨਸ਼ਨ ਨੂੰ ਪੋਸਟ ਆਫਿਸ ਵਿੱਚ ਜਮ੍ਹਾਂ ਕਰਵਾਉਣ ਦਾ ਮਨ ਬਣਾਇਆ । 2012 ਵਿੱਚ ਗੁਰੂ ਨਾਨਕ ਨਗਰ ਵਿੱਚ ਪੋਸਟ ਆਫਿਸ ਵਿੱਚ ਏਜੰਟ ਰਾਹੁਲ ਗਕਖੜ ਨਾਲ ਮੁਲਾਕਾਤ ਹੋਈ । ਉਸ ਨੇ ਕਿਹਾ ‘ਆਂਟੀ ਜੀ ਤੁਹਾਡੇ ਪੈਸੇ ਜਮ੍ਹਾਂ ਕਰਵਾ ਦੇਵਾਂਗਾ,ਤੁਸੀਂ ਰਹਿਣ ਦਿਓ ਪੋਸਟ ਆਫਿਸ ਜਾਣ ਨੂੰ,ਕਿਸ਼ਤ ਵੀ ਘਰੋਂ ਹੀ ਲੈ ਜਾਵਾਂਗਾ’ । ਜਿਸ ਤਰ੍ਹਾਂ ਏਜੰਟ ਰਾਹੁਲ ਨੇ ਅਮ੍ਰਿਤ ਦੇਵੀ ਨੂੰ ਕਿਹਾ ਉਨ੍ਹਾਂ ਨੂੰ ਵਿਸ਼ਵਾਸ਼ ਆ ਗਿਆ ਉਨ੍ਹਾਂ ਨੇ ਪੋਸਟ ਆਫਿਸ ਦੀ ਬਰਾਂਚ ਵਿੱਚ ਖਾਤਾ ਖੋਲ ਲਿਆ । ਰਾਹੁਲ ਹਰ ਮਹੀਨੇ ਕਿਸ਼ਤ ਲੈਣ ਦੇ ਲਈ ਘਰ ਆਉਂਦਾ ਸੀ । ਪੋਸਟ ਆਫਿਸ ਦੇ ਖਾਤੇ ਦੀਆਂ 38 ਕਾਪਿਆਂ ਆਪ ਹੀ ਐਂਟਰੀ ਪੂਰੀ ਕਰਵਾ ਦਿੰਦਾ ਸੀ । ਜਦੋਂ 2 ਸਾਲ ਪਹਿਲਾਂ ਖਾਤਾ ਪੂਰਾ ਹੋਇਆ ਤਾਂ ਪਤਾ ਚੱਲਿਆ ਕਿ 36 ਕਾਪੀਆਂ ਨਕਲੀ ਹਨ। 72 ਲੱਖ ਜਮ੍ਹਾਂ ਹੋ ਚੁੱਕਿਆ ਸੀ । ਕਿਸੇ ਤਰ੍ਹਾਂ ਰਾਹੁਲ ਨੇ 18 ਲੱਖ ਵਾਪਸ ਕਰ ਦਿੱਤੇ, ਬਾਕੀ ਪੈਸਾ ਮੰਗਣ ‘ਤੇ ਧਮਕੀ ਦੇ ਰਿਹਾ ਹੈ ।

ਪੋਸਟ ਆਫਿਸ ਮੁਲਾਜ਼ਮ ਨੇ ਕਿਹਾ ਕਿ ਉਹ ਬਜ਼ੁਰਗ ਅਮ੍ਰਿਤ ਦੇਵੀ ਦੀ ਕਾਪੀ ਵੇਖ ਕੇ ਹੀ ਸਮਝ ਗਏ ਸਨ ਕਿ ਉਨ੍ਹਾਂ ਨਾਲ ਧੋਖਾ ਹੋਇਆ ਹੈ । ਜਦੋਂ ਜਾਂਚ ਕੀਤੀ ਤਾਂ ਸਾਫ ਹੋ ਗਿਆ ਕਿ ਸਾਰੀਆਂ ਐਂਟਰੀਆਂ ਜਾਲੀ ਹਨ । 38 ਕਾਪੀਆਂ ਵਿੱਚੋਂ 36 ਜਾਲੀ ਨਿਕਲਿਆ । ਕੁਝ ਦਿਨ ਪਹਿਲਾਂ ਬਜ਼ੁਰਗ ਅਮ੍ਰਿਤ ਦੇਵੀ ਏਜੰਟ ਦੇ ਘਰ ਪਹੁੰਚੀ ਤਾਂ ਉਸ ਨੇ ਬਹੁਤ ਹੀ ਬੁਰਾ ਸਲੂਕ ਕੀਤਾ । ਹੁਣ ਪੁਲਿਸ ਨੇ ਜਾਂਚ ਤੋਂ ਬਾਅਦ ਰਾਹੁਲ ਖਿਲਾਫ 420, 465, 467, 468, 471 ਦਾ ਕੇਸ ਦਰਜ ਕਰ ਲਿਆ ਹੈ । ਮੁਲਜ਼ਮ ਰਾਹੁਲ ਪਹਿਲਾਂ ਹੀ 307 ਦੇ ਕੇਸ ਵਿੱਚ ਜ਼ਮਾਨਤ ‘ਤੇ ਬਾਹਰ ਹੈ ।