International

ਚਾਰ ਯੂਰਪੀਅਨ ਦੇਸ਼ਾਂ ਨੇ ਰੂਸ ਨੂੰ ਰੂਬਲ ਵਿੱਚ ਕੀਤਾ ਭੁਗਤਾਨ

‘ਦ ਖਾਲਸ ਬਿਊਰੋ:ਯੂਰਪੀ ਸੰਘ ਨੇ ਯੂ ਕਰੇਨ ‘ਤੇ ਹ ਮਲਾ ਕਰਨ ਲਈ ਰੂਸ ‘ਤੇ ਕਈ ਪਾ ਬੰਦੀਆਂ ਲਗਾਈਆਂ ਗਈਆਂ ਸਨ, ਜਿਸ ਤੋਂ ਬਾਅਦ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਸ ਖ਼ਤ ਰੁਖ਼ ਅਖਤਿਆਰ ਕਰ ਲਿਆ ਹੈ ਤੇ ਆਪਣੀ ਗੈਸ ਦੇ ਖਰੀਦਦਾਰ ਦੇਸ਼ਾਂ ਨੂੰ ਇਹ ਸਾਫ਼-ਸਾਫ਼ ਕਹਿ ਦਿੱਤਾ ਹੈ ਕਿ ਜੇਕਰ ਕੋਈ ਰੂਸ ਤੋਂ ਗੈਸ ਖਰੀਦਣਾ ਚਾਹੁੰਦਾ ਹੈ ਤਾਂ ਉਸ ਨੂੰ ਰੂਬਲ ‘ਚ ਹੀ ਭੁਗਤਾਨ ਕਰਨਾ ਹੋਵੇਗਾ। ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੀ ਮੰਗ ਕੀਤੇ ਅਨੁਸਾਰ ਚਾਰ ਯੂਰਪੀਅਨ ਗੈਸ ਖਰੀਦਦਾਰ ਦੇਸ਼ਾਂ ਨੇ ਸਪਲਾਈ ਲਈ ਪਹਿਲਾਂ ਹੀ ਰੂਬਲ ਵਿੱਚ ਭੁਗਤਾਨ ਕੀਤਾ ਹੈ।ਪਰ ਪੋਲੈਂਡ ਅਤੇ ਬੁਲਗਾਰੀਆ ਨੇ ਰੂਸ ਦੀ ਇਸ ਸ਼ਰਤ ਨੂੰ ਮੰਨਣ ਤੋਂ ਮਨਾ ਕਰ ਦਿੱਤਾ ਹੈ। ਰੂਸ ਨੇ ਆਪਣੀ ਮੰਗ ਪੂਰੀ ਨਾ ਕਰਨ ‘ਤੇ ਪੋਲੈਂਡ ਅਤੇ ਬੁਲਗਾਰੀਆ ‘ਚ ਗੈਸ ਸਪਲਾਈ ਰੋਕ ਦਿੱਤੀ ਗਈ ਹੈ। ਇਸ ਦੇ ਨਾਲ ਹੀ, ਜੇਕਰ ਹੋਰ ਗੈਸ ਦੇ ਖਰੀਦਦਾਰ ਰੂਬਲ ਵਿੱਚ ਭੁਗਤਾਨ ਨਹੀਂ ਕਰਦੇ ਹਨ, ਤਾਂ ਉਨ੍ਹਾਂ ਦੀ ਸਪਲਾਈ ਵਿੱਚ ਵੀ ਰੂਸ ਨੇ ਕਟੌਤੀ ਕਰਨ ਦਾ ਐਲਾਨ ਕੀਤਾ ਹੈ।